ਸਮਾਜ ਦੀ ਬਿਹਤਰੀ ਦੇ ਉਦਮ ਕਰਨ ਵਾਲੇ ਸੰਤ-ਮਹਾਪੁਰਖਾਂ ਦੀ ਅੰਤਿਮ-ਅਰਦਾਸ ਨਹੀਂ, ਬਲਕਿ ਇਹ ਅਰਦਾਸ ਤਾਂ ਉਨ੍ਹਾਂ ਦੇ ਜਾਣ ਦੇ ਬਾਅਦ ਵੀ ਸਦਾ ਹੀ ਹੁੰਦੀ ਰਹਿੰਦੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 04 ਫਰਵਰੀ ( ) “ਸੰਤ ਬਾਬਾ ਇਕਬਾਲ ਸਿੰਘ ਜੀ ਪ੍ਰਧਾਨ ਕਲਗੀਧਰ ਟਰੱਸਟ ਬੜੂ ਸਾਹਿਬ, ਚਾਂਸਲਰ ਇੰਟਰਨਲ ਯੂਨੀਵਰਸਿਟੀ ਬੜੂ ਸਾਹਿਬ, ਚਾਂਸਲਰ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਜਿਨ੍ਹਾਂ ਨੇ ਆਪਣੇ ਉਸ ਅਕਾਲ ਪੁਰਖ ਵੱਲੋਂ ਮਿਲੇ ਸਵਾਸਾਂ ਦੀ ਪੂੰਜੀ ਨੂੰ ਖ਼ਾਲਸਾ ਪੰਥ ਅਤੇ ਮਨੁੱਖਤਾ ਦੀ ਸੇਵਾ ਵਿਚ ਸਮਰਪਿਤ ਕੀਤਾ ਹੋਇਆ ਸੀ । ਉਨ੍ਹਾਂ ਨੇ ਵੱਡੀ ਗਿਣਤੀ ਵਿਚ ਵਿਦਿਅਕ ਅਕੈਡਮੀਆਂ ਖੋਲ੍ਹਕੇ, 2 ਯੂਨੀਵਰਸਿਟੀਆਂ ਸਥਾਪਿਤ ਕਰਕੇ, ਚੈਰੀਟੇਬਲ ਹਸਪਤਾਲ ਬਣਾਕੇ, ਨਸ਼ਾਂ ਛੁਡਾਊ ਕੇਂਦਰ ਅਤੇ ਬੀਬੀਆਂ ਦੀ ਭਲਾਈ ਲਈ ਕੇਂਦਰ ਸਥਾਪਿਤ ਕਰਕੇ ਹਰ ਤਰ੍ਹਾਂ ਦੇ ਭੇਦਭਾਵ ਅਤੇ ਵਿਤਕਰਿਆ ਤੋ ਉਪਰ ਉੱਠਕੇ ਸਮੁੱਚੇ ਸਮਾਜ ਤੇ ਮਨੁੱਖਤਾ ਲਈ ਅਕਾਦਮਿਕ ਅਤੇ ਸਹਾਇਤਕ ਖੇਤਰ ਵਿਚ ਯਾਦ ਰੱਖਣ ਯੋਗ ਮਹਾਨ ਉਦਮ ਕੀਤੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਅਕਾਦਮਿਕ ਅਕੈਡਮੀਜ ਅਤੇ ਤਾਲੀਮ ਦੇਣ ਦੇ ਸੈਟਰਾਂ ਰਾਹੀ ਵੱਡੀ ਗਿਣਤੀ ਵਿਚ ਬੱਚੇ-ਬੱਚੀਆਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਧੁਰ-ਆਤਮਾ ਤੋ ਜੋੜਦੇ ਹੋਏ ਉਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਨ ਵਿਚ ਅਤੇ ਸਮਾਜ ਵਿਚ ਵਿਚਰਣ ਲਈ ਹਰ ਤਰ੍ਹਾਂ ਦੀ ਅਗਵਾਈ ਦਿੱਤੀ, ਉਥੇ ਵਿਦਿਆਰਥੀਆਂ ਦੇ ਇਖਲਾਕ ਦੇ ਨਿਰਮਾਣ ਕਰਨ ਦੀ ਵੀ ਵੱਡੀ ਜਿ਼ੰਮੇਵਾਰੀ ਆਖਰੀ ਸਵਾਸਾਂ ਤੱਕ ਨਿਭਾਉਦੇ ਰਹੇ । ਅਜਿਹੀਆ ਅਧਿਆਤਮਿਕ ਸਖਸ਼ੀਅਤਾਂ, ਸੰਤ-ਮਹਾਪੁਰਖਾਂ ਦੀ ਹਰ ਸਮਾਜ ਨੂੰ ਅਤੇ ਮਨੁੱਖਤਾ ਨੂੰ ਸਦਾ ਲੋੜ ਹੁੰਦੀ ਹੈ । ਬੀਤੀ 29 ਜਨਵਰੀ ਨੂੰ ਸਤਿਕਾਰਯੋਗ ਸੰਤ ਬਾਬਾ ਇਕਬਾਲ ਸਿੰਘ ਜੀ ਆਪਣੇ ਉਸ ਅਕਾਲ ਪੁਰਖ ਵੱਲੋ ਮਿਲੇ ਸਵਾਸਾਂ ਦੀ ਪੂੰਜੀ ਨੂੰ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਸਾਨੂੰ ਸਭਨਾਂ ਨੂੰ, ਸਮੁੱਚੇ ਖ਼ਾਲਸਾ ਪੰਥ ਅਤੇ ਮਨੁੱਖਤਾ ਨੂੰ ਕਦੀ ਵੀ ਨਾ ਪੂਰਾ ਹੋਣ ਵਾਲਾ ਅਸਹਿ ਘਾਟਾ ਪਿਆ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਵੀ ਉਨ੍ਹਾਂ ਨਾਲ ਡੂੰਘੀ ਸਾਂਝ ਸੀ ਜਿਸ ਨਾਲ ਸਮੁੱਚੀ ਪਾਰਟੀ ਨੂੰ ਗਹਿਰਾ ਸਦਮਾ ਪਹੁੰਚਿਆ ਹੈ । ਕਿਉਂਕਿ ਦੂਸਰੇ ਪਾਸੇ ਹਰ ਗੁਰਸਿੱਖ ‘ਗੁਰੂ ਦੇ ਭਾਣ’ ਵਿਚ ਵਿਸ਼ਵਾਸ ਰੱਖਦਾ ਹੈ । ਇਸ ਲਈ ਜਿਥੇ ਅਸੀਂ ਵਿਛੜੀ ਨੇਕ ਅਤੇ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਗੁਰੂ ਚਰਨਾਂ ਵਿਚ ਤਹਿ ਦਿਲੋ ਅਰਦਾਸ ਕਰਦੇ ਹਾਂ, ਉਥੇ ਉਨ੍ਹਾਂ ਨਾਲ ਵਿਚਾਰਿਕ ਅਤੇ ਸਿਧਾਤਿਕ ਤੌਰ ਤੇ ਜੁੜੇ ਸਮੁੱਚੇ ਖ਼ਾਲਸਾ ਪੰਥ, ਮਨੁੱਖਤਾ ਨੂੰ ਗੁਰੂ ਦੇ ਭਾਣੇ ਵਿਚ ਵਿਚਰਣ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਸ਼ਕਤੀ ਬਖਸਣ ਦੀ ਵੀ ਅਰਜੋਈ ਕਰਦੇ ਹਾਂ ।”

ਇਸ ਦੁੱਖ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਲਖਵੀਰ ਸਿੰਘ ਮਹੇਸ਼ਪੁਰੀਆ ਦਫ਼ਤਰ ਸਕੱਤਰ, ਗੁਰਜੰਟ ਸਿੰਘ ਕੱਟੂ ਵਿਸ਼ੇਸ਼ ਸਕੱਤਰ, ਰਣਦੀਪ ਸਿੰਘ ਸਕੱਤਰ, ਸਮੁੱਚੀ ਲੀਡਰਸਿ਼ਪ ਨੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਅਰਦਾਸ ਕਰਦੇ ਹੋਏ ਕੀਤਾ। 

ਸ. ਮਾਨ ਨੇ ਇਸਦੇ ਨਾਲ ਹੀ ਇਸ ਗੱਲ ਉਤੇ ਦੁੱਖ ਪ੍ਰਗਟ ਕੀਤਾ ਕਿ ਜੋ ਸੰਤ-ਮਹਾਪੁਰਖ ਅਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਸੰਤ ਬਾਬਾ ਹਰਖੋਵਾਲ ਵਾਲੇ, ਸੰਤ ਬਾਬਾ ਇਕਬਾਲ ਸਿੰਘ ਜੀ ਵਰਗੀਆਂ ਮਨੁੱਖਤਾ ਪੱਖੀ ਨੇਕ ਆਤਮਾਵਾ ਹੁੰਦੀਆ ਹਨ, ਉਨ੍ਹਾਂ ਦੀ ‘ਅੰਤਿਮ ਅਰਦਾਸ’ ਨਹੀਂ ਹੁੰਦੀ, ਬਲਕਿ ਅਜਿਹੀਆ ਆਤਮਾਵਾ ਦੀ ਅਰਦਾਸ ਤਾਂ ਸਦਾ ਹੀ ਹੁੰਦੀ ਰਹਿੰਦੀ ਹੈ । ਕਿਉਂਕਿ ਜਦੋ ਵੀ ਸੰਗਤਾਂ ਉਨ੍ਹਾਂ ਨੂੰ ਯਾਦ ਕਰਦੀਆ ਹਨ ਆਪ ਮੁਹਾਰੇ ਹੀ ਉਨ੍ਹਾਂ ਦੀ ਅੰਤਰ ਆਤਮਾ ਤੋਂ ਅਰਦਾਸ ਨਿਕਲਦੀ ਰਹਿੰਦੀ ਹੈ । ਇਸ ਲਈ ਕਲਗੀਧਰ ਟਰੱਸਟ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਦੇ ਪ੍ਰਬੰਧਕਾਂ ਵੱਲੋਂ ਜੋ ਬਾਬਾ ਜੀ ਦੇ ਭੋਗ ਰਸਮ ਦੇ ਸੰਬੰਧ ਵਿਚ ਇਸਤਿਹਾਰ ਦਿੱਤੇ ਗਏ ਹਨ, ਜੇਕਰ ਉਹ ਅੰਤਿਮ ਅਰਦਾਸ ਵਾਲੀ ਗੱਲ ਨੂੰ ਦਰੁਸਤ ਕਰ ਦੇਣ, ਤਾਂ ਅਜਿਹੀਆ ਨੇਕ ਆਤਮਾਵਾਂ ਲਈ ਹੋਰ ਵੀ ਚੰਗੇਰਾ ਅਮਲ ਹੋਵੇਗਾ । ਸ. ਮਾਨ ਨੇ ਖ਼ਾਲਸਾ ਪੰਥ ਨਾਲ ਅਤੇ ਮਨੁੱਖਤਾ ਨਾਲ ਸੰਬੰਧਤ ਸਖਸ਼ੀਅਤਾਂ, ਸੰਗਠਨਾਂ, ਸੁਸਾਇਟੀਆ ਨੂੰ 06 ਫਰਵਰੀ 2022 ਨੂੰ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਬੜੂ ਸਾਹਿਬ, ਜਿ਼ਲ੍ਹਾ ਸਿਰਮੌਰ, ਹਿਮਾਚਲ ਪ੍ਰਦੇਸ਼ ਵਿਚ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਸਮਾਗਮ ਸਮੇ ਅਰਦਾਸ ਵਿਚ ਸਾਮਿਲ ਹੋਣ ਦੀ ਅਪੀਲ ਵੀ ਕੀਤੀ ।

Leave a Reply

Your email address will not be published. Required fields are marked *