ਬੀਜੇਪੀ ਦੀ ਜਿੱਤ ਨਾਲ ਲੰਮੇ ਸਮੇ ਤੋ ਸੀ.ਪੀ.ਆਈ, ਸੀ.ਪੀ.ਐਮ ਨਾਲ ਸੰਬੰਧਤ ਵੰਡੇ ਹੋਏ ਕਾਮਰੇਡਾਂ ਨੂੰ ਸਿਆਸੀ ਸ਼ਕਤੀ ਲਈ ਬਲ ਮਿਲੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 07 ਮਈ ( ) “ਜੋ ਸਿਆਸੀ ਲੋਕ ਮੌਕਾਪ੍ਰਸਤੀ ਦੀ ਸੋਚ ਅਧੀਨ ਹਵਾ ਦਾ ਰੁੱਖ ਦੇਖਕੇ ਆਪੋ ਆਪਣੀਆ ਮਾਂ-ਜਮਾਤਾਂ ਨੂੰ ਅਲਵਿਦਾ ਕਹਿਕੇ ਧੜਾਧੜ ਘੱਟ ਗਿਣਤੀ ਕੌਮਾਂ ਵਿਰੋਧੀ ਪਾਰਟੀ ਬੀਜੇਪੀ ਜਮਾਤ ਵਿਚ ਸਾਮਿਲ ਹੋ ਰਹੇ ਹਨ, ਉਨ੍ਹਾਂ ਦੇ ਇਖਲਾਕ ਆਪਣੀ ਮਾਂ-ਜਮਾਤ ਅਤੇ ਸਾਮਿਲ ਹੋਣ ਵਾਲੀ ਜਮਾਤ ਵਿਚ ਸੱਕੀ ਹੀ ਰਹਿਣਗੇ ਅਤੇ ਅਜਿਹੇ ਇਨਸਾਨ ਕਦੀ ਵੀ ਕਿਸੇ ਵੀ ਜਮਾਤ ਲਈ ਕਦਾਚਿਤ ਲਾਹੇਵੰਦ ਨਹੀ ਹੋ ਸਕਦੇ ਅਤੇ ਨਾ ਹੀ ਸਿੱਖ ਕੌਮ ਦਾ ਇਤਿਹਾਸ ਇਸ ਗੱਲ ਦੀ ਇਜਾਜਤ ਦਿੰਦਾ ਹੈ ਕਿ ਸਿੱਖ ਹੋ ਕੇ ਹਕੂਮਤ ਜਮਾਤਾਂ ਦੇ ਗੁਲਾਮ ਬਣਨ ਅਤੇ ਲਾਲਚ ਵੱਸ ਹੋ ਕੇ ਆਪੋ ਆਪਣੀ ਅਣਖ ਗੈਰਤ ਨੂੰ ਗਹਿਣੇ ਪਾਉਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਜਾਦ ਤੌਰ ਤੇ ਵਿਧਾਨ ਸਭਾ ਹਲਕਾ ਮਲੌਟ ਤੋ ਜਿੱਤੇ ਹੋਏ ਸ. ਬਲਦੇਵ ਸਿੰਘ ਬਲੱਬਗੜ੍ਹ ਜੋ ਕਿ ਅਕਾਲੀ ਦਲ ਬਾਦਲ ਵਿਚ ਕੰਮ ਕਰਦੇ ਸਨ, ਵੱਲੋ ਬੀਜੇਪੀ ਵਰਗੀ ਮੁਤੱਸਵੀ ਜਮਾਤ ਵਿਚ ਸਾਮਿਲ ਹੋ ਜਾਣ ਅਤੇ ਆਪਣੇ ਸਿੱਖੀ ਕਿਰਦਾਰ ਨੂੰ ਦਾਗੀ ਕਰਨ ਦੇ ਕੀਤੇ ਗਏ ਅਮਲਾਂ ਉਤੇ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਬੰਗਾਲ ਵਿਚ ਭਾਵੇ ਬੀਜੇਪੀ ਦੀ ਸਾਜਸੀ ਢੰਗ ਨਾਲ ਜਿੱਤ ਨਿਕਲੀ ਹੈ, ਪਰ ਇਹ ਜਿੱਤ ਲੰਮੇ ਸਮੇ ਤੋ ਸੁੱਤੇ ਤੇ ਠੰਡੇ ਹੋਏ ਕਾਮਰੇਡਾਂ ਨੂੰ ਜਗਾਉਣ ਵਿਚ ਕੰਮ ਕਰੇਗੀ ਅਤੇ ਕਾਮਰੇਡਾਂ ਨੂੰ ਫਿਰ ਬਲ ਮਿਲੇਗਾ । ਕਿਉਂਕਿ ਹਿੰਦੂਤਵ ਹੁਕਮਰਾਨ ਅਜਿਹੀਆ ਸਾਜਿਸਾਂ ਕਰਕੇ ਇਕ ਤੀਰ ਨਾਲ 2 ਨਿਸ਼ਾਨੇ ਮਾਰਨ ਦੀ ਤਾਕ ਵਿਚ ਹਨ । ਇਹੀ ਵਜਹ ਹੈ ਕਿ ਆਪ੍ਰੇਸਨ ਸਿੰਧੂਰ ਵਰਗੇ ਅਮਲਾਂ ਦੀ ਵਰ੍ਹੇਗੰਢ ਮਨਾਕੇ ਜੰਗੀ ਮਾਹੌਲ ਬਣਾਉਣ ਵਿਚ ਰੁੱਝੇ ਹੋਏ ਹਨ । ਜਦੋਕਿ ਆਪ੍ਰੇਸ਼ਨ ਸਿੰਧੂਰ ਰਾਹੀ ਇਨ੍ਹਾਂ ਨੇ ਜੋ ਆਪਣੇ ਤੇਜਸ ਜੈਟ ਵੀ ਭੇਜੇ ਸਨ, ਉਸ ਹੋਈ ਕਾਰਵਾਈ ਦਾ ਜੋ ਨਤੀਜਾ ਨਿਕਲਿਆ ਹੈ, ਇਨ੍ਹਾਂ ਹੁਕਮਰਾਨਾਂ ਨੂੰ ਉਸਦਾ ਪਤਾ ਹੋਣਾ ਚਾਹੀਦਾ ਹੈ । ਲੇਕਿਨ ਇਹ ਇਸਦੀ ਜਾਣਕਾਰੀ ਨਹੀ ਦਿੰਦੇ ਕਿ ਇਸ ਆਪ੍ਰੇਸਨ ਸਿੰਧੂਰ ਵਿਚ ਇਨ੍ਹਾਂ ਦੇ ਕਿੰਨੇ ਲੜਾਕੂ ਜਹਾਜ ਤਬਾਹ ਹੋਏ ਹਨ ।