ਸਿੱਖ ਕੌਮ ਨਾਲ ਸੰਬੰਧਤ ਹਵਾਈ ਉਡਾਨਾਂ ਨੂੰ ਵਜੀਰ ਏ ਆਜਮ ਜਨਾਬ ਸ਼ਾਹਬਾਜ ਸਰੀਫ਼ ਏਅਰਸਪੇਸ ਦੀ ਖੁੱਲ੍ਹ ਦੇਣ : ਮਾਨ
ਫ਼ਤਹਿਗੜ੍ਹ ਸਾਹਿਬ, 21 ਜੁਲਾਈ ( ) “ਜਿਵੇ ਪਾਕਿਸਤਾਨ ਦੀ ਹਕੂਮਤ ਅਤੇ ਵਜੀਰ ਏ ਆਜਮ ਜਨਾਬ ਸ਼ਾਹਬਾਜ ਸਰੀਫ਼ ਸਾਡੇ ਸਿੱਖ ਕੌਮ ਦੇ ਇਤਿਹਾਸਿਕ ਦਿਹਾੜਿਆ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ, ਸ੍ਰੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਆਦਿ ਹੋਰ ਮੌਕਿਆ ਉਤੇ ਇੰਡੀਆ ਤੇ ਪੰਜਾਬ ਤੋ ਜਥੇ ਮੰਗਵਾਉਦੇ ਹਨ ਅਤੇ ਸਾਡੇ ਇਨ੍ਹਾਂ ਇਤਿਹਾਸਿਕ ਦਿਹਾੜਿਆ ਨੂੰ ਪ੍ਰਵਾਨ ਕਰਦੇ ਹੋਏ ਸਿੱਖ ਕੌਮ ਨੂੰ ਹਰ ਤਰ੍ਹਾਂ ਦੀ ਖੁੱਲ੍ਹ ਦਿੰਦੇ ਹਨ, ਉਸੇ ਤਰ੍ਹਾਂ ਜਦੋ ਵੀ ਸਿੱਖਾਂ ਨਾਲ ਸੰਬੰਧਤ ਹਵਾਈ ਉਡਾਨਾਂ ਆਉਣ ਜਾਂ ਜਾਣ ਤਾਂ ਉਨ੍ਹਾਂ ਲਈ ਪਾਕਿਸਤਾਨ ਦੀ ਸਰੀਫ਼ ਹਕੂਮਤ ਏਅਰਸਪੇਸ ਦੀ ਖੁੱਲ੍ਹ ਦੇਣ ਦਾ ਐਲਾਨ ਕਰੇ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਦੇ ਵਜੀਰ ਏ ਆਜਮ ਜਨਾਬ ਸ਼ਾਹਬਾਜ ਸਰੀਫ਼ ਨੂੰ ਕੀਤੀ ਅਤੇ ਉਨ੍ਹਾਂ ਕਿਹਾ ਕਿ ਜਿਸ ਸਥਾਂਨ ਤੋਂ ਅਜਿਹੀਆ ਹਵਾਈ ਉਡਾਨਾਂ ਉਡਣਗੀਆ ਅਤੇ ਅੰਮ੍ਰਿਤਸਰ ਆ ਕੇ ਉਤਰਨਗੀਆ, ਉਸੇ ਤਰ੍ਹਾਂ ਉਥੋ ਵਾਪਸ ਹੋ ਕੇ ਆਪਣੇ ਮਿੱਥੇ ਪਾਕਿਸਤਾਨ ਦੇ ਸਥਾਂਨ ਤੇ ਵਾਪਸ ਪਹੁੰਚਣਗੀਆ । ਕਿਉਂਕਿ ਦੱਖਣੀ ਏਸੀਆ ਦੀਆਂ 3 ਨਿਊਕਲੀਅਰ ਤਾਕਤਾਂ ਹਿੰਦੂ ਇੰਡੀਆ, ਇਸਲਾਮਿਕ ਪਾਕਿਸਤਾਨ, ਕਾਮਰੇਡ ਚੀਨ ਇਨ੍ਹਾਂ ਤਿੰਨਾਂ ਮੁਲਕਾਂ ਦੀ ਰੰਜਿਸ ਹੈ ਪਰ ਸਿੱਖ ਇਕ ਵੱਖਰੀ ਆਜਾਦ ਹਸਤੀ ਦੇ ਮਾਲਕ ਹਨ । ਇਨ੍ਹਾਂ ਤਿੰਨੇ ਵਿਰੋਧੀ ਪ੍ਰਮਾਣੂ ਸ਼ਕਤੀਆ ਨੂੰ ਸਿੱਖਾਂ ਨੂੰ ਬਤੌਰ ਇਕ ਵੱਖਰੀ ਕੌਮ ਦੇ ਪ੍ਰਵਾਨ ਕਰਦੇ ਹੋਏ ਕਿਸੇ ਵੀ ਦੇਸ਼ ਦਾ ਪਾਸਪੋਰਟ ਨਾ ਰੱਖਣ ਦੀ ਛੋਟ ਦੇਣ ਦੀ ਸਹੂਲਤ ਹੋਣੀ ਚਾਹੀਦੀ ਹੈ ।