ਕੌਮੀ ਇਨਸਾਫ਼ ਮੋਰਚੇ ਦਾ ਮਾਰਚ 02 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਚੱਲੇਗਾ, ਸਿੱਖ ਸੰਗਤ ਸਮੂਲੀਅਤ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 30 ਸਤੰਬਰ ( ) “ਜੋ ਸਿੱਖ ਕੌਮ ਨਾਲ ਸੰਬੰਧਤ 30-30, 35-35 ਸਾਲਾਂ ਤੋ ਹੁਕਮਰਾਨਾਂ ਨੇ ਜ਼ਬਰੀ ਸਿੱਖ ਕੈਦੀ ਬਣਾਕੇ ਰੱਖੇ ਹੋਏ ਹਨ ਅਤੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆ ਹੋਣ ਉਪਰੰਤ ਵੀ ਉਨ੍ਹਾਂ ਨੂੰ ਰਿਹਾਅ ਨਹੀ ਕੀਤਾ ਜਾ ਰਿਹਾ । ਉਨ੍ਹਾਂ ਦੀ ਰਿਹਾਈ ਦੇ ਗੰਭੀਰ ਮੁੱਦੇ ਨੂੰ ਲੈਕੇ ਕੌਮੀ ਇਨਸਾਫ਼ ਮੋਰਚੇ ਦੀ ਸਮੁੱਚੀ ਟੀਮ ਵੱਲੋ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋ ਮਿਤੀ 02 ਅਕਤੂਬਰ ਨੂੰ ਸਵੇਰੇ 10 ਵਜੇ ਅਰਦਾਸ ਕਰਨ ਉਪਰੰਤ ਮਾਰਚ ਸੁਰੂ ਕੀਤਾ ਜਾਵੇਗਾ । ਜੋ ਕਿ ਆਪਣੇ ਰੂਟ ਮੁਤਾਬਿਕ ਮਾਰਚ ਕਰਦਾ ਹੋਇਆ ਗੁਰਦੁਆਰਾ ਨਨਕਿਆਣਾ ਸਾਹਿਬ ਸੰਗਰੂਰ ਵਿਖੇ ਰਾਤ ਦਾ ਪੜਾਅ ਕਰੇਗਾ । ਇਸ ਲਈ ਨਵਾਂਸ਼ਹਿਰ, ਰੋਪੜ੍ਹ, ਚੰਡੀਗੜ੍ਹ, ਫਤਹਿਗੜ੍ਹ ਸਾਹਿਬ, ਮੋਹਾਲੀ, ਪਟਿਆਲਾ, ਲੁਧਿਆਣਾ, ਖੰਨਾ ਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿ਼ਲ੍ਹਾ ਪ੍ਰਧਾਨਾਂ ਤੇ ਜਥੇਬੰਦੀ ਦੇ ਨਾਲ-ਨਾਲ ਸੰਗਤ ਨੂੰ ਇਸ ਵਿਚ ਹੁੰਮ ਹੁਮਾਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੌਮੀ ਇਨਸਾਫ ਮੋਰਚੇ ਦੇ ਸੁਰੂ ਹੋਣ ਵਾਲੇ ਮਾਰਚ ਵਿਚ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ 02 ਅਕਤੂਬਰ ਨੂੰ 10 ਵਜੇ ਹੁੰਮ ਹੁਮਾਕੇ ਅਰਦਾਸ ਵਿਚ ਸਾਮਿਲ ਹੋਣ ਅਤੇ ਮਾਰਚ ਦੇ ਮਕਸਦ ਦੀ ਪੂਰਤੀ ਕਰਨ ਦੀ ਯੋਗਦਾਨ ਪਾਉਣ ਜੋਰਦਾਰ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਦੂਸਰੇ ਦਿਨ ਮਿਤੀ 03 ਅਕਤੂਬਰ ਨੂੰ ਗੁਰਦੁਆਰਾ ਨਨਕਿਆਣਾ ਸਾਹਿਬ ਤੋ ਇਹ ਮਾਰਚ ਸੁਰੂ ਹੋਵੇਗਾ ਜਿਸ ਵਿਚ ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਰੀਦਕੋਟ, ਮੋਗਾ ਜਿ਼ਲ੍ਹਿਆ ਦੇ ਪ੍ਰਧਾਨ ਤੇ ਜਥੇਬੰਦੀ ਤੇ ਸੰਗਤ ਸਮੂਲੀਅਤ ਕਰਨਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਿਸ ਵੀ ਰੂਟ ਤੇ ਇਹ ਮਾਰਚ ਦਾਖਲ ਹੋਵੇਗਾ ਉਥੋ ਦੀਆਂ ਸੰਗਤਾਂ ਤੇ ਪਾਰਟੀ ਅਹੁਦੇਦਾਰ ਜੋਰਦਾਰ ਸਵਾਗਤ ਕਰਨ ਦੇ ਨਾਲ-ਨਾਲ ਇਸ ਮਾਰਚ ਵਿਚ ਸਾਮਿਲ ਹੋ ਕੇ ਸੈਟਰ ਤੇ ਪੰਜਾਬ ਦੇ ਹੁਕਮਰਾਨਾਂ ਵੱਲੋ ਸਿੱਖ ਬੰਦੀਆ ਨਾਲ ਕੀਤੀ ਜਾ ਰਹੀ ਜਿਆਦਤੀ ਵਿਰੁੱਧ ਬੁਲੰਦ ਨਾਅਰਿਆ ਨਾਲ ਰੋਸ ਪ੍ਰਗਟ ਕਰਨ ਵਿਚ ਯੋਗਦਾਨ ਪਾਉਣਗੇ ।