ਨਾਰਵੇ ਦੇ ਕਿੰਗ ਹੈਰਾਲਡ ਦੇ ਅਕਾਲ ਚਲਾਣੇ ਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਨਾਰਵੇ ਦੇ ਬਸਿੰਦੇ ਬਹੁਤ ਬਹਾਦਰ ਹਨ ਇਹ ਮੁਲਕ ਸਿੱਖ ਕੌਮ ਦੀ ਆਜਾਦੀ ਵਿਚ ਯੋਗਦਾਨ ਪਾਵੇ
ਫ਼ਤਹਿਗੜ੍ਹ ਸਾਹਿਬ, 30 ਅਗਸਤ ( ) “ਦੂਜੇ ਸੰਸਾਰ ਜੰਗ ਸਮੇ ਜਦੋ ਜਰਮਨ ਨਾਰਵੇ ਨਾਲ ਲੜ ਰਿਹਾ ਸੀ ਤਾਂ ਨਾਰਵੇ ਦੀਆਂ ਬਹਾਦਰ ਬੀਬੀਆਂ ਅਤੇ ਬੱਚਿਆਂ ਨੇ ਬਹੁਤ ਮਜਬੂਤੀ ਨਾਲ ਲੜਾਈ ਲੜੀ ਅਤੇ ਜਰਮਨ ਨੂੰ ਐਂਟਮ ਬੰਬ ਬਣਾਉਣ ਤੋ ਰੋਕ ਲਿਆ । ਇਹ ਵਰਤਾਰਾ ਨਾਰਵੇ ਦੇ ਬਸਿੰਦਿਆ ਦੀ ਬਹਾਦਰੀ ਨੂੰ ਪ੍ਰਤੱਖ ਕਰਦਾ ਹੈ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਜਦੋ ਅੰਗਰੇਜ ਹਕੂਮਤ ਨੇ ਸਾਡੇ ਪੰਜਾਬ ਦੀ 1947 ਵਿਚ ਵੰਡ ਕੀਤੀ ਤਾਂ ਉਸ ਸਮੇ ਸਾਡੀ ਸਿੱਖ ਬਾਦਸਾਹੀ ਦੁਨੀਆਂ ਦੇ ਨਕਸੇ ਤੇ ਬਤੌਰ ਆਜਾਦ ਮੁਲਕ ਦੇ ਤੌਰ ਤੇ ਵਿਚਰ ਰਹੀ ਸੀ । ਪਰ ਅੰਗਰੇਜ ਹਕੂਮਤ ਨੇ ਇਹ ਸਾਡੀ ਬਾਦਸਾਹੀ ਮੁਅੱਤਲ ਕੀਤੀ ਸੀ, ਨਾ ਕਿ ਇਸ ਨੂੰ ਖਤਮ ਕੀਤਾ ਸੀ । ਲੇਕਿਨ ਵੰਡ ਕਰਦੇ ਸਮੇ ਅੰਗਰੇਜ ਹਕੂਮਤ ਨੇ ਸਾਡੇ ਨਾਲ ਧੋਖਾ ਤੇ ਬੇਈਮਾਨੀ ਕਰਦੇ ਹੋਏ ਮੁਸਲਿਮ ਕੌਮ ਨੂੰ ਪਾਕਿਸਤਾਨ ਦੇ ਦਿੱਤਾ ਅਤੇ ਹਿੰਦੂਆਂ ਨੂੰ ਇੰਡੀਆ ਆਜਾਦ ਮੁਲਕ ਦੇ ਦਿੱਤਾ । ਲੇਕਿਨ ਸਾਡਾ ਆਜਾਦ ਮੁਲਕ ਐਲਾਨ ਕਰਨਾ ਸੀ ਉਹ ਨਹੀ ਕੀਤਾ । ਜਦੋਕਿ ਮੁਅੱਤਲ ਕੀਤੀ ਗਈ ਚੀਜ ਨੂੰ ਸਹੀ ਸਮੇ ਤੇ ਬਹਾਲ ਵੀ ਕਰਨਾ ਹੁੰਦਾ ਹੈ ਜੋ ਕਿ ਅੰਗਰੇਜਾਂ ਨੇ ਨਹੀ ਕੀਤਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਨਾਰਵੇ ਦੇ ਕਿੰਗ ਮਿਸਟਰ ਹੈਰਾਲਡ ਦੇ ਅਕਾਲ ਚਲਾਣੇ ਉਤੇ ਹਲਾਲ ਦੇ ਪਰਿਵਾਰਿਕ ਮੈਬਰਾਂ ਅਤੇ ਨਾਰਵੇ ਦੇ ਸਮੁੱਚੇ ਬਸਿੰਦਿਆ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਅਫਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਗੱਲ ਇਥੇ ਹੀ ਨਹੀ ਮੁੱਕਦੀ ਇਨ੍ਹਾਂ ਹੁਕਮਰਾਨਾਂ ਵੱਲੋ ਸਾਡੀ ਸਿੱਖ ਕੌਮ ਨਾਲ ਕੀਤੇ ਜਾਣ ਵਾਲੇ ਧੋਖਿਆ ਦੀ ਦਾਸਤਾਨ ਬਹੁਤ ਲੰਮੀ ਹੈ ਫਿਰ 1966 ਵਿਚ ਸਾਡੇ ਪੰਜਾਬ ਵਿਚ ਆਉਦੇ ਰਾਜਸਥਾਂਨ, ਹਰਿਆਣਾ, ਹਿਮਾਚਲ ਸਾਡੇ ਵਿਚੋ ਕੱਢਕੇ ਪੰਜਾਬ ਨੂੰ ਛੋਟਾ ਕਰ ਦਿੱਤਾ ਗਿਆ । ਇਥੋ ਤੱਕ ਕਿ ਜੋ ਸਾਡੇ ਡੈਮ ਹਨ, ਜਿਨ੍ਹਾਂ ਉਤੇ ਪੰਜਾਬ ਸਰਕਾਰ ਤੇ ਪੰਜਾਬ ਦੇ ਨਿਵਾਸੀਆ ਦਾ ਕਾਨੂੰਨੀ ਹੱਕ ਹੈ, ਉਹ ਸੈਟਰ ਨੇ ਬੇਈਮਾਨੀ ਕਰਦੇ ਹੋਏ ਉਨ੍ਹਾਂ ਦਾ ਕੰਟਰੋਲ ਆਪਣੇ ਕਬਜੇ ਵਿਚ ਲੈ ਲਿਆ । ਜੋ ਇਹ ਡੈਮ ਹਨ, ਇਨ੍ਹਾਂ ਨੂੰ ਕਿਸੇ ਸਮੇ ਵੀ ਇਹ ਹਿੰਦੂਤਵ ਹੁਕਮਰਾਨ ਮੰਦਭਾਵਨਾ ਅਧੀਨ ਰਾਤੋ ਰਾਤ ਗੇਟ ਖੋਲ੍ਹਕੇ ਸਾਡੇ ਪੰਜਾਬ ਨੂੰ ਪਾਣੀ ਵਿਚ ਡੋਬ ਸਕਦੇ ਹਨ ਅਤੇ ਇਸ ਨੂੰ ਬਤੌਰ ਹਾਈਡ੍ਰੋਲੋਜੀਕਲ ਵਾਰ ਦੇ ਤੌਰ ਤੇ ਦੁਰਵਰਤੋ ਕਰ ਸਕਦੇ ਹਨ ।
ਸ. ਮਾਨ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀ ਸਿੱਖ ਕੌਮ ਜਿਥੇ ਨਾਰਵੇ ਦੇ ਸਮੁੱਚੇ ਬਸਿੰਦਿਆ ਦੀ ਬਹਾਦਰੀ ਤੇ ਇਮਾਨਦਾਰੀ ਦੀ ਕਦਰ ਕਰਦੀ ਹੈ, ਉਥੇ ਨਾਰਵੇ ਦੀ ਹਕੂਮਤ ਅਤੇ ਉਥੋ ਦੇ ਬਸਿੰਦਿਆ ਨੂੰ ਇਹ ਵੀ ਗੁਜਾਰਿਸ ਕਰਦੀ ਹੈ ਕਿ ਉਨ੍ਹਾਂ ਨੇ ਆਪਣੀ ਆਜਾਦੀ ਨੂੰ ਪ੍ਰਾਪਤ ਕਰਨ ਲਈ ਬਹੁਤ ਵੱਡਾ ਸੰਘਰਸ ਤੇ ਜੰਗ ਲੜੀ । ਜਦੋਕਿ ਹੁਣ ਸਾਡੀ ਸਿੱਖ ਕੌਮ ਦੀ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਆਜਾਦੀ ਦਾ ਸੰਘਰਸ਼ ਚੱਲ ਰਿਹਾ ਹੈ, ਉਸ ਵਿਚ ਨਾਰਵੇ ਦੀ ਹਕੂਮਤ ਅਤੇ ਉਥੋ ਦੇ ਬਸਿੰਦੇ ਕੌਮਾਂਤਰੀ ਪੱਧਰ ਤੇ ਸਾਡੀ ਆਜਾਦੀ ਦੇ ਪੱਖ ਵਿਚ ਰਾਏ ਕਾਇਮ ਕਰਨ ਅਤੇ ਸਾਡੇ ਇਸ ਕੌਮੀ ਮਿਸਨ ਨੂੰ ਪ੍ਰਾਪਤ ਕਰਨ ਲਈ ਯੋਗਦਾਨ ਪਾਉਣ । ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੋ ਨਾਰਵੇ ਵਿਚ ਸਿੱਖ ਵੱਸਦੇ ਹਨ, ਉਨ੍ਹਾਂ ਦੇ ਬਹੁਤ ਵੱਡੀ ਗਿਣਤੀ ਵਿਚ ਸਾਨੂੰ ਫੋਨ ਰਾਹੀ ਸੰਦੇਸ ਆਏ ਹਨ ਕਿ ਉਨ੍ਹਾਂ ਨੂੰ ਵੀ ਨਾਰਵੇ ਦੇ ਕਿੰਗ ਦੇ ਅਕਾਲ ਚਲਾਣੇ ਉਤੇ ਗਹਿਰਾ ਦੁੱਖ ਹੋਇਆ ਹੈ ਅਤੇ ਉਹ ਵੀ ਇਸ ਦੁੱਖ ਦੀ ਘੜੀ ਵਿਚ ਅਫਸੋਸ ਤੇ ਹਮਦਰਦੀ ਪ੍ਰਗਟ ਕਰਦੇ ਹਨ ।