6 ਮੈਬਰੀ ਪਾਰਲੀਮੈਟ ਬੋਰਡ ਦੇ ਕੰਮਕਾਜ ਅਤੇ ਮਿਨਟਸ ਦਾ ਰਿਕਾਰਡ ਰੱਖਣ ਲਈ ਸ. ਗੁਰਜੰਟ ਸਿੰਘ ਕੱਟੂ ਸਕੱਤਰ ਹੋਣਗੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 06 ਮਈ ( ) “ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੁੱਦੇ ਨੂੰ ਮੁੱਖ ਰੱਖਦੇ ਹੋਏ ਕੁਝ ਦਿਨ ਪਹਿਲੇ ਸ. ਇਮਾਨ ਸਿੰਘ ਮਾਨ ਐਕਟਿੰਗ ਪ੍ਰਧਾਨ ਦੀ ਅਗਵਾਈ ਹੇਠ 6 ਮੈਬਰੀ ਪਾਰਲੀਮੈਟ ਬੋਰਡ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿਚ ਸ. ਇਮਾਨ ਸਿੰਘ ਮਾਨ ਤੋ ਇਲਾਵਾ ਪ੍ਰੋ. ਮਹਿੰਦਰਪਾਲ ਸਿੰਘ, ਸ. ਹਰਪਾਲ ਸਿੰਘ ਬਲੇਰ, ਸ. ਕੁਸਲਪਾਲ ਸਿੰਘ ਮਾਨ, ਡਾ. ਹਰਜਿੰਦਰ ਸਿੰਘ ਜੱਖੂ ਅਤੇ ਕੁਲਦੀਪ ਸਿੰਘ ਭਾਗੋਵਾਲ ਲਏ ਗਏ ਸਨ, ਇਸ ਪਾਰਲੀਮੈਟ ਬੋਰਡ ਦੇ ਕੰਮ ਦੇ ਰਿਕਾਰਡ ਅਤੇ ਮਿਨਟਸ ਦਰਜ ਕਰਨ ਹਿੱਤ ਸ. ਗੁਰਜੰਟ ਸਿੰਘ ਕੱਟੂ ਨੂੰ ਇਸ ਪਾਰਲੀਮੈਟ ਬੋਰਡ ਦਾ ਸਕੱਤਰ ਨਿਯੁਕਤ ਕੀਤਾ ਜਾਂਦਾ ਹੈ।”
ਇਹ ਜਾਣਕਾਰੀ ਅੱਜ ਇਥੇ ਪਾਰਟੀ ਮੁੱਖ ਦਫਤਰ ਤੋ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਪਾਰਟੀ ਪ੍ਰਧਾਨ ਵੱਲੋ ਮਿਲੇ ਆਦੇਸ਼ਾਂ ਅਨੁਸਾਰ ਪ੍ਰੈਸ ਨੂੰ ਇਕ ਪ੍ਰੈਸ ਰੀਲੀਜ ਰਾਹੀ ਦਿੱਤੀ ਗਈ ।