ਐਸ.ਜੀ.ਪੀ.ਸੀ. ਦੀ ਜ਼ਮਹੂਰੀਅਤ ਬਹਾਲੀ, ਫ਼ੌਜ ਵਿਚ ਸਿੱਖ ਰੈਜਮੈਟ ਦੇ ਸਨਮਾਨ ਨੂੰ ਕਾਇਮ ਰੱਖਣ ਹਿੱਤ 26 ਜਨਵਰੀ ਨੂੰ ਖ਼ਾਲਸਾ ਝੰਡਾ ਮਾਰਚ ਕਰਾਂਗੇ : ਇਮਾਨ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ, 07 ਨਵੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦਾ ਪੰਜਾਬ ਵਿਚ ਚੱਲ ਰਿਹਾ ਸੰਘਰਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੈਂਟਰ ਦੇ ਹੁਕਮਰਾਨਾਂ ਵੱਲੋ ਜੋ ਬੀਤੇ 11 ਸਾਲਾਂ ਤੋਂ ਜਰਨਲ ਚੋਣਾਂ ਨਾ ਕਰਵਾਕੇ ਜਮਹੂਰੀਅਤ ਕੁੱਚਲੀ ਹੋਈ ਹੈ, ਮੁਤੱਸਵੀ ਸੋਚ ਅਧੀਨ ਜੋ ਬੀਤੇ 75 ਸਾਲਾਂ ਤੋਂ ਉੱਚੇ ਮਾਣ-ਸਨਮਾਨ ਨਾਲ ਸਿੱਖ ਰੈਜਮੈਟਾਂ ਹਰ ਖੇਤਰ ਵਿਚ ਫਖ਼ਰ ਵਾਲੇ ਉਦਮ ਕਰਦੀਆ ਆ ਰਹੀਆ ਹਨ, ਹੁਕਮਰਾਨਾਂ ਵੱਲੋ ਉਸਨੂੰ ਖਤਮ ਕਰਨ ਵਿਰੁੱਧ ਅਤੇ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਕਾਨੂੰਨੀ ਤੇ ਇਖਲਾਕੀ ਤੌਰ ਤੇ ਰਿਹਾਈ ਨੂੰ ਮੁੱਖ ਰੱਖਕੇ 26 ਜਨਵਰੀ 2024 ਨੂੰ ਸਮੁੱਚੇ ਪੰਜਾਬ ਦੇ ਜਿ਼ਲ੍ਹਾ ਪੱਧਰ ਅਤੇ ਤਹਿਸੀਲ ਪੱਧਰ ਉਤੇ ‘ਖ਼ਾਲਸਾ ਝੰਡਾ ਮਾਰਚ’ ਕਰਾਂਗੇ । ਤਾਂ ਕਿ ਸਿੱਖ ਕੌਮ ਨਾਲ ਹੁਕਮਰਾਨਾਂ ਵੱਲੋ ਕੀਤੀਆ ਜਾ ਰਹੀਆ ਜਿਆਦਤੀਆ, ਭੰਗ ਕੀਤੀ ਗਈ ਜ਼ਮਹੂਰੀਅਤ ਅਤੇ ਫ਼ੌਜ ਵਿਚ ਸਿੱਖਾਂ ਦੇ ਮਾਣ-ਸਨਮਾਨ ਨੂੰ ਕਾਇਮ ਰੱਖਣ ਲਈ ਅਜਿਹੇ ਅਮਲ ਕਰਨਾ ਅਸੀ ਆਪਣਾ ਕੌਮੀ ਤੇ ਇਨਸਾਨੀ ਫਰਜ ਸਮਝਦੇ ਹਾਂ । ਜਿਸ ਲਈ ਇਨਸਾਫ਼ ਪਸ਼ੰਦ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਤਿਆਰ-ਬਰ-ਤਿਆਰ ਰਹਿਣਾ ਪਵੇਗਾ ।”

ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਸੈਟਰ ਦੇ ਹੁਕਮਰਾਨਾਂ ਦੀਆਂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਪ੍ਰਤੀ ਅਪਣਾਈਆ ਜਾ ਰਹੀਆ ਦਿਸ਼ਾਹੀਣ ਕੰਮਜੋਰ ਨੀਤੀਆ ਵਿਰੁੱਧ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਕਜੁੱਟ ਹੋ ਕੇ ਦ੍ਰਿੜਤਾ ਪੂਰਵਕ ਸੰਘਰਸ਼ ਕਰਨ ਅਤੇ 26 ਜਨਵਰੀ ਨੂੰ ਉਪਰੋਕਤ ਤਿੰਨੇ ਮਕਸਦਾਂ ਦੀ ਪ੍ਰਾਪਤੀ ਲਈ ਵੱਡੇ ਪੱਧਰ ਤੇ ਸਮੁੱਚੇ ਪੰਜਾਬ ਵਿਚ ਖ਼ਾਲਸਾ ਝੰਡਾ ਮਾਰਚ ਕਰਨ ਦੀ ਅਤੇ ਤਿਆਰ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸੈਟਰ ਸਰਕਾਰ ਦੀ ਮੁਰਖਾਨਾ ਤੇ ਗੁੰਮਰਾਹਕੁੰਨ ਕਾਰਵਾਈ ਹੈ ਕਿ ਉਹ ਆਪਣੇ ਆਪ ਨੂੰ ਦੁਨੀਆ ਦਾ ਵੱਡਾ ਜਮਹੂਰੀਅਤ ਪਸ਼ੰਦ ਲੋਕਤੰਤਰ ਮੁਲਕ ਕਹਿਲਾਉਣ ਵਿਚ ਤਾਂ ਫਖ਼ਰ ਮਹਿਸੂਸ ਕਰਦਾ ਹੈ ਅਤੇ ਇਸ ਵਿਸੇ ਤੇ ਆਪਣੇ ਮੀਡੀਏ ਅਤੇ ਪ੍ਰੈਸ ਵਿਚ ਨਿਰੰਤਰ ਪ੍ਰਚਾਰ ਕਰਦਾ ਆ ਰਿਹਾ ਹੈ । ਪਰ ਅਮਲੀ ਰੂਪ ਵਿਚ ਇਨ੍ਹਾਂ ਹਿੰਦੂਤਵ ਸੋਚ ਵਾਲੇ ਹੁਕਮਰਾਨਾਂ ਦੀਆਂ ਕਾਰਵਾਈਆ ਅਤੇ ਅਮਲਾਂ ਨੂੰ ਜੇਕਰ ਨਿਰਪੱਖਤਾ ਨਾਲ ਬਾਜ਼ ਨਜ਼ਰ ਹਿੱਤ ਜਾਂਚਿਆ ਜਾਵੇ ਤਾਂ ਪ੍ਰਤੱਖ ਰੂਪ ਵਿਚ ਇਹ ਗੱਲ ਸਾਹਮਣੇ ਆ ਜਾਂਦੀ ਹੈ ਕਿ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਪਾਰਲੀਮੈਟ ਜਿਸਦੀ ਕਾਨੂੰਨ ਅਨੁਸਾਰ ਹਰ 5 ਸਾਲ ਬਾਅਦ ਪਾਰਲੀਮੈਟ ਦੀ ਤਰ੍ਹਾਂ ਜਰਨਲ ਚੋਣਾਂ ਹੋਣੀਆ ਬਣਦੀਆ ਹਨ । ਸਾਡੀ ਇਸ ਮਹਾਨ ਸੰਸਥਾਂ ਦੀਆਂ ਬੀਤੇ 11 ਸਾਲਾਂ ਤੋ ਮੰਦਭਾਵਨਾ ਅਧੀਨ ਚੋਣਾਂ ਹੀ ਨਹੀ ਕਰਵਾਈਆ ਜਾ ਰਹੀਆ ਬਲਕਿ ਜੋ ਗੁਰਦੁਆਰਾ ਐਕਟ ਦੀ ਧਾਰਾ 87 ਅਧੀਨ ਲੋਕ ਗੁਰੂਘਰ ਆਉਦੇ ਹਨ, ਉਨ੍ਹਾਂ ਦੀਆਂ ਚੋਣਾਂ ਤਾਂ ਬੀਤੇ 17 ਸਾਲਾਂ ਤੋ ਨਹੀ ਕਰਵਾਈਆ ਗਈਆ । ਜੋ ਜਮਹੂਰੀਅਤ ਦਾ ਕਤਲ ਕਰਨ ਦੇ ਤੁੱਲ ਕਾਰਵਾਈਆ ਹਨ । ਦੂਸਰਾ ਜੋ ਇਸ ਸਮੇ ਗੈਰ ਕਾਨੂੰਨੀ ਤੌਰ ਤੇ ਐਸ.ਜੀ.ਪੀ.ਸੀ. ਉਤੇ ਕਾਬਜ ਧਿਰ ਹੈ, ਉਨ੍ਹਾਂ ਵੱਲੋ ਬੀਤੇ ਸਮੇ ਵਿਚ ਇਕ ਸਾਜਿਸ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀਤੇ ਸਮੇ ਵਿਚ ਹੋਈਆ ਬੇਅਦਬੀਆ ਅਤੇ ਇਸ ਦੁੱਖਦਾਇਕ ਵਰਤਾਰੇ ਵਿਚ ਮੁੱਖ ਦੋਸ਼ੀ ਧਿਰ ਸਿਰਸੇਵਾਲੇ ਬਲਾਤਕਾਰੀ ਤੇ ਕਾਤਲ ਸਾਧ ਵਿਰੁੱਧ ਕਾਰਵਾਈ ਕਰਦੇ ਹੋਏ ਇਨਸਾਫ਼ ਪ੍ਰਾਪਤ ਨਾ ਕਰਨ ਜਾਂ ਕਾਨੂੰਨੀ ਅਮਲ ਨਾ ਹੋਣ ਦੀਆਂ ਕਾਰਵਾਈਆ ਲਈ ਵੀ ਇਹ ਕਾਬਜ ਧਿਰ ਹੀ ਜਿ਼ੰਮੇਵਾਰ ਹੈ ਜੋ ਅਕਸਰ ਹੀ ਸੈਟਰ ਦੇ ਹੁਕਮਰਾਨਾਂ ਨਾਲ ਪ੍ਰਤੱਖ ਰੂਪ ਵਿਚ ਜਾਂ ਅਪ੍ਰਤੱਖ ਰੂਪ ਵਿਚ ਮਿਲੀਭੁਗਤ ਕਰਕੇ ਆਪਣੇ ਨਜਾਇਜ ਗੈਰ ਕਾਨੂੰਨੀ ਕਬਜੇ ਨੂੰ ਚੱਲਦਾ ਰੱਖਣਾ ਲੋੜਦੇ ਹਨ । ਲੇਕਿਨ ਸਿੱਖ ਕੌਮ ਅਜਿਹੀਆ ਬੇਨਿਯਮੀਆ ਤੇ ਗੈਰ ਸਿਧਾਤਿਕ ਹਕੂਮਤੀ ਕਾਰਵਾਈਆ ਨੂੰ ਬਿਲਕੁਲ ਪ੍ਰਵਾਨ ਨਹੀ ਕਰੇਗੀ । ਜੋ 9 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਦੋਵੇ ਧਿਰਾਂ ਜਰਨਲ ਚੋਣ ਕਰਵਾਉਣ ਦੀ ਬਜਾਇ ਸਿਆਸੀ ਡਰਾਮੇ ਅਧੀਨ ਸਿੱਖ ਕੌਮ ਨੂੰ ਗੁੰਮਰਾਹ ਕਰਨ ਜਾ ਰਹੀਆ ਹਨ, ਉਸ ਵਿਰੁੱਧ ਰੋਸ ਜਾਹਰ ਕਰਦੇ ਹੋਏ ਘੰਟਾ ਘਰ ਪਲਾਜਾ ਦੇ ਸਾਹਮਣੇ ਵੱਡਾ ਰੋਸ ਕਰਦੇ ਹੋਏ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਤੋ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਕਰਵਾਉਣ ਦੀ ਆਵਾਜ ਬੁਲੰਦ ਕੀਤੀ ਜਾਵੇਗੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਜਿ਼ਲ੍ਹਾ ਪ੍ਰਧਾਨਾਂ, ਜਰਨਲ ਸਕੱਤਰਾਂ, ਅਗਜੈਕਟਿਵ ਮੈਬਰਾਂ, ਸਮਰੱਥਕਾਂ ਨੂੰ 11 ਵਜੇ ਘੰਟਾ ਘਰ ਦੇ ਸਾਹਮਣੇ ਪਹੁੰਚਣ ਦੀ ਉਨ੍ਹਾਂ ਅਪੀਲ ਵੀ ਕੀਤੀ ।

Leave a Reply

Your email address will not be published. Required fields are marked *