ਭਾਰੀ ਬਾਰਿਸਾਂ ਕਾਰਨ ਖੇਤਾਂ ਵਿਚ ਡੁੱਬੀ ਝੋਨੇ ਦੀ ਫ਼ਸਲ ਅਤੇ ਮੰਡੀਆਂ ਵਿਚ ਪਈ ਭਿੱਜੀ ਫ਼ਸਲ ਦਾ ਮੁਆਵਜਾ ਤੁਰੰਤ ਸਰਕਾਰ ਐਲਾਨ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 12 ਅਕਤੂਬਰ ( ) “ਜੋ ਬੀਤੇ ਦਿਨੀਂ ਲੁਧਿਆਣਾ, ਬਰਨਾਲਾ, ਸੰਗਰੂਰ, ਬਠਿੰਡਾ, ਪਟਿਆਲਾ, ਫਾਜਿਲਕਾ, ਮੁਕਤਸਰ, ਫਰੀਦਕੋਟ ਆਦਿ ਜਿ਼ਲ੍ਹਿਆਂ ਵਿਚ ਭਾਰੀ ਬਾਰਿਸ ਪੈਣ ਕਾਰਨ ਜਿ਼ੰਮੀਦਾਰਾਂ ਦੀ ਝੋਨੇ ਦੀ ਖੜੀ ਫ਼ਸਲ ਡੁੱਬ ਗਈ ਹੈ ਅਤੇ ਵਿੱਛ ਗਈ ਹੈ । ਇਸ ਤੋ ਇਲਾਵਾ ਮੰਡੀਆ ਵਿਚ ਵੇਚਣ ਲਈ ਆਇਆ ਝੋਨਾ ਖਰਾਬ ਹੋ ਗਿਆ ਹੈ । ਸਰਕਾਰ ਤੁਰੰਤ ਇਸਦੀ ਜਾਂਚ ਕਰਵਾਉਦੇ ਹੋਏ ਜਿਨ੍ਹਾਂ ਜਿੰਮੀਦਾਰਾਂ ਦੀ ਫਸਲ ਖਰਾਬ ਹੋਈ ਹੈ, ਉਨ੍ਹਾਂ ਮਿਹਨਤਕਸ ਜਿੰਮੀਦਾਰਾਂ ਨੂੰ ਪੰਜਾਬ ਸਰਕਾਰ ਤੁਰੰਤ ਇਵਜਾਨਾ ਦੇਣ ਦਾ ਐਲਾਨ ਕਰੇ ਅਤੇ ਇਸ ਗੱਲ ਨੂੰ ਯਕੀਨੀ ਬਣਾਏ ਕਿ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਮਦਦ ਫੌਰੀ ਉਨ੍ਹਾਂ ਦੇ ਖਾਤੇ ਵਿਚ ਜਾਂ ਉਨ੍ਹਾਂ ਦੇ ਹੱਥਾਂ ਵਿਚ ਪਹੁੰਚੇ ਤਾਂ ਕਿ ਔਖੀ ਘੜੀ ਵਿਚ ਜਿੰਮੀਦਾਰਾਂ ਦੀ ਮਾਲੀ ਹਾਲਤ ਨੂੰ ਪ੍ਰਭਾਵਿਤ ਹੋਏ ਮੌਸਮ ਦੇ ਕਾਰਨ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਜਿਨ੍ਹਾਂ ਜਿ਼ਲ੍ਹਿਆ ਵਿਚ ਬਾਰਿਸਾਂ ਕਾਰਨ ਜਿੰਮੀਦਾਰਾਂ ਦੀ ਖੇਤਾਂ ਵਿਚ ਖੜ੍ਹੀ ਫਸਲ ਅਤੇ ਮੰਡੀਆਂ ਵਿਚ ਆਈ ਫਸਲ ਖਰਾਬ ਹੋ ਗਈ ਹੈ, ਉਨ੍ਹਾਂ ਨੂੰ ਤੁਰੰਤ ਬਣਦਾ ਮੁਆਵਜਾ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸਮੁੱਚਾ ਪੰਜਾਬ, ਸਮੁੱਚੇ ਇੰਡੀਆ ਦਾ ਢਿੱਡ ਭਰਨ ਵਾਲਾ ਸੂਬਾ ਹੈ ਅਤੇ ਜੋ ਬੀਤੇ ਲੰਮੇ ਸਮੇ ਤੋ ਸੈਟਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆ ਦੀ ਬਦੌਲਤ ਇਥੋ ਦਾ ਜਿੰਮੀਦਾਰ ਵੱਡੀ ਮਾਲੀ ਮੁਸਕਿਲ ਵਿਚੋ ਲੰਘ ਰਿਹਾ ਹੈ ਅਤੇ ਜਿਸ ਨੂੰ ਆਪਣੀਆ ਜਾਇਜ ਮੰਗਾਂ ਮੰਨਵਾਉਣ ਲਈ ਸੜਕਾਂ ਉਤੇ ਸੰਘਰਸ ਕਰਨਾ ਪੈ ਰਿਹਾ ਹੈ । ਜੇਕਰ ਪੰਜਾਬ ਦੀ ਸਰਕਾਰ ਉਨ੍ਹਾਂ ਦੀ ਮਾਲੀ, ਪਰਿਵਾਰਿਕ ਅਤੇ ਸਮਾਜਿਕ ਹਾਲਾਤ ਨੂੰ ਸਹੀ ਨਹੀ ਰੱਖ ਸਕੇਗੀ ਤਾਂ ਇਸਦਾ ਪ੍ਰਭਾਵ ਪੰਜਾਬੀਆਂ ਦੇ ਸਮੁੱਚੇ ਮਾਲੀ ਹਾਲਤ ਉਤੇ ਪੈਣਾ ਕੁਦਰਤੀ ਹੈ ਕਿਉਂਕਿ ਪੰਜਾਬ ਸੂਬਾ ਖੇਤੀ ਪ੍ਰਧਾਨ ਸੂਬਾ ਹੈ । ਇਥੋ ਹੀ ਸਭ ਦੀ ਮਾਲੀ ਹਾਲਤ ਦਾ ਚੱਕਰ ਚੱਲਦਾ ਹੈ ਇਸ ਲਈ ਇਹ ਜਰੂਰੀ ਹੈ ਕਿ ਪੰਜਾਬ ਦਾ ਜਿੰਮੀਦਾਰ ਅਤੇ ਖੇਤ-ਮਜਦੂਰ ਦੀ ਮਾਲੀ ਹਾਲਤ ਨੂੰ ਪ੍ਰਭਾਵਿਤ ਕਰਨ ਵਾਲੀਆ ਕੁਦਰਤੀ ਆਫਤਾਂ ਜਾਂ ਹੋਰ ਸਮਿਆ ਤੇ ਹੋਣ ਵਾਲੇ ਨੁਕਸਾਨ ਦੀ ਸਰਕਾਰ ਪਹਿਲ ਦੇ ਆਧਾਰ ਤੇ ਭਰਪਾਈ ਕਰੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੇ ਬਾਰਿਸਾਂ ਕਾਰਨ ਪੈਦਾ ਹੋਏ ਹਾਲਾਤਾਂ ਉਤੇ ਆਪਣੀ ਸਰਕਾਰੀ ਜਿੰਮੇਵਾਰੀ ਨੂੰ ਪੂਰਨ ਕਰਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਪ੍ਰਦਾਨ ਕਰੇਗੀ ।