ਜੋ ਬੀਜੇਪੀ ਦੇ ਆਗੂ ਆਪਣੀ ਗਊ-ਮਾਤਾ ਨੂੰ ਲੋੜੀਦੀ ਖੁਰਾਕ ਦੇਕੇ ਹਿਫਾਜਤ ਨਹੀਂ ਕਰ ਸਕਦੇ, ਉਨ੍ਹਾਂ ਤੋਂ ਮੁਲਕ ਜਾਂ ਸੂਬੇ ਦੇ ਪ੍ਰਬੰਧ ਨੂੰ ਚਲਾਉਣ ਦੀ ਕਿਵੇਂ ਆਸ ਰੱਖੀ ਜਾ ਸਕਦੀ ਹੈ ? : ਮਾਨ

ਫ਼ਤਹਿਗੜ੍ਹ ਸਾਹਿਬ, 05 ਫਰਵਰੀ ( ) “ਬੀਜੇਪੀ-ਆਰ.ਐਸ.ਐਸ ਅਤੇ ਕਮਲ ਦੇ ਫੁੱਲ ਵਾਲੇ ਸ੍ਰੀ ਮੋਦੀ ਜਿਨ੍ਹਾਂ ਦੇ ਯੂਪੀ, ਪੰਜਾਬ ਦੀਆਂ ਚੋਣਾਂ ਵਿਚ ਉਮੀਦਵਾਰ ਖੜ੍ਹੇ ਕੀਤੇ ਹਨ, ਉਹ ਆਪਣੀ ਗਊਮਾਤਾ, ਜੋ ਰੂੜੀਆ, ਕੂੜੇ ਕਰਕਟ ਦੇ ਢੇਰਾਂ ਵਿਚ ਪਲਾਸਟਿਕ ਲਿਫਾਫੇ ਆਦਿ ਖਾਕੇ ਗੁਜਾਰਾ ਕਰਦੀਆ ਹਨ, ਉਸ ਗਊਮਾਤਾ ਦੇ ਖਾਂਣ ਲਈ ਚਾਰਾ ਅਤੇ ਉਸਦੀ ਹਿਫਾਜਤ ਕਰਨ ਦੀ ਜਿ਼ੰਮੇਵਾਰੀ ਨਹੀਂ ਨਿਭਾਅ ਸਕਦੇ, ਫਿਰ ਇਹ ਜਮਾਤਾਂ ਅਤੇ ਆਗੂਆਂ ਤੋਂ ਕਿਸੇ ਮੁਲਕ ਜਾਂ ਸੂਬੇ ਦੇ ਪ੍ਰਬੰਧ ਨੂੰ ਸਹੀ ਢੰਗ ਨਾਲ ਚਲਾਉਣ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ ? ਕੀ ਇਹ ਜਮਾਤਾਂ ਤੇ ਸ੍ਰੀ ਮੋਦੀ ਇਥੋ ਦੇ ਮੁਲਕ ਨਿਵਾਸੀਆ ਨੂੰ ਗਊਮਾਤਾ ਦੀ ਹੋ ਰਹੀ ਦੁਰਦਸਾ ਸੰਬੰਧੀ ਜੁਆਬ ਦੇਣਗੇ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੀ ਹਕੂਮਤ ਉਤੇ ਕੰਮ ਕਰ ਰਹੀ ਸ੍ਰੀ ਮੋਦੀ ਹਕੂਮਤ, ਬੀਜੇਪੀ-ਆਰ.ਐਸ.ਐਸ. ਅਤੇ ਇਨ੍ਹਾਂ ਵੱਲੋਂ ਯੂਪੀ, ਪੰਜਾਬ ਅਤੇ ਹੋਰ ਚੋਣ ਸੂਬਿਆਂ ਵਿਚ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੂੰ ਗਊਮਾਤਾ ਦੀ ਸਹੀ ਢੰਗ ਨਾਲ ਹਿਫਾਜਤ ਨਾ ਕਰਨ ਅਤੇ ਉਸ ਨੂੰ ਚਾਰੇ ਦਾ ਪ੍ਰਬੰਧ ਨਾ ਹੋਣ ਉਤੇ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਵੇਕਿ ਅਸੀ ਸਿੱਖ ਕੌਮ ਗਊ ਨੂੰ ਨਹੀਂ ਪੂਜਦੇ, ਪਰ ਅਸੀਂ ਆਪਣੇ ਘਰਾਂ ਵਿਚ ਇਨ੍ਹਾਂ ਪਸੂਆਂ ਨੂੰ ਰੱਖਦੇ ਵੀ ਹਾਂ, ਤਿੰਨ ਸਮੇ ਚਾਰਾ ਵੀ ਦਿੰਦੇ ਹਾਂ ਅਤੇ ਉਨ੍ਹਾਂ ਦੀ ਹਿਫਾਜਤ ਵੀ ਕਰਦੇ ਹਾਂ । ਫਿਰ ਗਊਮਾਤਾ ਵਾਲੇ ਆਪਣੀ ਮਾਤਾ ਦੀ ਸਹੀ ਸੰਭਾਲ ਕਰਨ ਦੀ ਜਿ਼ੰਮੇਵਾਰੀ ਤੋ ਕਿਉਂ ਭੱਜ ਰਹੇ ਹਨ ? ਉਨ੍ਹਾਂ ਕਿਹਾ ਕਿ ਜਦੋ ਮੈਂ 1999-2004 ਤੱਕ ਮੈਬਰ ਪਾਰਲੀਮੈਟ ਸੀ ਤਾਂ ਮੈਂ ਉਚੇਚੇ ਤੌਰ ਤੇ ਆਪਣੇ ਪਾਰਲੀਮੈਟ ਫੰਡਾਂ ਦੇ ਕੋਟੇ ਵਿਚੋ ਸੰਗਰੂਰ ਪਾਰਲੀਮੈਟ ਹਲਕੇ ਅੰਦਰ ਪੈਦੇ ਸ਼ਹਿਰਾਂ ਅਤੇ ਪਿੰਡਾਂ ਦੀਆਂ ਸਮੁੱਚੀਆ ਗਊਸਲਾਵਾਂ ਲਈ ਲੋੜੀਦੇ ਫੰਡ ਭੇਜਕੇ ਆਪਣੇ ਸਮਾਜਿਕ ਫਰਜਾਂ ਦੀ ਪੂਰਤੀ ਕਰਕੇ ਵੱਡੀ ਖੁਸ਼ੀ ਮਹਿਸੂਸ ਕੀਤੀ ਸੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਗਊ ਨੂੰ ਮਾਤਾ ਆਖਣ ਵਾਲੇ ਅੱਜ ਉਸਦੀ ਸੰਭਾਲ ਕਰਨ ਤੋ ਮੁੰਨਕਰ ਹੀ ਨਹੀ ਹੋ ਰਹੇ ਬਲਕਿ ਇਹ ਭੁੱਖੀਆ ਭਾਣੀਆ ਗਊਆ ਆਪਣੀ ਖੁਰਾਕ ਦੀ ਭਾਲ ਵਿਚ ਸੜਕਾਂ ਉਤੇ ਜਦੋ ਭੜਕਦੀਆ ਹਨ, ਤਾਂ ਵੱਡੇ-ਵੱਡੇ ਰੋਜਾਨਾ ਹੀ ਐਕਸੀਡੈਟ ਦੇ ਕਾਰਨ ਵੀ ਬਣ ਰਹੇ ਹਨ ਜਿਸ ਵਿਚ ਇਹ ਮਾਸੂਮ ਗਊਆ ਵੀ ਬੁਰੀ ਤਰ੍ਹਾਂ ਜਖਮੀ ਹੁੰਦੀਆ ਆ ਰਹੀਆ ਹਨ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਅਬੋਹਰ ਦੇ ਇਲਾਕੇ ਵਿਚ ਜਿਥੇ ਬਿਸਨੋਈ ਕੌਮ ਦੀ ਬਹੁਗਿਣਤੀ ਵੱਸੋ ਹੈ ਅਤੇ ਜੋ ਹਿਰਨ ਨੂੰ ਪੂਜਦੇ ਹਨ । ਜੋ ਲੋਕ ਹਿਰਨ ਦਾ ਸਿ਼ਕਾਰ ਕਰਦੇ ਹਨ ਅਸੀ ਉਸਦੇ ਵਿਰੁੱਧ ਉਥੋ ਦੇ ਡਿਪਟੀ ਕਮਿਸਨਰ, ਐਸ.ਡੀ.ਐਮ ਨੂੰ ਸਮੇ-ਸਮੇ ਤੇ ਲਿਖਦੇ ਰਹੇ ਹਾਂ । ਇਥੋ ਤੱਕ ਜੋ ਉਥੇ ਕੰਡਿਆਲੀ ਤਾਰ ਲੱਗੀ ਹੋਈ ਹੈ ਜਿਸ ਵਿਚ ਰਾਤ ਨੂੰ ਬਿਜਲੀ ਛੱਡ ਦਿੱਤੀ ਜਾਂਦੀ ਹੈ ਉਸ ਨਾਲ ਵੀ ਹਿਰਨ ਜਾਤੀ ਦਾ ਜਾਨਵਰ ਲਿਪਟਕੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ, ਇਸਨੂੰ ਰੋਕਣ ਲਈ ਅਸੀ ਕਈ ਵਾਰ ਲਿਖਿਆ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਨਿਜਾਮ ਅਤੇ ਅਫਸਰਸਾਹੀ ਵੱਲੋ ਇਸ ਗੰਭੀਰ ਵਿਸੇ ਉਤੇ ਕੋਈ ਅਮਲ ਨਹੀ ਕੀਤਾ ਜਾ ਰਿਹਾ ਜੋ ਪ੍ਰਸਾਸਨ ਦਾ ਨਮੋਸੀਜਨਕ ਅਤੇ ਇਨਸਾਨੀਅਤ, ਜਾਨਵਰ ਵਿਰੋਧੀ ਵਰਤਾਰਾ ਹੈ ।

Leave a Reply

Your email address will not be published. Required fields are marked *