20 ਫਰਵਰੀ ਨੂੰ ਹੋਣ ਵਾਲੀਆ ਪੰਜਾਬ ਚੋਣਾਂ ਵਿਚ ਜਮਹੂਰੀਅਤ ਪਸ਼ੰਦ ਮੁਲਕਾਂ ਦੇ ਅਬਜਰਬਰ ਪੰਜਾਬ ਵਿਚ ਹਾਜਰ ਰਹਿਣੇ ਚਾਹੀਦੇ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 07 ਫਰਵਰੀ ( ) “ਕਿਉਂਕਿ ਪੰਜਾਬ ਸੂਬੇ ਦੀਆਂ 20 ਫਰਵਰੀ ਨੂੰ ਹੋ ਰਹੀਆ ਜਰਨਲ ਚੋਣਾਂ ਵਿਚ ਹੁਕਮਰਾਨ ਈ.ਵੀ.ਐਮ ਮਸ਼ੀਨਾਂ ਰਾਹੀ ਵੋਟਿੰਗ ਕਰਵਾ ਰਹੇ ਹਨ । ਜਿਸਦਾ ਬੀਤੇ ਸਮੇਂ ਦੀਆਂ ਚੋਣਾਂ ਵਿਚ ਸਾਹਮਣੇ ਆਇਆ ਤੁਜਰਬਾ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਵੱਲੋ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੂੰ ਇਥੋ ਦੇ ਨਿਵਾਸੀਆ ਵੱਲੋ ਮਿਲ ਰਹੇ ਆਪ ਮੁਹਾਰੇ ਸਹਿਯੋਗ ਦੀ ਬਦੌਲਤ ਸਾਡੀ ਪਾਰਟੀ ਚੰਗੀ ਜਿੱਤ ਵੱਲ ਵੱਧ ਰਹੀ ਹੈ ਅਤੇ ਇਹ ਹੁਕਮਰਾਨ ਹਮੇਸ਼ਾਂ ਦੀ ਤਰ੍ਹਾਂ ਈ.ਵੀ.ਐਮ. ਮਸ਼ੀਨਾਂ ਦੀ ਆਪਣੀ ਤਕਨੀਕ ਰਾਹੀ ਦੁਰਵਰਤੋ ਕਰਨ, ਜੋ ਵੋਟਿੰਗ ਹੋਣ ਤੋ 20 ਦਿਨ ਬਾਅਦ ਗਿਣਤੀ ਹੋਣ ਦਾ ਸਮਾਂ ਦਿੱਤਾ ਗਿਆ ਹੈ, ਇਸ ਦੌਰਾਨ ਵੱਡੇ ਪੱਧਰ ਤੇ ਈ.ਵੀ.ਐਮ ਮਸ਼ੀਨਾਂ ਵਿਚ ਹੇਰਾ-ਫੇਰੀ ਕਰ ਸਕਦੇ ਹਨ । ਇਸ ਲਈ ਸਾਨੂੰ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਦੇ ਨਿਜਾਮ ਅਤੇ ਉਨ੍ਹਾਂ ਦੇ ਗੁਪਤ ਆਦੇਸ਼ਾਂ ਉਤੇ ਕੰਮ ਕਰਨ ਵਾਲੇ ਚੋਣ ਕਮਿਸਨ ਉਤੇ ਭਰੋਸਾ ਨਹੀਂ ਹੈ । ਇਸ ਲਈ ਇਹ ਚੋਣਾਂ ਪੰਜਾਬੀਆ ਦੀਆਂ ਭਾਵਨਾਵਾ ਅਨੁਸਾਰ ਸਹੀ ਢੰਗ ਨਾਲ ਹੋ ਸਕਣ, ਇਥੇ ਕੌਮਾਂਤਰੀ ਪੱਧਰ ਦੇ ਜਮਹੂਰੀਅਤ ਪਸੰਦ ਅਮਰੀਕਾ, ਕੈਨੇਡਾ, ਬਰਤਾਨੀਆ, ਜਰਮਨ ਆਦਿ ਮੁਲਕਾਂ ਵਿਚੋ ਨਿਗਰਾਨੀ ਰੱਖਣ ਲਈ ਅਬਜਰਬਰ ਆਉਣੇ ਚਾਹੀਦੇ ਹਨ । ਤਦ ਹੀ ਇਨ੍ਹਾਂ ਚੋਣਾਂ ਦੇ ਨਿਰਪੱਖ ਹੋਣ ਦੀ ਗੱਲ ਕੀਤੀ ਜਾ ਸਕਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 20 ਫਰਵਰੀ ਨੂੰ ਪੰਜਾਬ ਦੀਆਂ ਹੋਣ ਜਾ ਰਹੀਆ ਚੋਣਾਂ ਵਿਚ ਹਿੰਦੂਤਵ ਹੁਕਮਰਾਨਾਂ ਅਤੇ ਉਨ੍ਹਾਂ ਦੇ ਆਦੇਸ਼ਾਂ ਉਤੇ ਪੰਜਾਬ ਵਿਚ ਸਰਗਰਮ ਸਿਆਸਤਦਾਨਾਂ ਅਤੇ ਅਫਸਰਸਾਹੀ ਵੱਲੋ ਈ.ਵੀ.ਐਮ ਮਸ਼ੀਨਾਂ ਵਿਚ ਗੜਬੜ ਹੋਣ ਦੇ ਵੱਡੇ ਤੌਖਲੇ ਨੂੰ ਮੁੱਖ ਰੱਖਦੇ ਹੋਏ ਇਥੇ ਕੌਮਾਂਤਰੀ ਪੱਧਰ ਦੇ ਬਾਹਰਲੇ ਮੁਲਕਾਂ ਦੇ ਅਬਜਰਬਰ ਤਾਇਨਾਤ ਹੋਣ ਦੀ ਗੰਭੀਰ ਮੰਗ ਕਰਦੇ ਹੋਏ ਪ੍ਰਗਟ ਕੀਤੇ । 

ਸ. ਮਾਨ ਨੇ ਇਕ ਵੱਖਰੇ ਬਿਆਨ ਰਾਹੀ ਇਸ ਗੱਲ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਪਮਾਨਿਤ ਸਾਜਿਸਾਂ, ਬਲਾਤਕਾਰੀ ਅਤੇ ਕਤਲ ਦੇ ਦੋਸ਼ਾਂ ਵਿਚ ਹਰਿਆਣੇ ਦੀ ਸੁਨਾਰੀਆ ਜੇਲ੍ਹ ਵਿਚ ਬੰਦੀ ਸਿਰਸੇ ਡੇਰੇ ਵਾਲੇ ਰਾਮ ਰਹੀਮ ਨੂੰ ਜੋ ਅੱਜ 21 ਦਿਨ ਦੀ ਪੇਰੋਲ ਉਤੇ ਰਿਹਾਅ ਕੀਤਾ ਗਿਆ ਹੈ, ਇਹ ਸੈਂਟਰ ਦੇ ਮੁਤੱਸਵੀ ਹੁਕਮਰਾਨਾਂ, ਬੀਜੇਪੀ-ਆਰ.ਐਸ.ਐਸ. ਦੀ ਸਿਆਸੀ ਖੇਡ ਦਾ ਹਿੱਸਾ ਹੋਣ ਤੋ ਇਸ ਲਈ ਇਨਕਾਰ ਨਹੀ ਕੀਤਾ ਜਾ ਸਕਦਾ ਹੈ, ਕਿਉਂਕਿ ਸਿੱਖ ਕੌਮ ਨਾਲ ਸੰਬੰਧਤ ਬੰਦੀਆਂ ਜਿਨ੍ਹਾਂ ਨੇ ਆਪਣੀ 25-25 ਸਾਲਾਂ ਦੀ ਸਜ਼ਾ ਪੂਰੀ ਕਰ ਚੁੱਕੇ ਹਨ, ਉਨ੍ਹਾਂ ਨੂੰ ਤਾਂ ਹੁਕਮਰਾਨ ਅਤੇ ਅਦਾਲਤਾਂ ਅਜਿਹੀਆ ਪੇਰੋਲ ਤੇ ਜਾਣ ਜਾਂ ਰਿਹਾਅ ਕਰਨ ਦੇ ਹੁਕਮ ਨਹੀ ਕਰਦੇ ? ਦੂਸਰਾ ਸਿੱਖ ਕੌਮ ਨਾਲ ਸੰਬੰਧਤ ਇਨਸਾਫ਼ ਪ੍ਰਾਪਤ ਕਰਨ ਲਈ ਬਣੀ ਸਿੱਟ ਜਾਂਚ ਕਮੇਟੀਆ ਨੂੰ ਪੰਜਾਬ-ਹਰਿਆਣਾ ਹਾਈਕੋਰਟ ਦੇ ਜੱਜ ਰਾਜਵੀਰ ਸੇਰਾਵਤ, ਅਰਵਿੰਦਰ ਸਾਂਗਵਾਨ, ਅਨਿਲ ਬਜਾਜ ਵੱਲੋ ਰੱਦ ਕਰਕੇ ਹੁਕਮਰਾਨਾਂ ਦੇ ਜ਼ਬਰ-ਜੁਲਮ ਦਾ ਪੱਖ ਪੂਰਿਆ ਜਾ ਰਿਹਾ ਹੈ । ਗੁਰਮੀਤ ਰਾਮ ਰਹੀਮ ਦੀ ਗੈਰ-ਵਿਧਾਨਿਕ ਅਤੇ ਗੈਰ-ਸਿਧਾਤਿਕ ਤੌਰ ਤੇ 21 ਦਿਨਾਂ ਲਈ ਦਿੱਤੀ ਗਈ ਪੇਰੋਲ ਤੋ ਇੰਝ ਜਾਪਦਾ ਹੈ ਕਿ ਹੁਕਮਰਾਨ ਤੇ ਮੁਤੱਸਵੀ ਜਮਾਤਾਂ ਅਜਿਹੇ ਅਮਲ ਕਰਵਾਕੇ ਆਪਣੇ ਵੋਟ ਬੈਂਕ ਨੂੰ ਵਧਾਉਣਾ ਚਾਹੁੰਦੀਆ ਹਨ ਅਤੇ ਦੂਸਰਾ ਇਨ੍ਹਾਂ ਚੋਣਾਂ ਵਿਚ ਫਿਰ ਕੋਈ ਸਾਜਿਸ ਰਚਕੇ ਪੰਜਾਬ ਸੂਬੇ ਨੂੰ ਤੇ ਪੰਜਾਬੀਆ ਨੂੰ ਨਿਸ਼ਾਨਾਂ ਬਣਾਉਣਾ ਚਾਹੁੰਦੀਆ ਹਨ । ਤਾਂ ਕਿ ਆਪਣੀ ਬੁਰੀ ਤਰ੍ਹਾਂ ਹੋਣ ਜਾ ਰਹੀ ਹਾਰ ਤੋ ਬਚਿਆ ਜਾ ਸਕੇ ਅਤੇ ਇਥੇ ਗੜਬੜ ਦਾ ਬਹਾਨਾ ਬਣਾਕੇ ਪ੍ਰੈਜੀਡੈਟ ਰੂਲ ਲੱਗ ਸਕੇ । ਅਜਿਹੇ ਅਮਲ ਜਮਹੂਰੀਅਤ ਅਤੇ ਇਥੋ ਦੇ ਅਮਨ ਚੈਨ ਨੂੰ ਵਿਸਫੋਟਕ ਬਣਾਉਣ ਵਾਲੇ ਹਨ । ਦੂਸਰਾ ਸਿੱਖ ਕੌਮ ਤੇ ਬਹੁਗਿਣਤੀ ਕੌਮ ਨਾਲ ਕਾਨੂੰਨ ਅਤੇ ਹਕੂਮਤੀ ਅਮਲ ਵੱਡੇ ਵੱਖਰੇਵੇ ਨੂੰ ਜਾਹਰ ਕਰਦੇ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਜਿਥੇ ਨਿੰਦਾ ਕਰਦਾ ਹੈ, ਉਥੇ ਅਜਿਹੇ ਬਣਾਏ ਜਾ ਰਹੇ ਹਾਲਾਤਾਂ ਤੋ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਹੁਕਮਰਾਨ ਹੀ ਜਿ਼ੰਮੇਵਾਰ ਹੋਣਗੇ ।

Leave a Reply

Your email address will not be published. Required fields are marked *