ਪੰਜਾਬ ਦੀ ਸਮੁੱਚੀ ਚੋਣ ਸਥਿਤੀ ਨੂੰ ਮੱਦੇਨਜਰ ਰੱਖਕੇ ਪੰਥਕ ਧਿਰਾਂ, ਰੰਘਰੇਟਿਆ ਅਤੇ ਕਿਸਾਨ ਵਰਗ ਨੂੰ ਇਕੱਤਰ ਹੋਣਾ ਪਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 27 ਨਵੰਬਰ ( ) “ਜਦੋਂ ਬਾਦਲ ਦਲ-ਬੀਜੇਪੀ ਦਾ ਸਿਆਸੀ ਚੋਣ ਸਮਝੌਤਾ ਹੋ ਗਿਆ ਹੈ, ਤਾਂ ਇਸ ਹੋਏ ਅਮਲ ਉਪਰੰਤ ਤਕਰੀਬਨ ਬਹੁਤੀ ਹਿੰਦੂ ਵੋਟ ਇਕੱਤਰ ਹੋਣ ਵੱਲ ਵੱਧ ਚੁੱਕੀ ਹੈ । ਅਜਿਹੇ ਹਾਲਾਤਾਂ ਵਿਚ ਬਹੁਸੰਮਤੀ ਹਿੰਦੂ ਵੋਟ ਤਾਂ ਜਾਂ ਤਾਂ ਬੀਜੇਪੀ ਨੂੰ ਪਵੇਗੀ ਜਾਂ ਕਾਂਗਰਸ ਨੂੰ । ਜਦੋਂਕਿ ਬੀਜੇਪੀ ਹੋਵੇ ਜਾਂ ਕਾਂਗਰਸ ਇਹ ਦੋਵੇ ਜਮਾਤਾਂ ਤਾਂ ਬਲਿਊ ਸਟਾਰ ਦੇ ਫੌਜੀ ਹਮਲੇ ਸਮੇ ਵੀ ਇਕ ਸਨ, ਸਿੱਖ ਕੌਮ ਦੀ ਨਸਲਕੁਸੀ ਕਰਨ ਸਮੇ ਵੀ ਇਕ ਸਨ, ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਜਾਲਮ ਅਫਸਰਾਂ ਦੀ ਹਿੱਕ ਥਾਪੜ ਤੇ ਤਰੱਕੀਆ ਦੇਣ ਵਾਲੇ ਵੀ ਇਕ ਸਨ । ਬਾਬਰੀ ਮਸਜਿਦ ਨੂੰ ਦਿਨ-ਦਿਹਾੜੇ ਫਿਰਕੂ ਸੋਚ ਅਧੀਨ ਢਹਿ ਢੇਰੀ ਕਰਨ ਅਧੀਨ ਅਤੇ ਦੱਖਣੀ ਸੂਬਿਆਂ ਵਿਚ ਇਸਾਈਆ ਦੇ ਚਰਚਾਂ, ਨਨਜਾਂ ਉਤੇ ਹਮਲੇ ਕਰਨ ਸਮੇ ਅਤੇ ਆਸਟ੍ਰੇਲੀਅਨ ਪ੍ਰਚਾਰਕ ਗ੍ਰਾਹਮ ਸਟੇਨਜ ਤੇ ਉਸਦੇ 2 ਮਾਸੂਮ ਬੱਚਿਆਂ ਨੂੰ ਗੱਡੀ ਵਿਚ ਅੱਗ ਲਗਾਕੇ ਮੌਤ ਦੇ ਮੂੰਹ ਵਿਚ ਧਕੇਲਣ ਵਾਲੇ ਵੀ ਇਕ ਸਨ ਅਤੇ ਅੱਜ ਵੀ ਪੰਜਾਬ ਵਿਚ ਇਥੋ ਦੀ ਡੈਮੋਗ੍ਰਾਫੀ ਨੂੰ ਨੁਕਸਾਨ ਪਹੁੰਚਾਉਣ ਹਿੱਤ ਪ੍ਰਵਾਸੀਆ ਨੂੰ ਇਥੇ ਪੱਕੇ ਬਸਿੰਦੇ ਬਣਾਉਣ, ਉਨ੍ਹਾਂ ਨੂੰ ਆਧਾਰ ਕਾਰਡ, ਵੋਟਰ ਕਾਰਡ ਜਾਰੀ ਕਰਨ ਅਤੇ ਉਨ੍ਹਾਂ ਨੂੰ ਇਥੇ ਜਮੀਨਾਂ-ਜਾਇਦਾਦਾਂ ਖਰੀਦਣ ਤੇ ਹੋਰ ਕੰਮਾਂ ਵਿਚ ਹਰ ਤਰ੍ਹਾਂ ਸਹਿਯੋਗ ਕਰਨ ਵਿਚ ਵੀ ਇਕ ਹਨ । ਹੁਣ ਜਦੋਂ ਹਿੰਦੂ ਵਪਾਰੀ, ਉਦਯੋਗਪਤੀ ਅਤੇ ਹੋਰ ਕਾਰੋਬਾਰੀ ਹਿੰਦੂ ਪੰਜਾਬ ਵਿਚ ਕੱਟੜਵਾਦੀਆਂ ਨੂੰ ਤਾਕਤ ਦੇਣ ਵੱਲ ਤੁਰ ਪਿਆ ਹੈ ਅਤੇ ਹਿੰਦੂ ਵੋਟ ਇਕ ਥਾਂ ਇਕੱਤਰ ਹੋ ਚੁੱਕੀ ਹੈ, ਤਾਂ ਸਮੁੱਚੀਆ ਪੰਥਕ ਧਿਰਾਂ, ਰੰਘਰੇਟਿਆ, ਮੁਸਲਿਮ, ਇਸਾਈ ਅਤੇ ਕਿਸਾਨ ਵਰਗ, ਇਥੋ ਤੱਕ ਸੰਤ-ਮਹਾਪੁਰਖਾਂ ਨੂੰ ਵੀ ਹੁਣ ‘ਮੈਂ ਮਰਾਂ ਪੰਥ ਜੀਵੈ’ ਦੇ ਮਹਾਵਾਕ ਅਨੁਸਾਰ ਅਮਲ ਕਰਨਾ ਪਵੇਗਾ ਅਤੇ ਹਰ ਕੀਮਤ ਤੇ ਚੋਣ ਜੰਗ ਨੂੰ ਸਿਖਰਾਂ ਤੇ ਪਹੁੰਚਾਉਣ ਲਈ ਅਤੇ ਆਪਣੀ ਫ਼ਤਹਿ ਪ੍ਰਾਪਤ ਕਰਨ ਲਈ ਇਕ ਹੋਣਾ ਪਵੇਗਾ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸੂਬੇ ਵਿਚ ਕੱਟੜਵਾਦੀ ਤਾਕਤਾਂ ਬੀਜੇਪੀ-ਬਾਦਲ ਦਲੀਆਂ, ਕਾਂਗਰਸ ਆਦਿ ਦੀ ਜਿੱਤ ਲਈ ਹਿੰਦੂ ਵੋਟ ਵੱਲੋ ਇਕੱਤਰ ਹੋਣ ਦੇ ਅਮਲਾਂ ਉਤੇ ਆਪਣੇ ਵਿਚਾਰ ਜਾਹਰ ਕਰਦੇ ਹੋਏ, ਪੰਥਕ ਧਿਰਾਂ, ਰੰਘਰੇਟਿਆ, ਮੁਸਲਿਮ, ਇਸਾਈ ਅਤੇ ਕਿਸਾਨ ਵਰਗ ਆਦਿ ਨੂੰ ਤੁਰੰਤ ਪੰਜਾਬ ਦੇ ਬਣੇ ਚੋਣ ਹਾਲਾਤਾਂ ਨੂੰ ਮੁੱਖ ਰੱਖਕੇ ਇਕਦਮ ਇਕੱਤਰ ਹੋ ਕੇ ਚੋਣ ਜੰਗ ਨੂੰ ਸਿਖਰਾਂ ਤੇ ਪਹੁੰਚਾਉਣ ਅਤੇ ਹਰ ਕੀਮਤ ਤੇ ਕੱਟੜਵਾਦੀ ਤਾਕਤਾਂ ਨੂੰ ਹਾਰ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।