ਹਰਮਨ ਪਿਆਰੀ ਗਾਇਕਾਂ ਬੀਬੀ ਲਤਾ ਮੰਗੇਸਕਰ ਦੇ ਅਕਾਲ ਚਲਾਣੇ ਨਾਲ ਇਕ ਧੁਰ ਆਤਮਾ ਨੂੰ ਛੂਹਣ ਤੇ ਟੁੰਬਣ ਵਾਲੀ ਸੁਰੀਲੀ ਆਵਾਜ਼ ਦਾ ਪਿਆ ਘਾਟਾ ਅਸਹਿ : ਮਾਨ

ਚੰਡੀਗੜ੍ਹ, 07 ਫਰਵਰੀ ( ) “ਦੁਨੀਆਂ ਦਾ ਕੋਈ ਵੀ ਇਨਸਾਨ ਅਜਿਹਾ ਨਹੀਂ ਹੋਵੇਗਾ ਕਿ ਜਿਸਨੂੰ ਸੰਗੀਤ ਨਾਲ ਮੁਹੱਬਤ ਪਿਆਰ ਨਾ ਹੋਵੇ । ਇਸ ਲਈ ਤਕਰੀਬਨ 1 ਸਦੀ ਤੱਕ ਸਾਨੂੰ ਆਪਣੀ ਸੁਰੀਲੀ ਧੁਰ ਆਤਮਾ ਨੂੰ ਛੂਹਣ ਅਤੇ ਟੁੰਬਣ ਵਾਲੀ ਆਵਾਜ਼ ਬੀਬੀ ਲਤਾ ਮੰਗੇਸਕਰ ਦਾ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿਣ ਉਤੇ ਜੋ ਘਾਟਾ ਸਮੁੱਚੇ ਮੁਲਕਾਂ ਦੇ ਸੰਗੀਤ ਪ੍ਰੇਮੀਆ ਨੂੰ ਪਿਆ ਹੈ, ਉਹ ਕਦੀ ਵੀ ਨਾ ਪੂਰਾ ਹੋਣ ਵਾਲਾ ਹੈ । ਬੇਸ਼ੱਕ ਬੀਬੀ ਲਤਾ ਮੰਗੇਸਕਰ ਅੱਜ ਸਾਡੇ ਵਿਚ ਸਰੀਰਕ ਤੌਰ ਤੇ ਨਹੀ ਰਹੇ, ਪਰ ਉਨ੍ਹਾਂ ਵੱਲੋ ਗਾਏ ਗਏ ਹਜਾਰਾਂ ਹੀ ਗੀਤਾਂ ਦੇ ਵੱਡੇ ਭੰਡਾਰ ਸਾਨੂੰ ਸਭਨਾਂ ਨੂੰ ਸਦੀਆ ਤੱਕ ਜਿਥੇ ਉਨ੍ਹਾਂ ਦੀ ਯਾਦ ਨੂੰ ਤਾਜਾ ਰੱਖਣਗੇ, ਸਾਨੂੰ ਆਤਮਿਕ ਸਕੂਨ ਵੀ ਪ੍ਰਦਾਨ ਕਰਦੇ ਰਹਿਣਗੇ । ਬੀਬੀ ਜੀ ਕੇਵਲ ਗਾਇਕਾਂ ਹੀ ਨਹੀਂ ਸਨ ਉਨ੍ਹਾਂ ਨੂੰ ਸੁਰਾ ਦੇ ਸੁਮੇਲ ਦੀ ਬਰੀਕੀ ਨਾਲ ਡੂੰਘੀ ਵਾਕਫੀਅਤ ਸੀ ਅਤੇ ਉਹ ਗੀਤ ਗਾਉਣ ਸਮੇ ਗੀਤਾਂ ਦੇ ਬੋਲਾਂ ਤੇ ਉਸਦੇ ਅਰਥਾਂ ਵਿਚ ਇਸ ਤਰ੍ਹਾਂ ਇਕਮਿਕ ਤੇ ਮੁਲੀਨ ਹੋ ਜਾਂਦੇ ਸਨ ਜਿਵੇ ਕੋਈ ਇਬਾਦਤ ਕਰਨ ਦੀ ਤਰ੍ਹਾਂ ਉਹ ਆਪਣੀ ਅੰਤਰ ਆਤਮਾ ਤੋ ਬੋਲ ਤੇ ਆਵਾਜ ਕੱਢਦੇ ਸਨ ਕਿ ਉਨ੍ਹਾਂ ਦੇ ਗੀਤਾਂ ਨੂੰ ਸੁਣਨ ਵਾਲੇ ਜਾਂਦੇ ਰਾਹੀ ਇਕਦਮ ਅਟਕ ਜਾਂਦੇ ਸਨ ਅਤੇ ਆਤਮਿਕ ਆਨੰਦ ਮਹਿਸੂਸ ਕਰਦੇ ਹਨ । ਉਨ੍ਹਾਂ ਉਤੇ ਉਸ ਅਕਾਲ ਪੁਰਖ ਦੀ ਕਿਰਪਾ ਸੀ ਕਿ ਹਰ ਵਰਗ, ਕੌਮ, ਧਰਮ, ਮੁਲਕ ਦੇ ਨਿਵਾਸੀ ਉਨ੍ਹਾਂ ਦੀ ਮਿੱਠੀ ਆਵਾਜ ਦੇ ਬੋਲਾਂ ਤੋ ਕਾਇਲ ਹੋਏ ਬਿਨ੍ਹਾਂ ਨਹੀਂ ਸੀ ਰਹਿ ਸਕਦੇ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਅਤੇ ਹੋਰ ਮੁਲਕਾਂ ਦੇ ਨਿਵਾਸੀਆ ਦੀ ਆਤਮਾ ਉਤੇ ਆਪਣੇ ਬੋਲਾਂ ਤੇ ਗੀਤਾਂ ਰਾਹੀ ਰਾਜ ਕਰਨ ਵਾਲੀ ਗਾਇਕਾਂ ਬੀਬੀ ਲਤਾ ਮੰਗੇਸਕਰ ਦੇ ਹੋਏ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਇਜਹਾਰ ਕਰਦੇ ਹੋਏ ਅਤੇ ਇਸਨੂੰ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਗੀਤਕਾਰ, ਗਾਇਕ, ਨਾਇਕ, ਨਾਇਕਾਵਾ, ਇਤਿਹਾਸਕਾਰ, ਲੇਖਕ ਆਦਿ ਕਿਸੇ ਵੀ ਇਕ ਕੌਮ, ਧਰਮ, ਫਿਰਕੇ ਜਾਂ ਮੁਲਕੀ ਹੱਦਾਂ ਦੀ ਵਲਗਣ ਵਿਚ ਵੱਝੇ ਨਹੀਂ ਹੁੰਦੇ । ਜਿਵੇ ਪੰਛੀ, ਜਾਨਵਰਾਂ ਵੀ ਹੱਦਾਂ ਤੋ ਉਪਰ ਹੁੰਦੇ ਹਨ ।

ਉਨ੍ਹਾਂ ਕਿਹਾ ਕਿ ਜੋ ਇੰਡੀਆ ਦੇ ਸਿਆਸਤਦਾਨ ਅਤੇ ਹੁਕਮਰਾਨ ਪਾਕਿਸਤਾਨ ਦੇ ਰਹਿ ਚੁੱਕੇ ਸਦਰ ਜੀਆ-ਉਲ-ਹੱਕ ਵੀ ਬੀਬੀ ਲਤਾ ਮੰਗੇਸਕਰ ਦੇ ਪ੍ਰਸ਼ੰਸਕ ਰਹੇ ਹਨ, ਲੇਕਿਨ ਪਾਕਿਸਤਾਨੀ ਹੋਣ ਦੀ ਬਦੌਲਤ ਕੋਈ ਗੈਰ-ਸਿਧਾਤਿਕ ਗੱਲ ਕਰਨਾ ਮੁਨਾਸਿਬ ਨਹੀ ਹੋਵੇਗਾ । ਹਿੰਦੂਤਵ ਹੁਕਮਰਾਨ ਮੇਰੇ ਵੱਲੋ ਬੀਤੇ ਸਮੇ ਵਿਚ ਦਿੱਤੇ ਗਏ ਬਿਆਨ ਕਿ ਮਾਨ ਪਾਕਿਸਤਾਨੀ ਹੁਕਮਰਾਨਾਂ ਦੀ ਗੱਲ ਕਰਦਾ ਹੈ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਨਾਬ ਜੀਆ-ਉਲ-ਹੱਕ ਨੇ ਪਾਕਿਸਤਾਨ ਵਿਚ ਸਿੱਖ ਕੌਮ ਵਿਰੁੱਧ ਪ੍ਰਕਾਸਿਤ ਕਿਤਾਬਾਂ ਨੂੰ ਖਤਮ ਕਰ ਦਿੱਤਾ ਸੀ ਅਤੇ ਇਸਦੇ ਨਾਲ ਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾਂ ਦੀ ਨੀਹ ਰੱਖਣ ਵਾਲੇ ਜਰਨਲ ਜੀਆ-ਉਲ-ਹੱਕ ਸਨ । ਹੁਣ ਕੱਟੜਵਾਦੀ ਹਿੰਦੂ ਮੈਨੂੰ ਪੁੱਛਣਗੇ ਕਿ ਉਹ ਜਰਨਲ ਜੀਆ-ਉਲ-ਹੱਕ ਦੀ ਪ੍ਰਸ਼ੰਸ਼ਾਂ ਕਿਉਂ ਕਰਦੇ ਹਨ ? ਇਨਸਾਨੀਅਤ, ਇਖਲਾਕ ਅਤੇ ਸੱਚ-ਹੱਕ ਉਤੇ ਪਹਿਰਾ ਦੇਣ ਵਾਲੇ ਇਨਸਾਨਾਂ ਦੀਆਂ ਮੁਲਕੀ ਹੱਦਾਂ ਨਹੀਂ ਹੁੰਦੀਆ । ਉਨ੍ਹਾਂ ਦੇ ਕੀਤੇ ਉਦਮ ਸਭ ਕੌਮਾਂ ਤੇ ਮੁਲਕਾਂ ਵਿਚ ਖੁਦ-ਬ-ਖੁਦ ਪਹੁੰਚ ਜਾਂਦੇ ਹਨ ਅਤੇ ਆਪ-ਮੁਹਾਰੇ ਲੋਕਾਂ ਦੀ ਆਤਮਾ ਵਿਚੋ ਪ੍ਰਸ਼ੰਸ਼ਾਂ ਨਿਕਲਦੀ ਹੈ । ਕਿਉਂਕਿ ਮੈਂ ਅਣਵੰਡੇ ਪੰਜਾਬ ਨੂੰ ਪਿਆਰ ਕਰਦਾ ਹਾਂ । ਲੇਕਿਨ ਜਰਨਲ ਨੂੰ ਨਹੀ ਕਿਉਂਕਿ ਉਨ੍ਹਾਂ ਨੇ ਭੂਟੋ ਨੂੰ ਮਰਵਾ ਦਿੱਤਾ ਸੀ । ਜੋ ਕਿ ਮੇਰੇ ਵੱਡੇ ਵੀਰ ਸ. ਮਨਜੀਤ ਸਿੰਘ ਮਾਨ ਨਾਲ ਓਕਸਫੋਰਡ ਯੂਨੀਵਰਸਿਟੀ ਵਿਚ ਇਕ ਅੱਛੇ ਦੋਸਤ ਸਨ । ਮੈਂ ਪਾਕਿਸਤਾਨ ਫੌ਼ਜ ਨੂੰ ਵੀ ਪਸੰਦ ਨਹੀ ਕਰਦਾ, ਕਿਉਂਕਿ ਨਵਾਬ ਅਕਬਰ ਬੁਗਤੀ ਜੋ ਕਿ ਐਚੀਸਨ ਕਾਲਜ ਲਾਹੌਰ ਵਿਚ ਮੇਰੇ ਵੀਰ ਜੀ ਦੇ ਦੋਸਤ ਰਹੇ ਹਨ । ਮੈਂ ਜਰਨਲ ਬਾਜਵਾ ਦਾ ਵੀ ਪ੍ਰਸ਼ੰਸ਼ਕ ਹਾਂ । ਕਿਉਂਕਿ ਉਹ ਮੇਰੇ ਖਾਨਦਾਨ ਦੇ ਜੱਦੀ ਜਿ਼ਲ੍ਹੇ ਸੇਖੂਪੁਰਾ (ਪਾਕਿਸਤਾਨ) ਦੇ ਬਿਲਕੁਲ ਗੁਆਂਢੀ ਸਨ । ਇਸ ਉਪਰੰਤ ਕੱਟੜਵਾਦੀ ਹਿੰਦੂਤਵ ਮੇਰੇ ਉਤੇ ਜਿਸ ਤਰ੍ਹਾਂ ਚਾਹੁੰਣ ਜ਼ਹਿਰ ਉੱਗਲ ਸਕਦੇ ਹਨ । ਇਨ੍ਹਾਂ ਨੂੰ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਮੌਜੂਦਾ ਵਜ਼ੀਰ-ਏ-ਆਜਮ ਪਾਕਿਸਤਾਨ ਜਨਾਬ ਇਮਰਾਨ ਖਾਨ ਚੀਨ ਗਏ ਹੋਏ ਹਨ, ਉਨ੍ਹਾਂ ਨੇ ਵੀ ਬੀਬੀ ਲਤਾ ਮੰਗੇਸਕਰ ਦੇ ਜਾਣ ਉਤੇ ਚੀਨ ਤੋ ਡੂੰਘੇ ਦੁੱਖ ਦਾ ਜੋ ਪ੍ਰਗਟਾਵਾ ਕੀਤਾ ਹੈ, ਇਹ ਹੱਦਾਂ ਦੀ ਵਲਗਣ ਤੋ ਪਰ੍ਹੇ ਹੈ ।

Leave a Reply

Your email address will not be published. Required fields are marked *