ਤਰਨਜੀਤ ਸਿੰਘ ਸੰਧੂ ਵੱਲੋਂ ਆਪਣੇ ਨਾਮ ਨਾਲ ‘ਸਿੰਘ’ ਨਾ ਲਗਾਉਣਾ, ਘਟੀਆ ਗੱਲ : ਮਾਨ
ਫ਼ਤਹਿਗੜ੍ਹ ਸਾਹਿਬ, 22 ਜੁਲਾਈ ( ) “ਸ. ਤਰਨਜੀਤ ਸਿੰਘ ਸੰਧੂ ਇਕ ਬਹੁਤ ਉੱਚ ਵੱਡੇ ਖਾਨਦਾਨ ਵਿਚੋ ਹਨ । ਇਨ੍ਹਾਂ ਨੇ ਆਪਣੇ ਨਾਮ ਨਾਲ ਸਿੰਘ ਹਟਾਕੇ ਉਸੇ ਤਰ੍ਹਾਂ ਦਾ ਗੁਨਾਹ ਕੀਤਾ ਹੈ ਜਿਵੇ ਸ. ਦਿਆਲ ਸਿੰਘ ਮਜੀਠੀਆ ਨੇ ਆਰੀਆ ਸਮਾਜੀਆ ਦੇ ਪ੍ਰਭਾਵ ਹੇਠ ਆ ਕੇ ਸਾਰਾ ਕੁਝ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਸੀ ਅਤੇ ਆਪਣੀ ਸਿੱਖੀ ਪਹਿਚਾਣ ਨੂੰ ਖਤਮ ਕਰ ਦਿੱਤਾ ਸੀ । ਜਦੋਕਿ ਇਹ ਵੱਡੇ ਘਰਾਣੇ ਵਿਚੋ ਹਨ ਅਤੇ ਅਮਰੀਕਾ ਦੇ ਸਫੀਰ ਰਹਿ ਚੁੱਕੇ ਹਨ । ਫਿਰ ਵੀ ਸਿੱਖੀ ਕਿਰਦਾਰ ਤੇ ਪਹਿਚਾਣ ਨੂੰ ਕਾਇਮ ਨਹੀ ਰੱਖ ਸਕੇ । ਇਹ ਤਾਂ ਬਹੁਤ ਹੀ ਨਮੋਸੀ ਵਾਲੀ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਘਟੀਆ ਗੱਲ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਤਰਨਜੀਤ ਸਿੰਘ ਸੰਧੂ ਜੋ ਕਿ ਇਕ ਵੱਡੇ ਖਾਨਦਾਨ ਦੇ ਮੈਬਰ ਹਨ ਅਤੇ ਅਮਰੀਕਾ ਦੇ ਸਫੀਰ ਰਹਿ ਚੁੱਕੇ ਹਨ ਉਨ੍ਹਾਂ ਵੱਲੋ ਬੀਜੇਪੀ-ਆਰ.ਐਸ.ਐਸ ਦੇ ਮਾੜੇ ਪ੍ਰਭਾਵ ਹੇਠ ਆਪਣੇ ਨਾਮ ਨਾਲੋ ਸਿੰਘ ਕਟਵਾਉਣ ਦੀਆਂ ਨਮੋਸੀਜਨਕ ਕਾਰਵਾਈਆ ਉਤੇ ਸਖਤ ਨੋਟਿਸ ਲੈਦੇ ਹੋਏ ਅਤੇ ਉਨ੍ਹਾਂ ਨੂੰ ਸਿੱਖ ਪਰਿਵਾਰ ਵਿਚ ਹੋ ਕੇ ਵੀ ਆਪਣੀ ਸਿੱਖੀ ਪਹਿਚਾਣ ਨੂੰ ਖਤਮ ਕਰਨ ਦੀਆਂ ਲਾਹਨਤਾ ਪਾਉਦੇ ਹੋਏ ਪ੍ਰਗਟ ਕੀਤੇ ।