ਮੁਸਲਿਮ ਆਗੂ ਜਨਾਬ ਓਵੈਸੀ ਉਤੇ ਹੋਇਆ ਕਾਤਿਲਾਨਾ ਹਮਲਾ ਫਿਰਕੂ ਸਿਆਸਤਦਾਨਾਂ ਦੀ ਸਾਜਿ਼ਸ, ਉੱਚ ਪੱਧਰੀ ਨਿਰਪੱਖਤਾ ਨਾਲ ਜਾਂਚ ਹੋਵੇ : ਮਾਨ 

ਫ਼ਤਹਿਗੜ੍ਹ ਸਾਹਿਬ, 05 ਫਰਵਰੀ (             ) “ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਦੇ ਪ੍ਰਧਾਨ ਜਨਾਬ ਅਸਾਦੁਦੀਦ ਓਵੈਸੀ ਜਦੋ ਯੂਪੀ ਵਿਚ ਚੋਣ ਪ੍ਰਚਾਰ ਕਰਕੇ ਵਾਪਸ ਹੈਦਰਾਬਾਦ ਤੋਂ ਸਫਰ ਵਿਚ ਆ ਰਹੇ ਸਨ, ਤਾਂ  ਉਨ੍ਹਾਂ ਉਤੇ ਚੱਲਦੀ ਗੱਡੀ ਵਿਚ ਜੋ ਫਾਈਰਿੰਗ ਕੀਤੀ ਗਈ ਹੈ, ਜਿਸ ਵਿਚ ਉਸ ਖੁਦਾ ਦੀ ਮਿਹਰ ਸਦਕਾ ਉਨ੍ਹਾਂ ਦਾ ਬਚਾਅ ਹੋ ਗਿਆ ਹੈ। ਇਹ ਕੋਈ ਮਾਮੂਲੀ ਘਟਨਾ ਨਹੀਂ ਹੈ, ਬਲਕਿ ਇਸ ਹਮਲੇ ਵਿਚ ਯੂਪੀ ਦੀ ਹੁਕਮਰਾਨ ਜਮਾਤ ਬੀਜੇਪੀ ਅਤੇ ਇਨ੍ਹਾਂ ਦੇ ਸੈਂਟਰ ਦੇ ਸਿਆਸਤਦਾਨਾਂ ਦੀ ਸਾਜਿ਼ਸ ਹੋਣ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ । ਕਿਉਂਕਿ ਜਿਨ੍ਹਾਂ ਬਦਮਾਸ਼ਾਂ ਵੱਲੋਂ ਇਹ ਕਾਰਾ ਕੀਤਾ ਗਿਆ ਹੈ, ਹੋ ਸਕਦਾ ਹੈ ਉਨ੍ਹਾਂ ਨੂੰ ਹਕੂਮਤੀ ਸਰਪ੍ਰਸਤੀ ਪ੍ਰਾਪਤ ਹੋਵੇ । ਇਹ ਹਮਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਜਨਾਬ ਓਵੈਸੀ ਨੇ ਬਾਦਲੀਲ ਢੰਗ ਅਤੇ ਵਿਚਾਰਾਂ ਰਾਹੀ ਯੂਪੀ ਵਿਚ ਹਕੂਮਤ ਪਾਰਟੀ ਨੂੰ ਜਿਥੇ ਵੱਡਾ ਵਕਤ ਪਾਇਆ ਹੋਇਆ ਹੈ, ਉਥੇ ਯੂਪੀ ਦੇ ਨਿਵਾਸੀਆ ਵਿਚ ਲਾਮਬੰਦੀ ਵੀ ਮਜਬੂਤੀ ਨਾਲ ਕੀਤੀ ਹੋਈ ਹੈ । ਜਦੋ ਕਿਸੇ ਜੁਆਰੀਏ ਨੂੰ ਆਪਣੀ ਖੇਡ ਵਿਚ ਹਾਰ ਹੁੰਦੀ ਦਿੱਸਣ ਲੱਗ ਪੈਦੀ ਹੈ, ਤਾਂ ਉਹ ਬਦਮਾਸ਼ੀ ਅਤੇ ਸਰਾਰਤੀ ਵਾਲੀ ਬਿਰਤੀ ਦਾ ਗੁਲਾਮ ਬਣਕੇ ਗੀਟੀਆ ਖਿਡਾਉਣ ਦੀ ਹੀ ਕਾਰਵਾਈ ਕਰਦਾ ਹੈ । ਅਜਿਹਾ ਹੀ ਯੂਪੀ ਦੀ ਚੋਣ ਵਿਚ ਉਥੋ ਦੇ ਨਿਵਾਸੀਆ ਵਿਚ ਉਭਰੀ ਸਖਸ਼ੀਅਤ ਜਨਾਬ ਓਵੈਸੀ ਉਤੇ ਹੋਏ ਸਾਜਸੀ ਹਮਲੇ ਦੇ ਬਿਰਤਾਤ ਨੂੰ ਵਰਣਨ ਕਰਦੀ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦਾ ਹੈ, ਉਥੇ ਇਹ ਵੀ ਮੰਗ ਕਰਦਾ ਹੈ ਕਿ ਇਸ ਹੋਈ ਘਟਨਾ ਦੀ ਨਿਰਪੱਖਤਾ ਨਾਲ ਹਕੂਮਤੀ ਪ੍ਰਭਾਵ ਤੋ ਰਹਿਤ ਜਾਂਚ ਏਜੰਸੀ ਤੋ ਕਰਵਾਈ ਜਾਵੇ ਤਾਂ ਕਿ ਇਸ ਸਾਜਿਸ ਦੇ ਸਾਜਿਸਕਾਰ ਮੁਲਕ ਨਿਵਾਸੀਆ ਦੇ ਸਾਹਮਣੇ ਆ ਸਕਣ ।”

          ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਸਲਿਮ ਕੌਮ ਦੇ ਹਰਮਨ ਪਿਆਰੇ ਆਗੂ ਜਨਾਬ ਓਵੈਸੀ ਉਤੇ ਹੈਦਰਾਬਾਦ ਦੇ ਨਜਦੀਕ ਹੋਏ ਹਮਲੇ ਦੇ ਦੁਖਾਂਤ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ, ਇਸ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਅਤੇ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਹ ਕਿਸ ਤਰ੍ਹਾਂ ਦੀ ਜਮਹੂਰੀਅਤ ਅਤੇ ਲੋਕਤੰਤਰ ਹੈ ਕਿ ਜੇਕਰ ਕੋਈ ਘੱਟ ਗਿਣਤੀ ਕੌਮ ਦਾ ਆਗੂ ਦ੍ਰਿੜਤਾ ਨਾਲ ਸੱਚ-ਹੱਕ ਦੀ ਗੱਲ ਕਰਦੇ ਹੋਏ ਇਥੋ ਦੇ ਨਿਵਾਸੀਆ ਜਾਂ ਵੋਟਰਾਂ ਨੂੰ ਸਹੀ ਦਿਸ਼ਾ ਵੱਲ ਜਾਗਰੂਕ ਕਰਨ ਦੀ ਜਿ਼ੰਮੇਵਾਰੀ ਨਿਭਾਅ ਰਿਹਾ ਹੈ ਅਤੇ ਹੁਕਮਰਾਨਾਂ ਦੇ ਝੂਠ-ਸੱਚ ਦਾ ਨਤਾਰਾ ਕਰਨ ਲਈ ਦ੍ਰਿੜ ਹੈ, ਤਾਂ ਅਜਿਹੇ ਘੱਟ ਗਿਣਤੀ ਕੌਮ ਦੇ ਆਗੂ ਉਤੇ ਜਾਨਲੇਵਾ ਹਮਲਾ ਕਰਵਾਇਆ ਜਾਵੇ ? ਇਹ ਤਾਂ ਤਾਨਾਸ਼ਾਹੀ ਅਤੇ ਬਦਮਾਸ਼ੀ ਵਾਲੀਆ ਅਣਮਨੁੱਖੀ, ਗੈਰ-ਵਿਧਾਨਿਕ ਸਮਾਜ ਵਿਰੋਧੀ ਕਾਰਵਾਈਆ ਹਨ ਜਿਸ ਨਾਲ ਅਜਿਹੀਆ ਸਾਜਿਸਾਂ ਰਚਕੇ ਹੁਕਮਰਾਨ ਇਥੇ ਅਰਾਜਕਤਾ ਫੈਲਾਉਣ ਵੱਲ ਹੀ ਵੱਧ ਰਹੇ ਹਨ। ਅਜਿਹੇ ਸਮੇ ਵਿਚ ਕੇਵਲ ਮੁਸਲਿਮ ਘੱਟ ਗਿਣਤੀ ਕੌਮ ਹੀ ਨਹੀਂ ਬਲਕਿ ਇਸਾਈ, ਸਿੱਖ, ਰੰਘਰੇਟਿਆ ਅਤੇ ਜੰਗਲਾਂ ਵਿਚ ਰਹਿਣ ਵਾਲੇ ਕਬੀਲਿਆ ਤੇ ਫਿਰਕਿਆ ਨੂੰ ਇਸ ਹਿੰਦੂਤਵ ਕੱਟੜਵਾਦੀ ਸੋਚ ਵਿਰੁੱਧ ਇਕੱਤਰ ਹੋਣਾ ਪਵੇਗਾ ਤਾਂ ਕਿ ਅਸੀਂ ਸਮੂਹ ਸਭ ਘੱਟ ਗਿਣਤੀਆਂ ਹੁਕਮਰਾਨਾਂ ਦੀ ਜਾਬਰ ਅਤੇ ਮਨੁੱਖਤਾ ਵਿਰੋਧੀ ਸੋਚ ਵਿਰੁੱਧ ਇਕਜੁੱਟ ਹੋ ਕੇ ਇਕਤਾਕਤ ਬਣਕੇ ਡੱਟ ਸਕੀਏ ਅਤੇ ਅਜਿਹੀਆ ਗੈਰ-ਸਮਾਜਿਕ ਸ਼ਕਤੀਆਂ ਨੂੰ ਹਕੂਮਤ ਤੋ ਲਾਭੇ ਕਰਕੇ ਇਸ ਮੁਲਕ ਵਿਚ ਸਥਾਈ ਤੌਰ ਤੇ ਅਮਨ ਚੈਨ ਤੇ ਜਮਹੂਰੀਅਤ ਕਾਇਮ ਕਰ ਸਕੀਏ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਮੁੱਚੀਆ ਘੱਟ ਗਿਣਤੀਆ ਹੁਣ ਹੋਰ ਇਤਜਾਰ ਨਹੀ ਕਰਨਗੀਆ । ਬਲਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਮਨੁੱਖਤਾ ਪੱਖੀ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿਆਸੀ ਜਮਾਤ ਨਾਲ ਤਾਲਮੇਲ ਰੱਖਦੇ ਹੋਏ ਅਜਿਹੀਆ ਬੁਰਾਈਆ ਦਾ ਖਾਤਮਾ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਣਗੇ ।

Leave a Reply

Your email address will not be published. Required fields are marked *