ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰਨ ਅਤੇ ਸਿੱਖਾਂ ਨੂੰ ਘਰਾਂ ਵਿਚੋਂ ਕੱਢਕੇ ਮਾਰ ਦੇਣ ਦੀ ਨਫ਼ਰਤ ਭਰੀ ਬਿਆਨਬਾਜੀ ਕਰਨ ਵਾਲਿਆ ਵਿਰੁੱਧ ਸਰਕਾਰ ਕੇਸ ਦਰਜ ਕਰਕੇ ਕਾਰਵਾਈ ਕਿਉਂ ਨਹੀਂ ਕਰਦੀ ? : ਟਿਵਾਣਾ

ਫ਼ਤਹਿਗੜ੍ਹ ਸਾਹਿਬ, 19 ਨਵੰਬਰ ( ) “ਇੰਡੀਆਂ ਆਪਣੇ ਆਪ ਨੂੰ ਇਕ ਜ਼ਮਹੂਰੀਅਤ ਪਸ਼ੰਦ ਮੁਲਕ ਕਹਾਉਦਾ ਹੈ । ਜਿਸਦਾ ਆਪਣਾ ਇਕ ਵਿਧਾਨ ਹੈ । ਜਿਸ ਵਿਚ ਧਾਰਾ 14 ਇੰਡੀਆ ਵਿਚ ਵੱਸਣ ਵਾਲੇ ਸਭ ਨਾਗਰਿਕਾਂ ਨੂੰ ਭਾਵੇ ਉਹ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ ਆਦਿ ਨਾਲ ਸੰਬੰਧਤ ਕਿਉਂ ਨਾ ਹੋਣ, ਸਭ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਦਾ ਹੈ । ਇਸਦੇ ਨਾਲ ਹੀ ਇਹ ਵਿਧਾਨ ਹਰ ਤਰ੍ਹਾਂ ਦੇ ਅਪਰਾਧੀ ਜਾਂ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਕਾਨੂੰਨ ਅਨੁਸਾਰ ਸਿੱਝਣ ਦੀ ਗੱਲ ਕਰਦਾ ਹੈ । ਫਿਰ ਇਥੋ ਦਾ ਕਾਨੂੰਨ, ਅਦਾਲਤਾਂ, ਜੱਜ ਜਾਂ ਹੁਕਮਰਾਨ ਸਿੱਖ ਜਾਂ ਮੁਸਲਿਮ ਕੌਮ ਨਾਲ ਵਿਵਹਾਰ ਕਰਦੇ ਹੋਏ ਪੱਖਪਾਤੀ ਅਮਲ ਕਿਉਂ ਕਰਦੇ ਆ ਰਹੇ ਹਨ ? ਜਿਨ੍ਹਾਂ ਅਦਾਲਤਾਂ, ਕਾਨੂੰਨ ਅਤੇ ਜੱਜਾਂ ਨੇ ਇਸ ਵਿਧਾਨ ਦੀ ਰਾਖੀ ਕਰਨੀ ਹੈ, ਉਹ ਘੱਟ ਗਿਣਤੀ ਸਿੱਖ ਕੌਮ ਦੀ ਹਿਫਾਜਤ ਕਰਨ ਅਤੇ ਉਨ੍ਹਾਂ ਨੂੰ ਦਿਮਾਗੀ ਅਤੇ ਸਰੀਰਕ ਤੌਰ ਤੇ ਗੈਰ ਕਾਨੂੰਨੀ ਜਾਂ ਗੈਰ ਇਖਲਾਕੀ ਢੰਗ ਨਾਲ ਤਸੱਦਦ ਕਰਨ ਵਾਲਿਆ ਵਿਰੁੱਧ ਸਹੀ ਸਮੇ ਤੇ ਸਹੀ ਫੈਸਲਾ ਕਰਕੇ ਇਨਸਾਫ਼ ਕਿਉਂ ਨਹੀ ਦਿੱਤਾ ਜਾ ਰਿਹਾ ? ਜਦੋਕਿ ਅਮਨ-ਚੈਨ ਤੇ ਜਮਹੂਰੀਅਤ ਲਈ ਜਿਸ ਸਿੱਖ ਕੌਮ ਨੇ ਬੀਤੇ ਸਮੇਂ ਵਿਚ ਅਤੇ ਅਜੋਕੇ ਸਮੇਂ ਵਿਚ ਸਭ ਤੋ ਵੱਧ ਸੰਜ਼ੀਦਗੀ ਦਿਖਾਉਦੀ ਆ ਰਹੀ ਹੈ ਅਤੇ ਕਾਨੂੰਨ ਦੀ ਪਾਲਣਾਂ ਕੀਤੀ ਹੈ, ਇਸ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰਨ ਲਈ ਮੋਹਰੀ ਹੋ ਕੇ ਕੁਰਬਾਨੀਆ ਤੇ ਸ਼ਹਾਦਤਾਂ ਦਿੱਤੀਆ ਹਨ, ਲੋੜਵੰਦਾਂ, ਬੇਸਹਾਰਿਆ, ਵਿਧਵਾਵਾਂ, ਯਤੀਮਾਂ ਅਤੇ ਸਮਾਜ ਦੇ ਲਤਾੜੇ ਵਰਗਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਆਪਣੇ ਕੌਮੀ ਤੇ ਇਨਸਾਨੀ ਫਰਜ ਨਿਰੰਤਰ ਪੂਰੇ ਕਰਦੀ ਆਈ ਹੈ । ਉਸ ਕੌਮ ਨੂੰ ਹੁਕਮਰਾਨ, ਮੁਤੱਸਵੀ ਜੱਜ, ਅਦਾਲਤਾਂ, ਕਾਨੂੰਨ, ਮੀਡੀਏ ਵਿਚ ਇੰਝ ਪੇਸ਼ ਕਰ ਰਹੇ ਹਨ ਜਿਵੇ ਸਰਬੱਤ ਦਾ ਭਲਾ ਲੋੜਨ ਵਾਲੀ ਇਹ ਸਿੱਖ ਕੌਮ ਵੱਡੀ ਅਪਰਾਧਿਕ ਹੋਵੇ । ਇਹ ਕਿਥੋ ਦਾ ਨਿਜਾਮ ਤੇ ਇਨਸਾਫ਼ ਹੈ ਕਿ ਹਰ ਖੇਤਰ ਵਿਚ ਮੋਹਰੀ ਹੋ ਕੇ ਮਨੁੱਖਤਾ ਪੱਖੀ ਭੂਮਿਕਾ ਨਿਭਾਉਣ ਵਾਲੀ ਸਿੱਖ ਕੌਮ ਦਾ ਯੋਜਨਾਬੰਧ ਢੰਗ ਨਾਲ ਕਤਲੇਆਮ ਕੀਤਾ ਜਾਵੇ, ਕੌਮਾਂਤਰੀ ਪੱਧਰ ਤੇ ਬਦਨਾਮ ਕੀਤਾ ਜਾਵੇ ਅਤੇ ਫਿਰ ਉਸਨੂੰ ਨਿਸ਼ਾਨਾਂ ਬਣਾਕੇ ਉਸਦੀ ਨਸ਼ਲਕੁਸੀ ਤੇ ਨਸ਼ਲੀ ਸਫ਼ਾਈ ਕੀਤੀ ਜਾਵੇ ?”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਆਪ ਨੂੰ ਸੰਸਾਰ ਦਾ ਵੱਡਾ ਜ਼ਮਹੂਰੀਅਤ ਪਸ਼ੰਦ ਕਹਾਉਣ ਵਾਲੇ ਇਸ ਮੁਲਕ ਦੇ ਫਿਰਕੂ ਸੋਚ ਵਾਲੇ ਹੁਕਮਰਾਨਾਂ, ਅਦਾਲਤਾਂ, ਜੱਜਾਂ ਅਤੇ ਪੱਖਪਾਤੀ ਭੂਮਿਕਾ ਨਿਭਾਉਣ ਵਾਲੇ ਮੀਡੀਏ ਨੂੰ ਇਨਸਾਨੀਅਤ ਦੇ ਕੌਮਾਂਤਰੀ ਚੌਰਾਹੇ ਵਿਚ ਖੜ੍ਹਾ ਕਰਦੇ ਹੋਏ ਅਤੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਵਿਰੁੱਧ ਸਾਜਿਸਾਂ ਰਚਣ ਦੇ ਅਮਲਾਂ ਨੂੰ ਇਥੋ ਦੇ ਅਮਨ-ਚੈਨ ਅਤੇ ਜ਼ਮਹੂਰੀਅਤ ਲਈ ਵੱਡਾ ਖਤਰਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਜਦੋ ਕਦੇ ਵੀ ਕਿਸੇ ਸਿੱਖ ਨੇ ਕਿਸੇ ਮੰਦਰ, ਮਸਜਿਦ, ਚਰਚ ਜਾਂ ਉਨ੍ਹਾਂ ਦੇ ਦੇਵੀ-ਦੇਵਤਿਆਂ, ਪੈਗੰਬਰਾਂ, ਨਬੀਆਂ ਵਿਰੁੱਧ ਆਪਣੇ ਮਨ-ਆਤਮਾ ਵਿਚ ਸੋਚ ਹੀ ਨਹੀ ਆਉਣ ਦਿੱਤੀ, ਅਮਲ ਕਰਨਾ ਤਾਂ ਦੂਰ ਦੀ ਗੱਲ ਹੈ । ਫਿਰ ਉਨ੍ਹਾਂ ਦੇ ਈਸਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਸਾਹਿਬਾਨ ਜੀ, ਸਿੱਖੀ ਉੱਚ ਰਹਿਤ-ਮਰਿਯਾਦਾਵਾਂ, ਨਿਯਮਾਂ ਵਿਰੁੱਧ ਅਪਮਾਨ ਕਰਨ ਵਾਲਿਆ ਜਾਂ ਰੋਜਾਨਾ ਹੀ ਸੋ਼ਸ਼ਲ ਮੀਡੀਏ ਉਤੇ ਬਹੁਤ ਹੀ ਨੀਵੇ ਦਰਜੇ ਦੀ ਸ਼ਬਦਾਵਲੀ ਵਰਤਕੇ ਸਿੱਖ ਮਨਾਂ ਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲਿਆ ਨਾਲ ਕਾਨੂੰਨ, ਜੱਜ, ਅਦਾਲਤਾਂ ਨਰਮ ਵਤੀਰਾ ਕਿਉਂ ਅਪਣਾਉਦੇ ਆ ਰਹੇ ਹਨ ? ਜਦੋ ਕੋਈ ਅਪਰਾਧ ਕਰਨ ਵਾਲਾ ਜਾਂ ਇਥੋ ਦੇ ਅਮਨ-ਚੈਨ ਤੇ ਜਮਹੂਰੀਅਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਸਖਸ ਜੋ ਕਾਨੂੰਨ ਦੀ ਨਜ਼ਰ ਵਿਚ ਦੋਸ਼ੀ ਹੈ, ਫਿਰ ਸਿੱਖ ਕੌਮ ਵਿਰੁੱਧ ਨਫਰਤ ਫੈਲਾਉਣ, ਸਿੱਖਾਂ ਨੂੰ ਘਰਾਂ ਵਿਚੋਂ ਕੱਢਕੇ ਮਾਰ ਦੇਣ ਜਾਂ ਸ੍ਰੀ ਦਰਬਾਰ ਸਾਹਿਬ ਉਤੇ ਫਿਰ 1984 ਦੀ ਤਰ੍ਹਾਂ ਹਮਲਾ ਕਰਨ ਦੀ ਨਫਰਤ ਭਰੀ ਬਿਆਨਬਾਜੀ ਕਰਨ ਵਾਲੇ ਅਪਰਾਧੀਆ ਨੂੰ ਅਪਰਾਧੀ ਕਰਾਰ ਦੇ ਕੇ ਬਣਦੀਆ ਸਜਾਵਾਂ ਦੇਣ ਹਿੱਤ ਇਥੋ ਦੀਆਂ ਅਦਾਲਤਾਂ ਤੇ ਜੱਜ, ਕਾਨੂੰਨ ਤੇ ਹੁਕਮਰਾਨ ਆਪਣੇ ਕੰਨਾਂ ਵਿਚ ਰੂੰ ਪਾ ਕੇ, ਅੱਖਾਂ ਉਤੇ ਪੱਟੀ ਬੰਨ੍ਹਕੇ ਅਤੇ ਆਪਣੇ ਜੁਬਾਨ ਨੂੰ ਜਿੰਦਰਾਂ ਲਗਾਕੇ ਕਿਉਂ ਬੈਠੇ ਹਨ ? ਅਜਿਹੇ ਖ਼ਤਰਨਾਕ ਅਪਰਾਧੀਆ ਨੂੰ ਵਾਈ-ਜੈੱਡ ਸੁਰੱਖਿਆ ਅਤੇ ਬੁਲਟ ਪਰੂਫ ਜੈਕਟਾਂ ਦੇਣ ਪਿੱਛੇ ਇਨ੍ਹਾਂ ਦੀ ਕੀ ਦਲੀਲ ਤੇ ਤੁੱਕ ਹੈ ? ਕੀ ਸਰਕਾਰ ਦੇ ਅਜਿਹੇ ਅਮਲਾਂ ਤੋਂ ਪ੍ਰਤੱਖ ਨਹੀ ਹੋ ਜਾਂਦਾ ਕਿ ਪੰਜਾਬ ਵਿਚ ਹੁਕਮਰਾਨ ਖੁਦ ਹੀ ਮਾਹੌਲ ਨੂੰ ਨਫਰਤ ਭਰਿਆ ਬਣਾਕੇ, ਹਿੰਦੂ-ਸਿੱਖਾਂ ਵਿਚ ਦਰਾੜ ਤੇ ਨਫਰਤ ਪੈਦਾ ਕਰਕੇ ਇਥੇ ਅਰਾਜਕਤਾ ਫੈਲਾਉਣ ਦੇ ਅਮਲ ਕਰਦੇ ਨਜ਼ਰ ਨਹੀ ਆ ਰਹੀ ? ਜੇਕਰ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਪਵਿੱਤਰ ਧਰਤੀ ਉਤੇ ਹਿੰਦੂ-ਸਿੱਖਾਂ ਦਾ ਜੋ ਕਿਸੇ ਤਰ੍ਹਾਂ ਦਾ ਕੋਈ ਮੁੱਦਾ ਨਹੀ, ਨੂੰ ਮੁੱਦਾ ਬਣਾਕੇ ਕੋਈ ਕੁੜੱਤਣ ਤੇ ਨਫਰਤ ਭਰੀ ਕਾਰਵਾਈ ਹੋਈ ਤਾਂ ਉਸ ਲਈ ਸੈਟਰ ਦੀ ਮੋਦੀ ਹਕੂਮਤ, ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਹਕੂਮਤ ਅਤੇ ਅਜਿਹੇ ਅਪਰਾਧੀਆ ਨੂੰ ਸਰਪ੍ਰਸਤੀ ਤੇ ਸੁਰੱਖਿਆ ਦੇਣ ਵਾਲੀਆ ਸਰਕਾਰਾਂ ਜਿ਼ੰਮੇਵਾਰ ਹੋਣਗੀਆ, ਪੰਜਾਬ ਦੇ ਅਮਨ-ਚੈਨ ਦੀ ਚਾਹਨਾ ਕਰਨ ਵਾਲੇ ਨਿਵਾਸੀ ਨਹੀਂ ।

ਸ. ਟਿਵਾਣਾ ਨੇ ਪਾਰਟੀ ਦੇ ਬਿਨ੍ਹਾਂ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਜਿ਼ਲ੍ਹਾ ਜਥੇਦਾਰ ਸਾਹਿਬਾਨ ਅਤੇ ਜਿ਼ਲ੍ਹਾ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਜਿ਼ਲ੍ਹਿਆਂ ਦੇ ਜਿ਼ਲ੍ਹਾ ਮੈਜਿਸਟ੍ਰੇਟ ਜਾਂ ਐਸ.ਐਸ.ਪੀ. ਨੂੰ ਸਿੱਖਾਂ ਨੂੰ ਘਰਾਂ ਵਿਚੋਂ ਕੱਢਕੇ ਮਾਰਨ ਅਤੇ ਸ੍ਰੀ ਦਰਬਾਰ ਸਾਹਿਬ ਉਤੇ 1984 ਦੀ ਤਰ੍ਹਾਂ ਫਿਰ ਹਮਲਾ ਕਰਨ ਦੀ ਇਥੋ ਦੇ ਮਾਹੌਲ ਨੂੰ ਕੁੜੱਤਣ ਭਰਿਆ ਬਣਾਉਣ ਲਈ ਬਿਆਨਬਾਜੀ ਕਰਨ ਵਾਲੀਆ ਤਾਕਤਾਂ ਵਿਰੁੱਧ ਤੇ ਪੰਜਾਬ ਦਾ ਮਾਹੌਲ ਵਿਸਫੋਟਕ ਬਣਾਉਣ ਵਾਲਿਆ ਵਿਰੁੱਧ ਜਿਥੇ ਐਫ.ਆਈ.ਆਰ ਦਰਜ ਕਰਵਾਉਣ ਦੀ ਜਿ਼ੰਮੇਵਾਰੀ ਨਿਭਾਉਣ, ਉਥੇ ਪੰਜਾਬ ਵਿਚ ਵੱਸਣ ਵਾਲੇ ਸਭ ਵਰਗਾਂ ਤੇ ਧਰਮਾਂ ਨਾਲ ਸੰਬੰਧਤ ਨਿਵਾਸੀਆ ਨਾਲ, ਹੁਕਮਰਾਨਾਂ ਵੱਲੋਂ ਇਥੋ ਦੇ ਬਣਾਏ ਜਾ ਰਹੇ ਹਾਲਾਤਾਂ ਤੇ ਆਪਸੀ ਵਿਚਾਰ-ਵਟਾਂਦਰਾ ਕਰਦੇ ਹੋਏ ਸਰਕਾਰੀ ਤੇ ਹਕੂਮਤੀ ਸਾਜਿ਼ਸਾਂ ਨੂੰ ਅਸਫਲ ਬਣਾਉਣ ਲਈ ਵੀ ਸਮੂਹਿਕ ਫਰਜ ਅਦਾ ਕਰਨ ਤਾਂ ਕਿ ਕੋਈ ਵੀ ਪੰਜਾਬ ਵਿਰੋਧੀ ਤਾਕਤ ਇਥੋ ਦੇ ਅਮਨ-ਚੈਨ ਤੇ ਫਿਜ਼ਾ ਨੂੰ ਲਾਬੂ ਲਗਾਉਣ ਵਿਚ ਕਾਮਯਾਬ ਨਾ ਹੋ ਸਕੇ ।

Leave a Reply

Your email address will not be published. Required fields are marked *