27 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ 188ਵੀਂ ਬਰਸੀਂ ਉਤੇ ਸਮੁੱਚੀ ਪਾਰਟੀ ਅਤੇ ਖ਼ਾਲਸਾ ਪੰਥ ਗੁਰਦੁਆਰਾ ਟਿੱਬੀ ਸਾਹਿਬ (ਰੋਪੜ੍ਹ) ਵਿਖੇ ਪਹੁੰਚਣ : ਮਾਨ
ਫ਼ਤਹਿਗੜ੍ਹ ਸਾਹਿਬ, 22 ਜੂਨ ( ) “ਕਿਉਂਕਿ ਖ਼ਾਲਸਾ ਪੰਥ ਲੰਮੇ ਸਮੇ ਤੋਂ ਹੁਕਮਰਾਨਾਂ ਵੱਲੋਂ ਵਿਧਾਨਿਕ, ਸਮਾਜਿਕ, ਧਾਰਮਿਕ, ਇਖਲਾਕੀ ਅਤੇ ਭੂਗੋਲਿਕ ਬੇਇਨਸਾਫ਼ੀਆਂ ਹੋਣ ਦਾ ਅਪਣੀਆ ਰਵਾਇਤਾ ਅਨੁਸਾਰ ਟਾਕਰਾ ਕਰਦਾ ਆ ਰਿਹਾ ਹੈ ਅਤੇ ਇਸਦੇ ਨਾਲ ਹੀ ਆਪਣੀ ਸੰਪੂਰਨ ਬਾਦਸਾਹੀ ਆਜਾਦ ਸਿੱਖ ਰਾਜ ਦੀ ਪ੍ਰਾਪਤੀ ਲਈ ਜ਼ਮਹੂਰੀਅਤ ਅਤੇ ਅਮਨਮਈ ਢੰਗ ਨਾਲ ਸੰਘਰਸ ਵੀ ਕਰਦਾ ਆ ਰਿਹਾ ਹੈ । ਕਿਉਂਕਿ ਅਸੀ ਇਹ ਰਾਜ ਭਾਗ ਜਿਥੇ ਗੁਰੂ ਸਾਹਿਬਾਨ ਜੀ ਦੀ ਹਲੀਮੀ ਰਾਜ ਵਾਲੀ ਸੋਚ ਤੇ ਅਧਾਰਿਤ ਸਮੁੱਚੇ ਵਰਗਾਂ ਨੂੰ ਬਰਾਬਰਤਾ ਦੇ ਆਧਾਰ ਤੇ ਅਧਿਕਾਰ ਤੇ ਹੱਕ ਪ੍ਰਦਾਨ ਕਰਨ ਨੂੰ ਲੈਕੇ ਕਾਇਮ ਕਰਨ ਜਾ ਰਹੇ ਹਾਂ, ਉਥੇ ਇਸ ਕਾਇਮ ਹੋਣ ਵਾਲੇ ਰਾਜ ਭਾਗ ਨੂੰ ਅਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ ਖ਼ਾਲਸਾ ਰਾਜ ਨੂੰ ਕਾਇਮ ਕਰਨ ਦਾ ਦ੍ਰਿੜ ਨਿਸ਼ਚਾ ਕਾਇਮ ਕੀਤਾ ਹੋਇਆ ਹੈ । ਜੋ ਕੌਮਾਂ ਆਪਣੇ ਮਹਾਨ ਨਾਇਕਾਂ, ਦਰਵੇਸ਼ਾਂ ਅਤੇ ਰਾਹਦੁਸੇਰਾ ਦਰਸਾਉਣ ਵਾਲੀਆ ਸਖਸ਼ੀਅਤਾਂ ਨੂੰ ਹਰ ਪਲ ਯਾਦ ਰੱਖਦੇ ਹੋਏ ਆਪਣੇ ਸੰਘਰਸ਼ਾਂ ਨੂੰ ਉਨ੍ਹਾਂ ਲੀਹਾਂ ਤੇ ਅੱਗੇ ਤੋਰਦੀਆ ਹਨ, ਉਹ ਕੌਮਾਂ ਹੀ ਹਰ ਕੀਮਤ ਤੇ ਆਪਣੀ ਮੰਜਿਲ ਪ੍ਰਾਪਤ ਕਰਦੀਆ ਹਨ । ਅਸੀ ਮਹਾਰਾਜਾ ਰਣਜੀਤ ਸਿੰਘ ਦੇ ਕੌਮਾਂਤਰੀ ਪੱਧਰ ਦੇ ਸਭ ਗੁਣਾਂ ਨਾਲ ਭਰਪੂਰ ਅੱਛੇ ਰਾਜ ਪ੍ਰਬੰਧ ਦੀ ਸੋਚ ਨੂੰ ਲੈਕੇ, ਉਨ੍ਹਾਂ ਦੇ ਰਾਜ ਭਾਗ ਨੂੰ ਯਾਦ ਕਰਦੇ ਹੋਏ ਮਹਾਰਾਜਾ ਰਣਜੀਤ ਸਿੰਘ ਦੀ 188ਵੀਂ ਬਰਸੀਂ ਗੁਰਦੁਆਰਾ ਟਿੱਬੀ ਸਾਹਿਬ, ਰੋਪੜ੍ਹ ਵਿਖੇ 27 ਜੂਨ ਨੂੰ ਸਵੇਰੇ 11 ਵਜੇ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਹੈ, ਸਮੁੱਚੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ, ਸਮਰੱਥਕਾਂ ਅਤੇ ਸਮੁੱਚੇ ਖਾਲਸਾ ਪੰਥ ਨੂੰ ਮੇਰੀ ਹਾਰਦਿਕ ਅਰਜੋਈ ਹੈ ਕਿ ਜਦੋ ਅਸੀ ਆਪਣੀ ਤਹਿਸੁਦਾ ਮੰਜਿਲ ਵੱਲ ਵੱਧ ਰਹੇ ਹਾਂ ਤਾਂ ਸਾਨੂੰ ਇਨ੍ਹਾਂ ਮਹਾਨ ਦਿਨਾਂ ਨੂੰ ਮਨਾਉਣ ਦੇ ਸਮੇ ਕਿਸੇ ਵੀ ਪੰਜਾਬੀ ਅਤੇ ਸਿੱਖ ਘਰ ਨੂੰ ਅਜਿਹੇ ਸਮਿਆ ਤੇ ਅਜਿਹੇ ਪ੍ਰੋਗਰਾਮਾਂ ਵਿਚ ਸਮੂਲੀਅਤ ਕਰਨ ਤੋ ਵਾਂਝੇ ਨਹੀ ਰਹਿਣਾ ਚਾਹੀਦਾ ਅਤੇ ਹੁੰਮ ਹੁੰਮਾਕੇ ਆਪਣੀ ਕੌਮੀ, ਸਰਬੱਤ ਦੇ ਭਲੇ ਵਾਲੀ ਸੋਚ ਤੇ ਅਧਾਰਿਤ ਬਰਾਬਰਤਾ ਵਾਲੇ ਰਾਜ ਭਾਗ ਨੂੰ ਕਾਇਮ ਕਰਨ ਲਈ ਕੀਤੇ ਜਾ ਰਹੇ ਉਦਮ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 27 ਨੂੰ ਗੁਰਦੁਆਰਾ ਟਿੱਬੀ ਸਾਹਿਬ, ਰੋਪੜ੍ਹ ਵਿਖੇ ਪਹੁੰਚਣ ਦੀ ਸਮੁੱਚੇ ਖਾਲਸਾ ਪੰਥ ਨੂੰ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਮਹਾਨ ਉਦਮ ਦੇ ਸਮਾਗਮ ਨੂੰ ਮਨਾਉਦੇ ਹੋਏ ਕੋਈ ਵੀ ਗੁਰਸਿੱਖ ਪਿੱਛੇ ਨਹੀ ਰਹੇਗਾ ਅਤੇ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਪੂਰਨ ਕਰਨਗੇ । ਉਨ੍ਹਾਂ ਸ. ਕੁਸਲਪਾਲ ਸਿੰਘ ਮਾਨ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਉਮੀਦਵਾਰ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੇ ਉਨ੍ਹਾਂ ਦੀ ਸਹਿਯੋਗੀ ਟੀਮ ਵੱਲੋ ਕੀਤੇ ਇਸ ਵੱਡੇ ਉਦਮ ਤੇ ਪ੍ਰਬੰਧ ਲਈ ਜਿਥੇ ਧੰਨਵਾਦ ਕੀਤਾ, ਉਥੇ ਜਿਸ ਵਿਸੇ ਉਤੇ ਇਹ ਇਕੱਤਰਤਾ ਕੀਤੀ ਜਾ ਰਹੀ ਹੈ, ਉਸਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਸਮੁੱਚੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਟੀਮ ਤੋ ਉਮੀਦ ਪ੍ਰਗਟ ਕੀਤੀ ਕਿ ਇਸ ਸਮਾਗਮ ਦੀਆਂ ਭਾਵਨਾਵਾ ਨੂੰ ਹਰ ਘਰ ਤੱਕ ਪਹੁੰਚਾਕੇ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਆਪਣੀ ਮੰਜਿਲ ਦੀ ਪ੍ਰਾਪਤੀ ਵੱਲ ਵੱਧਣਗੇ ।