ਜਥੇਦਾਰ ਸੁਖਜੀਤ ਸਿੰਘ ਕਾਲਾ ਅਫਗਾਨਾ ਦੇ ਅਕਾਲ ਚਲਾਣੇ ‘ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 19 ਅਗਸਤ ( ) “ਜਥੇਦਾਰ ਸੁਖਜੀਤ ਸਿੰਘ ਕਾਲਾ ਅਫਗਾਨਾ ਬਹੁਤ ਹੀ ਦ੍ਰਿੜ ਇਰਾਦੇ ਵਾਲੇ, ਪੰਥਕ ਸੋਚ ਉਤੇ ਪਹਿਰਾ ਦੇਣ ਵਾਲੇ ਅਤੇ ਖ਼ਾਲਿਸਤਾਨ ਸਟੇਟ ਲਈ ਜੂਝਣ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਹ ਜਰਨੈਲ ਸਨ ਜਿਨ੍ਹਾਂ ਨੇ ਲੰਮਾਂ ਸਮਾਂ ਬਤੌਰ ਗੁਰਦਾਸਪੁਰ ਜਿ਼ਲ੍ਹੇ ਦੇ ਪ੍ਰਧਾਨ ਦੀ ਬਾਖੂਬੀ ਸੇਵਾ ਨਿਭਾਈ ਅਤੇ ਪਾਰਟੀ ਦੇ ਹਰ ਕੰਮ ਨੂੰ ਸਿੱਦਤ ਨਾਲ ਨਿਭਾਉਣ ਅਤੇ ਪਾਰਟੀ ਨੂੰ ਅਗਾਹ ਲਿਜਾਣ ਵਿਚ ਵਿਸਵਾਸ ਰੱਖਦੇ ਸਨ । ਕੇਵਲ ਜਥੇਦਾਰ ਸਾਹਿਬ ਹੀ ਨਹੀ ਉਨਾਂ ਦਾ ਸਮੁੱਚਾ ਪਰਿਵਾਰ, ਸਰਦਾਰਨੀ ਸਾਹਿਬਾ, ਸ. ਭੁਪਿੰਦਰ ਸਿੰਘ ਯੂ.ਐਸ.ਏ ਅਤੇ ਸ. ਗੁਰਬਿੰਦਰ ਸਿੰਘ ਜੌਲੀ ਵੀ ਨਾਲ ਹੀ ਨਿਰੰਤਰ ਪੰਥਕ ਸੇਵਾ ਨਿਭਾਉਦੇ ਆ ਰਹੇ ਹਨ । ਸ. ਗੁਰਬਿੰਦਰ ਸਿੰਘ ਜੌਲੀ ਸਾਡੀ ਪਾਰਟੀ ਦੇ ਮਾਝਾ ਜੋਨ ਦੇ ਜਥੇਬੰਦਕ ਸਕੱਤਰ ਹਨ । ਸ. ਭੁਪਿੰਦਰ ਸਿੰਘ ਚੀਮਾਂ ਅਮਰੀਕਾ ਵਿਚ ਸਾਡੀ ਪਾਰਟੀ ਦੇ ਯੂਨਿਟ ਵਿਚ ਨਿਰੰਤਰ ਵੱਡੀ ਸੇਵਾ ਨਿਭਾਉਦੇ ਆ ਰਹੇ ਹਨ । ਇਨ੍ਹਾਂ ਸਾਰਿਆ ਨੂੰ ਪੰਥਕ ਕਾਰਜਾਂ ਲਈ ਉਤਸਾਹਿਤ ਕਰਨ ਲਈ ਸਰਦਾਰਨੀ ਸਾਹਿਬਾ ਦੀ ਬਹੁਤ ਵੱਡੀ ਦੇਣ ਹੈ । ਕਹਿਣ ਤੋ ਭਾਵ ਹੈ ਸਮੁੱਚਾ ਪਰਿਵਾਰ ਪੰਥ ਦੇ ਉੱਦਮਾਂ ਲਈ ਹਮੇਸਾਂ ਹਾਜਰ ਰਹਿਣ ਵਾਲਾ ਹੈ । ਸ. ਸੁਖਜੀਤ ਸਿੰਘ ਕਾਲਾ ਅਫਗਾਨਾ ਅੱਜ ਅਚਾਨਕ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਕੇਵਲ ਕਾਲਾ ਅਫਗਾਨਾ ਪਰਿਵਾਰ ਨੂੰ ਹੀ ਨਹੀ ਬਲਕਿ ਸਮੁੱਚੀਆ ਪੰਥਕ ਸਫਾ ਵਿਚ ਵੱਡੀ ਸੋਗ ਦੀ ਲਹਿਰ ਦੌੜਨ ਦੇ ਨਾਲ-ਨਾਲ ਸਾਨੂੰ ਇਕ ਅਸਹਿ ਤੇ ਅਕਹਿ ਕਦੀ ਵੀ ਨਾ ਪੂਰਾ ਹੋਣ ਵਾਲਾ ਵੱਡਾ ਕੌਮੀ ਘਾਟਾ ਪਿਆ ਹੈ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਉਨ੍ਹਾਂ ਦੇ ਅਕਾਲ ਚਲਾਣੇ ਉਤੇ ਹਸਪਤਾਲ ਵਿਚ ਪਹੁੰਚਕੇ ਉਨ੍ਹਾਂ ਦੇ ਦਰਸ਼ਨ ਕਰਦੇ ਹੋਏ ਅਤੇ ਆਪਣੇ ਸਤਿਕਾਰ ਨੂੰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਦੇ ਅਕਾਲ ਚਲਾਣੇ ਉਤੇ ਸ. ਮਾਨ ਤੋ ਇਲਾਵਾ ਸ. ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ, ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਅਵਤਾਰ ਸਿੰਘ ਖੱਖ, ਗੁਰਜੰਟ ਸਿੰਘ ਕੱਟੂ, ਡਾ. ਹਰਜਿੰਦਰ ਸਿੰਘ ਜੱਖੂ (ਜਰਨਲ ਸਕੱਤਰ), ਗੁਰਬਚਨ ਸਿੰਘ ਪਵਾਰ, ਕੁਲਵੰਤ ਸਿੰਘ ਮਝੈਲ, ਕੁਲਵੰਤ ਸਿੰਘ ਮਜੀਠਾ, ਸਮਸੇਰ ਸਿੰਘ ਬਰਾੜ, ਹਰਮਨਦੀਪ ਸਿੰਘ, ਜਸਵੀਰ ਸਿੰਘ ਬੱਚੜੇ, ਜਸਕਰਨ ਸਿੰਘ ਨੰਗਲ, ਹਰਜੀਤ ਸਿੰਘ ਮੀਆਪੁਰ ਆਦਿ ਵੱਡੀ ਗਿਣਤੀ ਵਿਚ ਆਗੂਆ ਨੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਅਰਦਾਸ ਕੀਤੀ ।
ਉਨ੍ਹਾਂ ਦੀ ਦੇਹ ਦਾ ਸੰਸਕਾਰ ਆਉਣ ਵਾਲੇ ਕੱਲ੍ਹ ਮਿਤੀ 20 ਅਗਸਤ ਨੂੰ ਉਨ੍ਹਾਂ ਦੇ ਪਿੰਡ ਕਾਲਾ ਅਫਗਾਨਾ ਵਿਖੇ ਦੁਪਹਿਰ 2 ਵਜੇ ਹੋਵੇਗਾ । ਸਮੁੱਚੇ ਪੰਥਦਰਦੀਆਂ ਨੂੰ ਇਸ ਸਮੇ ਪਰਿਵਾਰ ਦੇ ਇਸ ਵੱਡੇ ਦੁੱਖ ਦੀ ਘੜੀ ਵਿਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ।