ਸ੍ਰੀ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਇਕ ਤੇ ਇਕ ਗਿਆਰਾ ਦਾ ਪ੍ਰਚਾਰ ਕਰਨ ਵਾਲਿਆ ਨੂੰ ਇਹ ਜਾਣਕਾਰੀ ਨਹੀਂ ਕਿ ਇਕ ਮਨਫੀ ਇਕ ਜੀਰੋ ਵੀ ਹੋ ਸਕਦਾ ਹੈ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 08 ਫਰਵਰੀ ( ) “ਸ੍ਰੀ ਕੇਜਰੀਵਾਲ ਆਰ.ਐਸ.ਐਸ. ਦਾ ਚੰਡਿਆ ਹੋਇਆ ਉਹ ਦਿੱਲੀ ਨਿਵਾਸੀ ਸਾਤੁਰ ਦਿਮਾਗ ਹੈ, ਜੋ ਗੱਲੀ-ਬਾਤੀ ਮਹਿਲ ਉਸਾਰਨ ਅਤੇ ਪੰਜਾਬੀਆ ਤੇ ਸਿੱਖ ਕੌਮ ਨੂੰ ਕਈ ਤਰ੍ਹਾਂ ਦੇ ਸਬਜਬਾਗ ਦਿਖਾਕੇ ਇਕ ਬਹੁਤ ਵੱਡਾ ਧੋਖਾ ਕਰ ਰਹੇ ਹਨ । ਜਿਸਦਾ ਖਮਿਆਜਾ ਸ੍ਰੀ ਕੇਜਰੀਵਾਲ ਜਾਂ ਦਿੱਲੀ ਨਿਵਾਸੀ ਰਾਘਵ ਚੱਢਾ ਵਰਗੇ ਲੋਕਾਂ ਨੂੰ ਨਹੀਂ, ਬਲਕਿ ਸਮੁੱਚੇ ਪੰਜਾਬੀਆ ਤੇ ਸਿੱਖ ਕੌਮ ਨੂੰ ਭੁਗਤਣਾ ਪਵੇਗਾ, ਜੇਕਰ ਪੰਜਾਬੀ ਤੇ ਸਿੱਖ ਕੌਮ ਆਰ.ਐਸ.ਐਸ. ਦੇ ਪੰਜਾਬ ਸੂਬੇ ਲਈ ਬਣਾਏ ਗਏ ਜਾਲ ਵਿਚੋ ਨਿਕਲਕੇ 20 ਫਰਵਰੀ ਨੂੰ ਆਪਣੇ ਵੋਟ ਹੱਕ ਦੇਣ ਦੇ ਸਹੀ ਫੈਸਲੇ ਕਰਨ ਉਤੇ ਕੇਦਰਿਤ ਨਾ ਹੋ ਸਕੀ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਧਰਮਾਂ, ਕੌਮਾਂ, ਕਬੀਲਿਆ, ਫਿਰਕਿਆ ਨਾਲ ਸੰਬੰਧਤ ਪੰਜਾਬ ਨਿਵਾਸੀਆ ਨੂੰ 20 ਫਰਵਰੀ ਵਾਲੇ ਦਿਨ ਲਈ ਦੂਰ-ਅੰਦੇਸ਼ੀ ਨਾਲ ਸਹੀ ਫੈਸਲਾ ਕਰਨ ਲਈ ਸੰਜ਼ੀਦਗੀ ਨਾਲ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ਤੇ ਉਸਦੇ ਰਾਘਵ ਚੱਢਾ ਵਰਗੇ ਸੋਸਲ ਮੀਡੀਏ ਨਾਲ ਸੰਬੰਧਤ ਆਗੂ ਆਧੁਨਿਕ ਤਕਨੀਕਾਂ, ਇੰਟਰਨੈਟ, ਫੇਸਬੁੱਕ ਤੇ ਹੋਰ ਪ੍ਰਚਾਰ ਸਾਧਨਾਂ ਦੀ ਆਪਣੇ ਗੁੱਝੇ ਤੇ ਪੰਜਾਬ ਸੂਬੇ ਵਿਰੋਧੀ ਮਕਸਦਾਂ ਲਈ ਕਿਵੇ ਪੂਰਤੀ ਕਰਨੀ ਹੈ, ਸੰਬੰਧੀ ਭਰਪੂਰ ਵਾਕਫੀਅਤ ਜਰੂਰ ਰੱਖਦੇ ਹਨ । ਜਿਸਦੀ ਦੁਰਵਰਤੋ ਕਰਕੇ ਪੰਜਾਬ ਵਿਚ ਇਹ ਸਾਬਤ ਕਰਨ ਦੀ ਅਸਫਲ ਕੋਸਿ਼ਸ ਕਰ ਰਹੇ ਹਨ ਕਿ ਪੰਜਾਬ ਵਿਰੋਧੀ ਰਾਜ ਕਰਦੀਆ ਆ ਰਹੀਆ ਤਾਕਤਾਂ ਕਾਂਗਰਸ, ਬੀਜੇਪੀ, ਆਰ.ਐਸ.ਐਸ, ਬਾਦਲ ਦਲ ਜਾਂ ਹੋਰਨਾਂ ਦਾ ਬਦਲ ਕੇਵਲ ਦਿੱਲੀ ਦੇ ਹੁਕਮਰਾਨਾਂ ਵੱਲੋ ਸਿਆਸੀ ਸੋਚ ਅਧੀਨ ਪੈਦਾ ਕੀਤੇ ਗਏ ਸ੍ਰੀ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਹਨ । ਇਸ ਲਈ ਇਸ ਗੱਲ ਨੂੰ ਪ੍ਰਚਾਰ ਰਾਹੀ ਉਭਾਰਿਆ ਜਾ ਰਿਹਾ ਹੈ ਕਿ ਸ੍ਰੀ ਕੇਜਰੀਵਾਲ ਤੇ ਸ. ਭਗਵੰਤ ਸਿੰਘ ਮਾਨ ਇਕ ਤੇ ਇਕ ਦੋ ਗਿਆਰਾ ਹੋਣਗੇ । ਅਜਿਹਾ ਕਹਿੰਦੇ ਹੋਏ ਇਹ ਭੁੱਲ ਜਾਂਦੇ ਹਨ ਕਿ ਇਕ ਮਨਫੀ ਇਕ (1-1=0) ਦਾ ਨਤੀਜਾ ਜੀਰੋ ਵੀ ਨਿਕਲ ਸਕਦਾ ਹੈ । ਪੰਜਾਬੀ ਜਾਂ ਸਿੱਖ ਕੌਮ ਜੇਕਰ ਆਪਣੇ ਸੁਭਾਅ, ਵਿਰਸੇ-ਵਿਰਾਸਤ ਦੀ ਬਦੌਲਤ ਫਰਾਖ਼ ਦਿਲ ਤੇ ਵਿਸਵਾਸ ਕਰਨ ਵਾਲੇ ਹਨ ਤਾਂ ਉਹ ਦੁਸਮਣ ਤਾਕਤਾਂ ਦੇ ਗੁੱਝੇ ਮੰਦਭਾਵਨਾ ਭਰੇ ਮਕਸਦਾਂ ਨੂੰ ਸਮਝਣ ਤੇ ਉਨ੍ਹਾਂ ਨੂੰ ਕਿਵੇ ਮਾਤ ਦੇਣੀ ਹੈ, ਉਸਦੀ ਕਲਾ ਵਰਤਾਉਣ ਦੇ ਵੀ ਮਾਹਰ ਹਨ । ਇਸ ਲਈ ਇਕ ਤੇ ਇਕ ਗਿਆਰਾ ਨੂੰ ਵਧਾਕੇ ਪ੍ਰਚਾਰ ਕਰਨ, ਸੋਸਲ ਮੀਡੀਏ ਉਤੇ ਆਪਣੇ ਆਪ ਨੂੰ ਦੁੱਧ ਧੋਤੇ ਸਾਬਤ ਕਰਨ ਵਾਲਿਆ ਨੂੰ ਇਹ ਵੀ ਗਿਆਨ ਹੋਣਾ ਚਾਹੀਦਾ ਹੈ ਕਿ ਪੰਜਾਬੀ ਅਤੇ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਦੀ ਆਸੀਰਵਾਦ ਬਦੌਲਤ ਅਜਿਹੀਆ ਪੰਜਾਬ ਵਿਰੋਧੀ ਤਾਕਤਾਂ ਨੂੰ ਚਿੱਤ ਕਰਨਾ ਵੀ ਜਾਣਦੇ ਹਨ । ਜੋ ਕਿ ਇਸ ਵਾਰੀ ਸੂਝਵਾਨ ਪੰਜਾਬੀ ਅਤੇ ਸਿੱਖ ਕੌਮ 20 ਫਰਵਰੀ ਨੂੰ ਕਰਕੇ ਦਿਖਾਉਣਗੇ । ਆਪਣੇ-ਆਪ ਨੂੰ ਪੰਜਾਬ ਵਿਚ ਬਦਲ ਵੱਜੋ ਪੇਸ਼ ਕਰਨ ਵਾਲੀ ਆਮ ਆਦਮੀ ਪਾਰਟੀ ਤੇ ਇਸਦੇ ਮੁੱਖੀ ਸ੍ਰੀ ਕੇਜਰੀਵਾਲ ਦੇ ਸਮੁੱਚੇ ਕੀਤੇ ਜਾ ਰਹੇ ਡਰਾਮੇ ਨੂੰ ਪੰਜਾਬੀ ਤੇ ਸਿੱਖ ਕੌਮ ਬਹੁਤ ਅੱਛੀ ਤਰ੍ਹਾਂ ਸਮਝ ਚੁੱਕੇ ਹਨ । ਜੋ ਇਸ ਵਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਰਕਾਰ ਕਾਇਮ ਕਰਨ ਦਾ ਤਹੱਈਆ ਕਰ ਚੁੱਕੇ ਹਨ । ਉਹ ਹੀ ਪੰਜਾਬ ਦਾ ‘ਬਦਲ’ ਬਣਨਗੇ, ਨਾ ਕਿ ਮੁਕਾਰਤਾ ਭਰੀ ਸੋਚ ਦੇ ਮਾਲਕ ਸ੍ਰੀ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ।

ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਮੌਕਾਪ੍ਰਸਤੀ ਦੀ ਸੋਚ ਅਧੀਨ ਸ੍ਰੀ ਰਾਘਵ ਚੱਢਾ ਵਰਗੇ ਲੋਕ ਆਪਣੇ ਆਪ ਨੂੰ ਪੰਜਾਬੀ ਗਰਦਾਨਕੇ ਪੰਜਾਬੀਆ ਤੇ ਸਿੱਖ ਕੌਮ ਨੂੰ ਧੋਖਾ ਦੇਣ ਦੀ ਕੋਸਿ਼ਸ਼ ਕਰ ਰਹੇ ਹਨ, ਪਰ ਇਨ੍ਹਾਂ ਦਿੱਲੀ ਦੀਆਂ ਪੰਜਾਬ ਵਿਰੋਧੀ ਤਾਕਤਾਂ ਦੇ ਗੁਲਾਮ ਬਣੇ ਆਗੂਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬੀ ਅਤੇ ਸਿੱਖ ਕੌਮ ਇਹ ਵੀ ਜਾਣਕਾਰੀ ਰੱਖਦੇ ਹਨ ਕਿ ਜੋ ਆਰ.ਐਸ.ਐਸ. ਨੇ ਪੁਰਾਣੀ ਬੋਤਲ ਵਿਚ ਨਵਾ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਦਾ ਠੱਪਾ ਲਗਾਕੇ ਪੰਜਾਬ ਵਰਗੇ ਅਮੀਰ ਵਿਰਸੇ-ਵਿਰਾਸਤ ਵਾਲੇ ਸੂਬੇ ਨੂੰ ‘ਈਸਟ ਇੰਡੀਆ ਕੰਪਨੀ’ ਦੀ ਤਰ੍ਹਾਂ ਕਬਜਾ ਕਰਨ ਦੀ ਮਾਰੂ ਯੋਜਨਾ ਉਤੇ ਕੰਮ ਕਰ ਰਹੇ ਹਨ । ਉਸ ਵਿਚ ਸ੍ਰੀ ਕੇਜਰੀਵਾਲ ਤੇ ਉਸਦੀ ਸੋਸਲ ਮੀਡੀਏ ਦੀ ਮਾਹਰ ਟੀਮ ਇਸ ਕਰਕੇ ਕਾਮਯਾਬ ਨਹੀਂ ਹੋ ਸਕੇਗੀ ਕਿਉਕਿ ਪੰਜਾਬ ਦਾ ਅੱਜ ਬੱਚਾਂ-ਬੱਚਾਂ ਪ੍ਰੋ. ਭੁੱਲਰ ਦੀ ਰਿਹਾਈ ਉਤੇ ਲੱਗੀ ਰੋਕ, ਪੰਜਾਬ ਦੇ ਪਾਣੀਆ ਨੂੰ ਖੋਹਣ, ਪੰਜਾਬ ਦੇ ਪਾਣੀਆ ਦੀ 3200 ਕਰੋੜ ਸਲਾਨਾ ਕੀਮਤ ਅਦਾ ਨਾ ਕਰਨ, ਪੰਜਾਬ ਦੇ ਥਰਮਲ ਪਲਾਟਾਂ ਨੂੰ ਬੰਦ ਕਰਨ ਦੀ ਸੋਚ, ਪੰਜਾਬ ਵਿਚ ਪੰਜਾਬ ਵਿਰੋਧੀ ਨਿਰੰਕਾਰੀ ਮੁੱਖੀ ਦਾ 250 ਫੁੱਟ ਉੱਚਾ ਬੁੱਤ ਲਗਾਉਣ, ਬਾਬਾ ਬੰਦਾ ਸਿੰਘ ਬਹਾਦਰ ਦਾ ਦਿੱਲੀ ਵਿਖੇ ਬੁੱਤ ਨਾ ਲੱਗਣ ਦੇਣ, ਨਸ਼ੀਲੀਆ ਵਸਤਾਂ ਦੇ ਸੌਦਾਗਰਾਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆ ਦੇ ਦੋਸ਼ੀਆ ਦੀ ਪਿੱਠ ਪੂਰਨ, ਸਿਰਸੇਵਾਲੇ ਬਲਾਤਕਾਰੀ, ਕਾਤਲ ਸਾਧ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਣ ਵਾਲੇ ਰਾਮ ਰਹੀਮ ਨਾਲ ਸਿਆਸੀ ਸੌਦੇਬਾਜੀਆ ਕਰਨ, ਸੁਪਰੀਮ ਕੋਰਟ ਵਿਚ ਪੰਜਾਬ ਦਾ ਪਾਣੀ ਖੋਹਣ ਲਈ ਪਟੀਸਨ ਪਾਉਣ, 84 ਦੇ ਕਤਲੇਆਮ ਲਈ ਦੋਸ਼ੀ ਕਾਂਗਰਸੀਆ ਨੂੰ ਦੋਸ ਰਹਿਤ ਐਲਾਨਣ ਅਤੇ ਪੰਜਾਬੀਆ ਨੂੰ ਝੂਠੇ ਲਾਅਰਿਆ ਤੇ ਵਾਅਦਿਆ ਰਾਹੀ ਗੁੰਮਰਾਹ ਕਰਨ ਵਾਲੇ ਸਵਾਰਥੀ ਹਿੱਤਾ ਦੀ ਪੂਰਤੀ ਵਾਲੇ ਪ੍ਰਚਾਰ ਨੂੰ ਅੱਛੀ ਤਰ੍ਹਾਂ ਸਮਝ ਚੁੱਕੇ ਹਨ । ਹੁਣ ਇਨ੍ਹਾਂ ਦਾ ਅਜਿਹਾ ਗੁੰਮਰਾਹਕੁੰਨ ਪ੍ਰਚਾਰ ਵਿਚ ਪੰਜਾਬੀ ਤੇ ਸਿੱਖ ਕੌਮ ਬਿਲਕੁਲ ਨਹੀ ਉਲਝਣਗੇ, ਬਲਕਿ 20 ਫਰਵਰੀ ਨੂੰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ 93 ਉਮੀਦਵਾਰਾਂ ਦੇ ਹੱਕ ਵਿਚ ਆਪਣੇ ਵੋਟ ਅਧਿਕਾਰ ਰਾਹੀ ਫੈਸਲਾ ਕਰਨ ਜਾ ਰਹੇ ਹਨ । ਪੰਜਾਬ ਦੀ ਸਰਜਮੀਨ ਉਤੇ ਬਦਲ ਸ. ਮਾਨ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਬਣਾਉਣ, ਸ੍ਰੀ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਦੀ ਅਸਲ ਥਾਂ ਦਿਖਾਉਣ ਪੰਜਾਬੀ ਤੇ ਸਿੱਖ ਕੌਮ ਤਹੱਈਆ ਕਰ ਚੁੱਕੇ ਹਨ, ਹੁਣ ਇਹ ਗੁੰਮਰਾਹ ਨਹੀ ਕਰ ਸਕਣਗੇ । 10 ਮਾਰਚ ਨੂੰ ਸ. ਸਿਮਰਨਜੀਤ ਸਿੰਘ ਮਾਨ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ‘ਸਰਬੱਤ ਦੇ ਭਲੇ’ ਵਾਲੇ ਹਲੀਮੀ ਰਾਜ ਦਾ ਬਿਗਲ ਅਵੱਸ ਵੱਜੇਗਾ । ਜਿਸਨੂੰ ਹਿੰਦੂਤਵ ਤਾਕਤਾਂ ਤੇ ਉਨ੍ਹਾਂ ਦੇ ਪੰਜਾਬ ਵਿਚ ਭੇਜੇ ਏਜੰਟ ਕਤਈ ਨਹੀਂ ਰੋਕ ਸਕਣਗੇ ।

Leave a Reply

Your email address will not be published. Required fields are marked *