ਸਿਰਸੇਵਾਲੇ ਸਾਧ ਨੂੰ ਜੋ ਪੈਰੋਲ ਮਿਲੀ ਹੈ, ਉਹ ਸੁਖਬੀਰ ਬਾਦਲ ਤੇ ਬਾਦਲ ਦਲੀਆ ਦੀ ਸਹਿਮਤੀ ਨਾਲ ਹੀ ਹੋਈ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 27 ਅਗਸਤ ( ) “ਸਿਰਸੇਵਾਲੇ ਸਾਧ ਨੇ ਆਪਣੇ ਚੇਲਿਆ ਰਾਹੀ ਪਹਿਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆ, ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਸਿਰਸੇਵਾਲੇ ਸਾਧ ਨੂੰ ਦੋਸ਼ੀ ਠਹਿਰਾਇਆ ਗਿਆ ਸੀ । ਪਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਚੋਣਾਂ ਵਿਚ ਡੇਰਾ ਸਿਰਸੇਵਾਲਿਆ ਦੀਆਂ ਵੋਟਾਂ ਪ੍ਰਾਪਤ ਕਰਨ ਦੇ ਮਕਸਦ ਨੂੰ ਮੁੱਖ ਰੱਖਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਮਰਿਯਾਦਾਵਾ ਦਾ ਉਲੰਘਣ ਕਰਕੇ ਉਸ ਸਮੇ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਤੋਂ ਬਿਨ੍ਹਾਂ ਕੋਈ ਲਿਖਤੀ ਮੁਆਫ਼ੀ ਮੰਗਿਆ ਜਾਂ ਸਰੀਰਕ ਤੌਰ ਤੇ ਪੇਸ ਹੋਇਆ ਮੁਆਫ਼ ਕਰਵਾ ਦਿੱਤਾ ਸੀ ਅਤੇ ਆਪਣੀ ਇਸ ਦਿਵਾਈ ਗਈ ਮੁਆਫ਼ੀ ਨੂੰ ਜਾਇਜ ਠਹਿਰਾਉਣ ਲਈ ਐਸ.ਜੀ.ਪੀ.ਸੀ ਦੇ ਖਜਾਨੇ ਵਿਚੋਂ 90 ਲੱਖ ਰੁਪਏ ਖਰਚ ਕਰਕੇ ਇਸਤਿਹਾਰਬਾਜੀ ਕੀਤੀ ਗਈ ਸੀ ਅਤੇ ਹੁਣ ਵੀ ਜੋ ਸਿਰਸੇਵਾਲੇ ਬਲਾਤਕਾਰੀ ਕਾਤਲ ਸਾਧ ਨੂੰ 21 ਦਿਨ ਦੀ ਪੈਰੋਲ ਮਿਲੀ ਹੈ, ਉਹ ਸੁਖਬੀਰ ਬਾਦਲ ਤੇ ਬਾਦਲ ਦਲੀਆ ਦੀ ਸਹਿਮਤੀ ਨਾਲ ਹੀ ਮਿਲੀ ਹੈ । ਕਿਉਂਕਿ ਇਨ੍ਹਾਂ ਨੇ ਆਉਣ ਵਾਲੀਆ ਚੋਣਾਂ ਵਿਚ ਬੀਜੇਪੀ ਤੇ ਆਪਣਾ ਸਮਝੌਤਾ ਕਰਨਾ ਹੈ । ਇਹ ਗੱਲ ਇਸ ਵਰਤਾਰੇ ਤੋ ਵੀ ਪ੍ਰਤੱਖ ਹੋ ਜਾਂਦੀ ਹੈ ਕਿ ਜੋ ਉਸਨੂੰ ਪੈਰੋਲ ਮਿਲੀ ਹੈ ਸ. ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਆ ਵੱਲੋ ਉਸਦਾ ਕੋਈ ਵਿਰੋਧ ਨਹੀ ਕੀਤਾ ਗਿਆ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਲਾਤਕਾਰੀ ਅਤੇ ਕਾਤਲ ਸਾਧ, ਸਿੱਖ ਕੌਮ ਦੇ ਦੋਸ਼ੀ ਸਿਰਸੇਵਾਲੇ ਸਾਧ ਨੂੰ 21 ਦਿਨ ਦੀ 17ਵੀਂ ਵਾਰ ਮਿਲੀ ਪੈਰੋਲ ਉਤੇ ਬਾਦਲ ਦਲੀਆ ਦੀਆਂ ਸਿਆਸੀ ਤੇ ਮਾਲੀ ਕੰਮਜੋਰੀਆ ਨੂੰ ਕਾਰਨ ਦੱਸਦੇ ਹੋਏ ਅਤੇ ਆਪਣੇ ਚੋਣ ਸਮਝੌਤਿਆ ਨੂੰ ਸਿਰੇ ਚਾੜਨ ਲਈ ਅਜਿਹੇ ਸਮਝੌਤੇ ਕਰਕੇ ਕੇਵਲ ਸਿੱਖ ਕੌਮ ਤੇ ਪੰਜਾਬੀਆਂ ਨਾਲ ਹੀ ਧੋਖਾ ਨਹੀ ਕਰ ਰਹੇ । ਬਲਕਿ ਆਪਣੀ ਆਤਮਾ ਨਾਲ ਵੀ ਧੋਖਾ ਕਰ ਰਹੇ ਹਨ । ਇਸ ਲਈ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਹ ਗੱਲ ਆਪਣੇ ਜਹਿਨ ਵਿਚ ਰੱਖਣੀ ਪਵੇਗੀ ਕਿ ਜੋ ਪੰਜਾਬ ਦੇ ਆਗੂ ਦੁਸਮਣ ਤਾਕਤਾਂ ਤੇ ਸਿੱਖ ਕੌਮ ਦੇ ਦੋਸ਼ੀਆਂ ਨਾਲ ਸਾਂਝ ਰੱਖਕੇ ਵਿਚਰਦੇ ਹਨ, ਉਹ ਕਤਈ ਵੀ ਪੰਜਾਬ ਸੂਬੇ ਤੇ ਸਿੱਖ ਕੌਮ ਦੀ ਬਿਹਤਰੀ ਲਈ ਕੁਝ ਨਹੀ ਕਰ ਸਕਣਗੇ । ਇਸ ਲਈ ਆਉਣ ਵਾਲੀਆ ਪੰਜਾਬ ਦੀਆਂ 2027 ਦੀਆਂ ਚੋਣਾਂ ਵਿਚ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਬਾਦਲ ਦਲੀਆ, ਬੀਜੇਪੀ-ਆਰ.ਐਸ.ਐਸ, ਕਾਂਗਰਸ ਅਤੇ ਆਮ ਆਦਮੀ ਪਾਰਟੀ ਜਿਨ੍ਹਾਂ ਦੀਆਂ ਕਾਰਵਾਈਆ ਪੰਜਾਬ ਵਿਰੋਧੀ ਤੇ ਸਿੱਖ ਕੌਮ ਵਿਰੋਧੀ ਹਨ, ਉਨ੍ਹਾਂ ਨੂੰ ਹਾਰ ਦੇਣ ਲਈ ਹੁਣੇ ਤੋ ਹੀ ਕਮਰਕੱਸੇ ਕਰ ਲੈਣ । ਪੰਜਾਬੀਆਂ ਤੇ ਸਿੱਖ ਕੌਮ ਦੀ ਬਿਹਤਰੀ ਲਈ ਆਪਣੀ ਸਰਕਾਰ ਕਾਇਮ ਕਰਨ ਵਿਚ ਯੋਗਦਾਨ ਪਾਉਣਗੇ ।