ਜਦੋਂ ਹੁਕਮਰਾਨ ਹਰ ਖੇਤਰ ਵਿਚ ਜ਼ਬਰ, ਬੇਇਨਸਾਫ਼ੀਆਂ ਅਤੇ ਵਿਤਕਰੇ ਕਰ ਰਿਹਾ ਹੈ, ਤਾਂ ਚੰਗਾਂ ਹੋਵੇਗਾ ਕਿ ਸਿੱਖ ਚੋਣਾਂ ਵਿਚ ਆਜਾਦੀ ਦੇ ਪੱਖ ਵਿਚ ਵੋਟਾਂ ਪਾਉਣ : ਮਾਨ
ਫ਼ਤਹਿਗੜ੍ਹ ਸਾਹਿਬ, 10 ਸਤੰਬਰ ( ) “ਜਦੋਂ ਇਸ ਮੁਲਕ ਦੇ ਹੁਕਮਰਾਨ ਬੀਤੇ ਲੰਮੇ ਸਮੇ ਤੋ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨਾਲ ਹਰ ਖੇਤਰ ਵਿਚ ਜ਼ਬਰ ਜੁਲਮ, ਬੇਇਨਸਾਫ਼ੀਆਂ ਅਤੇ ਵੱਡੇ ਵਿਤਕਰੇ ਕਰਦਾ ਆ ਰਿਹਾ ਹੈ । ਮੌਜੂਦਾ ਪੰਜਾਬ ਦਾ ਹੁਕਮਰਾਨ ਵੀ ਨਿਰੰਤਰ ਕਿਸਾਨਾਂ, ਮੁਲਾਜਮਾਂ, ਪੰਜਾਬੀਆਂ, ਸਿੱਖਾਂ, ਮਜਦੂਰਾਂ ਵੱਲੋ ਆਪਣੇ ਹੱਕ-ਹਕੂਕਾ ਦੀ ਆਵਾਜ ਉਠਾਉਦੇ ਹਨ ਤਾਂ ਉਨ੍ਹਾਂ ਨੂੰ ਜਬਰੀ ਕੁੱਟਮਾਰ ਕਰਕੇ, ਪਾਣੀ ਦੀਆਂ ਬੁਛਾੜਾ ਸੁੱਟਕੇ ਅਤੇ ਡਰੋਨ ਰਾਹੀ ਅੱਥਰੂ ਗੈਸ ਸੁੱਟਕੇ ਗੈਰ ਵਿਧਾਨਿਕ ਅਮਲ ਕਰ ਰਿਹਾ ਹੈ । ਪੰਜਾਬ ਵਿਚ ਕਾਨੂੰਨੀ ਵਿਵਸਥਾਂ ਦੀ ਹਾਲਤ ਬਦਤਰ ਹੋ ਚੁੱਕੀ ਹੈ । ਸਿੱਖਾਂ ਦੀ ਨਸਲਕੁਸੀ ਜਾਂ ਕਤਲੇਆਮ ਨੂੰ ਇਹ ਹਿੰਦੂਤਵ ਹੁਕਮਰਾਨ ਦੰਗੇ ਕਰਾਰ ਦੇ ਰਹੇ ਹਨ । ਸੈਟਰ ਸਰਕਾਰ ਵਿਚ ਗ੍ਰਹਿ, ਵਿੱਤ, ਰੱਖਿਆ ਅਤੇ ਵਿਦੇਸ ਦੇ ਵਿਭਾਗਾਂ ਵਿਚੋ ਬੀਤੇ ਸਮੇ ਵਿਚ ਇਕ ਵਿਭਾਗ ਸਿੱਖ ਕੌਮ ਨੂੰ ਦਿੱਤਾ ਜਾਂਦਾ ਸੀ, ਉਸ ਰਵਾਇਤ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ । ਸੁਪਰੀਮ ਕੋਰਟ ਦੇ ਜੱਜਾਂ ਅਤੇ ਹਾਈਕੋਰਟ ਦੇ ਮੁੱਖ ਜੱਜਾਂ ਵਿਚ ਕਾਬਲ ਸਿੱਖ ਕਾਨੂੰਨਦਾਨਾਂ ਨੂੰ ਸਥਾਨ ਨਹੀ ਦਿੱਤਾ ਜਾ ਰਿਹਾ । ਸਾਡੇ ਬਿਜਲੀ, ਪਾਣੀ ਦੇ ਸਾਧਨਾਂ ਨੂੰ ਜ਼ਬਰੀ ਲੁੱਟਿਆ ਜਾ ਰਿਹਾ ਹੈ । ਹਿੰਦੂ ਬਹੁਗਿਣਤੀ ਸਾਨੂੰ ਅੱਤਵਾਦੀ ਕਹਿਕੇ ਨਫਰਤ ਭਰਿਆ ਪ੍ਰਚਾਰ ਕਰ ਰਹੇ ਹਨ । ਕਾਨੂੰਨ ਤੇ ਅਦਾਲਤਾਂ ਵੱਲੋ ਕੋਈ ਇਨਸਾਫ਼ ਨਹੀ ਦਿੱਤਾ ਜਾ ਰਿਹਾ । ਇਥੋ ਤੱਕ ਹੋਦਚਿੱਲ੍ਹੜ (ਹਰਿਆਣਾ) ਵਿਖੇ ਬੀਤੇ ਸਮੇ ਵਿਚ ਕਤਲੇਆਮ ਕੀਤੇ ਗਏ ਸਿੱਖਾਂ ਅਤੇ ਸਾਡੇ ਢਾਹੇ ਗਏ ਗੁਰੂਘਰਾਂ ਦੇ ਦੋਸ਼ੀਆਂ ਨੂੰ ਸਜਾਵਾਂ ਨਹੀ ਦਿੱਤੀਆ ਜਾ ਰਹੀਆ । ਘੱਟ ਗਿਣਤੀ ਮੁਸਲਿਮ ਕੌਮ ਦੇ ਧਾਰਮਿਕ ਸਥਾਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ । ਅਜਿਹੇ ਅਤਿ ਬਦਤਰ ਹੋਏ ਸੂਬੇ ਅਤੇ ਸਿੱਖ ਕੌਮ ਦੇ ਹਾਲਾਤਾਂ ਨੂੰ ਮੱਦੇਨਜਰ ਰੱਖਦੇ ਹੋਏ ਜੇਕਰ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਆਉਣ ਵਾਲੇ ਸਮੇ ਵਿਚ ਹੋਣ ਵਾਲੀਆ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਸੰਜੀਦਗੀ ਤੇ ਦ੍ਰਿੜਤਾ ਨਾਲ ਆਪਣੀਆ ਵੋਟਾਂ ਆਜਾਦੀ ਦੇ ਹੱਕ ਵਿਚ ਪਾਉਣ ਤਾਂ ਇਹ ਫੈਸਲਾ ਉਨ੍ਹਾਂ ਲਈ ਅਤੇ ਸੂਬੇ ਦੇ ਸਮੁੱਚੇ ਨਿਵਾਸੀਆ ਲਈ ਬਿਹਤਰ ਹੋਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਬਣੇ ਅਤਿ ਬਦਤਰ ਹਾਲਾਤਾਂ ਉਤੇ ਅਤੇ ਹੁਕਮਰਾਨਾਂ ਵੱਲੋ ਨਿਰੰਤਰ ਸਾਡੇ ਨਾਲ ਕੀਤੀਆ ਜਾ ਰਹੀਆ ਬੇਇਨਸਾਫ਼ੀਆਂ, ਜ਼ਬਰ ਜੁਲਮ, ਵਿਤਕਰਿਆ ਨੂੰ ਮੁੱਖ ਰੱਖਕੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਆਉਣ ਵਾਲੇ ਸਮੇ ਦੀਆਂ ਚੋਣਾਂ ਵਿਚ ਹਰ ਪੱਖੋ ਸੁਚੇਤ ਰਹਿੰਦੇ ਹੋਏ ਪੰਜਾਬੀਆਂ ਤੇ ਸਿੱਖ ਕੌਮ ਦੀ ਆਜਾਦੀ ਦੇ ਹੱਕ ਵਿਚ ਵੋਟਾਂ ਪਾਉਣ ਦੀ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਜੋ ਅਕਸਰ ਹੀ ਆਪਣੀ ‘ਸਰਬੱਤ ਦੇ ਭਲੇ’ ਦੀ ਸੋਚ ਅਧੀਨ ਬਿਨ੍ਹਾਂ ਕਿਸੇ ਪੱਖਪਾਤ ਤੋ ਸਮੁੱਚੀ ਮਨੁੱਖਤਾ ਦੀ ਬਿਹਤਰੀ ਕਰਨ ਵਿਚ ਯਕੀਨ ਰੱਖਦੀ ਆਈ ਹੈ ਅਤੇ ਅਮਲ ਕਰਦੀ ਆ ਰਹੀ ਹੈ, ਜਦੋ ਉਨ੍ਹਾਂ ਦੀ ਅਣਖ-ਗੈਰਤ ਅਤੇ ਉਨ੍ਹਾਂ ਦੇ ਵਿਧਾਨਿਕ, ਸਮਾਜਿਕ ਹੱਕਾਂ ਨੂੰ ਹੁਕਮਰਾਨ ਕੁੱਚਲ ਰਿਹਾ ਹੈ, ਤਾਂ ਉਹ ਆਪਣੀ ਕੀਮਤੀ ਵੋਟ ਨੂੰ ਬਿਲਕੁਲ ਅਜਾਈ ਨਹੀ ਜਾਣ ਦੇਣਗੇ । ਬਲਕਿ ਆਜਾਦੀ ਦੇ ਹੱਕ ਵਿਚ ਪਾ ਕੇ ਇਥੇ ਪੰਜਾਬ ਵਿਚ ਸਥਾਈ ਤੌਰ ਤੇ ਅਮਨ ਚੈਨ, ਜਮਹੂਰੀਅਤ ਪ੍ਰਦਾਨ ਕਰਨ ਵਾਲਾ ਸਾਫ ਸੁਥਰਾਂ ਰਿਸਵਤ ਤੋ ਰਹਿਤ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਵਾਲਾ ਹਲੀਮੀ ਰਾਜ ਕਾਇਮ ਕਰਨ ਵਿਚ ਯੋਗਦਾਨ ਪਾਉਣਗੇ ।