ਇਸ ਵਾਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਹੀ, ਬਲਕਿ ਬਰਗਾੜੀ ਮੋਰਚੇ ਦੇ ਸਥਾਂਨ ਉਤੇ ਸੰਤ ਭਿੰਡਰਾਂਵਾਲਿਆ ਦਾ 12 ਫਰਵਰੀ ਨੂੰ ਜਨਮ ਦਿਹਾੜਾ ਮਨਾਇਆ ਜਾਵੇਗਾ : ਮਾਨ

ਫ਼ਤਹਿਗੜ੍ਹ ਸਾਹਿਬ, 07 ਫਰਵਰੀ ( ) “ਕਿਉਂਕਿ ਸਮੁੱਚੇ ਪੰਜਾਬੀ, ਸਿੱਖ ਕੌਮ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰ, ਮੈਬਰ ਸਭ ਪੰਜਾਬ ਵਿਚ ਹੋ ਰਹੀਆ ਅਸੈਬਲੀ ਚੋਣਾਂ ਵਿਚ ਰੁੱਝੇ ਹੋਏ ਹਨ । ਜੋ ਪੰਜਾਬ ਦੀ ਜਰਖੇਜ ਧਰਤੀ ਉਤੇ ਬਾਹਰੀ ਅਤੇ ਲੁਟੇਰੀ ਸੋਚ ਵਾਲੇ ਲੋਕਾਂ ਦੀ ਸਰਕਾਰ ਬਣਨ ਦੇਣ ਦੇ ਹੱਕ ਵਿਚ ਨਹੀਂ ਹਨ । ਬਲਕਿ ਇਥੋ ਦੀ ਆਬੋਹਵਾ, ਮਿੱਟੀ ਵਿਚ ਜਨਮੇ ਅਣਖੀ, ਗੈਰਤਮੰਦ ਲੋਕਾਂ ਦੀ ਸਰਕਾਰ ਬਣਾਉਣ ਦੇ ਚਾਹਵਾਨ ਹਨ, ਜੋ ਇਸ ਧਰਤੀ ਦੇ ਨਿਵਾਸੀਆ ਨਾਲ ਸਹੀ ਮਾਇਨਿਆ ਵਿਚ ਇਨਸਾਫ਼ ਕਰ ਸਕਣ । ਇਸ ਲਈ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਰ ਸਾਲ 12 ਫਰਵਰੀ ਨੂੰ ਸਿੱਖ ਕੌਮ ਦੇ ਹੀਰੋ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ ਫ਼ਤਹਿਗੜ੍ਹ ਸਾਹਿਬ ਵਿਖੇ ਨਿਰੰਤਰ ਜਨਮ ਦਿਹਾੜਾ ਮਨਾਉਦੇ ਆ ਰਹੇ ਹਾਂ, ਉਹ ਇਸ ਵਾਰੀ ਜਿਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਬਰਗਾੜੀ ਵਿਖੇ ਨਿਰੰਤਰ ਮੋਰਚਾ ਚੱਲਦਾ ਆ ਰਿਹਾ ਹੈ, ਉਸ ਸਥਾਂਨ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਦਾ ਇਕੱਠ ਕਰਕੇ ਅਰਦਾਸ ਕੀਤੀ ਜਾਵੇਗੀ । ਪਰ ਇਸਦੇ ਨਾਲ ਹੀ ਇਹ ਵੀ ਜਾਣਕਾਰੀ ਦੇਣਾ ਜ਼ਰੂਰੀ ਹੈ ਕਿਉਂਕਿ ਪਾਰਟੀ ਦੇ ਸਭ ਵਰਕਰ, ਮੈਬਰ, ਅਹੁਦੇਦਾਰ ਸਮੁੱਚੀ ਪਾਰਟੀ ਪੰਜਾਬ ਦੀਆਂ ਚੋਣਾਂ ਵਿਚ ਮਸਰੂਫ ਹੈ । ਇਸ ਲਈ ਸਮੁੱਚੇ ਅਹੁਦੇਦਾਰਾਂ, ਮੈਬਰਾਂ ਨੂੰ ਅਪੀਲ ਹੈ ਕਿ ਉਹ ਆਪੋ-ਆਪਣੇ ਪਿੰਡਾਂ ਅਤੇ ਸ਼ਹਿਰਾਂ ਦੇ ਗੁਰੂਘਰਾਂ ਵਿਚ ਸੰਤ ਜਰਨੈਲ ਸਿੰਘ ਜੀ ਨੂੰ ਯਾਦ ਕਰਦਿਆ ਅਰਦਾਸ ਕਰਨ ਤਾਂ ਕਿ ਸਾਡਾ ਇਹ ਕੌਮੀ ਮਿਸਨ ਵੀ ਪੂਰਾ ਹੋ ਸਕੇ ਅਤੇ ਸਭ ਆਪੋ-ਆਪਣੀਆ ਚੋਣਾਂ ਦੀਆਂ ਜਿ਼ੰਮੇਵਾਰੀਆ ਨੂੰ ਵੀ ਅਰਦਾਸ ਉਪਰੰਤ ਬਣੇ ਪ੍ਰੋਗਰਾਮ ਅਨੁਸਾਰ ਪੂਰੀਆ ਕਰਦੇ ਰਹਿਣ ।”

ਇਹ ਜਾਣਕਾਰੀ ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ ਤੋ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਕੀਤੀ ਗਈ ਅਪੀਲ ਵਾਲੀ ਦਸਤਖਤੀ ਪੱਤਰ ਪ੍ਰੈਸ ਲਈ ਜਾਰੀ ਕਰਦੇ ਹੋਏ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਤੀ । ਸ. ਮਾਨ ਨੇ ਇਹ ਵੀ ਬੇਨਤੀ ਕੀਤੀ ਕਿ ਸੰਤ ਭਿੰਡਰਾਂਵਾਲਿਆ ਨੇ ਆਪਣੇ ਸਵਾਸਾ ਦੀ ਪੂੰਜੀ ਨੂੰ ਸਮੁੱਚੀ ਮਨੁੱਖਤਾ ਦੀ ਬਿਹਤਰੀ, ਆਪਣੀ ਕੌਮੀ ਅਣਖ ਗੈਰਤ ਨੂੰ ਕਾਇਮ ਰੱਖਦੇ ਹੋਏ ਹਰ ਤਰ੍ਹਾਂ ਦੇ ਜ਼ਬਰ ਦਾ ਵਿਰੋਧ ਕਰਦੇ ਹੋਏ ਸਾਨ ਨਾਲ ਗੁਜਾਰੇ ਹਨ। ਉਨ੍ਹਾਂ ਦੀ ਸੋਚ ਉਤੇ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਦਾ ਜਨਮ ਹੋਇਆ ਸੀ । ਉਨ੍ਹਾਂ ਦੇ ਮਿਸ਼ਨ ਅਤੇ ਸੋਚ ਨੂੰ ਪੂਰਨ ਕਰਨ ਲਈ ਨਿਰੰਤਰ ਸੰਘਰਸ਼ ਕਰਦੇ ਆ ਰਹੇ ਹਾਂ । ਪੰਜਾਬ ਵਿਚ ਦਾਸ ਸਮੇਤ ਪਾਰਟੀ ਦੇ 93 ਉਮੀਦਵਾਰ ਵੱਖ-ਵੱਖ ਵਿਧਾਨ ਸਭਾ ਹਲਕਿਆ ਤੋ ਚੋਣ ਲੜ ਰਹੇ ਹਨ । ਪਰ ਚੋਣ ਕਮਿਸਨ ਅਤੇ ਹੁਕਮਰਾਨਾਂ ਦੀ ਸਾਂਝੀ ਮੰਦਭਾਵਨਾ ਦੀ ਬਦੌਲਤ ਸਾਡੇ ਉਮੀਦਵਾਰਾਂ ਨੂੰ ਇਕ ਚੋਣ ਨਿਸ਼ਾਨ ਨਾ ਦੇਕੇ ਵੱਡੀ ਬੇਇਨਸਾਫ਼ੀ ਕੀਤੀ ਗਈ ਹੈ । ਪਰ ਫਿਰ ਵੀ ਸਾਡੀ ਪਾਰਟੀ ਦੇ ਉਪਰੋਕਤ ਖੜ੍ਹੇ ਕੀਤੇ ਗਏ 93 ਉਮੀਦਵਾਰਾਂ ਜਿਨ੍ਹਾਂ ਦੇ ਚੋਣ ਨਿਸ਼ਾਨ ਬਾਲਟੀ, ਸਮੁੰਦਰੀ ਜਹਾਜ, ਕਿਸਾਨ ਗੰਨਾ, ਹੈਲੀਕਪਟਰ, ਟਰੱਕ, ਦੂਰਬੀਨ ਦਿੱਤੇ ਗਏ ਹਨ । ਪਰ ਸਾਡੇ ਉਮੀਦਵਾਰਾਂ ਵੱਲੋ ਪੋਸਟਰਾਂ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਨਾਲ ਦਾਸ ਦੀ ਫੋਟੋ ਨੂੰ ਵੀ ਪ੍ਰਕਾਸਿਤ ਕੀਤਾ ਗਿਆ ਹੈ । ਤਾਂ ਕਿ ਜੋ ਪੰਜਾਬ ਦੇ ਵੋਟਰਾਂ ਦੀ ਬਹੁਗਿਣਤੀ ਇਸ ਵਾਰੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਹਕੂਮਤ ਕਾਇਮ ਕਰਨ ਵਿਚ ਆਪ ਮੁਹਾਰੇ ਚੱਲੀ ਹੋਈ ਹੈ, ਉਹ ਸਾਡਾ ਲੋਗੋ, ਪਾਰਟੀ ਨਾਮ ਅਤੇ ਦਾਸ ਦੀ ਫੋਟੋ ਨੂੰ ਯਾਦ ਰੱਖਕੇ ਸਾਡੇ ਉਮੀਦਵਾਰਾਂ ਦੇ ਚੋਣ ਨਿਸ਼ਾਨਾਂ ਉਤੇ ਬਟਨ ਦੱਬਣ । ਤਾਂ ਕਿ ਸਮੁੱਚੇ ਪੰਜਾਬ ਨਿਵਾਸੀਆ ਅਤੇ ਸਿੱਖ ਕੌਮ ਦੀਆਂ ਭਾਵਨਾਵਾ ਦੀ ਪੂਰਤੀ ਕਰਨ ਦੇ ਨਾਲ-ਨਾਲ ਬਾਹਰੀ ਕਬਜਾ ਕਰਨ ਦੀ ਨੀਤੀ ਨਾਲ ਆਏ ਲੋਕਾਂ, ਪਾਰਟੀਆ ਅਤੇ ਸਿਆਸਤਦਾਨਾਂ ਨੂੰ ਪੰਜਾਬ ਵਿਚੋ ਬੇਰੰਗ ਵਾਪਸ ਭੇਜਿਆ ਜਾ ਸਕੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਨਿਵਾਸੀ ਆਪਣੇ ਸੂਬੇ ਪ੍ਰਤੀ ਆਪਣੇ ਵੋਟ ਹੱਕ ਰਾਹੀ ਸਹੀ ਵਰਤੋ ਕਰਕੇ ਫਰਜਾਂ ਦੀ ਪੂਰਤੀ ਅਵੱਸ ਕਰਨਗੇ ।

Leave a Reply

Your email address will not be published. Required fields are marked *