ਗਿਆਨੀ ਦਿੱਤ ਸਿੰਘ ਵਰਗੀ ਦ੍ਰਿੜ ਅਤੇ ਵਿਦਵਤਾ ਭਰਪੂਰ ਸਖਸ਼ੀਅਤ ਦੇ ਨਾਮ ‘ਤੇ ਵੱਡਾ ਵਿਦਿਅਕ ਟ੍ਰੇਨਿੰਗ ਅਦਾਰਾ ਕਾਇਮ ਹੋਣਾ ਜ਼ਰੂਰੀ : ਮਾਨ

ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ ( ) “ਜਦੋ ਬੀਤੇ ਸਮੇਂ ਵਿਚ ਕੱਟੜਵਾਦੀ ਆਰੀਆ ਸਮਾਜੀਆ ਨੇ ਸਿੱਖਾਂ, ਇਸਾਈ, ਮੁਸਲਮਾਨਾਂ ਉਤੇ ਕੱਟੜਵਾਦੀ ਸੋਚ ਅਧੀਨ ਜ਼ਬਰ-ਜੁਲਮ ਤੇ ਹਮਲੇ ਸੁਰੂ ਕੀਤੇ ਹੋਏ ਸਨ ਅਤੇ ਸਾਡੇ ਅੰਗਰੇਜ਼ੀ ਟ੍ਰਿਬਿਊਨ ਦਾ ਅਦਾਰਾ ਜਿਸਨੂੰ ਸ. ਦਿਆਲ ਸਿੰਘ ਮਜੀਠੀਆ ਨੇ ਸੁਰੂ ਕੀਤਾ ਸੀ, ਇਸ ਉਤੇ ਬਾਅਦ ਵਿਚ ਆਰੀਆ ਸਮਾਜੀ ਪ੍ਰੇਮ ਭਾਟੀਆ ਵਰਗੇ ਲੋਕ ਕਾਬਜ ਹੋ ਚੁੱਕੇ ਸਨ, ਜੋ ਅਦਾਰਾ ਸਿੱਖਾਂ ਦੇ ਖਿਲਾਫ਼ ਲਿਖਦਾ ਸੀ । ਉਸ ਸਮੇਂ ਗਿਆਨੀ ਦਿੱਤ ਸਿੰਘ ਜੀ ਵਰਗੇ ਮਹਾਨ ਵਿਦਵਾਨ ਨੇ ਆਪਣੀ ਵਿਦਵਤਾ ਨਾਲ ਸਿੰਘ ਸਭਾ ਲਹਿਰ ਦੀ ਸੁਰੂਆਤ ਕੀਤੀ ਅਤੇ ਸਿੱਖੀ ਸੋਚ ਨੂੰ ਦ੍ਰਿੜਤਾ ਨਾਲ ਬਾਦਲੀਲ ਢੰਗ ਨਾਲ ਪ੍ਰਚਾਰਨ ਅਤੇ ਸਿੱਖ ਕੌਮ ਨੂੰ ਕੱਟੜਵਾਦੀਆ ਦੇ ਵਿਰੁੱਧ ਇਕ ਪਲੇਟਫਾਰਮ ਤੇ ਲਾਮਬੰਦ ਕਰਦੇ ਹੋਏ ਸਿੱਖੀ ਸੋਚ ਨੂੰ ਪ੍ਰਫੁੱਲਿਤ ਕੀਤਾ ਅਤੇ ਆਪਣੀਆ ਵਿਦਵਤਾ ਭਰਪੂਰ ਸੈਕੜੇ ਕਿਤਾਬਾਂ ਲਿਖਕੇ ਸਿੱਖ ਕੌਮ ਤੇ ਮਨੁੱਖਤਾ ਨੂੰ ਸਹੀ ਦਿਸ਼ਾ ਵੱਲ ਸੇਧ ਦੇਣ ਦੀ ਵੱਡੀ ਜਿ਼ੰਮੇਵਾਰੀ ਨਿਭਾਈ । ਅੱਜ ਅਸੀਂ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਮਨਾਉਣ ਦੀ ਖੁਸ਼ੀ ਪ੍ਰਾਪਤ ਕਰ ਰਹੇ ਹਾਂ । ਲੇਕਿਨ ਅੱਜ ਵੀ ਹਾਲਾਤ ਉਸ ਸਮੇ ਦੇ ਹਾਲਾਤਾਂ ਨਾਲੋ ਕੋਈ ਜਿਆਦਾ ਸਹੀ ਨਹੀਂ ਹਨ । ਕਿਉਂਕਿ ਹੁਕਮਰਾਨ ਹਰ ਖੇਤਰ ਵਿਚ ਘੱਟ ਗਿਣਤੀ ਸਿੱਖ, ਮੁਸਲਿਮ, ਇਸਾਈ ਆਦਿ ਨੂੰ ਸਾਜਸੀ ਢੰਗਾਂ ਰਾਹੀ ਹਮਲੇ ਕਰਕੇ ‘ਹਿੰਦੂਰਾਸਟਰ’ ਕਾਇਮ ਕਰਨ ਵੱਲ ਵੱਧ ਰਿਹਾ ਹੈ । ਜੋ ਸਾਡੀ ਸਿੱਖ ਕੌਮ ਲਈ ਗਹਿਰੀ ਚਿੰਤਾ ਦਾ ਵਿਸ਼ਾ ਹੈ । ਜਿਸ ਉਤੇ ਸਿੱਖ ਕੌਮ ਨੂੰ ਗੰਭੀਰਤਾ ਨਾਲ ਅਮਲ ਕਰਦੇ ਹੋਏ ਆਉਣ ਵਾਲੇ ਖ਼ਤਰੇ ਦਾ ਟਾਕਰਾ ਕਰਨ ਲਈ ਗਿਆਨੀ ਦਿੱਤ ਸਿੰਘ ਜੀ ਦੀਆਂ ਵਿਦਵਤਾ ਭਰਪੂਰ ਖੋਜਾਂ ਤੋ ਅਤੇ ਉਨ੍ਹਾਂ ਦੇ ਅਮਲਾਂ ਤੋ ਅਗਵਾਈ ਲੈਣੀ ਪਵੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ ਦੇ ਜਨਮ ਦਿਹਾੜੇ ਉਤੇ ਸਮੁੱਚੀ ਸਿੱਖ ਕੌਮ ਅਤੇ ਮਨੁੱਖਤਾ ਨੂੰ ਮੁਬਾਰਕਬਾਦ ਦਿੰਦੇ ਹੋਏ ਅਤੇ ਹਿੰਦੂ ਕੱਟੜਵਾਦੀ ਹੁਕਮਰਾਨਾਂ ਅਤੇ ਸੰਗਠਨਾਂ ਵੱਲੋ ਸਾਜ਼ਸੀ ਢੰਗਾਂ ਰਾਹੀ ਇਥੇ ਕੀਤੀਆ ਜਾ ਰਹੀਆ ਕਾਰਵਾਈਆ ਉਤੇ ਨਜਰ ਰੱਖਦੇ ਹੋਏ ਸਮੂਹਿਕ ਰੂਪ ਵਿਚ ਅਗਲੇਰੀਆ ਜਿ਼ੰਮੇਵਾਰੀਆ ਨੂੰ ਦ੍ਰਿੜਤਾ ਨਾਲ ਨਿਭਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸੇ ਸੋਚ ਅਧੀਨ ਪਹਿਲੇ ਹੁਕਮਰਾਨਾਂ ਨੇ ਜੰਮੂ-ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਦੇ ਹੋਏ ਉਥੋ ਦੀ ਨੌਜ਼ਵਾਨੀ ਨੂੰ ਖਤਮ ਕੀਤਾ ਅਤੇ ਉਨ੍ਹਾਂ ਦੇ ਵਿਧਾਨਿਕ ਆਜਾਦੀ ਦੇ ਹੱਕ ਕੁੱਚਲਕੇ ਉਥੋ ਦੀ ਜਮਹੂਰੀਅਤ ਨੂੰ ਤਹਿਸ-ਨਹਿਸ ਕਰਦਾ ਆ ਰਿਹਾ ਹੈ । ਅੱਜ ਜੋ ਦਿੱਲੀ ਵਿਖੇ ਮੁਸਲਿਮ ਕਾਰੋਬਾਰਾਂ ਅਤੇ ਘਰਾਂ ਉਤੇ ਬੁਲਡੋਜਰ ਚੱਲ ਰਹੇ ਹਨ, ਇਹ ਮਨੁੱਖਤਾ ਵਿਰੋਧੀ ਅਮਲਾਂ ਦਾ ਹਿੱਸਾ ਹੈ । ਅਜਿਹੇ ਸਮੇਂ ਗਿਆਨੀ ਦਿੱਤ ਸਿੰਘ ਵਰਗੇ ਮਹਾਨ ਵਿਦਵਾਨਾਂ ਵੱਲੋ ਪਾਏ ਪੂਰਨਿਆ ਉਤੇ ਸਿੱਖ ਕੌਮ ਨੂੰ ਪਹਿਰਾ ਦੇਣ ਦੀ ਅੱਜ ਸਖਤ ਲੋੜ ਹੈ । 

ਉਨ੍ਹਾਂ ਕਿਹਾ ਕਿ ਜਿਸ ਮਹਾਨ ਵਿਦਵਾਨ ਦੇ ਨਾਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਇਕ ਵੱਡੇ ਪੱਧਰ ਦਾ ਗ੍ਰੰਥੀਆਂ, ਪਾਠੀਆ, ਕੀਰਤਨੀਆ, ਢਾਡੀਆ, ਕਥਾਵਾਚਕਾਂ, ਤਬਲੇ ਆਦਿ ਦੀ ਟ੍ਰੇਨਿੰਗ ਦੇਣ ਲਈ ਉੱਚ ਕੋਟੀ ਦੇ ਮਾਹਿਰਾਂ ਦੀ ਅਗਵਾਈ ਹੇਠ ਵਿਦਿਅਕ ਅਦਾਰਾ ਕਾਇਮ ਹੋਣਾ ਚਾਹੀਦਾ ਸੀ, ਉਹ ਸਾਡੀ ਇਸ ਮਹਾਨ ਸੰਸਥਾਂ ਵੱਲੋ ਨਾ ਕਰਨਾ ਅਫ਼ਸੋਸਨਾਕ ਹੈ । ਇਸ ਦਿਸ਼ਾ ਵੱਲ ਜਦੋ ਵੀ ਐਸ.ਜੀ.ਪੀ.ਸੀ. ਦੀਆਂ ਚੋਣਾਂ ਹੋਣ ਉਪਰੰਤ ਸਾਨੂੰ ਇਸ ਸੰਸਥਾਂ ਦੇ ਪ੍ਰਬੰਧ ਦੀ ਜਿ਼ੰਮੇਵਾਰੀ ਪ੍ਰਾਪਤ ਹੋਈ ਤਾਂ ਅਸੀ ਗਿਆਨੀ ਦਿੱਤ ਸਿੰਘ ਜੀ ਦੇ ਨਾਮ ਤੇ ਉਪਰੋਕਤ ਟ੍ਰੇਨਿੰਗ ਅਦਾਰਾ ਪਹਿਲ ਦੇ ਆਧਾਰ ਤੇ ਸੁਰੂ ਕਰਨ ਦੀ ਖੁਸ਼ੀ ਮਹਿਸੂਸ ਕਰਾਂਗੇ । ਤਾਂ ਜੋ ਇਨ੍ਹਾਂ ਗ੍ਰੰਥੀਆਂ, ਪਾਠੀਆ, ਕੀਰਤਨੀਆ, ਢਾਡੀਆ, ਕਥਾਵਾਚਕ ਸੰਸਾਰ ਪੱਧਰ ਉਤੇ ਜਿਥੇ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਸਕਣ, ਉਥੇ ਸਾਡੀਆ ਵਿਦਵਤਾ ਭਰਪੂਰ ਗਿਆਨੀ ਦਿੱਤ ਸਿੰਘ ਵਰਗੀਆ ਸਖਸ਼ੀਅਤਾਂ ਵੱਲੋ ਆਪਣੀਆ ਲਿਖਤਾਂ ਰਾਹੀ ਦਿੱਤੀ ਸੇਧ ਨੂੰ ਵੀ ਸੰਸਾਰ ਦੇ ਕੋਨੇ ਕੋਨੇ ਵਿਚ ਪਹੁੰਚਾਉਣ ਦੇ ਸਮਰੱਥ ਹੋ ਸਕਣ । 

Leave a Reply

Your email address will not be published. Required fields are marked *