ਬਲਾਤਕਾਰੀ ਅਤੇ ਕਾਤਲ ਸਾਧ ਨੂੰ ਵਾਰ-ਵਾਰ ਪੈਰੋਲ ਦੇਣਾ, ਸਿੱਖ ਬੰਦੀਆਂ ਨੂੰ ਇਹ ਕਾਨੂੰਨੀ ਸਹੂਲਤ ਤੋ ਵਾਂਝੇ ਰੱਖਣਾ ਭੜਕਾਹਟ ਵਾਲੇ ਅਮਲ : ਮਾਨ
ਫ਼ਤਹਿਗੜ੍ਹ ਸਾਹਿਬ, 26 ਅਗਸਤ ( ) “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਉਣ ਵਾਲੇ ਡੇਰਾ ਸਿਰਸੇਵਾਲੇ ਸਾਧ ਰਾਮ ਰਹੀਮ ਜਿਸ ਉਤੇ ਕਤਲ ਅਤੇ ਬਲਾਤਕਾਰ ਦੇ ਸੰਗੀਨ ਜੁਰਮਾਂ ਦੇ ਕੇਸ ਦਰਜ ਹਨ ਅਤੇ ਜੋ ਸਜ਼ਾਯਾਫਤਾ ਜੇਲ੍ਹ ਵਿਚ ਬੰਦੀ ਹਨ, ਅਜਿਹੇ ਵੱਡੇ ਮੁਜਰਿਮਾਂ ਨੂੰ ਜੇਕਰ ਵਾਰ-ਵਾਰ ਪੈਰੋਲ ਦੇ ਕੇ ਨਿਵਾਜਿਆ ਜਾ ਰਿਹਾ ਹੈ । ਦੂਸਰੇ ਪਾਸੇ ਸਾਡੇ ਬੰਦੀ ਸਿੰਘਾਂ ਜਥੇਦਾਰ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ ਤੇ ਹੋਰਨਾਂ ਬੰਦੀ ਜੋ 30-30, 35-35 ਸਾਲਾਂ ਤੋ ਕਾਲ ਕੋਠੜੀਆ ਵਿਚ ਬੰਦ ਹਨ ਅਤੇ ਜੋ ਆਪਣੀਆ ਸਜਾਵਾਂ ਪੂਰੀਆ ਕਰ ਚੁੱਕੇ ਹਨ, ਉਨ੍ਹਾਂ ਨੂੰ ਰਿਹਾਅ ਨਾ ਕਰਨਾ ਅਤੇ ਪੈਰੋਲ ਨਾ ਦੇਣ ਦੇ ਅਮਲਾਂ ਤੋ ਪ੍ਰਤੱਖ ਹੈ ਕਿ ਹਿੰਦੂਤਵ ਹੁਕਮਰਾਨ ਸਿੱਖ ਕੌਮ ਪ੍ਰਤੀ ਨਫਰਤ ਭਰੀਆ ਨੀਤੀਆ ਰੱਖਦੇ ਹਨ । ਇਸ ਲਈ ਸਿੱਖਾਂ ਨੂੰ ਅਜਿਹੇ ਸਿੱਖ ਵਿਰੋਧੀ ਹੋ ਰਹੇ ਅਮਲਾਂ ਤੋ ਸਬਕ ਲੈ ਲੈਣਾ ਚਾਹੀਦਾ ਹੈ ਕਿ 2027 ਦੀਆਂ ਆ ਰਹੀਆ ਅਸੈਬਲੀ ਚੋਣਾਂ ਵਿਚ ਕਾਂਗਰਸ, ਬੀਜੇਪੀ-ਆਰ.ਐਸ.ਐਸ, ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦੇਣ ਲਈ ਕਮਰਕੱਸੇ ਵੀ ਕਰ ਲੈਣੇ ਚਾਹੀਦੇ ਹਨ ਅਤੇ ਇਹ ਪ੍ਰਣ ਵੀ ਕਰ ਲੈਣਾ ਚਾਹੀਦਾ ਹੈ ਕਿ ਇਨ੍ਹਾਂ ਪੰਜਾਬ ਤੇ ਸਿੱਖ ਵਿਰੋਧੀ ਤਾਕਤਾਂ ਨੂੰ ਪੰਜਾਬ ਦੀ ਹਕੂਮਤ ਦੀ ਅਸੀ ਕਤਈ ਵਾਗਡੋਰ ਨਹੀ ਦੇਵਾਂਗੇ ਅਤੇ ਆਪਣੇ ਪੰਜਾਬੀਆਂ ਤੇ ਸਿੱਖ ਕੌਮ ਦੀ ਸਾਂਝੀ ਸਰਕਾਰ ਬਣਾਵਾਂਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਹਿੰਦੂਤਵ ਹੁਕਮਰਾਨਾਂ ਵੱਲੋ ਸਿੱਖ ਕੌਮ ਦੇ ਕਾਤਲਾਂ ਅਤੇ ਦੋਸ਼ੀਆਂ ਨੂੰ ਵਾਰ-ਵਾਰ ਪੈਰੋਲ ਦੇਣ ਅਤੇ ਸਾਡੇ ਨੌਜਵਾਨਾਂ ਨੂੰ ਰਿਹਾਅ ਨਾ ਕਰਨ ਤੇ ਪੈਰੋਲ ਨਾ ਦੇਣ ਉਤੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਕ ਤਾਕਤ ਹੋ ਕੇ ਇਨ੍ਹਾਂ ਤਾਕਤਾਂ ਨੂੰ ਕਰਾਰੀ ਹਾਰ ਦੇਣ ਅਤੇ ਸਬਕ ਸਿਖਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਇੰਡੀਆ ਦੀ ਹਾਕੀ ਦੀ ਟੀਮ ਦਾ ਕੌਮਾਂਤਰੀ ਮੈਚਾਂ ਵਿਚ ਹਸਰ ਹੋਇਆ ਹੈ, ਉਹ ਇਸ ਕਰਕੇ ਹੋਇਆ ਹੈ ਕਿ ਉਨ੍ਹਾਂ ਉਤੇ ਜ਼ਬਰੀ ਭਗਵਾ ਰੰਗ ਥੋਪ ਕੇ ਜੋ ਵਰਦੀ ਪਵਾਈ ਗਈ ਉਸ ਨਾਲ ਉਹ ਖਿਡਾਰੀ ਨਮੋਸੀ ਵਿਚ ਸਨ ਅਤੇ ਉਨ੍ਹਾਂ ਦਾ ਉਤਸਾਹ ਖਤਮ ਹੋ ਚੁੱਕਾ ਸੀ ਜਿਸ ਕਾਰਨ ਇਹ ਹਾਰ ਹੋਈ । ਸ. ਮਾਨ ਨੇ ਇਸ ਗੱਲ ਤੇ ਵੱਡਾ ਰੋਹ ਜਾਹਰ ਕੀਤਾ ਇਕ ਪਾਸੇ ਹਰਿਆਣਾ ਸਰਕਾਰ ਸਿਰਸੇਵਾਲੇ ਸਾਧ ਨੂੰ ਵਾਰ-ਵਾਰ ਪੈਰੋਲ ਦੇ ਰਹੀ ਹੈ, ਦੂਸਰੇ ਪਾਸੇ ਕਾਂਗਰਸੀ ਆਗੂ ਦਪਿੰਦਰ ਹੁੱਡਾ ਸਾਡੇ ਬੱਚੇ-ਬੱਚੀਆਂ ਅਤੇ ਬੀਬੀਆਂ, ਨੌਜਵਾਨਾਂ ਤੇ ਬਜੁਰਗਾਂ ਨੂੰ ਬੇਰਹਿੰਮੀ ਨਾਲ 1984 ਵਿਚ ਕਤਲੇਆਮ ਕਰਨ ਵਾਲੇ ਸੱਜਣ ਕੁਮਾਰ ਦੀ ਮੌਤ ਤੇ ਹਮਦਰਦੀ ਪ੍ਰਗਟ ਕਰਕੇ ਸਿੱਖ ਮਨਾਂ ਤੇ ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਉਣ ਦੇ ਅਮਲ ਕਰ ਰਹੇ ਹਨ ਜਦੋਕਿ ਹਿੰਦੂਤਵ ਹੁਕਮਰਾਨਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਨਹੀ ਰਿਹਾ ਕਿ ਉਹ ਮੱਕਾ ਪੈਕਟ ਅਧੀਨ ਸਾਊਦੀ ਅਰਬ, ਤੁਰਕੀ, ਪਾਕਿਸਤਾਨ ਅਤੇ ਬੰਗਲਾਦੇਸ ਦੇ ਸਮੂਹ ਵਿਚ ਬੂਰੀ ਤਰ੍ਹਾਂ ਘਿਰ ਚੁੱਕੇ ਹਨ । ਇਸ ਤੋ ਇਲਾਵਾ ਨੌਰਥ ਏਸੀਅਨ ਮੁਲਕ ਜਿਨ੍ਹਾਂ ਵਿਚ ਕਜਾਕੀਸਤਾਨ, ਕਰਿਗਸਤਾਨ, ਤਜਾਕੀਸਤਾਨ, ਉਜਬੇਕੀਸਤਾਨ, ਅਰਮੀਨੀਆ, ਤੁਰਕਮਿਨਸਤਾਨ ਆਦਿ ਮੁਲਕਾਂ ਦੇ ਸਮੂਹ ਵੀ ਮੱਕਾ ਪੈਕਟ ਵਿਚ ਜਲਦੀ ਸਾਮਿਲ ਹੋਣ ਜਾ ਰਹੇ ਹਨ । ਇਸ ਲਈ ਇੰਡੀਆ ਮੁਲਕ ਜਦੋ ਸਭ ਪਾਸੇ ਘਿਰ ਚੁੱਕਾ ਹੈ ਤਾਂ ਉਹ ਸਿੱਖ ਕੌਮ ਨਾਲ ਵੈਰ ਵਿਰੋਧ ਰੱਖਕੇ ਕੀ ਪ੍ਰਾਪਤੀ ਕਰ ਸਕਣਗੇ ?
ਜੋ ਹੁਕਮਰਾਨ ਸਿੱਖ ਕੌਮ ਦੇ ਦੁਸਮਣਾਂ ਨੂੰ ਜਮਾਨਤਾਂ ਤੇ ਪੈਰੋਲ ਦੇ ਰਹੇ ਹਨ ਅਤੇ ਸਾਡੇ 30-30, 35-35 ਸਾਲ ਤੋ ਬੰਦੀਆਂ ਨੂੰ ਰਿਹਾਅ ਨਾ ਕਰਕੇ ਵੱਡੀ ਨਫਰਤ ਪੈਦਾ ਕਰ ਰਹੇ ਹਨ ਇਹ ਤਾਂ ਸਿੱਖ ਕੌਮ ਦੇ ਸਬਰ ਦੇ ਪਿਆਲੇ ਦਾ ਬਿਲਕੁਲ ਅੰਤ ਹੀ ਹੈ । ਜਿਸਦੇ ਨਤੀਜੇ ਕਦਾਚਿਤ ਲਾਹੇਵੰਦ ਨਹੀ ਹੋ ਸਕਣਗੇ । ਜੋ ਸਿੱਖਾਂ ਨੂੰ ਦੂਸਰੇ ਦਰਜੇ ਦੇ ਸ਼ਹਿਰੀਆ ਦੀ ਤਰ੍ਹਾਂ ਵਿਵਹਾਰ ਕੀਤਾ ਜਾਂ ਰਿਹਾ ਹੈ ਇਸ ਨੂੰ ਸਿੱਖ ਕੌਮ ਕਤਈ ਸਹਿਣ ਨਹੀ ਕਰੇਗੀ । ਜੇਕਰ ਹਿੰਦੂ ਸਟੇਟ ਅਤੇ ਮੁਸਲਿਮ ਸਟੇਟਾਂ ਦੀ ਆਪਸ ਵਿਚ ਜੰਗ ਹੁੰਦੀ ਹੈ ਤਾਂ ਸਿੱਖ ਕੌਮ ਹਿੰਦੂ ਸਟੇਟ ਨੂੰ ਸਹਿਯੋਗ ਕਰਨਾ ਬੰਦ ਕਰਨ ਲਈ ਮਜਬੂਰ ਹੋਵੇਗੀ ।