ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੀ 125ਵੀਂ ਬਰਸੀ 06 ਸਤੰਬਰ ਨੂੰ ਗੁਰਦੁਆਰਾ ਸਿੰਘ ਸਭਾ ਕਲੌੜ ਵਿਖੇ ਮਨਾਈ ਜਾਵੇਗੀ : ਮਾਨ
ਫ਼ਤਹਿਗੜ੍ਹ ਸਾਹਿਬ, 31 ਅਗਸਤ ( ) “ਗਿਆਨੀ ਦਿੱਤ ਸਿੰਘ ਜੀ ਸਿੱਖ ਕੌਮ ਦੇ ਉਹ ਮਹਾਨ ਵਿਦਵਾਨ ਹੋਏ ਹਨ, ਜਿਨ੍ਹਾਂ ਨੇ ਆਰੀਆ ਸਮਾਜੀਆ ਦੇ ਖ਼ਾਲਸਾ ਪੰਥ ਵਿਰੋਧੀ ਪ੍ਰਚਾਰ ਦਾ ਆਪਣੀ ਵਿਦਵਤਾ ਭਰਪੂਰ ਦਲੀਲਾਂ ਰਾਹੀ ਦਿੰਦੇ ਹੋਏ ਉਸ ਸਮੇਂ ਸਿੰਘ ਸਭਾ ਲਹਿਰ ਦੀ ਸੁਰੂਆਤ ਕਰਕੇ ਖ਼ਾਲਸਾ ਪੰਥ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਅਤੇ ਅਮਲਾਂ ਨੂੰ ਔਖੇ ਸਮੇਂ ਵਿਚ ਵੀ ਪ੍ਰਚਾਰਨ ਅਤੇ ਬਾਦਲੀਲ ਢੰਗ ਨਾਲ ਪ੍ਰਸਾਰਨ ਦੀਆਂ ਜਿ਼ੰਮੇਵਾਰੀਆ ਨਿਭਾਈਆ ਅਤੇ ਸਿੱਖਾਂ ਨੂੰ ਵਿਰੋਧੀ ਪ੍ਰਚਾਰ ਤੋਂ ਨਿਰਲੇਪ ਰਹਿਣ ਲਈ ਸੁਚੇਤ ਕਰਦੇ ਹੋਏ ਸਿੱਖ ਸੋਚ ਨੂੰ ਆਪਣੀ ਵਿਦਵਤਾ ਰਾਹੀ ਮਜਬੂਤੀ ਬਖਸੀ । ਉਨ੍ਹਾਂ ਨੇ ਵੱਡੀ ਗਿਣਤੀ ਵਿਚ ਗੁਰੂ ਸਾਹਿਬਾਨ ਦੀ ਗੁਰਬਾਣੀ, ਸਿੱਖ ਧਰਮ, ਸਿੱਖ ਸੋਚ ਉਤੇ ਵਾਕਫੀਅਤ ਭਰਪੂਰ ਕਿਤਾਬਾਂ ਲਿਖਕੇ ਸਿੱਖ ਕੌਮ ਨੂੰ ਸਹਾਤਿਕ, ਇਖਲਾਕੀ, ਧਰਮੀ ਅਤੇ ਸਮਾਜਿਕ ਤੌਰ ਤੇ ਵੱਡੀ ਅਗਵਾਈ ਦਿੱਤੀ । ਉਨ੍ਹਾਂ ਦੀ 125ਵੀਂ ਬਰਸੀ ਗੁਰਦੁਆਰਾ ਸਿੰਘ ਸਭਾ ਕਲੌੜ ਵਿਖੇ ਮਨਾਈ ਜਾਵੇਗੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਕੌਮੀ ਜਿ਼ੰਮੇਵਾਰੀ ਸਮਝਦੇ ਹੋਏ ਇਹ ਫੈਸਲਾ ਕੀਤਾ ਹੈ ਕਿ ਗਿਆਨੀ ਜੀ ਦੀ ਬਰਸੀ ਨੂੰ ਪੂਰੀ ਸਰਧਾ, ਸਾਨੋ-ਸੌਕਤ ਨਾਲ ਉਨ੍ਹਾਂ ਦੇ ਜਨਮ ਅਸਥਾਂਨ ਨੰਦਪੁਰ-ਕਲੌੜ ਵਿਖੇ ਮਨਾਈ ਜਾਵੇਗੀ । ਸਮੁੱਚੇ ਖ਼ਾਲਸਾ ਪੰਥ ਤੇ ਪੰਥਦਰਦੀਆਂ, ਵਿਦਵਾਨਾਂ ਸਭਨਾਂ ਨੂੰ 06 ਸਤੰਬਰ ਨੂੰ ਨੰਦਪੁਰ-ਕਲੌੜ ਵਿਖੇ ਗੁਰੂਘਰ ਵਿਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੀ 125ਵੀਂ ਬਰਸੀ ਮੌਕੇ ਉਤੇ ਸਮੁੱਚੇ ਖ਼ਾਲਸਾ ਪੰਥ, ਵਿਦਵਾਨਾਂ, ਨੌਜ਼ਵਾਨਾਂ, ਪੰਥਦਰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਨੂੰ ਨੰਦਪੁਰ ਕਲੌੜ (ਫ਼ਤਹਿਗੜ੍ਹ ਸਾਹਿਬ) ਵਿਖੇ 06 ਸਤੰਬਰ ਨੂੰ ਪਹੁੰਚਣ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਮੌਕੇ ਤੇ ਬਾਬਾ ਸੁਜਾਨ ਸਿੰਘ, ਬਾਬਾ ਨਿਸ਼ਾਨ ਸਿੰਘ ਦੀ ਪੂਰਨ ਅਗਵਾਈ ਹੇਠ ਅਤੇ ਸਮੂਹ ਨਗਰ ਕਲੌੜ ਦੇ ਸਹਿਯੋਗ ਨਾਲ ਚੱਲ ਰਹੀ ਹੈ । ਇਸ ਮੌਕੇ ਉਨ੍ਹਾਂ ਰਾਗੀਆਂ, ਢਾਡੀਆਂ, ਕਵੀਸਰੀ ਜਥੇ, ਕਥਾਵਾਚਕਾਂ ਨੂੰ ਵੀ ਪਹੁੰਚਣ ਦੀ ਅਪੀਲ ਕੀਤੀ । ਸ. ਸਮਨਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਕਲੌੜ, ਦਰਸ਼ਨ ਸਿੰਘ, ਮਾਸਟਰ ਦਰਸ਼ਨ ਸਿੰਘ, ਜੋਧ ਸਿੰਘ, ਗੁਰਮੁੱਖ ਸਿੰਘ, ਧਰਮ ਸਿੰਘ ਕਲੌੜ, ਪਰਮਜੀਤ ਸਿੰਘ, ਮਲਕੀਤ ਸਿੰਘ, ਪਤਵੰਤ ਸਿੰਘ, ਖੁਸ਼ਪ੍ਰੀਤ ਸਿੰਘ, ਗੁਰਵਿੰਦਰ ਸਿੰਘ ਰਵੀ ਇਸ ਪ੍ਰੋਗਰਾਮ ਨੂੰ ਕਰਵਾਉਣ ਦੀ ਜਿੰਮੇਵਾਰੀ ਨਿਭਾਉਣਗੇ । ਇਸ ਮੌਕੇ ਤੇ ਗੁਰੂ ਕਾ ਲੰਗਰ ਵੀ ਅਟੁੱਟ ਵਰਤੇਗਾ ।