ਜਥੇਦਾਰ ਅਮਰੀਕ ਸਿੰਘ ਨੰਗਲ ਦੇ ਅਚਾਨਕ ਹੋਏ ਅਟੈਕ ਦੀ ਬਦੌਲਤ, ਪਾਰਟੀ ਉਨ੍ਹਾਂ ਦੀ ਅੱਛੀ ਸਿਹਤਯਾਬੀ ਲਈ ਅਰਦਾਸ ਕਰਦੀ ਹੈ : ਅੰਮ੍ਰਿਤਸਰ ਦਲ
ਫ਼ਤਹਿਗੜ੍ਹ ਸਾਹਿਬ, 13 ਜੁਲਾਈ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮਾਝਾ ਜੋਨ ਦੇ ਜਥੇਬੰਦਕ ਸਕੱਤਰ ਜਥੇ. ਅਮਰੀਕ ਸਿੰਘ ਨੰਗਲ ਨੂੰ ਕੁਝ ਦਿਨ ਪਹਿਲੇ ਇਕ ਜਬਰਦਸਤ ਅਟੈਕ ਹੋਇਆ ਸੀ । ਜਿਸ ਕਾਰਨ ਉਹ ਅੰਮ੍ਰਿਤਸਰ ਵਿਖੇ ਆਈ.ਸੀ.ਯੂ ਵਿਚ ਜੇਰੇ ਇਲਾਜ ਅਧੀਨ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਪਾਰਟੀ ਤੇ ਸੀਨੀਅਰ ਆਗੂ ਜਲਦੀ ਉਨ੍ਹਾਂ ਦੀ ਅੱਛੀ ਸਿਹਤਯਾਬੀ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੀ ਹੈ ਤਾਂ ਕਿ ਉਹ ਨੌ ਬਰ ਨੌ ਹੋ ਕੇ ਪਹਿਲੇ ਦੀ ਤਰ੍ਹਾਂ ਪਾਰਟੀ ਤੇ ਕੌਮ ਦੀ ਸੇਵਾ ਕਰਦੇ ਰਹਿਣ ।”
ਇਹ ਅਰਦਾਸ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਇਮਾਨ ਸਿੰਘ ਮਾਨ ਐਕਟਿੰਗ ਪ੍ਰਧਾਨ, ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਗੁਰਜੰਟ ਸਿੰਘ ਕੱਟੂ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ, ਅਵਤਾਰ ਸਿੰਘ ਖੱਖ, ਡਾ. ਹਰਜਿੰਦਰ ਸਿੰਘ ਜੱਖੂ ਸਭ ਜਰਨਲ ਸਕੱਤਰ, ਕੁਲਵੰਤ ਸਿੰਘ ਮਜੀਠਾ, ਕੁਲਵੰਤ ਸਿੰਘ ਮਝੈਲ, ਹਰਮਨਬੀਰ ਸਿੰਘ ਅੰਮ੍ਰਿਤਸਰ, ਸ਼ਮਸੇਰ ਸਿੰਘ ਬਰਾੜ, ਰਵੀ ਸੇਰ ਸਿੰਘ, ਬੀਬੀ ਰਛਪਿੰਦਰ ਕੌਰ ਗਿੱਲ ਆਦਿ ਆਗੂਆ ਨੇ ਸਾਂਝੇ ਤੌਰ ਤੇ ਉਨ੍ਹਾਂ ਦੀ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ ।