ਬੀਜੇਪੀ ਪੰਜਾਬ ਤੇ ਸਿੱਖ ਕੌਮ ਵਿਰੋਧੀ ਮੁਤੱਸਵੀ ਜਮਾਤ ‘ਸਿੱਖ ਚੇਹਰਿਆ’ ਦੇ ਬਿਨ੍ਹਾਂ ਤੇ ਪੰਜਾਬ ਦੇ ਰਾਜ ਭਾਗ ਵਿਚ ਕੋਈ ਪ੍ਰਾਪਤੀ ਨਹੀਂ ਕਰ ਸਕੇਗੀ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 30 ਮਈ ( ) “ਪੰਜਾਬ ਸੂਬੇ ਦੇ ਨਿਵਾਸੀਆ ਅਤੇ ਸਿੱਖ ਕੌਮ ਸਾਹਮਣੇ ਜੋ ਲੰਮੀ ਗਿਣਤੀ ਦੇ ਅਤਿ ਸੰਜ਼ੀਦਾ ਮਸਲੇ ਜਿਊ ਦੇ ਤਿਊ ਖੜ੍ਹੇ ਹਨ । ਬੀਜੇਪੀ ਵੱਲੋ ਅਤੇ ਮੁਤੱਸਵੀ ਜਮਾਤਾਂ ਵੱਲੋ ਇਨ੍ਹਾਂ ਮਸਲਿਆ ਨੂੰ ਜਾਣਬੁੱਝ ਕੇ ਲੰਮਾਂ ਕਰਦੇ ਹੋਏ ਸਿਆਸੀ ਸਤਰੰਜੀ ਚਾਲਾ ਚੱਲਣ ਵਿਚ ਬੀਜੇਪੀ-ਆਰ.ਐਸ.ਐਸ ਕਾਂਗਰਸ ਜਾਬਰ ਜਮਾਤ ਨਾਲ ਕੇਵਲ ਮੋਢਾ ਲਗਾਕੇ ਖੜ੍ਹੀ ਹੀ ਨਹੀ ਬਲਕਿ ਪੰਜਾਬ ਸੂਬੇ ਵਿਚ ਧਰਮਾਂ, ਕੌਮਾਂ, ਕਬੀਲਿਆ ਦੇ ਬਿਨ੍ਹਾਂ ਤੇ ਨਫਰਤ ਪੈਦਾ ਕਰਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਵਿਚ ਅੱਜ ਵੀ ਮੋਹਰੀ ਹੈ। ਜੇਕਰ ਇਹ ਕਹਿ ਲਿਆ ਜਾਵੇ ਕਿ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਲੰਮੇ ਸਮੇ ਤੋ ਲਟਕਦੇ ਆ ਰਹੇ ਗੰਭੀਰ ਮਸਲਿਆ ਨੂੰ ਹੱਲ ਕਰਨ ਦੀ ਬਜਾਇ ਕਾਂਗਰਸ ਦੀ ਤਰ੍ਹਾਂ ਬੀਜੇਪੀ-ਆਰ.ਐਸ.ਐਸ ਵੀ ਇਕਮਿਕ ਹਨ ਅਤੇ ਪੰਜਾਬੀਆਂ ਤੇ ਸਿੱਖਾਂ ਪ੍ਰਤੀ ਇਕੋ ਨੀਤੀ ਹੈ, ਇਨ੍ਹਾਂ ਮੁੱਦਿਆ ਨੂੰ ਉਛਾਲਕੇ ਇਹ ਦੋਵੇ ਫਿਰਕੂ ਜਮਾਤਾਂ ਸਿਆਸੀ ਫਾਇਦੇ ਲੈਣ ਦੀ ਤਾਕ ਵਿਚ ਰਹਿੰਦੇ ਹਨ ਤਾਂ ਇਸ ਵਿਚ ਕੋਈ ਅਤਿਕਥਨੀ ਨਹੀ ਹੋਵੇਗੀ । ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਜਾਂ ਮੁੱਖ ਮੰਤਰੀ ਦੇ ਅਹੁਦੇ ਲਈ ਜਾਂ ਸ੍ਰੀ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਹਰਿਆਣਾ ਦੇ ਸਿਰ ਉਤੇ ਦਸਤਾਰ ਸਜਾਕੇ ਪੰਜਾਬ ਵਿਚ ਫੇਰੀਆ ਮਰਵਾਉਣ ਵਾਲੇ ਅਜਿਹੇ ਬੀਜੇਪੀ ਦੇ ਗੁਲਾਮ ਸਿੱਖ ਚੇਹਰਿਆ ਨੂੰ ਅੱਗੇ ਕਿਉ ਨਾ ਲਗਾਉਣ ਇਹ ਜਮਾਤ ਪੰਜਾਬ ਸੂਬੇ, ਪੰਜਾਬੀਆਂ ਦੇ ਰਾਜ ਭਾਗ ਦੀ ਅਗਵਾਈ ਕਰਨ ਵਾਲੀ ਜਮਾਤ ਕਦਾਚਿਤ ਨਹੀ ਬਣ ਸਕਦੀ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ-ਆਰ.ਐਸ.ਐਸ ਫਿਰਕੂ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਜਮਾਤ ਵੱਲੋ ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਆਪਣੇ ਗੁਲਾਮ ‘ਸਿੱਖ ਚੇਹਰਿਆ’ ਨੂੰ ਅੱਗੇ ਲਿਆਉਣ ਜਾਂ ਸ੍ਰੀ ਸੈਣੀ ਵਰਗੇ ਮੁਤੱਸਵੀ ਆਗੂਆ ਦੇ ਸਿਰਾਂ ਉਤੇ ਦਸਤਾਰਾ ਸਜਾਕੇ ਪੰਜਾਬ ਵਿਚ ਭੇਜਣ ਦੇ ਕੀਤੇ ਜਾ ਰਹੇ ਡਰਾਮੇ ਕਦੀ ਵੀ ਪੰਜਾਬ ਵਿਚ ਬੀਜੇਪੀ ਨੂੰ ਪੰਜਾਬੀ ਅਤੇ ਸਿੱਖ ਕੌਮ ਸਿਆਸੀ ਸ਼ਕਤੀ ਪ੍ਰਦਾਨ ਨਹੀ ਕਰਨਗੇ । ਇਸ ਲਈ ਅਜਿਹੇ ਗੁੰਮਰਾਹਕੁੰਨ ਅਮਲਾਂ ਨਾਲ ਉਹ ਪੰਜਾਬੀਆਂ ਤੇ ਸਿੱਖਾਂ ਨੂੰ ਗੁੰਮਰਾਹ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਮੁਕਾਰਤਾ ਤੇ ਸਾਤਰਤਾ ਨਾਲ ਭਰੀ ਹੋਈ ਬੀਜੇਪੀ ਜਮਾਤ ਸੀ, ਜਿਨ੍ਹਾਂ ਦੇ ਆਗੂਆਂ ਸ੍ਰੀ ਵਾਜਪਾਈ ਤੇ ਸ੍ਰੀ ਅਡਵਾਨੀ ਨੇ ਮਰਹੂਮ ਇੰਦਰਾ ਗਾਂਧੀ ਨੂੰ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਨ ਲਈ ਨਹੀ ਉਕਸਾਇਆ ਬਲਕਿ ਕ੍ਰਮਵਾਰ ਸਿੱਖਾਂ ਦੀ ਕਾਤਲ ਇੰਦਰਾ ਨੂੰ ‘ਦੁਰਗਾ ਮਾਤਾ’ ਦਾ ਖਿਤਾਬ ਦੇਣ ਅਤੇ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ ਦੀ ਗੱਲ ਕਰਨ ਵਾਲੇ ਆਗੂ ਤੇ ਜਮਾਤ ਨੂੰ ਪੰਜਾਬੀ ਤੇ ਸਿੱਖ ਕੌਮ ਕਤਈ ਪ੍ਰਵਾਨ ਨਹੀ ਕਰਨਗੇ । ਉਨ੍ਹਾਂ ਕਿਹਾ ਕਿ ਉਹ ਫਿਰਕੂ ਜਮਾਤ ਹੈ ਜਿਸਨੇ 29 ਮਈ 1981 ਨੂੰ ਰੇਲਵੇ ਸਟੇਸਨ ਅੰਮ੍ਰਿਤਸਰ ਵਿਖੇ ਸੁਸੋਭਿਤ ਸ੍ਰੀ ਦਰਬਾਰ ਸਾਹਿਬ ਮਾਡਲ ਨੂੰ ਤੋੜਕੇ ਅਪਮਾਨ ਕੀਤਾ । ਉਪਰੰਤ ਮੂੰਹ ਵਿਚ ਸਿਗਰਟਾਂ, ਬੀੜੀਆ ਪਾ ਕੇ ਵੱਡੇ ਜਲੂਸ ਕੱਢਦੇ ਹੋਏ ਸਿੱਖਾਂ ਵਿਰੁੱਧ ‘ਕੱਛ, ਕੜਾ, ਕੰਘਾਂ, ਕਿਰਪਾਨ, ਇਨਕੋ ਭੇਜੋ ਪਾਕਿਸਤਾਨ’ ਦੇ ਨਫਰਤ ਭਰੇ ਨਾਅਰੇ ਲਗਾਕੇ ਜਹਿਰ ਉਗਲਦੇ ਰਹੇ । ਫ਼ੌਜ ਤੇ ਪੁਲਿਸ ਦੀ ਹਿੱਕ ਥਾਪੜਕੇ ਸਿੱਖ ਨੌਜਵਾਨੀ ਦੇ ਝੂਠੇ ਪੁਲਿਸ ਮੁਕਾਬਲੇ ਕਰਨ ਦੇ ਗੈਰ ਕਾਨੂੰਨੀ ਅਮਲਾਂ ਨੂੰ ਉਤਸਾਹਿਤ ਕਰਕੇ ਕਾਨੂੰਨੀ ਤੇ ਸਮਾਜਿਕ ਤੌਰ ਤੇ ਦੋਸ਼ੀ ਬਣਦੇ ਰਹੇ ਹਨ । ਇਸ ਤੋ ਇਲਾਵਾ ਇਹ ਉਹ ਬੀਜੇਪੀ ਜਮਾਤ ਹੈ ਜੋ ਸਜਾਵਾ ਪੂਰੀਆ ਕਰ ਚੁੱਕੇ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਦਾ ਵਿਰੋਧ ਕਰਦੀ ਆ ਰਹੀ ਹੈ । ਪੰਜਾਬ ਦੀ ਡੈਮੋਗ੍ਰਾਫੀ ਨੂੰ ਸਾਜਸੀ ਢੰਗ ਰਾਹੀ ਪ੍ਰਭਾਵਿਤ ਕਰਨ ਹਿੱਤ ਬਿਹਾਰ, ਯੂਪੀ ਤੇ ਹੋਰ ਸੂਬਿਆ ਦੇ ਪ੍ਰਵਾਸੀਆ ਨੂੰ ਇਥੇ ਰਾਸਨ ਕਾਰਡ, ਆਧਾਰ ਕਾਰਡ, ਵੋਟਰ ਕਾਰਡ ਪ੍ਰਦਾਨ ਕਰਕੇ ਪੱਕੇ ਬਸਿੰਦੇ ਬਣਾਉਦੇ ਹੋਏ ਬਹੁਸਿੱਖ ਵਸੋ ਵਾਲੇ ਸੂਬੇ ਨੂੰ ਘੱਟ ਗਿਣਤੀ ਵਿਚ ਕਰਨ ਦੇ ਮਨਸੂਬਿਆ ਤੇ ਅਮਲ ਕਰਦੀ ਆ ਰਹੀ ਹੈ । ਪੰਜਾਬ ਦੇ ਕਾਨੂੰਨੀ, ਮਲਕੀਅਤ, ਪਾਣੀਆ ਤੇ ਬਿਜਲੀ ਨੂੰ ਜਬਰੀ ਲੁੱਟਕੇ ਹਰਿਆਣਾ, ਰਾਜਸਥਾਂਨ, ਦਿੱਲੀ ਨੂੰ ਦੇਣ ਦੇ ਗੈਰ ਵਿਧਾਨਿਕ ਅਮਲ ਕਰਦੀ ਆ ਰਹੀ ਹੈ । ਫ਼ੌਜ ਵਿਚ ਸਿੱਖਾਂ ਦੀ 33% ਭਰਤੀ ਕੋਟੇ ਨੂੰ ਘਟਾਕੇ ਫਿਰਕੂ ਸੋਚ ਅਧੀਨ ਨਾਮਾਤਰ ਕਰ ਦਿੱਤਾ ਗਿਆ ਹੈ । ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਉਤੇ ਹਰਿਆਣੇ ਦੇ ਦਾਅਵੇ ਨੂੰ ਮਜਬੂਤ ਕਰਕੇ ਪੰਜਾਬੀਆ ਤੇ ਹਰਿਆਣਵੀਆ ਵਿਚ ਨਫਰਤ ਪੈਦਾ ਕਰ ਰਹੀ ਹੈ । ਭਾਖੜਾ ਬਿਆਸ ਮੈਨੇਜਮੈਟ ਬੋਰਡ ਦੇ ਪ੍ਰਬੰਧ ਵਿਚ ਪੰਜਾਬੀ ਹਿੱਸੇਦਾਰੀ ਖਤਮ ਕਰਨ, ਪੰਜਾਬ ਯੂਨੀਵਰਸਿਟੀ ਦੇ ਵੱਡੇ ਵਿਦਿਅਕ ਅਦਾਰੇ ਨੂੰ ਪੰਜਾਬ ਤੋ ਖੋਹਣ, ਇਸ ਯੂਨੀਵਰਸਿਟੀ ਵਿਚ ਪੰਜਾਬੀ ਬੋਲੀ, ਭਾਸਾ ਨੂੰ ਖਤਮ ਕਰਨ, ਪੰਜਾਬ ਦੇ ਸੈਨਿਕ ਸਕੂਲਾਂ ਵਿਚ ਪੰਜਾਬੀ ਦੇ ਸਥਾਂਨ ਤੇ ਸੰਸਕ੍ਰਿਤ ਲਾਜਮੀ ਕਰਨ, 3 ਕਿਸਾਨ ਮਾਰੂ ਕਾਨੂੰਨ ਪਾਸ ਕਰਨ, ਇਥੇ ਬਣਾਉਟੀ ਹੜ੍ਹ ਲਿਆਕੇ ਪੰਜਾਬੀਆ ਦੇ ਜਾਨੀ-ਮਾਲੀ ਨੁਕਸਾਨ ਕਰਨ ਅਤੇ ਕੋਈ ਵੀ ਮਾਲੀ ਮਦਦ ਨਾ ਕਰਕੇ, ਪੰਜਾਬ ਨੂੰ ਕੋਈ ਵੱਡਾ ਪ੍ਰੋਜੈਕਟ ਨਾ ਦੇ ਕੇ, 15 ਸਾਲਾਂ ਤੋ ਐਸ.ਜੀ.ਪੀ.ਸੀ ਦੀਆਂ ਚੋਣਾਂ ਨਾ ਕਰਵਾਉਣ, ਕਾਤਲ ਤੇ ਬਲਾਤਕਾਰੀ ਸਿਰਸੇਵਾਲੇ ਸਾਧ ਨੂੰ 16 ਵਾਰ ਪੈਰੋਲ ਦੇਣ ਅਤੇ ਸਾਡੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਇਸ ਵਿਧਾਨਿਕ ਹੱਕ ਨੂੰ ਕੁੱਚਲਣ, 84 ਦੇ ਸਿੱਖ ਕਤਲੇਆਮ ਦੇ ਕਿਸੇ ਵੀ ਦੋਸੀ ਨੂੰ ਸਜ਼ਾ ਨਾ ਦੇਣ, ਪੰਜਾਬ ਦੇ ਪਾਣੀਆ ਦੀ ਰੀਐਲਟੀ ਕੀਮਤ 16 ਹਜਾਰ ਕਰੋੜ ਰੁਪਏ ਦਾ ਭੁਗਤਾਨ ਨਾ ਕਰਨ ਅਤੇ ਸੈਟਰ ਦੇ ਹਿੱਸੇ ਵਿਚੋ ਜੀ.ਐਸ.ਟੀ ਨਾ ਦੇਣ, ਪੰਜਾਬ ਦੀਆਂ ਖੇਤੀ ਤੇ ਵਪਾਰਕ ਵਸਤਾਂ ਦੇ ਵਪਾਰ ਲਈ ਸਰਹੱਦਾ ਨਾ ਖੋਲਣ, ਵਾਰ-ਵਾਰ ਆਪ੍ਰੇਸਨ ਸਿੰਧੂਰ, ਸਰਜੀਕਲ ਸਟ੍ਰਾਈਕ ਅਤੇ ਬਾਲਾਕੋਟ ਐਕਸਨ ਦੀਆਂ ਕਾਰਵਾਈਆ ਕਰਕੇ ਜਾਣਬੁੱਝ ਕੇ ਜੰਗਾਂ-ਯੁੱਧਾਂ ਨੂੰ ਸੱਦਾ ਦੇਣ ਅਤੇ ਪੰਜਾਬ ਸੂਬੇ ਨੂੰ ਹਰ ਖੇਤਰ ਵਿਚ ਮਨਫੀ ਕਰਨ ਦੇ ਅਮਲ ਪ੍ਰਤੱਖ ਕਰਦੇ ਹਨ ਕਿ ਇਹ ਬੀਜੇਪੀ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਜਮਾਤ ਹੈ । ਹੁਣ ਸ੍ਰੀ ਨਾਇਬ ਸਿੰਘ ਸੈਣੀ ਵਰਗੇ ਮੁੱਖ ਮੰਤਰੀ ਦਸਤਾਰਾ ਸਜਾਕੇ ਜਾਂ ਸ. ਕੇਵਲ ਸਿੰਘ ਢਿੱਲੋ ਵਰਗੇ ਬੀਜੇਪੀ ਦੇ ਗੁਲਾਮ ਸਿੱਖ ਚੇਹਰਿਆ ਨੂੰ ਅਹੁਦੇ ਦੇ ਕੇ ਪੰਜਾਬੀਆਂ ਤੇ ਸਿੱਖਾਂ ਨੂੰ ਨਾ ਤਾਂ ਗੁੰਮਰਾਹ ਕਰ ਸਕਣਗੇ ਅਤੇ ਨਾ ਹੀ ਪੰਜਾਬ ਦੀ ਸਿਆਸਤ ਉਤੇ ਕਾਬਜ ਹੋਣ ਦੇ ਮੰਦਭਾਵਨਾ ਭਰੇ ਮਨਸੂਬਿਆ ਵਿਚ ਇਹ ਕਦੀ ਕਾਮਯਾਬ ਹੋ ਸਕਣਗੇ ।
ਸ. ਟਿਵਾਣਾ ਨੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਸਮੂਹਿਕ ਤੌਰ ਤੇ ਗੰਭੀਰਤਾ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮਨੁੱਖਤਾ ਪੱਖੀ ਅਤੇ ਇਨਸਾਨੀਅਤ ਪੱਖੀ ਅਮੀਰ ਵਿਰਸੇ ਨੂੰ ਕਾਇਮ ਰੱਖਣ ਅਤੇ ਇਸ ਸੂਬੇ ਵਿਚ ਸਥਾਈ ਤੌਰ ਤੇ ਅਮਨ ਚੈਨ ਕਾਇਮ ਕਰਨ ਲਈ ਸਭ ਪੰਜਾਬੀ ਤੇ ਸਿੱਖ ਸੰਗਠਨ ਜਿੰਨੀ ਜਲਦੀ ਹੋ ਸਕੇ, ਇਕ ਹੋ ਕੇ ਉਪਰੋਕਤ ਬੀਜੇਪੀ-ਆਰ.ਐਸ.ਐਸ, ਕਾਂਗਰਸ ਅਤੇ ਆਮ ਆਦਮੀ ਵਰਗੀ ਵਰਗੀ ਇਨ੍ਹਾਂ ਦੀ ਬੀ ਟੀਮ ਨੂੰ ਸੂਬੇ ਦੇ ਰਾਜ ਭਾਗ ਤੋ ਦੂਰ ਰੱਖਣ ਦੀ ਇਖਲਾਕੀ ਜਿੰਮੇਵਾਰੀ ਨਿਭਾਉਣ ।