ਪੰਜਾਬ ਨਿਵਾਸੀ ਅਤੇ ਸਿੱਖ ਕੌਮ ਪੰਜਾਬ ਮਾਰੂ ਸੋਚ ਰੱਖਣ ਵਾਲੀਆ ਪਾਰਟੀਆਂ ਉਤੇ ਬਿਲਕੁਲ ਵਿਸਵਾਸ ਨਾ ਕਰਨ, ਬਲਕਿ ਸ. ਮਾਨ ਵਰਗੀ ਸਖਸ਼ੀਅਤ ਨੂੰ ਪੰਜਾਬ ਦੀ ਹਕੂਮਤ ਉਤੇ ਬਿਠਾਉਣ ਦੇ ਫਰਜ ਨਿਭਾਉਣ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 03 ਫਰਵਰੀ ( ) “ਪੰਜਾਬ ਨਿਵਾਸੀਆ ਅਤੇ ਸਿੱਖ ਕੌਮ ਨੇ ਲੰਮੇ ਸਮੇ ਤੋ ਕਾਂਗਰਸ, ਬੀਜੇਪੀ, ਬਾਦਲ ਦਲੀਆ ਅਤੇ ਹੋਰ ਹਿੰਦੂਤਵ ਹੁਕਮਰਾਨਾਂ ਦੀ ਗੁਲਾਮੀ ਨੂੰ ਪ੍ਰਵਾਨ ਕਰਕੇ ਕੰਮ ਕਰਨ ਵਾਲੀਆ ਸਿਆਸੀ ਜਮਾਤਾਂ ਅਤੇ ਉਨ੍ਹਾਂ ਦੀ ਦਿਸ਼ਾਹੀਣ ਕੰਮਜੋਰ ਲੀਡਰਸਿ਼ਪ ਦੇ ਬੀਤੇ ਸਮੇ ਦੇ ਪੰਜਾਬ ਵਿਰੋਧੀ ਅਮਲਾਂ ਨੂੰ ਪਰਖ ਤੇ ਵੇਖ ਲਿਆ ਹੈ । ਇਨ੍ਹਾਂ ਨੇ ਪੰਜਾਬ ਦੀ ਹਕੂਮਤ ਉਤੇ ਲੰਮਾਂ ਸਮਾਂ ਰਾਜਭਾਗ ਹੰਢਾਉਣ ਦਾ ਮੌਕਾ ਮਿਲਣ ਉਤੇ ਵੀ ਪੰਜਾਬ ਸੂਬੇ ਨੂੰ ਦਰਪੇਸ ਆ ਰਹੇ ਗੰਭੀਰ ਮਸਲਿਆ ਜਿਵੇ 3 ਲੱਖ ਕਰੋੜ ਦੇ ਕਰਜੇ ਦਾ ਖਾਤਮਾ ਕਰਵਾਉਣ, ਇਥੋ ਦੀ 40 ਲੱਖ ਦੀ ਬੇਰੁਜਗਾਰੀ ਨੂੰ ਦੂਰ ਕਰਨ, ਇਥੋ ਦੇ ਜਿ਼ੰਮੀਦਾਰਾਂ, ਕਿਸਾਨਾਂ, ਵਿਦਿਆਰਥੀਆ, ਟਰਾਸਪੋਰਟਾਂ ਦੇ ਮਸਲੇ ਹੱਲ ਕਰਨ, ਪੰਜਾਬ ਵਿਚ ਨਿਰਵਿਘਨ ਸੁੱਧ ਪਾਣੀ, ਬਿਜਲੀ ਦੀ ਸਹੀ ਕੀਮਤਾਂ ਉਤੇ ਸਪਲਾਈ ਨੂੰ ਜਾਰੀ ਰੱਖਣ, ਹਰ ਗਰੀਬ, ਅਮੀਰ ਦੀ ਰਸੋਈ ਵਰਤੋ ਵਿਚ ਆਉਣ ਵਾਲੀਆ ਵਸਤਾਂ ਦੀ ਮਹਿੰਗਾਈ ਨੂੰ ਰੋਕਣ, ਪੰਜਾਬ ਦੀਆਂ ਕੌਮਾਂਤਰੀ ਸਰਹੱਦਾਂ ਨੂੰ ਖੋਲ੍ਹਕੇ ਕੌਮਾਂਤਰੀ ਵਪਾਰ ਨੂੰ ਵਧਾਉਣ ਅਤੇ ਇਥੋ ਦੀ ਆਰਥਿਕਤਾ ਨੂੰ ਮਜਬੂਤ ਕਰਨ, ਵਿਦਿਅਕ ਅਤੇ ਸਿਹਤਕ ਮਿਆਰ ਨੂੰ ਉੱਚਾ ਚੁੱਕਣ, ਔਰਤ ਵਰਗ ਦੇ ਵਿਧਾਨਿਕ ਅਤੇ ਸਮਾਜਿਕ ਹੱਕਾਂ ਦੀ ਮਹਿਫੂਜਤਾ ਲਈ ਯੋਜਨਾ ਬਣਾਉਣ ਅਤੇ ਉਨ੍ਹਾਂ ਨੂੰ ਸਮਾਜ ਵਿਚ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਨ, ਇਥੇ ਵੱਡੇ ਉਦਯੋਗ ਸਥਾਪਿਤ ਕਰਵਾਉਣ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬ ਦੇ ਦਰਿਆਵਾ ਦੇ ਕੀਮਤੀ ਪਾਣੀਆ ਨੂੰ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਹਵਾਲੇ ਕਰਵਾਉਣ, ਪੰਜਾਬ ਦੇ ਹੈੱਡਵਰਕਸਾਂ ਤੋ ਪੈਦਾ ਹੋਣ ਵਾਲੀ ਬਿਜਲੀ ਦੂਸਰੇ ਸੂਬਿਆਂ ਤੇ ਸੈਟਰ ਦੇ ਹੁਕਮਰਾਨਾਂ ਵੱਲੋ ਜ਼ਬਰੀ ਖੋਹਣ ਉਤੇ ਰੋਕ ਲਗਾਉਣ, ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਵਿਚ ਸਾਮਿਲ ਕਰਵਾਉਣ ਅਤੇ ਇਥੇ ਪੰਜਾਬੀ ਬੋਲੀ, ਵਿਰਸੇ-ਵਿਰਾਸਤ ਨੂੰ ਮਜਬੂਤ ਕਰਨ ਲਈ ਅੱਜ ਤੱਕ ਕੋਈ ਜਿ਼ੰਮੇਵਾਰੀ ਨਹੀਂ ਨਿਭਾਈ, ਬਲਕਿ ਪੰਜਾਬ ਸਰਕਾਰ ਅਤੇ ਸਿਆਸੀ ਤਾਕਤਾਂ ਦੀ ਦੁਰਵਰਤੋ ਕਰਕੇ ਆਪਣੇ ਧਨ-ਦੌਲਤਾਂ, ਜ਼ਮੀਨਾਂ-ਜਾਇਦਾਦਾਂ ਦੇ ਭੰਡਾਰ ਹੀ ਇਕੱਤਰ ਕਰਦੇ ਆ ਰਹੇ ਹਨ। ਇਸ ਲਈ ਉਪਰੋਕਤ ਵਰਣਨ ਕੀਤੀਆ ਗਈਆ ਕਾਂਗਰਸ, ਬੀਜੇਪੀ, ਬਾਦਲ ਦਲ, ਆਰ.ਐਸ.ਐਸ. ਦੀਆਂ ਹਦਾਇਤਾਂ ਉਤੇ ਨਵੀ ਬਣੀ ਆਮ ਆਦਮੀ ਪਾਰਟੀ ਦੇ ਮੁੱਖੀਆ ਅਤੇ ਵਪਾਰੀ ਸੋਚ ਵਾਲੇ ਆਗੂਆ ਨੂੰ ਪੰਜਾਬ ਦੀ ਧਰਤੀ ਉਤੇ ਕਦੀ ਵੀ ਰਾਜਭਾਗ ਉਤੇ ਬਿਠਾਉਣ ਦੀ ਪੰਜਾਬੀਆ ਤੇ ਸਿੱਖ ਕੌਮ ਨੂੰ ਗੁਸਤਾਖੀ ਨਹੀਂ ਕਰਨੀ ਚਾਹੀਦੀ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬ ਦੇ ਦੂਰਅੰਦੇਸ਼ੀ ਦੀ ਸੋਚ ਰੱਖਣ ਵਾਲੇ ਬਹਾਦਰ ਅਤੇ ਸੂਝਵਾਨ ਨਿਵਾਸੀਆ ਨੂੰ 2022 ਦੀਆਂ ਹੋ ਰਹੀਆ ਪੰਜਾਬ ਚੋਣਾਂ ਉਤੇ ਹਰ ਪੱਖ ਤੋ ਸੁਚੇਤ ਕਰਦੇ ਹੋਏ ਅਤੇ ਆਪਣੀ ਵੋਟ ਕੀਮਤ ਦੇ ਅਰਥ ਭਰਪੂਰ ਮਕਸਦ ਨੂੰ ਸਮਝਣ ਅਤੇ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਰਗੀ ਦ੍ਰਿੜ, ਪੰਜਾਬ, ਪੰਜਾਬੀ, ਪੰਜਾਬੀਅਤ, ਇਨਸਾਨੀਅਤ ਕਦਰਾਂ-ਕੀਮਤਾਂ ਨੂੰ ਪਿਆਰ ਕਰਨ ਵਾਲੀ ਸਖਸ਼ੀਅਤ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੱਚ-ਹੱਕ ਉਤੇ ਪਹਿਰਾ ਦੇਣ ਵਾਲੀ ਟੀਮ ਦੀ ਸਰਕਾਰ ਬਣਾਉਣ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਵੈਸੇ ਤਾਂ ਮੁਲਕ ਦੀ ਵੰਡ ਦੇ ਸਮੇ ਤੋ ਹੀ ਪੰਜਾਬ ਸੂਬੇ ਅਤੇ ਪੰਜਾਬੀਆਂ ਨਾਲ ਹਿੰਦੂਤਵ ਹੁਕਮਰਾਨਾਂ ਵੱਲੋ ਹਰ ਖੇਤਰ ਵਿਚ ਬੇਇਨਸਾਫ਼ੀਆਂ, ਜ਼ਬਰ ਜੁਲਮ ਕੀਤੇ ਜਾਂਦੇ ਆ ਰਹੇ ਹਨ । ਪਰ ਪੰਜਾਬੀ ਸੂਬਾ ਬਣਨ ਉਪਰੰਤ ਵੀ ਸਾਡੀ ਹੁਣ ਤੱਕ ਰਾਜ ਕਰਨ ਵਾਲੀ ਦਿਸ਼ਾਹੀਣ ਤੇ ਕੰਮਜੋਰ ਲੀਡਰਸਿ਼ਪ ਨੇ ਪੰਜਾਬ ਸੂਬੇ ਅਤੇ ਇਥੋ ਦੇ ਨਿਵਾਸੀਆ ਦੇ ਮਸਲਿਆ ਨੂੰ ਇਮਾਨਦਾਰੀ ਨਾਲ ਹੱਲ ਕਰਨ ਦੀ ਨਾ ਤਾਂ ਕੋਸਿ਼ਸ਼ ਕੀਤੀ ਹੈ ਅਤੇ ਨਾ ਹੀ ਇਸ ਸੈਟਰ ਦੇ ਹੁਕਮਰਾਨਾਂ ਦੀ ਗੁਲਾਮ ਬਣੀ ਲੀਡਰਸਿਪ ਕੋਲ ਅਜਿਹੀ ਦ੍ਰਿੜਤਾ ਸ਼ਕਤੀ ਹੀ ਹੈ ਕਿ ਉਹ ਆਪਣੇ ਸੂਬੇ ਦੇ ਨਿਵਾਸੀਆ ਦੇ ਵਿਧਾਨਿਕ ਅਤੇ ਸਮਾਜਿਕ ਹੱਕਾਂ ਦੀ ਰਾਖੀ ਕਰ ਸਕਣ । ਬਲਕਿ ਹੁਣ ਤੱਕ ਦੀ ਲੀਡਰਸਿਪ ਤਾਂ ਆਪਣੇ ਪਰਿਵਾਰਿਕ, ਸਿਆਸੀ ਅਤੇ ਧਨ-ਦੌਲਤਾਂ ਦੇ ਭੰਡਾਰ ਇਕੱਤਰ ਕਰਨ ਦੇ ਮਕਸਦਾਂ ਨੂੰ ਮੁੱਖ ਰੱਖਕੇ ਸੈਟਰ ਵਿਚ ਰਾਜ ਕਰਨ ਵਾਲੇ ਹੁਕਮਰਾਨਾਂ ਦੇ ਪਿੱਠੂ ਬਣਕੇ ਹੀ ਵਿਚਰਦੇ ਆ ਰਹੇ ਹਨ । ਇਹੀ ਵਜਹ ਹੈ ਕਿ ਅੱਜ ਤੱਕ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸ਼ਾਂ ਦੀ ਪਵਿੱਤਰ ਧਰਤੀ ਨਾਲ ਸੰਬੰਧਤ, ਅਮੀਰ ਵਿਰਸੇ-ਵਿਰਾਸਤ ਦੇ ਇਸ ਮਾਲਕ ਸੂਬੇ ਦੇ ਨਿਵਾਸੀਆ ਦੀਆਂ ਮੁਸ਼ਕਿਲਾਂ ਦਾ ਹੱਲ ਨਹੀਂ ਹੋ ਸਕਿਆ ਅਤੇ ਨਾ ਹੀ ਚਹੁਪੱਖੀ ਪ੍ਰਗਤੀ ਹੋਕੇ ਇਥੋ ਦੇ ਮਜਦੂਰ ਤੋ ਲੈਕੇ ਵੱਡੇ ਕਾਰੋਬਾਰੀ ਤੱਕ ਦੀ ਆਰਥਿਕ ਹਾਲਾਤ ਬਿਹਤਰ ਬਣ ਸਕੇ ਹਨ । ਉਨ੍ਹਾਂ ਕਿਹਾ ਕਿ ਇਸ ਲਈ ਅਸੀ ਸਭ ਉਹ ਪੰਜਾਬ ਦੇ ਨਿਵਾਸੀ ਵੀ ਕਿਸੇ ਹੱਦ ਤੱਕ ਜਿ਼ੰਮੇਵਾਰ ਹਨ ਜੋ 5 ਸਾਲ ਬਾਅਦ ਹੋਣ ਵਾਲੀਆ ਜਰਨਲ ਚੋਣਾਂ ਵਿਚ ਸਮੁੱਚੇ ਪੰਜਾਬ ਦੀ ਬਿਹਤਰੀ ਨੂੰ ਭੁੱਲਕੇ ਆਪਣੇ ਛੋਟੇ-ਛੋਟੇ ਪਰਿਵਾਰਿਕ ਲਾਲਸਾਵਾ ਵਿਚ ਉਲਝਕੇ ਉਪਰੋਕਤ ਪੰਜਾਬ ਅਤੇ ਸਿੱਖ ਕੌਮ ਮਾਰੂ ਸਿਆਸੀ ਜਮਾਤਾਂ ਕਾਂਗਰਸ, ਬਾਦਲ ਦਲ, ਬੀਜੇਪੀ, ਆਮ ਆਦਮੀ ਪਾਰਟੀ, ਆਰ.ਐਸ.ਐਸ. ਦੇ ਛਲਾਵਿਆ ਵਿਚ ਆਕੇ ਆਪਣੀ ਵੋਟ ਦੀ ਸਹੀ ਵਰਤੋ ਨਹੀ ਕਰ ਸਕੇ । ਉਨ੍ਹਾਂ ਕਿਹਾ ਕਿ ਪੰਜਾਬੀਆ ਅਤੇ ਸਿੱਖ ਕੌਮ ਲਈ 2022 ਦਾ ਚੋਣ ਵਰ੍ਹਾਂ ਇਕ ਅਜਿਹਾ ਸੁਨਹਿਰੀ ਮੌਕਾ ਆਇਆ ਹੈ ਕਿ 76 ਸਾਲਾਂ ਦੀ ਆਪਣੀ ਉਮਰ ਭੋਗ ਚੁੱਕੇ ਸ. ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦਾ ਪਰਿਵਾਰਿਕ ਪਿਛੋਕੜ ਵੀ ਮਨੁੱਖਤਾ ਪੱਖੀ, ਇਨਸਾਨੀਅਤ ਪੱਖੀ, ਇਮਾਨਦਾਰੀ ਅਤੇ ਸਰਬੱਤ ਦੇ ਭਲੇ ਵਾਲਾ ਦ੍ਰਿੜ ਇਰਾਦੇ ਦੀ ਸੋਚ ਰੱਖਣ ਵਾਲਾ ਰਿਹਾ ਹੈ ਅਤੇ ਜੋ ਕਦੀ ਵੀ ਹਕੂਮਤੀ ਤਾਕਤਾਂ ਅੱਗੇ ਨਹੀ ਝੁਕੇ ਅਤੇ ਜਿਨ੍ਹਾਂ ਨੇ ਮੌਤ ਦੇ ਮੂੰਹ ਵਿਚ ਵੀ ਦ੍ਰਿੜਤਾ ਨਾਲ ਸੱਚ ਨੂੰ ਹੀ ਉਜਾਗਰ ਕੀਤਾ ਹੈ, ਜਿਨ੍ਹਾਂ ਨੂੰ ਦੁਨੀਆਂ ਦੀ ਕੋਈ ਵੀ ਦੁਨਿਆਵੀ ਲਾਲਸਾ ਪ੍ਰਭਾਵਿਤ ਨਹੀ ਕਰ ਸਕੀ । ਕੇਵਲ ਤੇ ਕੇਵਲ ਆਪਣੇ ਅਕਾਲ ਪੁਰਖ ਵੱਲੋ ਮਿਲੇ ਸਵਾਸਾ ਨੂੰ ਸਮੁੱਚੇ ਪੰਜਾਬ ਨਿਵਾਸੀਆ ਦੀ ਬਿਹਤਰੀ ਵਿਚ ਅਤੇ ਸਰਬੱਤ ਦਾ ਭਲਾ ਕਰਨ ਵਿਚ ਗੁਜਾਰਨ ਵਿਚ ਖੁਸ਼ੀ ਮਹਿਸੂਸ ਕਰਨ ਦੇ ਆਦੀ ਹਨ, ਜਿਨ੍ਹਾਂ ਕੋਲ ਕੌਮਾਂਤਰੀ ਪੱਧਰ ਦੇ ਨਿਜਾਮ ਨੂੰ ਦੂਰ ਅੰਦੇਸ਼ੀ ਨਾਲ ਚਲਾਉਣ ਦੀ ਉਸ ਅਕਾਲ ਪੁਰਖ ਨੇ ਅਦੁੱਤੀ ਸ਼ਕਤੀ ਵੀ ਬਖਸੀ ਹੋਈ ਹੈ, ਜੇਕਰ ਪੰਜਾਬ ਦੇ ਨਿਵਾਸੀ ਸ. ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ 93 ਚੋਣ ਲੜ੍ਹ ਰਹੇ ਉਮੀਦਵਾਰਾਂ ਨੂੰ ਤਨੋ-ਮਨੋ-ਧਨੋ ਸਹਿਯੋਗ ਦੇਕੇ ਕਾਮਯਾਬ ਕਰਦੇ ਹੋਏ ਪੰਜਾਬ ਦੀ ਸਰਕਾਰ ਕਾਇਮ ਕਰਨ ਵਿਚ ਪਹਿਲੇ ਨਾਲੋ ਵੀ ਵਧੇਰੇ ਸੰਜ਼ੀਦਾ ਹੋਕੇ ਜਿ਼ੰਮੇਵਾਰੀ ਨਿਭਾਅ ਸਕਣ ਤਾਂ ਇਹ ਸਮੁੱਚੇ ਪੰਜਾਬ ਨਿਵਾਸੀਆ ਅਤੇ ਪੰਜਾਬ ਸੂਬੇ ਦੀ ਕਿਸਮਤ ਨੂੰ ਬਦਲਣ ਅਤੇ ਇਥੇ ਸਹੀ ਮਾਇਨਿਆ ਵਿਚ ‘ਹਲੀਮੀ ਰਾਜ’ ਕਾਇਮ ਕਰਨ ਵਿਚ ਵੱਡਾ ਯੋਗਦਾਨ ਪਾ ਰਹੇ ਹੋਣਗੇ। 

ਸ. ਟਿਵਾਣਾ ਨੇ ਪੰਜਾਬ ਨਿਵਾਸੀਆ ਨੂੰ ਇਸ ਗੱਲੋ ਵੀ ਸੁਚੇਤ ਕੀਤਾ ਕਿ ਜੋ ਸੋਸਲ ਮੀਡੀਏ, ਪ੍ਰੈਸ, ਬਿਜਲਈ ਮੀਡੀਏ ਦੀ ਧਨ-ਦੌਲਤਾਂ ਦੇ ਭੰਡਾਰਾਂ ਨਾਲ ਦੁਰਵਰਤੋ ਕਰਕੇ ਆਰ.ਐਸ.ਐਸ. ਅਤੇ ਉਸਦੀ ਨਵੀ ਬੀ-ਟੀਮ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਦੀ ਸਾਤੁਰ ਅਤੇ ਮਕਾਰਤਾ ਭਰੀ ਸੋਚ ਰਾਹੀ ਪੰਜਾਬ ਵਿਚ ਉਪਰੋਕਤ ਜਾਬਰ ਜਮਾਤਾਂ ਦਾ ਬਦਲ ਬਣਨ ਲਈ ਉਭਾਰਿਆ ਜਾ ਰਿਹਾ ਹੈ ਅਤੇ ਵੱਡੇ-ਵੱਡੇ ਕਦੀ ਵੀ ਨਾ ਪੂਰੇ ਹੋਣ ਵਾਲੇ ਵਾਅਦਿਆ ਤੇ ਲਾਰਿਆ ਰਾਹੀ ਸ੍ਰੀ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ, ਪੰਜਾਬ ਦੀ ਧਰਤੀ ਤੋ ਬਾਹਰ ਪੈਦਾ ਹੋਇਆ ਵਪਾਰੀ ਸੋਚ ਵਾਲਾ ਕੋਈ ਵੀ ਇਨਸਾਨ ਜਾਂ ਦਿੱਲੀ ਵਿਚ ਬੈਠਕੇ ਬਣੀ ਨਵੀ ਪਾਰਟੀ ਪੰਜਾਬ ਸੂਬੇ ਅਤੇ ਪੰਜਾਬੀਆ ਉਤੇ ਰਾਜ ਕਰਨ ਦਾ ਸਹੀ ਬਦਲ ਨਹੀਂ ਬਣ ਸਕਦੀ । ਬਲਕਿ ਪੰਜਾਬ ਦੀ ਜਰਖੇਜ ਧਰਤੀ ਤੇ ਮਿੱਟੀ ਵਿਚੋ ਪੈਦਾ ਹੋਏ ਸ. ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਹੀ ਸਹੀ ਬਦਲ ਬਣ ਸਕਦੀ ਹੈ । ਇਸ ਲਈ ਹਰ ਪੰਜਾਬੀ ਜਾਂ ਸਿੱਖ ਮੀਡੀਏ ਦੇ ਗੁੰਮਰਾਹਕੁੰਨ ਪ੍ਰਚਾਰ ਜਾਂ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆ, ਨਾਅਰਿਆ ਅਤੇ ਵਾਅਦਿਆ ਵਿਚ ਨਾ ਉਲਝਕੇ ਆਪਣੀ ਅਣਖ ਅਤੇ ਗੈਰਤ ਨੂੰ ਕਾਇਮ ਰੱਖਦੇ ਹੋਏ ਸਹੀ ਬਦਲ ਕਾਇਮ ਕਰਨ ਵਿਚ ਭੂਮਿਕਾ ਨਿਭਾਉਣ ।

Leave a Reply

Your email address will not be published. Required fields are marked *