ਦਪਿੰਦਰ ਹੁੱਡਾ ਦਾ ਸਮਾਜ ਵਿਰੋਧੀ ਬਿਆਨ ਕਾਂਗਰਸ ਜਮਾਤ ਦੀ ਬਿਮਾਰ ਮਾਨਸਿਕਤਾ ਨੂੰ ਪ੍ਰਤੱਖ ਕਰਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 22 ਅਗਸਤ ( ) “ਕਾਂਗਰਸ ਜਮਾਤ ਨੇ ਪੰਜਾਬੀਆਂ ਅਤੇ ਸਿੱਖਾਂ ਨਾਲ ਪਹਿਲੋ ਹੀ ਬਹੁਤ ਵੱਡੇ ਜ਼ਬਰ ਜੁਲਮ ਅਤੇ ਬੇਇਨਸਾਫ਼ੀਆਂ ਕਰਦੇ ਹੋਏ ਬਲਿਊ ਸਟਾਰ ਦਾ ਫ਼ੌਜੀ ਹਮਲਾ ਸਿੱਖ ਕਤਲੇਆਮ, ਨੌਜਵਾਨੀ ਦੇ ਝੂਠੇ ਪੁਲਿਸ ਮੁਕਾਬਲੇ ਕਰਨ, ਪੰਜਾਬ ਦੇ ਕੀਮਤੀ ਪਾਣੀਆਂ ਅਤੇ ਬਿਜਲੀ ਦੀ ਗੈਰ ਕਾਨੂੰਨੀ ਢੰਗ ਨਾਲ ਲੁੱਟ, ਰਾਜਧਾਨੀ ਚੰਡੀਗੜ੍ਹ ਨੂੰ ਜਾਣਬੁੱਝ ਕੇ ਵਿਵਾਦ ਵਿਚ ਰੱਖਣ, ਪੰਜਾਬ ਦੇ ਪਾਣੀਆ ਦੀ ਰਿਅਲਟੀ ਕੀਮਤ ਨਾ ਦੇਣ, ਪੰਜਾਬ ਦੇ ਹੈੱਡਵਰਕਸਾਂ ਨੂੰ ਜ਼ਬਰੀ ਆਪਣੇ ਕਬਜੇ ਵਿਚ ਲੈਣ ਆਦਿ ਵਧੀਕੀਆ ਦੀ ਬਦੌਲਤ ਆਪਣੇ ਖੂੰਖਾਰ ਤੇ ਮਨੁੱਖਤਾ ਵਿਰੋਧੀ ਚੇਹਰੇ ਪ੍ਰਤੀ ਪੰਜਾਬੀਆਂ ਤੇ ਸਿੱਖ ਕੌਮ ਵਿਚ ਵੱਡੀ ਨਫਰਤ ਪੈਦਾ ਕੀਤੀ ਹੋਈ ਹੈ । ਲੇਕਿਨ ਬੀਤੇ ਕੱਲ੍ਹ ਸਿੱਖ ਕੌਮ ਦੇ ਕਾਤਲ ਸੱਜਣ ਕੁਮਾਰ ਵਰਗੇ ਨੂੰ ਆਪਣਾ ਰੋਲ ਮਾਡਲ ਕਹਿਕੇ ਸਿੱਖ ਮਨਾਂ ਤੇ ਆਤਮਾਵਾ ਨੂੰ ਬਹੁਤ ਵੱਡੀ ਡੂੰਘੀ ਠੇਸ ਪਹੁੰਚਾਈ ਹੈ । ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਕਾਂਗਰਸੀਆਂ ਨੂੰ ਸ਼ਾਇਦ ਅੰਦਾਜਾ ਨਾ ਹੋਵੇ । ਕਾਂਗਰਸ ਜਮਾਤ ਅਜਿਹੇ ਸਿਰਫਿਰੇ ਨੂੰ ਤੁਰੰਤ ਆਪਣੀ ਪਾਰਟੀ ਵਿਚੋ ਬਰਖਾਸਤ ਕਰੇ ਜਾਂ ਫਿਰ ਸਿੱਖਾਂ ਦੇ ਰੋਹ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਪਿੰਦਰ ਹੁੱਡਾ ਨਾਮ ਦੇ ਹਰਿਆਣੇ ਦੇ ਕਾਂਗਰਸੀ ਵੱਲੋ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੀ ਕੀਤੀ ਬਿਆਨਬਾਜੀ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਉਸਨੂੰ ਤੁਰੰਤ ਕਾਂਗਰਸ ਜਮਾਤ ਵਿਚੋ ਬਰਖਾਸਤ ਕਰ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਥੋ ਤੱਕ ਬੀਜੇਪੀ-ਆਰ.ਐਸ.ਐਸ ਫਿਰਕੂ ਜਮਾਤ ਦੀ ਗੱਲ ਹੈ, ਭਾਵੇ ਉਹ ਕੇਵਲ ਸਿੰਘ ਢਿੱਲੋ ਵਰਗੇ ਸਿੱਖ ਚੇਹਰੇ ਨੂੰ ਅੱਗੇ ਲਗਾਕੇ, ਡਾ. ਪੂਨੀਆ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਰਗੇ ਨੂੰ ਪੰਜਾਬ ਦੀਆਂ ਚੋਣਾਂ ਨੂੰ ਮੁੱਖ ਰੱਖਕੇ ਕਿੰਨੀਆ ਵੀ ਵੱਡੀਆ ਯੋਜਨਾਵਾ ਬਣਾ ਲੈਣ ਪਰ ਇਹ ਤਿੰਨੇ ਚੇਹਰੇ ਪੰਜਾਬੀਆਂ ਤੇ ਸਿੱਖ ਕੌਮ ਵਿਚ ਕੋਈ ਕ੍ਰਿਸਮਾ ਨਹੀ ਕਰ ਸਕਣਗੇ । ਕਿਉਂਕਿ ਬੀਜੇਪੀ-ਆਰ.ਐਸ.ਐਸ ਦੇ ਨਾਲ-ਨਾਲ ਉਪਰੋਕਤ ਤਿੰਨਾ ਦੀ ਪੰਜਾਬ ਸੂਬੇ ਤੇ ਸਿੱਖ ਕੌਮ ਨੂੰ ਕੋਈ ਰਤੀਭਰ ਵੀ ਦੇਣ ਨਹੀ । ਇਸ ਲਈ ਕਾਂਗਰਸ, ਬੀਜੇਪੀ-ਆਰ.ਐਸ.ਐਸ ਜੋ ਸਿੱਖ ਕੌਮ ਅਤੇ ਪੰਜਾਬ ਸੂਬੇ ਦੀਆਂ ਕਾਤਲ ਜਮਾਤਾਂ ਹਨ ਅਤੇ ਲੰਮੇ ਸਮੇ ਤੋ ਬੇਇਨਸਾਫੀਆ ਕਰਦੀਆ ਆ ਰਹੀਆ ਹਨ, ਪੰਜਾਬ ਦੇ ਨਿਵਾਸੀ ਇਨ੍ਹਾਂ ਨਿਰਾਰਥਕ ਲੋਕਾਂ ਨੂੰ ਪੰਜਾਬ ਦੀ ਸਤ੍ਹਾ ਤੇ ਬਿਠਾਉਣ ਦੀ ਕਤਈ ਵੀ ਗੁਸਤਾਖੀ ਨਹੀ ਕਰਨਗੇ । ਸ. ਮਾਨ ਨੇ ਪੰਜਾਬੀਆਂ, ਸਿੱਖ ਕੌਮ ਅਤੇ ਪੰਥਕ ਸੰਗਠਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬੀਜੇਪੀ-ਆਰ.ਐਸ.ਐਸ, ਕਾਂਗਰਸ ਵਰਗੀਆ ਸਿੱਖ ਕੌਮ ਦੀਆਂ ਦੁਸਮਣ ਜਮਾਤਾਂ ਨੂੰ ਆਉਣ ਵਾਲੀਆ ਚੋਣਾਂ ਵਿਚ ਕਰਾਰੀ ਹਾਰ ਦੇ ਕੇ ਸਤ੍ਹਾ ਤੋ ਦੂਰ ਰੱਖਿਆ ਜਾ ਸਕੇ, ਉਸ ਲਈ ਉਹ 12 ਮਿਸਲਾਂ ਦੀ ਤਰ੍ਹਾਂ ਇਕ ਤਾਕਤ ਹੋ ਕੇ ਇਨ੍ਹਾਂ ਫਿਰਕੂ ਘੱਟ ਗਿਣਤੀ ਕੌਮਾਂ ਦਾ ਕਤਲੇਆਮ ਕਰਨ ਵਾਲੀਆ ਜਮਾਤਾਂ ਨੂੰ ਆਪਣੀ ਵੋਟ ਸ਼ਕਤੀ ਰਾਹੀ ਕਰਾਰੀ ਹਾਰ ਦੇਣ ਲਈ ਕਮਰਕੱਸੇ ਕਰ ਲੈਣ ਅਤੇ ਪੰਥਕ ਸਰਕਾਰ ਬਣਾਕੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਲੰਮੇ ਸਮੇ ਤੋ ਦਰਪੇਸ ਆ ਰਹੇ ਗੰਭੀਰ ਮਸਲਿਆ ਦਾ ਹੱਲ ਕਰਨ ਵਿਚ ਯੋਗਦਾਨ ਪਾਉਦੇ ਹੋਏ ਇਨਸਾਫ਼ ਪਸੰਦ, ਬਰਾਬਰਤਾ ਦੀ ਸੋਚ ਤੇ ਅਧਾਰਿਤ ਸਾਫ ਸੁਥਰਾ ਖਾਲਸਾਈ ਰਾਜ ਪ੍ਰਬੰਧ ਕਾਇਮ ਕਰਨ ਦੀ ਜਿੰਮੇਵਾਰੀ ਨਿਭਾਉਣ ।