ਬੀ।ਜੇ।ਪੀ ਜਾਤਪਾਤ ਦੀ ਨਫ਼ਰਤ ਭਰੀ ਸੋਚ ਦੀ ਹਾਮੀ ਹੈ ਜਦੋਂ ਕਿ ਸਿੱਖ ਕੌਮ ਸਰਬੱਤ ਦੇ ਭਲੇ ਵਾਲੇ ਮਨੁੱਖਤਾ ਪੱਖੀ ਅਮਲਾਂ ਵਿਚ ਯਕੀਨ ਰੱਖਦੀ ਹੈ : ਇਮਾਨ ਸਿੰਘ ਮਾਨ
ਫ਼ਤਹਿਗੜ੍ਹ ਸਾਹਿਬ, 07 ਸਤੰਬਰ ( ) “ਆਈ।ਆਈ।ਟੀ ਮੰਡੀ ਵਿਚ ਜਨ੍ਮਸ਼ਟਮੀ ਸਮਾਗਮ ਮਨਾਉਂਦੇ ਹੋਏ ਓਥੇ ਲਗੇ ਪੋਸਟਰਾਂ ਵਿਚ ਬੀ।ਜੇ।ਪੀ-ਆਰ।ਐਸ ।ਐਸ ਨੇ ਫਿਰਕਾਪ੍ਰਸਤੀ ਦੀ ਸੋਚ ਨੂੰ ਉਜਾਗਰ ਕਰਕੇ ਸਮਾਜ ਵਿਚ ਨਫਰਤ ਨੂੰ ਪ੍ਰਫੁਲਤ ਕਰਨ ਦਾ ਅਮਲ ਕੀਤਾ ਹੈ। ਜਿਸ ਵਿਚ ਸਮਾਜ ਨੂੰ ਚਾਰ ਵਰਨਾ ਵਿਚ ਵੰਡ ਕਿ ਸ਼ੂਦਰਾਂ ਨੂੰ ਨੀਚ ਅਛੂਤ ਕਹਿ ਕਿ ਹੀਣ ਭਾਵਨਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਜੋ ਬਰਾਬਰਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦੀ। ਇਹ ਵਿਰਤਾਰਾ ਗੁਰਮਤਿ ਸੋਚ ਦੇ ਬਿਲਕੁਲ ਉਲਟ ਹੈ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਰਵਿਦਾਸ, ਭਗਤ ਕਬੀਰ ਅਤੇ ਗੁਰੂ ਸਾਹਿਬਾਨ ਜੀ ਦੀ ਬਾਣੀ ਨੂੰ ਦਰਜ ਕਰਕੇ ਬਰਾਬਰਤਾ ਦੀ ਨੀਂਹ ਰੱਖੀ ਗਈ ਸੀ। ਕਬੀਰ ਜੀ ਫ਼ਰਮਾਉਂਦੇ ਹਨ ਕਿ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ ਜਦੋਂ ਦੁਨੀਆਂ ਤੇ ਵਿਚਰਨ ਵਾਲੇ ਬੰਦੇ ਇਕ ਨੂਰ ਤੋਂ ਪੈਦਾ ਹੋਏ ਹਨ, ਫਿਰ ਛੋਟਾ ਵੱਡਾ ਕਿਵੇਂ ਕੋਈ ਹੋ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਇਹ ਸ਼ਬਦ “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਅਤੇ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ ॥ ਸਿੰਮ੍ਰਿਤਿ ਸਾਸਤ੍ਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਨਯੋ ॥ ਕਹਿਣ ਤੋਂ ਭਾਵ ਹੈ ਕਿ ਸਿੱਖੀ ਕਿਸੇ ਨੂੰ ਧਰਮ ਕਾਰਨ ਵੈਰ ਨਹੀਂ ਸਿਖਾਉਂਦੀ ਅਤੇ ਕਿਸੇ ਵੀ ਪ੍ਰਬੰਧ ਨੂੰ ਬਰਾਬਰਤਾ ਤੋਂ ਉਪਰ ਵੀ ਪ੍ਰਵਾਨ ਨਹੀਂ ਕਰਦੀ। ਗੁਰੂ ਸਾਹਿਬ ਨੇ ਬਰਾਬਰਤਾ ਨੂੰ ਬਾਣੀ ਵਿਚ ਹੀ ਦਰਜ ਨਹੀਂ ਕੀਤਾ ਬਲਕਿ ਜ਼ਿੰਦਗੀ ਜਾਚ ਵਿਚ ਬੋਹਲੀ ਸਾਹਿਬ, ਸਰੋਵਰ ਇਸਨਾਨ, ਪ੍ਰਸ਼ਾਦਾ ਛਕਦੇ ਸਮੇਂ ਸੰਗਤ ਤੇ ਪੰਗਤ ਗੁਰੂ ਕਿ ਲੰਗਰ ਵਿਚ ਰਾਜਾ ਤੇ ਰੰਕ ਨੂੰ ਇਕੋ ਸਥਾਨ ਸਤਿਕਾਰ ਨਾਲ ਬੈਠਦੇ ਹੋਏ ਇਸ ਸੋਚ ਨੂੰ ਅਮਲੀ ਰੂਪ ਵਿਚ ਉਜਾਗਰ ਕੀਤਾ। ਖ਼ਾਲਸਾ ਸਜਦੇ ਸਮੇਂ ਖੰਡੇ ਬਾਟੇ ਤੋਂ ਤਿਆਰ ਅੰਮ੍ਰਿਤ ਨੂੰ ਵੱਖ-ਵੱਖ ਧਰਮਾਂ ਜਾਤਾਂ ਦੇ 5 ਪਿਆਰਿਆਂ ਨੂੰ ਦਾਤ ਬਖ਼ਸ਼ ਕਿ ਇਸ ਉੱਚ ਨੀਚ ਵਾਲੀ ਸੋਚ ਦਾ ਮੁਕੰਮਲ ਰੂਪ ਵਿਚ ਖਾਤਮਾਂ ਕੀਤਾ। ਗੁਰੂ ਨਾਨਕ ਸਾਹਿਬ, ਭਗਤ ਰਵਿਦਾਸ, ਭਗਤ ਕਬੀਰ, ਭਗਤ ਸਦਨਾਂ, ਭਗਤ ਪੀਪਾ ਆਦਿ ਭਗਤਾਂ ਅਤੇ ਸਿਖਾਂ ਦੀ ਬਾਣੀ ਰਾਹੀਂ ਦਸ਼ਮੇਸ਼ ਪਿਤਾ ਤੱਕ ਇਕ ਸਪਸ਼ਟ ਅਤੇ ਸਿਧਾਤੀਕ ਲਕੀਰ ਹੈ। ਗੁਰੂ ਅਰਜਨ ਸਾਹਿਬ ਨੇ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ਉਚਾਰਦੇ ਹੋਏ ਹਿੰਦੂ ਜਾ ਮੁਸਲਮਾਨ ਨਾਲ ਕਿਸੇ ਤਰਾਂ ਦਾ ਵੈਰ ਦਾ ਐਲਾਨ ਨਹੀਂ ਬਲਕਿ ਇਨਸਾਨੀਅਤ ਪੱਖੀ ਗੁਰਮਤ ਦਾ ਐਲਾਨ ਹੈ ਜੋ ਮਨੁੱਖਤਾ ਨੂੰ ਮਜਬੀ,ਧਰਮੀ ਆਦਿ ਵਰਨ-ਵੰਡ ਵਿੱਚੋ ਉਪਰ ਉਠਕੇ ਉਸ ਅਕਾਲ ਪੁਰਖ ਨਾਲ ਜੋੜਦਾ ਹੈ। ਜਿਸਨੂੰ ਸਿੰਘ ਸਬਾ ਲਹਿਰ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਰਚਨਾ ਹੱਮ ਹਿੰਦੂ ਨਹੀਂ ਅਨੁਸਾਰ ਵੱਖਰੀ ਪਹਿਚਾਣ ਦਿਤੀ ਹੈ ਜਿਸਨੂੰ ਅਸੀਂ ਐਨ।ਆਈ।ਟੀ ਜਲੰਧਰ,ਆਈ।ਆਈ।ਟੀ ਰੋਪੜ ਅਤੇ ਪੰਜਾਬ ਦੇ ਹੋਰ ਵਿਦਿਅਕ ਅਧਾਰਿਆਂ ਵਿਚ ਸ਼ੁਰੂ ਕਰਦੇ ਹੋਏ ਇਕ ਸਰਬ ਸਾਂਝੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਕਰਨ ਵਿਚ ਯੋਗਦਾਨ ਪਾਵਾਂਗੇ ਇਸ ਮਕਸਦ ਦੀ ਪ੍ਰਾਪਤੀ ਲਈ ਅਸੀਂ ਸਬ ਵਰਗਾ,ਧਰਮਾਂ,ਕਬੀਲਿਆਂ ਅਤੇ ਫਿਰਕਿਆਂ ਨੂੰ ਸਦਾ ਦੇ ਰਹੇ ਹਾਂ ਤਾਕੇ ਬਰਾਬਤਾ ਦੇ ਹੱਕ ਵਿਚ ਅਤੇ ਜਾਤ-ਪਾਤ ਆਦਿ ਵਿਰੁੱਧ ਲਹਿਰ ਬਣਾਈ ਜਾ ਸਕੇ।
ਇਸਦਾ ਦੂਜਾ ਪੱਖ ਸਿੱਖੀ ਸੰਸਥਾਵਾਂ ਵਿਚ ਜਮੁਰਿਯਤ ਦੀ ਬਹਾਲੀ ਹੋਵੇਗੀ ਜਿਸ ਵਿੱਚ ਸੰਗਤ ਅਤੇ ਪੰਗਤ, ਸਰਬੱਤ ਦੇ ਭਲੇ ਦੀ ਸੋਚ ਨੂੰ ਪ੍ਰਫੁਲਤ ਕਰਨਾ ਹੋਵੇਗਾ।ਸ਼੍ਰੋਮਣੀ ਗੁਰੁਦੁਵਾਰਾ ਪ੍ਰਬੰਧਕ ਕਮੇਟੀ ਦੀਆਂ ਜੋ 2011 ਤੋਂ ਜਰਨਲ ਚੋਣਾਂ ਨਹੀਂ ਹੋਈਆਂ ਇਸ ਤਹਿਤ 15 ਸਤੰਬਰ ਨੂੰ ਗੁਰੂਦਵਾਰਾ ਸ਼੍ਰੀ ਸਾਰਾਗੜ੍ਹੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਾਰਕਿੰਗ ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੱਕ ਜਮੁਹਰੀ ਮਾਰਚ ਕਰਕੇ ਆਪਣਾ ਜਮੁਰਿਯਤ ਨੂੰ ਬਹਾਲ ਕਰਨ ਦਾ ਸੁਨੇਹਾ ਦਿੱਤਾ ਜਾਵੇਗਾ। ਸਾਡਾ ਮੱਕਸਦ ਸਪਸ਼ਟ ਹੈ ਕਿ ਪੰਜਾਬ ਦੀ ਧਰਤੀ ਤੇ ਜਾਤ-ਪਾਤ ਵਾਲੀ ਨਫ਼ਰਤ ਭਰੀ ਸੋਚ ਨੂੰ ਬਿਲਕੁਲ ਵੀ ਪਣਪਨ ਨਹੀਂ ਦਿੱਤਾ ਜਾਵੇਗਾ ਅਤੇ ਨਾ ਹੀ ਕਿਸੇ ਧਰਮ ਗ੍ਰੰਥ ਅਧਿਐਨ ਉਤੇ ਪਾਬੰਦੀ ਨੂੰ ਪ੍ਰਵਾਨ ਕਰਾਂਗੇ। ਗੀਤਾ, ਵੇਦ ਮਨੁਸਮ੍ਰਿਤੀ ਜਾ ਕਿਸੇ ਹੋਰ ਗ੍ਰੰਥ ਦਾ ਅਧਿਐਨ ਤਾਂ ਹੋ ਸਕਦਾ ਹੈ ਪਰ ਕੱਟੜਵਾਦੀ ਸੋਚ ਅਧੀਨ ਕਿਸੇ ਧਾਰਮਿਕ ਸੋਚ ਨੂੰ ਥੋਪਣ ਦੀ ਗੱਲ ਨੂੰ ਪ੍ਰਵਾਨ ਨਹੀਂ ਕਰਾਂਗੇ।ਕਿਉਂਕਿ ਜਨਮ ਜਾਤ ਤੋਂ ਕੋਈ ਵੀ ਮਨੁੱਖ ਵੱਡਾ ਛੋਟਾ ਨਹੀਂ ਹੋ ਸਕਦਾ।ਇਹ ਭਗਤ ਰਵਿਦਾਸ ਜੀ ਦੀ ਬੇਗਮਪੂਰਾ ਵਾਲੀ ਮਨੁੱਖਤਾ ਪੱਖੀ ਸੋਚ ਹੈ ਜੋ ਸਰਬੱਤ ਦੇ ਭਲੇ ਦਾ ਸਪਸ਼ਟ ਸੰਦੇਸ਼ ਦਿੰਦੀ ਹੈ। ਮਨੁੱਖਤਾ ਨਾਲ ਪਿਆਰ ਮਿਲਵਰਤਨ ਅਤੇ ਆਪਸੀ ਸਹਿਯੋਗ ਦਾ ਸੱਦਾ ਦਿੰਦੀ ਹੈ।