ਗੁਰਦੁਆਰਾ ਐਕਟ 87 ਅਧੀਨ ਆਉਦੇ 4 ਗੁਰੂਘਰਾਂ ਵਿਖੇ ਹੋਣ ਵਾਲੇ ਰੋਸ਼ ਵਿਖਾਵਿਆ ਦੀ ਅਗਵਾਈ ਸ. ਇਮਾਨ ਸਿੰਘ ਮਾਨ ਕਰਨਗੇ : ਮਹੇਸ਼ਪੁਰੀਆ
ਫ਼ਤਹਿਗੜ੍ਹ ਸਾਹਿਬ, 19 ਨਵੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗੁਰਦੁਆਰਾ ਐਕਟ ਦੀ 87 ਧਾਰਾ ਅਧੀਨ ਆਉਦੇ ਗੁਰੂਘਰਾਂ ਜਿਨ੍ਹਾਂ ਦੀਆਂ ਪੰਜਾਬ ਸਰਕਾਰ ਵੱਲੋਂ ਬੀਤੇ 17 ਸਾਲਾਂ ਤੋਂ ਚੋਣਾਂ ਹੀ ਨਹੀ ਕਰਵਾਈਆ ਗਈਆ, ਉਸ ਸੰਬੰਧੀ ਪਾਰਟੀ ਵੱਲੋਂ ਸਮੁੱਚੇ ਉਨ੍ਹਾਂ ਗੁਰੂਘਰਾਂ ਜੋ 87 ਅਧੀਨ ਆਉਦੇ ਹਨ, ਉਥੇ ਰੋਸ਼ ਵਿਖਾਵੇ ਕੀਤੇ ਜਾ ਰਹੇ ਹਨ । ਜਿਨ੍ਹਾਂ ਵਿਚ ਆਉਣ ਵਾਲੇ ਦਿਨਾਂ ਵਿਚ ਮਿਤੀ 21 ਨਵੰਬਰ ਨੂੰ ਗੁਰਦੁਆਰਾ ਨੌਵੀ ਪਾਤਸਾਹੀ ਨੰਦਪੁਰ (ਕਲੌੜ), 26 ਨਵੰਬਰ ਨੂੰ ਗੁਰਦੁਆਰਾ ਰਾਣਵਾ ਸਾਹਿਬ (ਖਮਾਣੋ) ਵਿਖੇ, 29 ਨਵੰਬਰ ਨੂੰ ਗੁਰਦੁਆਰਾ ਕਰਹਾਲੀ ਸਾਹਿਬ ਸਮਾਣਾ (ਪਟਿਆਲਾ), 30 ਨਵੰਬਰ ਨੂੰ ਗੁਰਦੁਆਰਾ ਸਾਹਿਬ ਭਗੜਾਣਾ ਵਿਖੇ ਰੋਸ਼ ਵਿਖਾਵੇ ਕੀਤੇ ਜਾਣਗੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਐਸ.ਜੀ.ਪੀ.ਸੀ. ਦੀਆਂ ਜੋ ਸੈਂਟਰ ਦੇ ਗ੍ਰਹਿ ਵਿਭਾਗ ਵੱਲੋਂ ਬੀਤੇ 11 ਸਾਲਾਂ ਤੋਂ ਜਰਨਲ ਚੋਣਾਂ ਨਹੀ ਕਰਵਾਈਆ ਜਾ ਰਹੀਆ ਅਤੇ ਜੋ ਗੁਰੂਘਰ ਗੁਰਦੁਆਰਾ ਐਕਟ ਦੀ 87 ਅਧੀਨ ਆਉਦੇ ਹਨ, ਧਾਰਾ 89 ਇਸ ਗੱਲ ਨੂੰ ਪ੍ਰਤੱਖ ਕਰਦੀ ਹੈ ਕਿ ਇਨ੍ਹਾਂ ਗੁਰੂਘਰਾਂ ਦੀਆਂ ਚੋਣਾਂ ਕਰਵਾਉਣਾ ਪੰਜਾਬ ਸਰਕਾਰ ਦੀ ਜਿ਼ੰਮੇਵਾਰੀ ਹੈ ਅਤੇ ਧਾਰਾ 94 ਪ੍ਰਤੱਖ ਕਰਦੀ ਹੈ ਕਿ ਇਨ੍ਹਾਂ ਲੋਕਲ ਕਮੇਟੀਆਂ ਤੇ ਗੁਰੂਘਰਾਂ ਦੀ ਚੋਣ ਦਾ ਸਮਾਂ 5 ਸਾਲ ਹੁੰਦਾ ਹੈ, ਇਨ੍ਹਾਂ ਦਾ ਅਮਲ ਲੰਮੇ ਸਮੇ ਤੋ ਨਾ ਹੋਣ ਦੀ ਬਦੌਲਤ ਸਮੁੱਚੇ ਪੰਜਾਬ, ਹਰਿਆਣਾ, ਚੰਡੀਗੜ੍ਹ ਯੂ.ਟੀ ਅਤੇ ਹਿਮਾਚਲ ਦੇ ਗੁਰੂਘਰਾਂ ਦੀਆਂ ਚੋਣਾਂ ਕਰਵਾਉਣ ਲਈ ਜ਼ਮਹੂਰੀਅਤ ਢੰਗ ਨਾਲ ਰੋਸ਼ ਵਿਖਾਵੇ ਕਰਨ ਅਤੇ ਸਰਕਾਰ ਨੂੰ ਇਹ ਚੋਣਾਂ ਕਰਵਾਉਣ ਲਈ ਮਜ਼ਬੂਰ ਕਰਨ ਲਈ ਕੀਤੇ ਜਾ ਰਹੇ ਹਨ ।”
ਇਹ ਜਾਣਕਾਰੀ ਅੱਜ ਇਥੇ ਸ. ਲਖਵੀਰ ਸਿੰਘ ਮਹੇਸ਼ਪੁਰੀਆ ਸਕੱਤਰ ਮੁੱਖ ਦਫ਼ਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਅਤੇ ਉਪਰੋਕਤ ਸੰਬੰਧਤ ਸਥਾਨਾਂ ਤੇ ਹੋਣ ਵਾਲੇ ਰੋਸ਼ ਵਿਖਾਵਿਆ ਵਿਚ ਪਾਰਟੀ ਮੈਬਰਾਂ, ਅਹੁਦੇਦਾਰਾਂ ਅਤੇ ਸਮਰੱਥਕਾਂ ਵੱਲੋਂ ਪਹੁੰਚਣ ਦੀ ਅਪੀਲ ਕਰਦੇ ਹੋਏ ਦਿੱਤੀ ਗਈ । ਸ. ਮਹੇਸ਼ਪੁਰੀਆ ਨੇ ਕਿਹਾ ਕਿ ਜਦੋ ਤੱਕ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਕ੍ਰਮਵਾਰ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਅਤੇ ਗੁਰਦੁਆਰਾ ਐਕਟ ਦੀ ਧਾਰਾ 87 ਅਧੀਨ ਆਉਦੇ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆ ਦੀਆਂ ਚੋਣਾਂ ਦਾ ਐਲਾਨ ਨਹੀ ਕਰਦੇ, ਇਹ ਰੋਸ਼ ਵਿਖਾਵੇ ਨਿਰੰਤਰ ਜਾਰੀ ਰਹਿਣਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਵਿਰੁੱਧ ਸਮੁੱਚੇ ਪੰਜਾਬ ਅਤੇ ਸੰਬੰਧਤ ਸੂਬਿਆਂ ਵਿਚ ਸਿੱਖ ਕੌਮ ਵੱਲੋਂ ਰੋਹ ਹੋਰ ਪ੍ਰਚੰਡ ਹੋਵੇ, ਉਸ ਤੋ ਪਹਿਲੇ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਸਾਡੇ ਇਨ੍ਹਾਂ ਗੁਰੂਘਰਾਂ ਦੀਆਂ ਲੰਮੇ ਸਮੇ ਤੋ ਰੱਦ ਕੀਤੀਆ ਗਈਆ ਚੋਣਾਂ ਅਤੇ ਜਮਹੂਰੀਅਤ ਨੂੰ ਬਹਾਲ ਕਰਨ ਦੀ ਜਿ਼ੰਮੇਵਾਰੀਆ ਨਿਭਾਉਣਗੀਆ ।