ਦਾ ਟ੍ਰਿਬਿਊਨ ਸਿੱਖਾਂ ਦੇ ਨਾਮ ਨਾਲ ਸਿੰਘ ਸ਼ਬਦ ਨਾ ਲਿਖਕੇ ਨਸ਼ਲਵਾਦੀ ਸੋਚ ਅਧੀਨ ਸਿੱਖ ਕੌਮ ਨੂੰ ਨਫਰਤ ਕਰਦੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 16 ਮਈ ( ) “ਜੋ ਦਾ ਟ੍ਰਿਬਿਊਨ ਅਖਬਾਰ ਹੈ, ਇਸ ਉਤੇ ਮੰਨੂਸਮ੍ਰਿਤੀ ਦੀ ਸੋਚ ਵਾਲੇ ਲੋਕਾਂ ਦਾ ਸੁਰੂ ਤੋ ਹੀ ਕਬਜਾ ਹੈ । ਜਦੋਕਿ ਇਸ ਅਖ਼ਬਾਰ ਨੂੰ ਸੁਰੂ ਕਰਨ ਵਾਲੇ ਸ. ਦਿਆਲ ਸਿੰਘ ਮਜੀਠੀਆ ਇਕ ਸਿੱਖ ਸਨ। ਉਨ੍ਹਾਂ ਨੂੰ ਇਨ੍ਹਾਂ ਮੁਤੱਸਵੀ ਫਿਰਕੂਆ ਨੇ ਗੁੰਮਰਾਹ ਕਰਕੇ ਬ੍ਰਾਹਮਣਵਾਦੀ ਸੋਚ ਵਿਚ ਸਾਮਿਲ ਕਰ ਲਿਆ ਸੀ । ਜੋ ਮੰਨੂਸਮ੍ਰਿਤੀ ਦੇ ਰਿਗ ਵੇਦ ਹਨ, ਉਹ ਬਿਆਸ ਦੇ ਕੰਡੇ ਤੇ ਬੈਠਕੇ ਨਸਲਵਾਦੀ ਲੋਕਾਂ ਵੱਲੋ ਲਿਖੇ ਗਏ ਸਨ । ਜਿਵੇ ਨਾਜੀਆ ਨੇ 60 ਲੱਖ ਉਨ੍ਹਾਂ ਯਹੂਦੀਆ ਜੋ ਲੂਲੇ-ਲੰਗੜੇ ਅਤੇ ਦਿਮਾਗੀ ਤੌਰ ਤੇ ਕੰਮਜੋਰ ਸਨ, ਉਨ੍ਹਾਂ ਨੂੰ ਗੈਸ ਚੈਬਰਾਂ ਵਿਚ ਪਾ ਕੇ ਸਾੜ ਦਿੱਤਾ ਸੀ । ਉਸੇ ਤਰ੍ਹਾਂ ਦੇ ਅਮਲ ਇਹ ਆਰੀਅਨ ਹੁਕਮਰਾਨ ਸਿੱਖ ਕੌਮ ਨਾਲ ਨਫਰਤ ਭਰਿਆ ਨਿਰੰਤਰ ਵਿਵਹਾਰ ਕਰਦੇ ਆ ਰਹੇ ਹਨ । ਦਾ ਟ੍ਰਿਬਿਊਨ ਉਸ ਸਮੇ ਦਾ ਸਮਾਜਿਕ ਅਖਬਾਰ ਸੀ ਜੋ ਦੁਨੀਆ ਦੀ ਆਜਾਦ ਪ੍ਰੈਸ ਦੀ ਸੋਚ ਦੀ ਗੱਲ ਕਰਦਾ ਸੀ । ਪਰ ਆਰੀਅਨ ਲੋਕਾਂ ਨੇ ਪ੍ਰੈਸ ਦੀ ਆਜਾਦੀ ਨੂੰ ਕੁੱਚਲਕੇ ਇਸ ਅਖਬਾਰ ਦਾ ਚੇਹਰਾ ਨਫਰਤ ਭਰਿਆ ਬਣਾ ਦਿੱਤਾ ਹੈ । ਇਹੀ ਵਜਹ ਹੈ ਕਿ ਦੁਨੀਆ ਦੀ ਪ੍ਰੈਸ ਦੀ ਆਜਾਦੀ ਵਿਚ ਇੰਡੀਆ ਦਾ ਚੇਹਰਾ ਪਾਕਿਸਤਾਨ ਤੋ ਵੀ ਥੱਲ੍ਹੇ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਾ ਟ੍ਰਿਬਿਊਨ ਅਦਾਰੇ ਵੱਲੋ ਸਿੱਖ ਸਿਆਸਤਦਾਨਾਂ ਤੇ ਸਖਸੀਅਤਾਂ ਦੇ ਨਾਮ ਨਾਲ ਪ੍ਰਕਾਸਿਤ ਹੋਣ ਵਾਲੀਆ ਖਬਰਾਂ ਵਿਚ ਉਨ੍ਹਾਂ ਦੇ ਨਾਮ ਸਿੰਘ ਕੱਟਕੇ ਲਿਖਣ ਦੀ ਮੰਦਭਾਵਨਾ ਭਰੀ ਸੋਚ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਅਦਾਰੇ ਵੱਲੋ ਸਿੱਖਾਂ ਵਿਰੁੱਧ ਨਫਰਤ ਉਜਾਗਰ ਕਰਨ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਅਦਾਰਾ ਐਨੀ ਮੰਨੂਸਮ੍ਰਿਤੀ ਦੀ ਨਸਲਵਾਦੀ ਸੋਚ ਦਾ ਗੁਲਾਮ ਬਣ ਚੁੱਕਿਆ ਹੈ ਕਿ ਸਾਡੀਆ ਮਨੁੱਖਤਾ ਤੇ ਇਨਸਾਨੀਅਤ ਪੱਖੀ ਖਬਰਾਂ ਨੂੰ ਵੀ ਪ੍ਰਕਾਸਿਤ ਕਰਨ ਤੋ ਭੱਜ ਜਾਂਦਾ ਹੈ । ਦੂਸਰਾ ਸਾਡੀ ਸਿੱਖੀ ਦੀ ਪਹਿਚਾਣ ਜੋ ਸਾਨੂੰ ਗੁਰੂ ਸਾਹਿਬਾਨ ਨੇ ‘ਸਿੰਘ ਅਤੇ ਕੌਰ’ ਨਾਮ ਨਾਲ ਅਣਖੀਲੀ ਵੱਖਰੀ ਪਹਿਚਾਣ ਦਿੱਤੀ ਹੈ, ਉਸਨੂੰ ਪ੍ਰਕਾਸਿਤ ਨਾ ਕਰਕੇ ਸਾਡੀ ਪਹਿਚਾਣ ਉਤੇ ਹਮਲਾ ਕਰਦਾ ਆ ਰਿਹਾ ਹੈ ।