17 ਨਵੰਬਰ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 15 ਨਵੰਬਰ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 17 ਨਵੰਬਰ ਨੂੰ ਹਰਬੰਸ ਸਿੰਘ ਪੈਲੀ ਨਵਾਂਸਹਿਰ, 18 ਨਵੰਬਰ ਨੂੰ ਅੰਮ੍ਰਿਤਪਾਲ ਸਿੰਘ ਛੰਦੜਾ ਲੁਧਿਆਣਾ, 19 ਨਵੰਬਰ ਨੂੰ ਰਜਿੰਦਰ ਸਿੰਘ ਫ਼ੌਜੀ ਫਗਵਾੜਾ, 20 ਨਵੰਬਰ ਨੂੰ ਜਸਪਾਲ ਸਿੰਘ ਫਤਹਿਗੜ੍ਹ ਸਾਹਿਬ, 21 ਨਵੰਬਰ ਨੂੰ ਬਲਰਾਜ ਸਿੰਘ ਖ਼ਾਲਸਾ ਮੋਗਾ, 22 ਨਵੰਬਰ ਨੂੰ ਗੁਰਪ੍ਰੀਤ ਸਿੰਘ ਦੁੱਲਵਾ ਫਤਹਿਗੜ੍ਹ ਸਾਹਿਬ, 23 ਨਵੰਬਰ ਨੂੰ ਸੁਰਜੀਤ ਸਿੰਘ ਤਲਵੰਡੀ ਜਗਰਾਓ, 24 ਨਵੰਬਰ ਨੂੰ ਸੁਖਵਿੰਦਰ ਸਿੰਘ ਭਾਟੀਆ ਮੋਹਾਲੀ, 25 ਨਵੰਬਰ ਨੂੰ ਓਪਿੰਦਰਜੀਤ ਸਿੰਘ ਫਰੀਦਕੋਟ, 26 ਨਵੰਬਰ ਨੂੰ ਮੋਹਨ ਸਿੰਘ ਕਰਤਾਰਪੁਰ ਪਟਿਆਲਾ, 27 ਨਵੰਬਰ ਨੂੰ ਹਰਜੀਤ ਸਿੰਘ ਵਿਰਕ ਹਰਿਆਣਾ, 28 ਨਵੰਬਰ ਨੂੰ ਭੁਪਿੰਦਰ ਸਿੰਘ ਗੂਹਲਾ, 29 ਨਵੰਬਰ ਨੂੰ ਬਲਵੀਰ ਸਿੰਘ ਬੱਛੋਆਣਾ ਮਾਨਸਾ, 30 ਨਵੰਬਰ ਨੂੰ ਹਰਜੀਤ ਸਿੰਘ ਚਤਾਮਲਾ ਰੋਪੜ੍ਹ ਦੇ ਜਥੇ ਗ੍ਰਿਫ਼ਤਾਰੀ ਲਈ ਜਾਣਗੇ ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ ।