ਜਿ਼ੰਮੀਦਾਰ ਸਾਡੇ ਮੁਲਕ ਦੇ ਅੰਨਦਾਤਾ ਹਨ, ਇਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਤੇ ਹੱਲ ਕਰਨ ਲਈ ਇਕ ਫਾਰਮਰ ਕਮਿਸਨ ਕਾਇਮ ਕੀਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 22 ਜੁਲਾਈ ( ) “ਜੋ ਹਿੰਦੂਤਵ ਹੁਕਮਰਾਨ ਇਥੋ ਦੇ ਕਿਸਾਨਾਂ, ਜਿੰਮੀਦਾਰਾਂ ਦੀਆਂ ਭਾਵਨਾਵਾ ਨੂੰ ਅਤੇ ਉਨ੍ਹਾਂ ਦੀਆਂ ਮਾਲੀ ਤੇ ਸਮਾਜਿਕ ਸਥਿਤੀਆ ਨੂੰ ਨਜਰਅੰਦਾਜ ਕਰਕੇ ਅਮਰੀਕਾ ਜਾਂ ਹੋਰ ਮੁਲਕਾਂ ਨਾਲ ਕਿਸਾਨੀ ਮੁੱਦਿਆ ਤੇ ਸਮਝੋਤੇ ਕਰ ਰਹੇ ਹਨ, ਇਹ ਤਾਂ ਇਨ੍ਹਾਂ ਮਿਹਨਤਕਸ ਜਿੰਮੀਦਾਰਾਂ ਦੇ ਜੀਵਨ ਨਾਲ ਖਿਲਵਾੜ ਕਰਨ ਵਾਲੀਆ ਕਾਰਵਾਈਆ ਹਨ । ਜਦੋਕਿ ਇਨ੍ਹਾਂ ਨੂੰ ਦਰਪੇਸ ਆਉਣ ਵਾਲੀਆ ਹਰ ਤਰ੍ਹਾਂ ਦੀਆਂ ਮੁਸਕਿਲਾਂ ਨੂੰ ਸੁਣਨ ਲਈ ਅਤੇ ਸਹੀ ਸਮੇ ਵਿਚ ਉਨ੍ਹਾਂ ਮੁਸਕਿਲਾਂ ਦਾ ਹੱਲ ਕਰਨ ਲਈ ਇਕ ਇੰਡੀਆ ਪੱਧਰ ਦਾ ਫਾਰਮਰ ਕਮਿਸਨ ਕਾਇਮ ਹੋਣਾ ਚਾਹੀਦਾ ਹੈ ਜਿਸ ਵਿਚ ਇਨ੍ਹਾਂ ਦੀਆਂ ਮੁਸਕਿਲਾਂ ਨੂੰ ਸੁਣਿਆ ਵੀ ਜਾਵੇ ਅਤੇ ਹੱਲ ਵੀ ਕੀਤਾ ਜਾਵੇ। ਕਿਉਂਕਿ ਜੇਕਰ ਰੋਜ ਜਿੰਮੀਦਾਰ ਸੜਕਾਂ ਤੇ ਆਪਣੀਆ ਮੰਗਾਂ ਲਈ ਧਰਨੇ, ਰੋਸ ਮੁਜਾਹਰੇ ਕਰਨਗੇ ਇਸ ਨਾਲ ਕੌਮਾਂਤਰੀ ਪੱਧਰ ਤੇ ਇੰਡੀਆ ਦੀ ਵੱਡੀ ਬਦਨਾਮੀ ਹੋਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਹੁਕਮਰਾਨਾਂ ਵੱਲੋਂ ਜਿੰਮੀਦਾਰਾਂ ਦੇ ਮਸਲਿਆ ਨੂੰ ਨਜਰਅੰਦਾਜ ਕਰਕੇ ਆਪਣੇ ਤੌਰ ਤੇ ਖੇਤੀ ਸੰਬੰਧੀ ਬਣਾਈਆ ਜਾ ਰਹੀਆ ਜਾਬਰ ਨੀਤੀਆ ਅਤੇ ਅਮਲਾਂ ਦਾ ਸਖਤ ਨੋਟਿਸ ਲੈਦੇ ਹੋਏ ਅਤੇ ਉਨ੍ਹਾਂ ਦੇ ਮਸਲੇ ਨੂੰ ਹੱਲ ਕਰਨ ਲਈ ਤੁਰੰਤ ਇੰਡੀਆ ਪੱਧਰ ਦਾ ਇਕ ਫਾਰਮਰ ਕਮਿਸਨ ਕਾਇਮ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਵੇ ਬੀਤੇ ਸਮੇ ਵਿਚ ਜਿੰਮੀਦਾਰਾਂ ਦੇ ਬੱਚਿਆਂ ਨੂੰ ਮਿਲਟਰੀ ਅਤੇ ਫੋਰਸਾਂ ਵਿਚ ਭਰਤੀ ਕੀਤਾ ਜਾਂਦਾ ਸੀ, ਉਸੇ ਤਰ੍ਹਾਂ ਇਨ੍ਹਾਂ ਦੇ ਬੱਚਿਆ ਨੂੰ ਵੱਧ ਤੋ ਵੱਧ ਫ਼ੌਜ ਵਿਚ ਭਰਤੀ ਕੀਤਾ ਜਾਵੇ । ਇਹ ਹੁਕਮਰਾਨਾਂ ਲਈ ਸ਼ਰਮ ਦੀ ਗੱਲ ਹੈ ਕਿ ਉਹ ਸ਼ਹਿਰੀਆ ਦੀ ਨੁਮਾਇੰਦਗੀ ਕਰਦੀ ਹੈ ਅਤੇ ਦਿਹਾਤੀ ਨਿਵਾਸੀਆ ਦੀਆਂ ਮੁਸਕਿਲਾਂ ਵੱਲ ਕੋਈ ਧਿਆਨ ਨਹੀ ਦੇ ਰਹੀ । ਜਿੰਮੀਦਾਰਾਂ ਨੂੰ ਪਹਿਲ ਦੇ ਆਧਾਰ ਤੇ ਸਾਂਭਣਾ ਅਤੇ ਉਨ੍ਹਾਂ ਦੇ ਮਸਲੇ ਹੱਲ ਕਰਨਾ ਹਕੂਮਤ ਦਾ ਫਰਜ ਹੈ । ਕਿਉਂਕਿ ਉਹ ਗਰਮੀ, ਸਰਦੀ ਵਿਚ ਮੁਲਕ ਨੂੰ ਅੰਨ ਪੈਦਾ ਕਰਕੇ ਦਿੰਦੇ ਹਨ । ਉਨ੍ਹਾਂ ਦੀ ਸਹੀ ਭਾਵਨਾ ਵਿਚ ਹਕੂਮਤ ਸੇਵਾ ਕਰੇ ।