ਸ. ਕੇਵਲ ਸਿੰਘ ਢਿੱਲੋਂ ਦੇ ਬੀਜੇਪੀ ਪੰਜਾਬ ਦਾ ਪ੍ਰਧਾਨ ਬਣਨ ਉਤੇ ਜੈ ਸ੍ਰੀ ਰਾਮ ਅਤੇ ਵੰਦੇ ਮਾਤਰਮ : ਮਾਨ
ਫ਼ਤਹਿਗੜ੍ਹ ਸਾਹਿਬ, 29 ਮਈ ( ) “ਜੋ ਪੰਜਾਬ ਸੂਬੇ ਤੇ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਜਮਾਤ ਬੀਜੇਪੀ ਨੇ ਪੰਜਾਬ ਯੂਨਿਟ ਦੇ ਪ੍ਰਧਾਨ ਦੀ ਤਬਦੀਲੀ ਕਰਕੇ ਸ. ਕੇਵਲ ਸਿੰਘ ਢਿੱਲੋ ਨੂੰ ਇਹ ਅਹੁਦਾ ਦਿੱਤਾ ਹੈ, ਅਸੀ ਇਸ ਉਤੇ ਸ. ਕੇਵਲ ਸਿੰਘ ਢਿੱਲੋ ਨੂੰ ‘ਵੰਦੇ ਮਾਤਰਮ ਅਤੇ ਜੈ ਸ੍ਰੀ ਰਾਮ’ ਕਹਿੰਦੇ ਹਾਂ ।”
ਇਹ ਪ੍ਰਤੀਕਰਮ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ ਦੀ ਮੁਤੱਸਵੀ ਤੇ ਫਿਰਕੂ ਜਮਾਤ ਵੱਲੋ ਪੰਜਾਬੀਆਂ ਤੇ ਸਿੱਖਾਂ ਨੂੰ ਲੁਭਾਉਣ ਅਤੇ ਗੁੰਮਰਾਹ ਕਰਨ ਹਿੱਤ ਮੁਤੱਸਵੀ ਜਮਾਤਾਂ ਦੇ ਗੁਲਾਮ ਬਣੇ ਸ. ਕੇਵਲ ਸਿੰਘ ਢਿੱਲੋ ਨੂੰ ਬੀਜੇਪੀ ਜਮਾਤ ਪੰਜਾਬ ਦਾ ਪ੍ਰਧਾਨ ਬਣਨ ਉਤੇ ਜਾਹਰ ਕਰਦੇ ਹੋਏ ਦਿੱਤਾ । ਉਨ੍ਹਾਂ ਕਿਹਾ ਕਿ ਬੀਜੇਪੀ ਜਮਾਤ ਪਦਾਰਥਵਾਦੀ ਸੋਚ ਵਾਲੇ ਸਿੱਖਾਂ ਨੂੰ ਡਰਾ ਧਮਕਾਕੇ ਜਾਂ ਲਾਲਚ ਵੱਸ ਕਰਕੇ ਆਪਣੀ ਪਾਰਟੀ ਵਿਚ ਸਿੱਖ ਚੇਹਰਿਆ ਦੀ ਕਿੰਨੀ ਵੀ ਗਿਣਤੀ ਕਿਉ ਨਾ ਵਧਾ ਲਵੇ, ਪਰ ਪੰਜਾਬੀ ਤੇ ਸਿੱਖ ਜਿਨ੍ਹਾਂ ਉਤੇ ਬੀਤੇ ਸਮੇ ਵਿਚ ਇਨ੍ਹਾਂ ਮੁਤੱਸਵੀ ਹੁਕਮਰਾਨਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਬਿਨ੍ਹਾਂ ਵਜਹ ਫ਼ੌਜਾ ਚਾੜਨ ਦੀ ਮਨੁੱਖਤਾ ਮਾਰੂ ਸੋਚ ਨੂੰ ਉਭਾਰਿਆ ਤੇ ਮਜਬੂਤ ਕੀਤਾ ਹੋਵੇ, ਪੰਜਾਬ ਵਿਚ ਨਫਰਤ ਭਰੀ ਸੋਚ ਨੂੰ ਫੈਲਾਕੇ ਆਪਣੇ ਸਿਆਸੀ ਸਵਾਰਥਾਂ ਦੀਆਂ ਪੂਰਤੀਆ ਕਰਦੇ ਆਏ ਹੋਣ ਅਤੇ ਇਥੋ ਦੇ ਮਾਹੌਲ ਨੂੰ ਵਿਸਫੋਟਕ ਬਣਾਕੇ ਬਹੁਗਿਣਤੀ ਹਿੰਦੂ ਨੂੰ ਡਰਾਕੇ ਵੋਟਾਂ ਪ੍ਰਾਪਤ ਕਰਦੇ ਰਹੇ ਹੋਣ ਉਹ ਕਦੀ ਵੀ ਪੰਜਾਬ ਦੇ ਰਾਜ ਭਾਗ ਉਤੇ ਆਪਣੀਆ ਅਜਿਹੀਆ ਸਾਜਿਸਾਂ ਤੇ ਮੰਦਭਾਵਨਾ ਭਰੀਆ ਕਾਰਵਾਈਆ ਨਾਲ ਇਥੋ ਦੇ ਰਾਜ ਭਾਗ ਤੇ ਕਾਬਜ ਨਹੀ ਹੋ ਸਕੇ ਅਤੇ ਨਾ ਹੀ ਇਥੋ ਦੇ ਪੰਜਾਬੀ ਤੇ ਸਿੱਖ ਜੋ ਸਰਹੱਦੀ ਸੂਬੇ ਦੀਆਂ ਵੱਡੀਆ ਔਕੜਾ ਨਾਲ ਲੰਮੇ ਸਮੇ ਤੋ ਜੂਝਦੇ ਆ ਰਹੇ ਹਨ ਇਨ੍ਹਾਂ ਨੂੰ ਮੂੰਹ ਨਹੀ ਲਾਉਣਗੇ । ਬਲਕਿ ਇਸ ਵਾਰੀ ਸਰਬੱਤ ਦੇ ਭਲੇ ਦੀ ਸੋਚ ਤੇ ਅਧਾਰਿਤ ਸਮੂਹ ਕੌਮਾਂ, ਵਰਗਾਂ, ਧਰਮਾਂ ਦੀ ਬਿਹਤਰੀ ਚਾਹੁੰਣ ਵਾਲੀ ਖਾਲਸਾਈ ਸਰਕਾਰ ਕਾਇਮ ਕਰਨ ਵਿਚ ਯੋਗਦਾਨ ਪਾਉਣਗੇ । ਉਨ੍ਹਾਂ ਸ. ਕੇਵਲ ਸਿੰਘ ਢਿੱਲੋ ਨੂੰ ਉਨ੍ਹਾਂ ਦੀ ਬੀਜੇਪੀ ਪਾਰਟੀ ਦੇ ਬਿਨ੍ਹਾਂ ਤੇ ਪ੍ਰਸ਼ਨ ਕਰਦੇ ਹੋਏ ਕਿਹਾ ਕਿ ਜੋ ਨਵੀ ਜਨਗਣਨਾ ਹੋ ਰਹੀ ਹੈ, ਉਹ ਫਾਰਮ ਹਿੰਦੀ ਵਿਚ ਭਰੇ ਜਾ ਰਹੇ ਹਨ । ਜਦੋਕਿ ਪੰਜਾਬੀਆਂ ਦੀ ਆਪਣੀ ਮਾਤ ਭਾਸਾ ਪੰਜਾਬੀ ਜੁਬਾਨ ਤੇ ਬੋਲੀ ਹੈ। ਇਸ ਵਿਸੇ ਤੇ ਉਨ੍ਹਾਂ ਨੇ ਕੀ ਸਟੈਂਡ ਲਿਆ ਹੈ ਜਾ ਲੈਣਗੇ ?
ਸ. ਮਾਨ ਨੇ ਇਕ ਹੋਰ ਵੱਡਾ ਇਕਸਾਫ ਕਰਦੇ ਹੋਏ ਜੋ ਬੀਜੇਪੀ ਅਤੇ ਸ. ਕੇਵਲ ਸਿੰਘ ਢਿੱਲੋ ਦੇ ਹਮਾਇਤੀ ਅਮਰੀਕਨ ਕੰਪਨੀ ਕੋਕਾ ਕੋਲਾ ਨੂੰ ਇਥੇ ਪੰਜਾਬ ਵਿਚ ਲਿਆਉਣ ਬਾਰੇ ਪ੍ਰਚਾਰ-ਪ੍ਰਸਾਰ ਕਰਦੇ ਆ ਰਹੇ ਹਨ, ਇਹ ਬਿਲਕੁਲ ਨਿਰਆਧਾਰ ਤੇ ਸੱਚਾਈ ਤੋ ਕੋਹਾ ਦੂਰ ਗੱਲ ਹੈ । ਜਦੋ ਉਪਰੋਕਤ ਅਮਰੀਕਨ ਕੰਪਨੀ ਕੋਕਾ ਕੋਲਾ ਨੇ ਆਪਣਾ ਯੂਨਿਟ ਇਥੇ ਸਥਾਪਿਤ ਕਰਨਾ ਸੀ, ਤਾਂ ਸੋਸਲਿਸਟ ਪਾਰਟੀ ਅਤੇ ਫਿਰਕੂਆ ਨੇ ਇਸਦਾ ਸਖਤ ਵਿਰੋਧ ਕੀਤਾ ਸੀ ਕਿਉਂਕਿ ਮੈ ਉਸ ਸਮੇ ਪਾਰਲੀਮੈਟ ਮੈਬਰ ਸੀ ਅਤੇ ਮੈਂ ਲਿਖਤੀ ਰੂਪ ਵਿਚ ਉਪਰੋਕਤ ਕੰਪਨੀ ਨੂੰ ਦਲੀਲ ਸਹਿਤ ਇਥੇ ਲਿਆਉਣ ਬਾਰੇ ਲਿਖਿਆ ਉਪਰੰਤ ਉਸ ਕੰਪਨੀ ਦੇ ਆਉਣ ਦਾ ਇਥੇ ਸਬੱਬ ਬਣਿਆ । ਸ. ਕੇਵਲ ਸਿੰਘ ਢਿੱਲੋ ਨੇ ਤਾਂ ਇਸ ਕੰਪਨੀ ਦੇ ਨਾਮ ਉਤੇ ਆਪਣੇ ਵਪਾਰ ਤੇ ਕਾਰੋਬਾਰ ਹੀ ਵਧਾਏ ਹਨ । ਨਾ ਕਿ ਇਸ ਕੰਪਨੀ ਨੂੰ ਇਥੇ ਲਿਆਉਣ ਵਿਚ ਕਿਸੇ ਤਰ੍ਹਾਂ ਦਾ ਯੋਗਦਾਨ ਪਾਇਆ ਹੈ ।