ਮੋਦੀ ਹਕੂਮਤ ਦੇ ਅਮਲਾਂ ਤੋਂ ਕਿਤੇ ਵੀ ਨਜ਼ਰ ਨਹੀ ਆ ਰਿਹਾ ਕਿ ਉਹ ਔਰਤ ਵਰਗ ਦਾ ਸਨਮਾਨ ਕਰਦੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ ( ) “ਮੌਜੂਦਾ ਮੁਤੱਸਵੀ ਮੋਦੀ ਹਕੂਮਤ ਦੇ ਅਮਲਾਂ ਅਤੇ ਕਾਰਵਾਈਆਂ ਦੀ ਜੇਕਰ ਨਿਰਪੱਖਤਾ ਨਾਲ ਪੜਚੋਲ ਕੀਤੀ ਜਾਵੇ ਤਾਂ ਇਹ ਕਿਤੇ ਵੀ ਨਜਰ ਨਹੀ ਆ ਰਿਹਾ ਕਿ ਕੱਟੜਵਾਦੀ ਹੁਕਮਰਾਨ ਔਰਤ ਵਰਗ ਦਾ ਸਨਮਾਨ ਕਰਦੇ ਹੋਣ । ਇਥੋ ਤੱਕ ਇਹ ਵੀ ਦੁੱਖ ਅਤੇ ਅਚੰਭੇ ਵਾਲੀ ਗੱਲ ਹੈ ਕਿ ਵਜੀਰ ਏ ਆਜਮ ਸ੍ਰੀ ਮੋਦੀ ਦੇ ਵਿਆਹ ਤੋ ਬਾਅਦ ਬੀਬੀ ਜਸੋਦਾਬੇਨ ਮੋਦੀ ਇਨ੍ਹਾਂ ਨਾਲ ਇਕ ਦਿਨ ਵੀ ਰਹੀ ਹੋਵੇ । ਉਹ ਕੇਵਲ ਗੁਜਰਾਤ ਦੇ ਉਜਾ ਟਾਊਨ ਵਿਚ ਇਕੱਲੇ ਹੀ ਬਤੌਰ ਰਿਟਾਇਰਡ ਸਕੂਲ ਅਧਿਆਪਕ ਦੇ ਜੀਵਨ ਬਤੀਤ ਕਰ ਰਹੇ ਹਨ । ਸਾਨੂੰ ਇਹ ਜਾਣਕਾਰੀ ਨਹੀ ਕਿ ਬੀਬੀ ਮੋਦੀ ਨੂੰ ਗੁਜਰਾਤ ਸੂਬੇ ਵੱਲੋ ਕੋਈ ਸੁਰੱਖਿਆ, ਸਰਕਾਰੀ ਵਹੀਕਲ ਆਦਿ ਦੀਆਂ ਸਹੂਲਤਾਂ ਪ੍ਰਦਾਨ ਹਨ ਜਾਂ ਨਹੀ । ਉਹ ਆਪਣੀ ਰਿਟਾਇਰਮੈਟ ਪੈਨਸਨ ਦੇ ਬਿਨ੍ਹਾਂ ਤੇ ਠੀਕ ਜਿੰਦਗੀ ਗੁਜਾਰ ਰਹੇ ਹਨ ਜਾਂ ਨਹੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਮੁੱਦੇ ਉਤੇ ਸੰਜ਼ੀਦਾ ਹੈ ਕਿ ਉਨ੍ਹਾਂ ਦੀ ਜਿੰਦਗੀ ਅਤੇ ਸਹੂਲਤਾਂ ਪ੍ਰਾਪਤ ਹੋਣੀਆ ਚਾਹੀਦੀਆ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ ਹਕੂਮਤ ਅਤੇ ਉਸਦੇ ਵਜੀਰਾਂ ਵੱਲੋ ਜੋ ਔਰਤ ਵਰਗ ਦੇ ਸੰਬੰਧ ਵਿਚ ਵਿਰੋਧੀਆਂ ਉਤੇ ਗੈਰ ਦਲੀਲ ਢੰਗ ਨਾਲ ਹਮਲੇ ਕੀਤੇ ਜਾ ਰਹੇ ਹਨ, ਉਸਨੂੰ ਮੁੱਖ ਰੱਖਦੇ ਹੋਏ ਸ੍ਰੀ ਮੋਦੀ ਦੇ ਹੁਣ ਤੱਕ ਦੇ ਅਮਲਾਂ ਅਤੇ ਉਨ੍ਹਾਂ ਦੇ ਗ੍ਰਹਿਸਤੀ ਜੀਵਨ ਵਿਚ ਔਰਤ ਵਰਗ (ਉਨ੍ਹਾਂ ਦੀ ਧਰਮ ਪਤਨੀ) ਨੂੰ ਮਿਲਣ ਵਾਲੇ ਸਹੀ ਸਤਿਕਾਰ ਅਤੇ ਸਹੂਲਤਾਂ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਔਰਤ ਵਰਗ ਦੇ ਸਨਮਾਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਜਦੋਕਿ ਉਨ੍ਹਾਂ ਤੋ ਪਹਿਲੇ ਇੰਡੀਆ ਦੇ ਰਹਿ ਚੁੱਕੇ ਵਜੀਰ ਏ ਆਜਮ ਡਾ. ਮਨਮੋਹਨ ਸਿੰਘ ਆਪਣੇ 7 ਰੇਸ ਕੋਰਸ ਰੋਡ, ਨਵੀ ਦਿੱਲੀ ਦੀ ਰਿਹਾਇਸ ਵਿਖੇ ਆਪਣੇ ਨਾਲ ਆਪਣੀ ਸਤਿਕਾਰਯੋਗ ਪਤਨੀ ਨੂੰ ਨਾਲ ਰੱਖਦੇ ਵੀ ਰਹੇ ਹਨ ਅਤੇ ਜਦੋ ਵਿਦੇਸ਼ੀ ਦੌਰਿਆ ਉਤੇ ਜਾਂਦੇ ਸਨ, ਤਾਂ ਉਨ੍ਹਾਂ ਦੇ ਸਪਤਨੀ ਹਮੇਸ਼ਾਂ ਉਨ੍ਹਾਂ ਦੇ ਨਾਲ ਜਾਂਦੇ ਸਨ । ਇਹ ਇਕ ਅਮੀਰ ਸਿੱਖ ਸੱਭਿਅਤਾ ਦੀ ਗੱਲ ਵੀ ਹੈ, ਜਿਸ ਨੂੰ ਗੁਰੂ ਸਾਹਿਬਾਨ ਨੇ ‘ਗ੍ਰਹਿਸਤੀ’ ਦਾ ਦਰਜਾ ਦੇ ਕੇ ਔਰਤ ਵਰਗ ਨੂੰ ਬਣਦਾ ਸਨਮਾਨ ਦਿੱਤਾ ਹੈ । ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਦੁਨਿਆਵੀ ਔਗੁਣਾਂ ਉਤੇ ਕਾਬੂ ਰੱਖਣ ਦੀ ਹਦਾਇਤ ਕਰਦੇ ਹਨ । ਇਹ ਉਨ੍ਹਾਂ ਲੋਕਾਂ ਲਈ ਵੀ ਸਹੀ ਜੁਆਬ ਹੈ ਜੋ ਸ੍ਰੀ ਮੋਦੀ ਦੇ ਹੱਥਠੋਕੇ ਬਣਕੇ ਜਿਵੇ ਸੈਟਰ ਦੇ ਸਟੇਟ ਮਨਿਸਟਰ ਡਾ. ਜਤਿੰਦਰਾ ਸਿੰਘ ਅਤੇ ਕੈਬਨਿਟ ਵਜੀਰ ਸ੍ਰੀ ਮਨੋਹਰ ਲਾਲ ਖੱਟਰ ਵੱਲੋਂ ਕ੍ਰਮਵਾਰ ਸਿਮਲਾ ਤੇ ਜਲੰਧਰ ਵਿਖੇ ਜਨਤਕ ਬਿਆਨਬਾਜੀ ਕਰਦੇ ਹੋਏ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾ ਵਿਧਾਨਕਾਰਾਂ ਜਾਂ ਐਮ.ਪੀਜ ਨੂੰ ਔਰਤਾਂ ਦੀਆਂ ਸੀਟਾਂ ਵਧਾਉਣ ਦੇ ਬਿੱਲ ਉਤੇ ਵੋਟ ਨਾ ਪਾਉਣ ਉਤੇ ਗੈਰ ਦਲੀਲ ਢੰਗ ਨਾਲ ਜਨਤਕ ਤੌਰ ਤੇ ਵਿਚਾਰ ਦਿੱਤੇ ਜਾ ਰਹੇ ਹਨ । ਉਨ੍ਹਾਂ ਸਪੱਸਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਔਰਤ ਵਰਗ ਦਾ ਪੂਰਨ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੇ ਹੱਕ-ਹਕੂਕਾ ਦੀ ਰੱਖਿਆ ਲਈ ਸੰਜ਼ੀਦਾ ਹੈ । ਪਰ ਮੋਦੀ ਹਕੂਮਤ ਔਰਤ ਵਰਗ ਦੇ ਨਾਮ ਦੀ ਦੁਰਵਰਤੋ ਕਰਕੇ ਕੇਵਲ ਤੇ ਕੇਵਲ ਪਾਰਲੀਮੈਟ ਵਿਚ ਆਪਣੀ ਸਿਆਸੀ ਬਹੁਗਿਣਤੀ (ਅਜਾਰੇਦਾਰੀ) ਨੂੰ ਕਾਇਮ ਕਰਨ ਲਈ ਕਰ ਰਹੇ ਹਨ ਜਦੋਕਿ ਅਸਲੀਅਤ ਵਿਚ ਔਰਤ ਵਰਗ ਦੇ ਹੱਕ ਹਕੂਕਾ ਨੂੰ ਅੱਜ ਵੀ ਕੁੱਚਲਿਆ ਜਾਂਦਾ ਆ ਰਿਹਾ ਹੈ । ਇਹ ਗੱਲ ਉਦੋ ਸਾਬਤ ਹੋ ਜਾਂਦੀ ਹੈ ਜਦੋ ਕੇਰਲਾ ਦੇ ਸਭ ਤੋ ਵੱਡੇ ਮੰਦਰ ਸਬਰੀਮਾਲਾ ਵਿਖੇ ਔਰਤਾਂ ਨੂੰ ਦਾਖਲ ਹੋਣ ਤੋ ਇਹ ਸਿਆਸਤਦਾਨ ਜ਼ਬਰੀ ਰੋਕ ਰਹੇ ਹਨ । ਜਦੋਕਿ ਸੁਪਰੀਮ ਕੋਰਟ ਨੇ ਔਰਤਾਂ ਦੇ ਦਾਖਲੇ ਨੂੰ ਸਹੀ ਕਰਾਰ ਦਿੱਤਾ ਹੈ ।