ਆਉਣ ਵਾਲੀਆ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 6 ਮੈਬਰੀ ਪਾਰਲੀਮੈਂਟ ਬੋਰਡ ਦਾ ਐਲਾਨ ਕੀਤਾ ਜਾਂਦਾ : ਮਾਨ
ਫ਼ਤਹਿਗੜ੍ਹ ਸਾਹਿਬ, 30 ਅਪ੍ਰੈਲ ( ) “ਕਿਉਂਕਿ ਇਹ ਵਰ੍ਹਾ ਚੋਣ ਵਰ੍ਹਾ ਹੈ 2027 ਵਿਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣੀਆ ਹਨ, ਜਿਸਦੀਆਂ ਤਿਆਰੀਆ ਸਭ ਪਾਰਟੀਆ ਤੇ ਚੋਣ ਕਮਿਸਨ ਵੱਲੋ ਸੁਰੂ ਕਰ ਦਿੱਤੀ ਗਈ ਹੈ । ਆਉਣ ਵਾਲੇ ਪੰਜਾਬ ਦੇ ਸਿਆਸੀ ਮਾਹੌਲ ਨੂੰ ਪੰਜਾਬ ਅਤੇ ਕੌਮ ਪੱਖੀ ਮਾਹੌਲ ਤਿਆਰ ਕਰਨ ਲਈ ਅਤੇ ਪਾਰਟੀ ਵੱਲੋ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਦੀ ਸਹੀ ਢੰਗ ਨਾਲ ਯੋਗ ਚੋਣ ਕਰਨ ਸੰਬੰਧੀ 6 ਮੈਬਰੀ ਪਾਰਲੀਮੈਟ ਬੋਰਡ ਦਾ ਐਲਾਨ ਕੀਤਾ ਜਾਂਦਾ ਹੈ। ਇਹ ਪਾਰਲੀਮੈਟ ਬੋਰਡ ਸ. ਇਮਾਨ ਸਿੰਘ ਮਾਨ ਐਕਟਿੰਗ ਪ੍ਰਧਾਨ ਦੀ ਅਗਵਾਈ ਹੇਠ ਸਮੂਹਿਕ ਤੌਰ ਤੇ ਆਪਣੀਆ ਜਿੰਮੇਵਾਰੀਆ ਨਿਭਾਏਗਾ । ਇਸ ਵਿਚ ਦੂਸਰੇ ਮੈਬਰ ਪ੍ਰੋ. ਮਹਿੰਦਰਪਾਲ ਸਿੰਘ, ਹਰਪਾਲ ਸਿੰਘ ਬਲੇਰ, ਕੁਸਲਪਾਲ ਸਿੰਘ ਮਾਨ, ਡਾ. ਹਰਜਿੰਦਰ ਸਿੰਘ ਜੱਖੂ ਅਤੇ ਸ. ਕੁਲਦੀਪ ਸਿੰਘ ਭਾਗੋਵਾਲ ਹੋਣਗੇ ।”
ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹੁਕਮਾਂ ਅਨੁਸਾਰ ਅੱਜ ਪਾਰਟੀ ਮੁੱਖ ਦਫਤਰ ਤੋ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਪ੍ਰੈਸ ਰੀਲੀਜ ਰਾਹੀ ਦਿੱਤੀ । ਇਹ ਪਾਰਲੀਮੈਟ ਬੋਰਡ ਆਪਣੀ ਪਾਰਟੀ ਨਾਲ ਸੰਬੰਧਤ ਉਮੀਦਵਾਰਾਂ ਦੀ ਚੋਣ ਕਰਨ ਦੇ ਨਾਲ-ਨਾਲ, ਪੰਜਾਬ ਵਿਚ ਸਮੁੱਚੀਆ ਪੰਥਕ ਅਤੇ ਕੌਮੀ ਪਾਰਟੀਆ ਦਾ ਸਾਂਝਾ ਮੁਹਾਜ ਬਣਨ ਲਈ ਦੂਸਰੀਆ ਪਾਰਟੀਆ ਦੇ ਆਗੂਆ ਨਾਲ ਕੀਤੇ ਜਾਣ ਵਾਲੇ ਸਮਝੌਤਿਆ ਅਤੇ ਅਗਲੀ ਰਣਨੀਤੀ ਲਈ ਵੀ ਪੰਥਕ ਆਗੂਆ ਨਾਲ ਵਿਚਾਰ ਵਟਾਂਦਰਾ ਕਰਨ ਦਾ ਅਧਿਕਾਰ ਵੀ ਹੋਵੇਗਾ । ਪਾਰਟੀ ਨੇ ਉਪਰੋਕਤ ਪਾਰਲੀਮੈਟ ਬੋਰਡ ਦੇ ਮੈਬਰਾਂ ਨੂੰ ਮਿਲੀ ਵੱਡੀ ਕੌਮੀ ਜਿੰਮੇਵਾਰੀ ਉਤੇ ਮੁਬਾਰਕਬਾਦ ਦਿੰਦੇ ਹੋਏ ਇਹ ਉਮੀਦ ਪ੍ਰਗਟ ਕੀਤੀ ਕਿ ਉਹ ਪਾਰਟੀ ਵੱਲੋ ਮਿਲੀਆ ਵੱਡੀਆ ਜਿੰਮੇਵਾਰੀਆ ਨੂੰ ਸਮੂਹਿਕ ਤੌਰ ਤੇ ਬਾਖੂਬੀ ਪੂਰਨ ਕਰਨਗੇ ਅਤੇ ਹੋਣ ਵਾਲੀ ਸਿਆਸੀ ਸਮਝੌਤਿਆ ਦੀ ਜਿੰਮੇਵਾਰੀ ਵੀ ਤਨਦੇਹੀ ਨਾਲ ਨਿਭਾਉਦੇ ਹੋਏ ਬਣਨ ਜਾ ਰਹੇ ਸਾਂਝੇ ਪੰਥਕ ਮੁਹਾਜ ਦੀ ਸੋਚ ਅਨੁਸਾਰ ਅਗਲੀ ਪੰਜਾਬ ਦੀ ਸਿਆਸੀ ਰਣਨੀਤੀ ਨੂੰ ਸ਼ਾਨਦਾਰ ਫਤਹਿ ਵਿਚ ਬਦਲਣ ਲਈ ਆਪਣੀਆ ਸਮੂਹਿਕ ਤੌਰ ਤੇ ਭੂਮਿਕਾ ਨਿਭਾਉਣਗੇ ।