ਕਤਰ ਵਿਚ ਹੋ ਰਹੀਆ ਕੌਮਾਂਤਰੀ ਖੇਡਾਂ ਵਿਚ 139 ਕਰੋੜ ਦੀ ਆਬਾਦੀ ਵਾਲੇ ਇੰਡੀਆਂ ਵੱਲੋਂ ਆਪਣੀ ਫੁੱਟਬਾਲ ਦੀ ਟੀਮ ਨਾ ਭੇਜ ਸਕਣਾ ਅਤਿ ਨਮੋਸ਼ੀ ਵਾਲੀ ਸ਼ਰਮਨਾਕ ਅਮਲ : ਮਾਨ

ਫ਼ਤਹਿਗੜ੍ਹ ਸਾਹਿਬ, 12 ਦਸੰਬਰ ( ) “ਕਤਰ ਮੁਲਕ ਵਿਚ ਕੌਮਾਂਤਰੀ ਪੱਧਰ ਦੀਆਂ ਫ਼ੀਫਾ ਦੀਆਂ ਖੇਡਾਂ ਹੋ ਰਹੀਆ ਹਨ । ਜਿਥੇ ਛੋਟੇ-ਛੋਟੇ ਮੁਲਕਾਂ ਨੇ ਵੀ ਆਪਣੀਆ ਟੀਮਾਂ ਭੇਜਕੇ ਕੌਮਾਂਤਰੀ ਪੱਧਰ ਤੇ ਆਪਣੀ ਹਾਜਰੀ ਵੀ ਲਗਾਈ ਹੈ ਅਤੇ ਖੇਡ ਦਾ ਪ੍ਰਦਰਸ਼ਨ ਵੀ ਕੀਤਾ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ 139 ਕਰੋੜ ਦੀ ਆਬਾਦੀ ਵਾਲਾ ਇੰਡੀਆ ਮੁਲਕ ਜਿਸਦੇ ਹੁਕਮਰਾਨ ਮੀਡੀਏ ਅਤੇ ਅਖ਼ਬਾਰਾਂ ਵਿਚ ਰੋਜਾਨਾ ਹੀ ਵੱਡੇ-ਵੱਡੇ ਖੋਖਲੇ ਦਾਅਵੇ ਕਰਦੇ ਨਜ਼ਰ ਆਉਦੇ ਹਨ, ਉਸ ਮੁਲਕ ਵੱਲੋਂ ਫ਼ੀਫਾ ਕਤਰ ਦੀਆਂ ਖੇਡਾਂ ਵਿਚ ਆਪਣੀ ਇਕ ਫੁੱਟਬਾਲ ਦੀ ਟੀਮ ਵੀ ਭੇਜ ਨਾ ਸਕਣਾ ਇਨ੍ਹਾਂ ਵੱਲੋ ‘ਇੰਡੀਆ ਸਾਈਨਿੰਗ’ ਦੀ ਗੱਲ ਕਰਨ ਵਾਲਿਆ ਦੇ ਮੂੰਹ ਵੀ ਚਿੜਾ ਰਹੀ ਹੈ ਅਤੇ ਸਮੁੱਚੇ ਇੰਡੀਆ ਨਿਵਾਸੀਆ ਨੂੰ ਨਮੋਸ਼ੀ ਵੱਲ ਵੀ ਧਕੇਲ ਰਹੀ ਹੈ ਕਿ ਐਨੀ ਵੱਡੀ ਆਬਾਦੀ ਵਾਲਾ ਮੁਲਕ ਕੌਮਾਂਤਰੀ ਖੇਡਾਂ ਵਿਚ ਆਪਣੀ ਇਕ ਫੁੱਟਬਾਲ ਦੀ ਟੀਮ ਤਿਆਰ ਕਰਕੇ ਵੀ ਨਹੀ ਭੇਜ ਸਕਿਆ । ਜਦੋਕਿ ਟੀ.ਵੀ. ਚੈਨਲਾਂ, ਮੀਡੀਏ ਵਿਚ ਰੋਜਾਨਾ ਹੀ ਇੰਡੀਆ ਦੇ ਪ੍ਰਬੰਧ ਅਤੇ ਇੰਡੀਆ ਦੀ ਤਰੱਕੀ ਦੇ ਦਾਅਵੇ ਕੀਤੇ ਜਾਂਦੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਤਰ ਮੁਲਕ ਵਿਚ ਫ਼ੀਫਾ ਫੁੱਟਬਾਲ ਦੀਆਂ ਖੇਡਾਂ ਵਿਚ ਇੰਡੀਆ ਵੱਲੋ ਆਪਣੀ ਟੀਮ ਭੇਜਣ ਵਿਚ ਅਸਫਲ ਹੋਣ ਉਤੇ ਅਤੇ ਇਥੋ ਦੇ ਹੁਕਮਰਾਨਾਂ ਵੱਲੋ ਇੰਡੀਅਨ ਨਿਵਾਸੀਆ ਨੂੰ ਗੁੰਮਰਾਹ ਕਰਨ ਹਿੱਤ ਨਿੱਤ ਦਿਹਾੜੇ ਕੀਤੇ ਜਾਂਦੇ ਆ ਰਹੇ ਕਾਮਯਾਬੀ ਦੇ ਖੋਖਲੇ ਦਾਅਵਿਆ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਖੇਡਾਂ ਦੇ ਵਿਸ਼ੇ ਉਤੇ ਹੁਕਮਰਾਨਾਂ ਵੱਲੋ ਉਚੇਚੇ ਤੌਰ ਤੇ ਧਿਆਨ ਦੇਣ, ਅੱਛੇ ਖਿਡਾਰੀ ਪੈਦਾ ਕਰਨ ਲਈ ਤੁਜਰਬੇਕਾਰ ਕੋਚ, ਫੁੱਟਬਾਲ ਦੇ ਮੈਦਾਨ ਆਦਿ ਤਿਆਰ ਕਰਨ ਦੀਆਂ ਯੋਜਨਾਵਾਂ ਉਤੇ ਜੋਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸੁਝਾਅ ਦਿੰਦੇ ਹੋਏ ਕਿਹਾ ਕਿ ਇੰਡੀਆ ਦੇ ਹਰ ਸੂਬੇ ਵਿਚ ਕੌਮਾਂਤਰੀ ਪੱਧਰ ਦੇ ਉਲਪਿੰਕ ਖੇਡਾਂ ਨੂੰ ਮੁੱਖ ਰੱਖਦੇ ਹੋਏ ਆਧੁਨਿਕ ਸਵੀਮਿੰਗ ਪੂਲ, ਫੁੱਟਬਾਲ ਦੀਆਂ ਅੱਛੀਆ ਟੀਮਾਂ ਤਿਆਰ ਕਰਨ ਲਈ ਚੰਗੇ ਮੈਦਾਨ, ਖਿਡਾਰੀਆ ਨੂੰ ਸਹੂਲਤਾਂ ਦੇਣ ਦਾ ਉਚੇਚੇ ਤੌਰ ਤੇ ਜਿਥੇ ਪ੍ਰਬੰਧ ਕਰਨ ਦੀ ਗੁਜਾਰਿਸ ਕੀਤੀ, ਉਥੇ ਉਨ੍ਹਾਂ ਕਿਹਾ ਕਿ ਅਜਿਹਾ ਅਮਲ ਹੋਣ ਤੇ ਕੇਵਲ ਸੰਸਾਰ ਪੱਧਰ ਦੀਆਂ ਖੇਡਾਂ ਜਿੱਤਣ ਲਈ ਟੀਮਾਂ ਹੀ ਤਿਆਰ ਨਹੀ ਹੋਣਗੀਆ ਬਲਕਿ ਜੋ ਇੰਡੀਆ ਦੇ ਹੁਕਮਰਾਨ ਅੱਜ ਤੱਕ ਹਜ਼ਾਰਾਂ ਸਕੇਅਰ ਵਰਗ ਕਿਲੋਮੀਟਰ ਇਲਾਕਾ ਜੋ ਗੁਆਂਢੀ ਮੁਲਕ ਚੀਨ ਨੇ ਲਦਾਖ ਵਿਚ ਕਬਜਾ ਕੀਤਾ ਹੋਇਆ ਹੈ ਅਤੇ ਜਿਸਨੂੰ ਬੀਤੇ 60 ਸਾਲਾਂ ਵਿਚ ਇੰਡੀਅਨ ਫ਼ੌਜ ਤੇ ਹੁਕਮਰਾਨ ਵਾਪਸ ਨਹੀ ਕਰਵਾ ਸਕੇ, ਇਨ੍ਹਾਂ ਖੇਡਾਂ ਦੀ ਬਦੌਲਤ ਅੱਛੇ ਰਿਸਟ-ਪੁਸਟ ਨੌਜ਼ਵਾਨ ਇੰਡੀਆਂ ਦੀਆਂ ਤਿੰਨੇ ਸੈਨਾਵਾਂ ਆਰਮੀ, ਏਅਰ ਫੋਰਸ, ਨੇਵੀ ਵਿਚ ਭਰਤੀ ਹੋਣ ਲਈ ਵੱਡਾ ਉਤਸਾਹ ਮਿਲੇਗਾ ਅਤੇ ਜੇਕਰ ਇੰਡੀਅਨ ਹੁਕਮਰਾਨ ਨਿਰਪੱਖਤਾ ਨਾਲ ਇਨ੍ਹਾਂ ਖੇਡਾਂ ਵਿਚ ਅਵੱਲ ਦਰਜਾ ਪ੍ਰਾਪਤ ਕਰਨ ਲਈ ਪੰਜਾਬ ਸੂਬੇ ਨੂੰ ਉਚੇਚੇ ਤੌਰ ਤੇ ਚੁਣੇ ਤਾਂ ਖੇਡਾਂ ਦੇ ਨਾਲ-ਨਾਲ ਫ਼ੌਜ ਵਿਚ ਵੀ ਇਹ ਸਾਡੇ ਨੌਜ਼ਵਾਨ ਵੱਡੀਆ ਮੱਲਾ ਮਾਰਨ ਅਤੇ ਇੰਡੀਆ ਦੀ ਕੌਮਾਂਤਰੀ ਪੱਧਰ ਤੇ ਖੇਡਾਂ ਅਤੇ ਮੈਦਾਨ-ਏ-ਜੰਗ ਵਿਚ ਹੋ ਰਹੀ ਨਮੋਸ਼ੀ ਨੂੰ ਵੀ ਖਤਮ ਕਰ ਸਕਦੇ ਹਨ । 

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਸਾਮ ਦੇ ਬਰਪੇਟਾ ਲੋਕ ਸਭਾ ਹਲਕੇ ਤੋ ਐਮ.ਪੀ. ਬਣੇ ਸ੍ਰੀ ਅਬਦੁੱਲ ਖਾਲੇਕ ਵੱਲੋਂ ਜੋ ਅਸੀ ਲੋਕ ਸਭਾ ਵਿਚ ਜੋ ਖੇਡਾਂ ਸੰਬੰਧੀ ਅਤੇ ਆਪਣੀ ਪਾਲਸੀ ਸੰਬੰਧੀ ਸਮੁੱਚੇ ਹਾਊਂਸ ਨੂੰ ਜਾਣੂ ਕਰਵਾਇਆ ਹੈ, ਉਸ ਉਤੇ ਸ੍ਰੀ ਅਬਦੁੱਲ ਖਾਲੇਕ ਵੱਲੋ ਨਿਰਪੱਖਤਾ ਤੇ ਖੁੱਲ੍ਹਦਿਲੀ ਨਾਲ ਬੋਲਦੇ ਹੋਏ ਉਚੇਚੇ ਤੌਰ ਤੇ ਪੰਜਾਬ ਸੂਬੇ ਅਤੇ ਮੇਰੇ ਸੰਗਰੂਰ ਐਮ.ਪੀ. ਹਲਕੇ ਦੀ ਗੱਲ ਕਰਦੇ ਹੋਏ ਕਿਹਾ ਗਿਆ ਕਿ ਬੀਤੇ ਸਮੇਂ ਵਿਚ 23 ਜੂਨ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਹੋਈ ਜਿਮਨੀ ਚੋਣ ਵਿਚ ਸਭ ਵੱਡੀਆਂ ਪਾਰਟੀਆ, ਬੀਜੇਪੀ, ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਬਾਦਲ ਦਲ ਅਤੇ ਹੋਰਨਾਂ ਨੂੰ ਪਛਾੜਕੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਪੰਜਾਬ ਸੂਬੇ ਤੋਂ ਸ. ਮਾਨ ਅੱਜ ਨੁਮਾਇੰਦਗੀ ਕਰ ਰਹੇ ਹਨ ਇਹ ਬਹੁਤ ਹੀ ਫਖ਼ਰ ਵਾਲੀ ਅਤੇ ਸਹੀ ਮਾਇਨਿਆ ਵਿਚ ਪੰਜਾਬੀਆਂ ਤੇ ਪੰਜਾਬ ਸੂਬੇ ਦੀ ਬਾਦਲੀਲ ਢੰਗ ਨਾਲ ਆਵਾਜ ਉਠਾਉਣ ਅਤੇ ਪੰਜਾਬ ਦੇ ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰਾਂ ਦੀਆਂ ਭਾਵਨਾਵਾ ਤੋ ਸਮੁੱਚੇ ਹਾਊਂਸ ਨੂੰ ਜਾਣੂ ਕਰਵਾਇਆ ਗਿਆ ਹੈ । ਇਸ ਗੱਲ ਤੋ ਵੀ ਸਮੁੱਚੇ ਹਾਊਂਸ ਨੂੰ ਹੋ ਰਹੇ ਵਰਤਾਰੇ ਨੂੰ ਯਾਦ ਰੱਖਣਾ ਪਾਵੇਗਾ ਅਤੇ ਸਮੂਹਿਕ ਤੌਰ ਤੇ ਸਮੁੱਚੇ ਮੁਲਕ ਲਈ ਸੰਜੀਦਗੀ ਨਾਲ ਉਦਮ ਕਰਨੇ ਪੈਣਗੇ । ਅਸੀ ਇਸ ਸਾਡੇ ਹੱਕ ਵਿਚ ਅਸਾਮ ਦੇ ਐਮ.ਪੀ ਵੱਲੋ ਇਖਲਾਕੀ ਤੌਰ ਤੇ ਬੋਲੇ ਸ਼ਬਦਾਂ ਦਾ ਜਿਥੇ ਸ੍ਰੀ ਅਬਦੁੱਲ ਖਾਲੇਕ ਐਮ.ਪੀ. ਦਾ ਧੰਨਵਾਦ ਕਰਦੇ ਹਾਂ, ਉਥੇ ਦੂਸਰੇ ਸੂਬਿਆਂ ਵਿਚੋ ਜਿੱਤਕੇ ਆਏ ਐਮ.ਪੀ ਵੀ ਜੇਕਰ ਨਿਰਪੱਖਤਾ ਨਾਲ ਤੇ ਆਪਣੀ ਇਮਾਨਦਾਰੀ ਨਾਲ ਸਮੁੱਚੇ ਮੁਲਕ ਨਿਵਾਸੀਆ ਨੂੰ ਦਰਪੇਸ਼ ਆ ਰਹੀਆ ਹਕੂਮਤੀ ਮੁਸਕਿਲਾਂ ਨੂੰ ਜਾਣੂ ਕਰਵਾਕੇ ਸਮੂਹਿਕ ਰੂਪ ਵਿਚ ਇਕਤਾਕਤ ਹੋ ਕੇ ਚੰਗੇ ਉਦਮ ਲਈ ਸਹਿਮਤੀ ਪ੍ਰਗਟਾਉਣ ਦੇ ਅਮਲ ਕਰਨ ਤਾਂ ਇਸ ਮੁਲਕ ਵਿਚ ਹਕੂਮਤੀ ਪੱਧਰ ਅਤੇ ਅਫਸਰਸਾਹੀ ਪੱਧਰ ਤੇ ਵੱਡੇ ਪੱਧਰ ਤੇ ਪੈਦਾ ਹੋ ਚੁੱਕੀਆ ਖਾਮੀਆ ਨੂੰ ਦੂਰ ਕਰਕੇ ਇਥੇ ਸਹੀ ਮਾਇਨਿਆ ਵਿਚ ਜਮਹੂਰੀਅਤ ਜਿਸਨੂੰ ਅਸੀ ਪੰਜਾਬੀ ਅਤੇ ਸਿੱਖ ਕੌਮ ‘ਹਲੀਮੀ ਰਾਜ’ ਦਾ ਨਾਮ ਦਿੰਦੇ ਹਾਂ, ਉਹ ਸਰਬੱਤ ਦੇ ਭਲੇ ਦੀ ਸੋਚ ਅਧੀਨ ਕਾਇਮ ਕਰਨ ਵਿਚ ਅਤੇ ਇਥੇ ਸਦਾ ਲਈ ਅਮਨ ਚੈਨ ਕਾਇਮ ਕਰਨ ਲਈ ਯੋਗਦਾਨ ਪਾ ਰਹੇ ਹੋਵਾਂਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਖਾਲੇਕ ਦੀ ਤਰ੍ਹਾਂ ਦੂਸਰੇ ਐਮਪੀ ਵੀ ਆਪਣੀਆ ਜਿੰਮੇਵਾਰੀਆ ਨੂੰ ਇਸੇ ਤਰ੍ਹਾਂ ਪੂਰਾ ਕਰਨ ਨੂੰ ਯਕੀਨੀ ਬਣਾਉਣਗੇ ।

Leave a Reply

Your email address will not be published. Required fields are marked *