ਦਿੱਲੀ ਵਿਖੇ ਹੋਏ ਵੱਡੇ ਇਕੱਠ ਵੱਲੋ ਪਾਰਲੀਮੈਟ ਘੇਰਨ ਦੇ ਵਰਤਾਰੇ ਨੇ ਹਿੰਦੂਤਵ ਅਮਲਾਂ ਨੂੰ ਅੱਗੇ ਵੱਧਣ ਤੋ ਰੋਕ ਦਿੱਤਾ: ਮਾਨ
ਫ਼ਤਹਿਗੜ੍ਹ ਸਾਹਿਬ, 21 ਜੁਲਾਈ ( ) “ਜਦੋ ਤੋਂ ਮੋਦੀ-ਸ਼ਾਹ, ਬੀਜੇਪੀ-ਆਰ.ਐਸ.ਐਸ ਦੇ ਇਹ ਕੱਟੜਵਾਦੀ ਲੋਕ ਹਕੂਮਤ ਤੇ ਬੈਠੇ ਹਨ, ਉਸ ਸਮੇ ਤੋਂ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਜ਼ਬਰੀ ਕੱਟੜਵਾਦੀ ਪ੍ਰੋਗਰਾਮਾਂ ਨੂੰ ਠੋਸਣ ਦੇ ਅਮਲ ਵੱਧਦੇ ਰਹੇ ਨੇ । ਇਨ੍ਹਾਂ ਆਰੀਆ ਸਮਾਜੀਆ ਨੇ ਪਹਿਲੇ ਬਾਬਰੀ ਮਸਜਿਦ ਤੋੜੀ, ਫਿਰ ਜਬਰੀ ਰਾਮ ਮੰਦਰ ਬਣਾਇਆ । ਜਿਸ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਗੰਗੋਈ ਨੇ ਰਾਮ ਮੰਦਰ ਦੇ ਹੱਕ ਵਿਚ ਫੈਸਲਾ ਦਿੱਤਾ ਸੀ ਉਸ ਨੂੰ ਇਵਜਾਨੇ ਵੱਜੋ ਰਾਜ ਸਭਾ ਮੈਬਰ ਨਾਮਜਦ ਕਰ ਦਿੱਤਾ ਗਿਆ । ਇਨ੍ਹਾਂ ਨੇ ਪਹਿਲੇ ਵੀ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਵੱਡੀ ਗਿਣਤੀ ਵਿਚ ਸਿੱਖ ਸਰਧਾਲੂਆ ਨੂੰ ਸ਼ਹੀਦ ਕੀਤਾ । ਝੂਠੇ ਪੁਲਿਸ ਮੁਕਾਬਲਿਆ ਵਿਚ ਸਿੱਖ ਨੌਜਵਾਨੀ ਦਾ ਗੈਰ ਜਮਹੂਰੀਅਤ ਢੰਗਾਂ ਨਾਲ ਕਤਲੇਆਮ ਕੀਤਾ ਗਿਆ । ਇਹ ਲੋਕ ਅਜਿਹੇ ਅਮਲ ਕਰਕੇ ਇਸ ਨੂੰ ਹਿੰਦੂਤਵ ਵੱਲ ਲੈਕੇ ਜਾ ਰਹੇ ਸੀ । ਪਰ ਬੀਤੇ ਦਿਨੀਂ ਦਿੱਲੀ ਵਿਖੇ ਹੋਏ ਵਿਸਾਲ ਇਕੱਠ ਤੇ ਪਾਰਲੀਮੈਟ ਨੂੰ ਘੇਰਨ ਦੀ ਕਾਰਵਾਈ ਨੇ ਇਨ੍ਹਾਂ ਦੇ ਹਿੰਦੂਤਵ ਕੱਟੜਵਾਦੀ ਅਮਲਾਂ ਨੂੰ ਅੱਗੇ ਵੱਧਣ ਤੋ ਰੋਕ ਲਗਾ ਦਿੱਤੀ ਹੈ । ਇਹ ਹੋਏ ਵਰਤਾਰੇ ਨੇ ਸਾਬਤ ਕਰ ਦਿੱਤਾ ਹੈ ਸ੍ਰੀ ਵਾਗਚੁੱਕ ਵਰਗੇ ਲਦਾਖ ਦੇ ਲੋਕਾਂ ਦੇ ਆਗੂ ਤੇ ਲੋਕ ਭਾਵਨਾਵਾ ਨੂੰ ਇਹ ਨਹੀ ਦਬਾਅ ਸਕਦੇ ਅਤੇ ਨਾ ਹੀ ਇਹ ਲਦਾਖ ਵਰਗੇ ਇਲਾਕੇ ਨੂੰ ਸਾਂਭ ਸਕਦੇ ਹਨ । ਕਿਉਂਕਿ 1962 ਵਿਚ 39,000 ਸਕੇਅਰ ਵਰਗ ਕਿਲੋਮੀਟਰ, 2020 ਅਤੇ 2022 ਵਿਚ 8000 ਸਕੇਅਰ ਕਿਲੋਮੀਟਰ ਉਹ ਇਲਾਕਾ ਜੋ 1834 ਵਿਚ ਖਾਲਸਾ ਦਰਬਾਰ ਦੀਆਂ ਫ਼ੌਜਾਂ ਨੇ ਆਪਣੇ ਰਾਜ ਭਾਗ ਵਿਚ ਸਾਮਿਲ ਕੀਤਾ ਸੀ ਉਸਦਾ ਕਬਜਾ ਚੀਨ ਨੂੰ ਕਰਵਾ ਦਿੱਤਾ । ਜੋ ਕਿ ਅੱਜ ਤੱਕ ਵਾਪਸ ਨਹੀ ਲੈ ਸਕੇ । ਜਦੋ ਵੀ ਚੀਨ ਨਾਲ ਉਪਰੋਕਤ ਲਦਾਖ ਦੇ ਇਲਾਕੇ ਬਾਰੇ ਕੋਈ ਗੱਲ ਹੋਵੇ ਤਾਂ ਉਸ ਵਿਚ ਇਕ ਸਿੱਖ ਨੁਮਾਇੰਦਾ ਹਰ ਕੀਮਤ ਤੇ ਸਾਮਿਲ ਹੋਣਾ ਚਾਹੀਦਾ ਹੈ । ਸਿੱਖਾਂ ਦੀ ਪ੍ਰਵਾਨਗੀ ਤੋ ਬਿਨ੍ਹਾਂ ਇਸ ਇਲਾਕੇ ਦਾ ਕੋਈ ਫੈਸਲਾ ਨਹੀ ਹੋਣਾ ਚਾਹੀਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਵਿਖੇ ਹੋਏ ਵੱਡੇ ਇੱਕਠ ਨੂੰ ਕੱਟੜਵਾਦੀ ਬੀਜੇਪੀ-ਆਰ.ਐਸ.ਐਸ ਦੇ ਪ੍ਰੋਗਰਾਮਾਂ ਨੂੰ ਅੱਗੇ ਵੱਧਣ ਉਤੇ ਰੋਕ ਲੱਗਣ ਦੀ ਗੱਲ ਕਰਦੇ ਹੋਏ ਅਤੇ ਲਦਾਖ ਦੇ ਇਲਾਕੇ ਸੰਬੰਧੀ ਕਿਸੇ ਤਰ੍ਹਾਂ ਦੀ ਗੱਲ ਹੋਣ ਤੇ ਉਸ ਵਿਚ ਸਿੱਖ ਨੁਮਾਇੰਦੇ ਨੂੰ ਸਾਮਿਲ ਕੀਤੇ ਜਾਣ ਦੀ ਪੈਰਵੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਹਿੰਦੂਤਵੀਆ ਦੀਆਂ ਫਿਰਕੂ ਦਿਸ਼ਾਹੀਣ ਨੀਤੀਆ ਦੀ ਬਦੌਲਤ ਇਥੇ ਬੇਰੁਜਗਾਰੀ, ਗਰੀਬੀ ਦੇ ਮਸਲੇ ਪਹਿਲੇ ਨਾਲੋ ਵੀ ਪੇਚੀਦਾ ਹੋ ਗਏ ਹਨ । ਜੋ ਟ੍ਰੇਡ ਸੰਬੰਧੀ ਅਮਰੀਕਾ ਨਾਲ ਗੱਲ ਹੋਈ ਹੈ, ਉਸ ਤੇ ਜਿੰਮੀਦਾਰਾਂ ਦੇ ਮਸਲੇ ਹੱਲ ਨਹੀ ਹੋਏ । ਸਿੱਖਾਂ ਦੇ ਮਸਲੇ ਵੀ ਲੰਮੇ ਸਮੇ ਤੋ ਹੱਲ ਨਹੀ ਕੀਤੇ ਜਾ ਰਹੇ । ਜਿਵੇ ਬੀਤੇ 15 ਸਾਲਾਂ ਤੋ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਨਾ ਕਰਵਾਉਣਾ, ਜਿੰਮੀਦਾਰਾਂ ਦੀਆਂ ਫਸਲਾਂ ਤੇ ਵਪਾਰੀਆ ਦੇ ਉਤਪਾਦਾਂ ਦਾ ਕੌਮਾਂਤਰੀ ਵਪਾਰ ਲਈ ਸਰਹੱਦਾਂ ਨੂੰ ਨਾ ਖੋਲਣਾ, ਪੰਜਾਬ ਦੇ ਦਰਿਆਵਾ, ਨਹਿਰਾਂ ਦੇ ਜਬਰੀ ਖੋਹੇ ਜਾ ਰਹੇ ਕੀਮਤੀ ਪਾਣੀਆ ਦੇ ਮਸਲੇ, ਭਾਖੜਾ ਬਿਆਸ ਮੈਨੇਜਮੈਟ ਬੋਰਡ ਉਤੇ ਪੰਜਾਬ ਦੇ ਅਧਿਕਾਰ ਖਤਮ ਕਰਨੇ, ਪੰਜਾਬ ਤੋ ਬਾਹਰ ਰਹਿ ਚੁੱਕੇ ਪੰਜਾਬੀ ਬੋਲਦੇ ਇਲਾਕਿਆ, ਰਾਜਧਾਨੀ ਚੰਡੀਗੜ੍ਹ ਨੂੰ ਪੰਜਾਬ ਦੇ ਤੁਰੰਤ ਹਵਾਲੇ ਕਰਨਾ, ਫ਼ੌਜ ਵਿਚ ਸਿੱਖਾਂ ਦੀ 33% ਬਣਦੀ ਕੋਟੇ ਦੀ ਬਹਾਲੀ, ਬੇਰੁਜਗਾਰੀ ਦੇ ਮਸਲੇ ਨੂੰ ਹੱਲ ਕਰਨ ਲਈ ਪੰਜਾਬ ਨੂੰ ਵੱਡੇ ਉਦਯੋਗ ਨਾ ਦੇਣਾ, ਵਿਧਵਾਵਾ ਅਤੇ ਬੀਬੀਆ ਦੀਆਂ ਪੈਨਸ਼ਨਾਂ ਐਲਾਨਣ ਤੇ ਵੀ 50% ਤੋ ਜਿਆਦਾ ਨੂੰ ਨਹੀ ਮਿਲ ਰਹੀਆ, ਮੁਲਾਜਮਾਂ ਦੀਆਂ ਤਨਖਾਹਾਂ ਤੇ ਭੱਤੇ ਦੇ ਮਸਲੇ ਹੱਲ ਨਹੀ ਹੋਏ, ਪੰਜਾਬ ਸੂਬੇ ਦੀ ਡੈਮੋਗ੍ਰਾਫੀ ਨੂੰ ਪ੍ਰਭਾਵਿਤ ਕਰਨ ਹਿੱਤ ਪ੍ਰਵਾਸੀਆ ਨੂੰ ਰਾਸਨ ਕਾਰਡ, ਵੋਟਰ ਕਾਰਡ, ਤੇਜੀ ਨਾਲ ਜਾਰੀ ਕਰਨ ਅਤੇ ਉਨ੍ਹਾਂ ਨੂੰ ਇਥੇ ਨੌਕਰੀਆ ਦੇਣ ਦੇ ਗੈਰ ਕਾਨੂੰਨੀ ਅਮਲ, ਪੰਜਾਬੀ ਬੋਲੀ, ਭਾਸ਼ਾ ਨੂੰ ਬਣਦਾ ਸਤਿਕਾਰ ਨਾ ਦੇਣਾ, ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਸੁਰੂ ਕਰਕੇ ਫਿਰ ਬੰਦ ਕਰ ਦੇਣਾ, ਸਿੱਖਾਂ ਦੇ ਕਾਤਲਾਂ ਨੂੰ ਬਣਦੀਆ ਸਜਾਵਾਂ ਨਾ ਦੇਣਾ, ਘੱਗਰ ਦੇ ਮਾਰੂ ਦਰਿਆ ਦੇ ਹੋਣ ਵਾਲੇ ਨੁਕਸਾਨ ਤੋ ਬਚਾਉਣ ਲਈ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਵੱਲੋ ਨਾ ਤਾਂ ਉਸਦੀ ਸਫਾਈ ਕਰਵਾਈ ਗਈ ਹੈ, ਨਾ ਕੰਡੇ ਪੱਕੇ ਕੀਤੇ ਗਏ ਹਨ ਜਿਸ ਨਾਲ ਆਉਣ ਵਾਲੇ ਸਮੇ ਵਿਚ ਹੋਰ ਨੁਕਸਾਨ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ, ਇਹ ਮਸਲੇ ਜਿਊ ਦੇ ਤਿਊ ਖੜ੍ਹੇ ਹਨ । ਇਸ ਸੰਬੰਧੀ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਅਤੇ ਨਫਰਤ ਫੈਲਾਈ ਜਾ ਰਹੀ ਹੈ ਜਦੋਕਿ ਇਨ੍ਹਾਂ ਨੇ ਸਮਾਜਿਕ ਤੌਰ ਤੇ ਉਪਰੋਕਤ ਗੰਭੀਰ ਵਿਸਿਆ ਤੇ ਕੋਈ ਕੰਮ ਨਹੀ ਕੀਤਾ ।
ਇਨ੍ਹਾਂ ਦੀ ਫ਼ੋਜ ਕੋਲ ਅਜੇ ਤੱਕ ਜੈਟ ਇੰਜਣ ਨਹੀ ਬਣਿਆ, ਸਟੈਲਥ ਜਹਾਜ ਵੀ ਨਹੀ ਹਨ । ਜਦੋਕਿ ਚੀਨ-ਪਾਕਿ ਦੁਸਮਣ ਮੁਲਕਾਂ ਕੋਲ ਸਟੈਲਥ ਅਤੇ ਆਧੁਨਿਕ ਮਸੀਨਾਂ ਤੇ ਹਥਿਆਰ ਹਨ । ਸਿੱਖਾਂ ਉਤੇ ਜਬਰੀ ਵੰਤੇ ਮਾਤਰਮ ਵਰਗੇ ਗਾਇਨ ਨੂੰ ਠੋਸਿਆ ਜਾ ਰਿਹਾ ਹੈ ਅਤੇ ਜੋ ਇਹ ਗਾਇਨ ਨਹੀ ਕਰੇਗਾ ਉਸਨੂੰ 3 ਸਾਲ ਦੀ ਸਜ਼ਾ ਦੇ ਐਲਾਨ ਕੀਤੇ ਜਾ ਰਹੇ ਹਨ । ਜਦੋਕਿ ਸਾਡੀ ਸਿੱਖ ਕੌਮ ਦਾ ਗਾਇਨ ਤਾਂ ਦੇਹ ਸਿਵਾ ਬਰ ਮੋਹਿ ਹੈ । ਅਸੀ ਵੰਦੇ ਮਾਤਰਮ ਕਦੀ ਨਹੀ ਗਾਵਾਂਗੇ । ਭਾਵੇਕਿ ਸਾਨੂੰ ਕਾਨੂੰਨੀ ਸਜਾਵਾਂ ਕਿਉ ਨਾ ਦੇਣ । ਅੱਜ ਤੱਕ ਇਨ੍ਹਾਂ ਫਾਂਸੀਵਾਦੀ ਤਾਕਤਾਂ ਨੇ ਗੰਗਾ ਦਾ ਪਾਣੀ ਵੀ ਸਾਫ ਨਹੀ ਕਰ ਸਕੇ । ਗਊਆ ਪਲਾਸਟਿਕ ਅਤੇ ਨੈਪਕਿੰਨ ਖਾਣ ਲਈ ਮਜਬੂਰ ਹਨ ਸਭ ਪਾਸੇ ਗੰਦ ਦੇ ਢੇਰ ਲੱਗੇ ਹੋਏ ਹਨ । ਫਿਰ ਇਨ੍ਹਾਂ ਦੀ ਸਰਕਾਰ ਨੂੰ ਪੰਜਾਬੀ ਕਿਵੇ ਪ੍ਰਵਾਨ ਕਰ ਸਕਦੇ ਹਨ ?