ਸੱਜਣ ਕੁਮਾਰ ਵਰਗਾ ਮਨੁੱਖਤਾ ਦਾ ਕਾਤਲ ਆਪਣੀ ਮੌਤ ਨਹੀਂ ਸੀ ਮਰਨਾ ਚਾਹੀਦਾ : ਮਾਨ
ਫ਼ਤਹਿਗੜ੍ਹ ਸਾਹਿਬ, 21 ਅਗਸਤ ( ) “ਜਿਸ ਸੱਜਣ ਕੁਮਾਰ ਵਰਗੇ ਕਾਂਗਰਸੀ ਨੇ 1984 ਵਿਚ ਦਿੱਲੀ ਵਿਖੇ ਕਾਤਲ ਟੋਲੀਆ ਦੀ ਅਗਵਾਈ ਕਰਦੇ ਹੋਏ ਨਿਰਦੋਸ਼, ਨਿਹੱਥੇ ਸਿੱਖ ਨੌਜਵਾਨਾਂ, ਬੀਬੀਆਂ, ਬੱਚਿਆਂ ਨੂੰ ਬਹੁਤ ਹੀ ਬੇਰਹਿੰਮੀ ਨਾਲ ਕਤਲੇਆਮ ਕੀਤਾ ਸੀ, ਬੇਸੱਕ ਉਸ ਨੂੰ ਬੀਬੀ ਜਗਦੀਸ ਕੌਰ ਦੇ ਪਰਿਵਾਰਿਕ ਮੈਬਰਾਂ ਦੇ ਕਤਲ ਕਰਨ ਅਤੇ ਸ. ਜਸਵੰਤ ਸਿੰਘ ਤੇ ਉਸਦੇ ਪੁੱਤਰ ਨੂੰ ਕਤਲ ਕਰਨ ਦੇ ਕੇਸਾਂ ਵਿਚ ਉਮਰ ਕੈਦ ਦੀ ਸਜ਼ਾ ਹੋਈ ਸੀ । ਜੋ ਦਿੱਲੀ ਜੇਲ੍ਹ ਵਿਚ ਬੰਦ ਸੀ । ਉਹ ਬੀਤੇ ਦਿਨੀਂ ਜੇਲ੍ਹ ਵਿਚ ਹੀ ਖਤਮ ਹੋ ਗਿਆ ਹੈ । ਅਜਿਹੇ ਮਨੁੱਖਤਾ ਦੇ ਕਾਤਲ ਆਪਣੀ ਮੌਤ ਨਹੀ ਸੀ ਮਰਨਾ ਚਾਹੀਦਾ । ਬਲਕਿ ਇਹ ਸੇਵਾ ਤਾਂ ਕਿਸੇ ਸਿੱਖ ਵੱਲੋ ਹੀ ਨਿਭਾਉਣੀ ਚਾਹੀਦੀ ਸੀ । ਕਿਉਂਕਿ ਅਜਿਹੇ ਮੁਤੱਸਵੀ ਤੇ ਫਿਰਕੂ ਕਾਤਲ ਆਪਣੀ ਮੌਤ ਮਰਨ ਦੇ ਹੱਕਦਾਰ ਨਹੀ ਹਨ । ਇਨ੍ਹਾਂ ਨੂੰ ਤਾਂ ਉਸੇ ਤਰ੍ਹਾਂ ਸਜ਼ਾ ਮਿਲਣੀ ਚਾਹੀਦੀ ਸੀ, ਜਿਵੇਕਿ ਐਸ.ਐਸ.ਪੀ ਗੋਬਿੰਦ ਰਾਮ, ਨਿਹੰਗ ਪੂਹਲਾ ਅਤੇ ਜੇਲ੍ਹ ਵਿਚ ਬੰਦੀ ਐਸ.ਐਚ.ਓ ਸੂਬਾ ਸਿੰਘ ਨੂੰ ਜਿਵੇ ਮਿਲੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੇਲ੍ਹ ਵਿਚ ਹੀ ਸਿੱਖ ਕੌਮ ਦੇ ਕਾਤਲ ਸੱਜਣ ਕੁਮਾਰ ਦੀ ਮੌਤ ਹੋ ਜਾਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਸਿੱਖ ਕੌਮ ਦੀਆਂ ਭਾਵਨਾਵਾ ਦਾ ਇਜਹਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੇ ਕਾਤਲਾਂ ਨੂੰ ਅਜਿਹੇ ਮਨੁੱਖਤਾ ਵਿਰੋਧੀ ਕੁਕਰਮ ਕਰਨ ਤੋ ਪਹਿਲੇ ਵੱਖ-ਵੱਖ ਸਮਿਆ ਤੇ ਹੋਏ ਉਨ੍ਹਾਂ ਦੇ ਪਰਿਵਾਰਿਕ ਹਾਦਸਿਆ ਜਾਂ ਉਨ੍ਹਾਂ ਨਾਲ ਹੋਏ ਵਰਤਾਰੇ ਨੂੰ ਆਪਣੇ ਜਹਿਨ ਵਿਚ ਰੱਖਣਾ ਚਾਹੀਦਾ ਹੈ । ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਇਸ ਸੱਜਣ ਕੁਮਾਰ ਕਾਤਲ ਦੀ ਬਹੁਟੀ ਤੇ ਮੁੰਡੇ ਦੇ ਹਸਰ ਬਾਰੇ ਵੀ ਆਪਣੇ ਮਨ ਵਿਚ ਜਾਣਕਾਰੀ ਰੱਖਣੀ ਚਾਹੀਦੀ ਹੈ । ਤਾਂ ਕਿ ਕੋਈ ਵੀ ਫਿਰਕੂ ਅਨਸਰ ਅਜਿਹਾ ਕਰਨ ਤੋਂ ਪਹਿਲਾ ਆਪਣੀ ਤੇ ਆਪਣੇ ਪਰਿਵਾਰਿਕ ਮੈਬਰਾਂ ਦੇ ਹੋਣ ਵਾਲੇ ਹਸਰ ਨੂੰ ਵੀ ਯਾਦ ਰੱਖੇ । ਅਜਿਹੇ ਕਾਤਲਾਂ ਨੂੰ ਜਨਤਕ ਤੌਰ ਤੇ ਮਿਲੀ ਸਜ਼ਾ ਹੀ ਪੀੜ੍ਹਤ ਪਰਿਵਾਰਾਂ ਦੀ ਸੰਤੁਸਟੀ ਕਰ ਸਕਦੀ ਹੈ ਕਿਉਂਕਿ ਜਿਸ ਬੇਰਹਿੰਮੀ ਤੇ ਅਣਮਨੁੱਖੀ ਢੰਗਾਂ ਨਾਲ ਅਜਿਹੇ ਕਾਤਲਾਂ ਵੱਲੋ ਕਤਲ ਕੀਤੇ ਗਏ, ਉਸੇ ਤਰ੍ਹਾਂ ਦਾ ਹਸਰ ਅਜਿਹੇ ਕਾਤਲਾਂ ਦਾ ਹੋਣਾ ਬਣਦਾ ਹੈ ।