ਬੀਬਾ ਹਰਜਿੰਦਰ ਕੌਰ ਨੂੰ ਬਤੌਰ ਪੁਲਿਸ ਇੰਸਪੈਕਟਰ ਦਾ ਅਹੁਦਾ ਦੇ ਕੇ ਸਨਮਾਨ ਦਿੱਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 30 ਜੁਲਾਈ ( ) “ਜਿਸ ਨਾਭੇ ਸ਼ਹਿਰ ਦੀ ਹੋਣਹਾਰ ਖਿਡਾਰਨ ਬੀਬਾ ਹਰਜਿੰਦਰ ਕੌਰ ਨੇ ਵੇਟਲਿਫਟਿੰਗ ਵਿਚ ਸਿਲਵਰ ਮੈਡਲ ਪ੍ਰਾਪਤ ਕਰਕੇ ਪੰਜਾਬ ਅਤੇ ਇੰਡੀਆ ਦਾ ਸਿਰ ਉੱਚਾ ਕੀਤਾ ਹੈ, ਜਿਸ ਉਤੇ ਸਾਨੂੰ ਫਖਰ ਹੈ । ਉਸ ਖਿਡਾਰਨ ਬੀਬਾ ਦੀ ਹੌਸਲਾ ਅਫਜਾਈ ਕਰਦੇ ਹੋਏ ਪੰਜਾਬ ਦੀ ਸ. ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਇਸ ਬੀਬਾ ਨੂੰ ਪੰਜਾਬ ਪੁਲਿਸ ਵਿਚ ਬਤੌਰ ਪੁਲਿਸ ਇੰਸਪੈਕਟਰ ਦੀ ਭਰਤੀ ਕਰਕੇ ਰੁਜਗਾਰ ਵੀ ਦੇਵੇ ਅਤੇ ਸਨਮਾਨ ਵੀ ਪ੍ਰਦਾਨ ਕਰੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੌਮਾਂਤਰੀ ਪੱਧਰ ਦੀਆਂ ਖੇਡਾਂ ਵਿਚ ਵੇਟਲਿਫਟਿੰਗ ਦੀ ਖੇਡ ਵਿਚ ਸਿਲਵਰ ਮੈਡਲ ਪ੍ਰਾਪਤ ਕਰਨ ਵਾਲੀ ਨਾਭੇ ਦੀ ਬੀਬਾ ਹਰਜਿੰਦਰ ਕੌਰ ਵੱਲੋ ਇਹ ਮਾਣ ਪ੍ਰਾਪਤ ਕਰਨ ਉਤੇ ਬੀਬਾ ਹਰਜਿੰਦਰ ਕੌਰ, ਉਸਦੇ ਪਰਿਵਾਰਿਕ ਮੈਬਰਾਂ ਅਤੇ ਸਮੁੱਚੇ ਪੰਜਾਬੀਆਂ ਨੂੰ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਅਤੇ ਪੰਜਾਬ ਦੀ ਮਾਨ ਸਰਕਾਰ ਨੂੰ ਇਸ ਬੀਬਾ ਨੂੰ ਬਤੌਰ ਇੰਸਪੈਕਟਰ ਦੇ ਪੁਲਿਸ ਵਿਚ ਭਰਤੀ ਕਰਨ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ ।