ਇੰਡੀਆਂ ਦੇ ਹੁਕਮਰਾਨ, ਬਾਹਰੀ ਵਿਦੇਸ਼ ਨੀਤੀ ਅਤੇ ਅੰਦਰੂਨੀ ਸਹੀ ਰਾਜ ਪ੍ਰਬੰਧ ਕਰਨ ਵਿਚ ਅਸਫਲ ਸਾਬਤ ਹੋ ਚੁੱਕੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 17 ਅਪ੍ਰੈਲ ( ) “ਜੋ ਸੰਸਾਰ ਵਿਚ ਬਹੁਤ ਤੇਜ਼ੀ ਨਾਲ ਤਬਦੀਲੀਆਂ ਹੋ ਰਹੀਆ ਹਨ, ਇਹ ਅਮਰੀਕਾ-ਇਰਾਨ ਜੰਗ ਨੇ ਸੰਸਾਰਿਕ ਸਥਿਤੀ ਨੂੰ ਹਰ ਪੱਧਰ ਤੇ ਵੱਡਾ ਪ੍ਰਭਾਵਿਤ ਕੀਤਾ ਹੈ । ਇਸ ਜੰਗ ਦੇ ਮਸਲੇ ਉਤੇ ਜੋ ਪਾਕਿਸਤਾਨ ਨੇ ਭੂਮਿਕਾ ਨਿਭਾਈ ਹੈ, ਉਸ ਨਾਲ ਪਾਕਿਸਤਾਨ ਡਿਪਲੋਮੈਟਿਕ ਖੇਤਰ ਵਿਚ ਇੰਡੀਆਂ ਤੋ ਬਹੁਤ ਅੱਗੇ ਲੰਘ ਗਿਆ ਹੈ । ਇਸ ਨਵੇ ਹਾਲਾਤਾਂ ਵਿਚ ਚੀਨ ਨੂੰ ਖਾੜੀ ਮੁਲਕਾਂ ਤੋ ਤੇਲ ਮੰਗਵਾਉਣ ਦੀ ਖੁੱਲ੍ਹ ਮਿਲ ਗਈ ਹੈ । ਲੇਕਿਨ ਇੰਡੀਆਂ ਨੂੰ ਇਹ ਸਹੂਲਤ ਪ੍ਰਾਪਤ ਨਹੀ ਹੋਈ । ਦੂਸਰਾ ਪਾਕਿਸਤਾਨ ਨਾਲ ਚੀਨ ਦੀ ਦੋਸਤੀ ਹੈ । ਫਿਰ ਇੰਡੀਆ ਵੱਲੋ ਜੋ ਕੈਨੇਡਾ, ਬਰਤਾਨੀਆ, ਪਾਕਿਸਤਾਨ, ਅਮਰੀਕਾ ਵਿਚ ਸਾਜਿਸਾਂ ਰਾਹੀ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਹੈ । ਨਰਿੰਦਰ ਮੋਦੀ ਦੀ ਸਰਕਾਰ ਵਿਚ ਸਿੱਖ ਕੌਮ ਦੇ ਸਾਮਿਲ ਕਾਤਲ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਦੀ ਜੂੰਡਲੀ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਜਿਨ੍ਹਾਂ ਨੇ ਯੂ.ਐਸ. ਕਮਿਸਨ ਓਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਦੇ ਕੌਮਾਂਤਰੀ ਕਾਨੂੰਨਾਂ, ਨਿਯਮਾਂ ਦਾ ਘਾਣ ਕਰਕੇ ਅਮਰੀਕਾ ਦੀ ਮੁਨਰੋ ਡਾਕਟਰੀਨ ਅਤੇ ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਪ੍ਰਭੂਸਤਾ ਨੂੰ ਚੁਣੋਤੀ ਦਿੱਤੀ ਹੈ । ਫਿਰ ਵੈਸਟ ਬੰਗਾਲ ਵਿਚ ਸਰਕਾਰ ਅਤੇ ਚੋਣ ਕਮਿਸਨ ਨੇ ਮਿਲੀਭੁਗਤ ਕਰਕੇ 90 ਲੱਖ ਮੁਸਲਿਮ ਵੋਟਰਾਂ ਨੂੰ ਵੋਟ ਹੱਕ ਤੋ ਵਾਂਝੇ ਕਰ ਦਿੱਤਾ ਹੈ । ਜਿਸ ਨਾਲ ਬਹੁਤ ਵੱਡਾ ਰੋਹ ਉਤਪੰਨ ਹੋ ਚੁੱਕਾ ਹੈ । ਇਹ ਸਭ ਹੋਏ ਗੈਰ ਕਾਨੂੰਨੀ ਤੇ ਗੈਰ ਸਮਾਜਿਕ ਅਮਲਾਂ ਕਾਰਨ ਇਹ ਪ੍ਰਤੱਖ ਹੋ ਚੁੱਕਾ ਹੈ ਕਿ ਇੰਡੀਆ ਦੀ ਵਿਦੇਸ ਨੀਤੀ ਅਸਫਲ ਹੋ ਚੁੱਕੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਹੁਕਮਰਾਨਾਂ ਵੱਲੋ ਕੌਮਾਂਤਰੀ ਪੱਧਰ ਤੇ ਤੇਜ਼ੀ ਨਾਲ ਬਦਲ ਰਹੀਆ ਪ੍ਰਸਥਿਤੀਆਂ ਵਿਚ ਨਿਭਾਈ ਜਾ ਰਹੀ ਨਾਂਹਵਾਚਕ ਭੂਮਿਕਾ ਉਤੇ ਅਤੇ ਵਿਦੇਸ਼ੀ ਨੀਤੀ ਦੇ ਵਿਸੇ ਉਤੇ ਨਿਰਾਸਾਜਨਕ ਕਾਰਵਾਈਆ ਦੀ ਬਦੌਲਤ ਇੰਡੀਆ ਦੀ ਵਿਦੇਸ ਨੀਤੀ ਨੂੰ ਅਸਫਲ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਵਿਸੇ ਉਤੇ ਹੋਰ ਅੱਗੇ ਵੱਧਦੇ ਹੋਏ ਕਿਹਾ ਕਿ ਜੋ ਇੰਡੀਆ ਦੇ ਹੁਕਮਰਾਨ ਇਥੋ ਦੇ ਸਿਸਟਮ ਉਤੇ ਆਪਣੀ ਅਜਾਰੇਦਾਰੀ ਕਾਇਮ ਕਰਨ ਹਿੱਤ ਲੰਮੇ ਸਮੇ ਤੋ ਨਵੇ-ਨਵੇ ਲੋਕ ਵਿਰੋਧੀ ਅਮਲ ਕਰਦੇ ਆ ਰਹੇ ਹਨ, ਉਸ ਵਿਚ ਹੁਣੇ ਹੀ ਜੋ ਲੋਕ ਸਭਾ ਦੀਆਂ 543 ਸੀਟਾਂ ਤੋ ਵਧਾਕੇ 850 ਸੀਟਾਂ ਕਰਨ ਦੀ ਸੋਚ ਅਧੀਨ ਚੋਣ ਹਲਕਿਆ ਦੀ ਨਵੀ ਹੱਦਬੰਦੀ ਨੂੰ ਅਮਲੀ ਰੂਪ ਦੇਣ ਜਾ ਰਹੇ ਹਨ, ਉਸਦਾ ਦੱਖਣੀ ਸੂਬਿਆਂ ਵਿਚ ਇਸ ਲਈ ਜੋਰਦਾਰ ਵਿਰੋਧ ਸੁਰੂ ਹੋ ਗਿਆ ਹੈ ਕਿ ਮੌਜੂਦਾ ਮੋਦੀ ਹਕੂਮਤ ਆਪਣੇ ਹਿੰਦੂ ਬਹੁਗਿਣਤੀ ਵਾਲੇ ਸੂਬਿਆਂ ਵਿਚ ਲੋਕ ਸਭਾ ਦੀਆਂ ਸੀਟਾਂ ਨੂੰ ਵਧਾਕੇ ਉਸ ਖੇਤਰ ਵਿਚ ਆਪਣੀ ਹਕੂਮਤ ਉਤੇ ਅਜਾਰੇਦਾਰੀ ਨੂੰ ਕਾਇਮ ਕਰਨ ਦੀ ਮਨਸਾ ਅਧੀਨ ਅਜਿਹਾ ਕਰ ਰਹੀ ਹੈ ਜਿਸਦਾ ਦੱਖਣੀ ਸੂਬੇ ਜੋਰਦਾਰ ਵਿਰੋਧ ਕਰ ਰਹੇ ਹਨ । ਇਹ ਮੁਲਕ ਦੇ ਅੰਦਰੂਨੀ ਹਾਲਾਤਾਂ ਨੂੰ ਵੀ ਵਿਸਫੋਟਕ ਸਥਿਤੀ ਵੱਲ ਧਕੇਲ ਰਹੇ ਹਨ ।
ਉਨ੍ਹਾਂ ਕਿਹਾ ਕਿ ਅਮਰੀਕਾ-ਇਰਾਨ ਜੰਗ ਦੌਰਾਨ ਇੰਡੀਆਂ ਵੱਲੋ ਕਿਸੇ ਵੀ ਸਟੈਂਡ ਉਤੇ ਨਾ ਰਹਿਣ ਦੀ ਬਦੌਲਤ ਇੰਡੀਆਂ ਵਿਚ ਤੇਲ, ਡੀਜਲ, ਰਸੋਈ ਗੈਂਸ ਆਦਿ ਵਸਤਾਂ ਦੀ ਸਪਲਾਈ ਵਿਚ ਵੱਡੀ ਦਿੱਕਤ ਸਾਹਮਣੇ ਖੜ੍ਹੀ ਹੈ । ਵਿਦੇਸ਼ੀ ਨੀਤੀ ਦੇ ਫੇਲ੍ਹ ਹੋਣ ਦੇ ਨਾਲ-ਨਾਲ ਅੰਦਰੂਨੀ ਹਾਲਾਤ ਵੀ ਖਤਰਨਾਕ ਬਣਦੇ ਜਾ ਰਹੇ ਹਨ । ਜਿਸ ਉਤੇ ਹੁਕਮਰਾਨਾਂ ਦਾ ਕੋਈ ਕਾਬੂ ਨਹੀ ਰਿਹਾ । ਆਉਣ ਵਾਲੇ ਸਮੇ ਵਿਚ ਹਾਲਾਤ ਹੋਰ ਵੀ ਗੰਭੀਰ ਬਣ ਜਾਣਗੇ । ਜਿਸ ਤੋ ਇਨ੍ਹਾਂ ਦੇ ਰਾਜ ਭਾਗ ਦੀ ਅਸਫਲਤਾ ਦੀ ਝਲਕ ਸਾਫ਼ ਦਿਖਾਈ ਦੇ ਰਹੀ ਹੈ । ਆਪ੍ਰੇਸ਼ਨ ਸਿੰਧੂਰ ਫ਼ੌਜੀ ਕਾਰਵਾਈ ਦੇ ਦੌਰਾਨ ਜੇਕਰ ਅਮਰੀਕਾ ਦਖਲ ਦੇ ਕੇ ਇਸ ਨੂੰ ਨਾ ਰੋਕਦੇ ਤਾਂ ਪਾਕਿਸਤਾਨ ਦੇ ਵਜੀਰ ਏ ਆਜਮ ਨਾਲ ਕੋਈ ਵੀ ਅਣਹੋਣੀ ਘਟਨਾ ਵਾਪਰ ਸਕਦੀ ਸੀ । ਜਿਸ ਨਾਲ ਇਨ੍ਹਾਂ ਹੁਕਮਰਾਨਾਂ ਨੇ ਪੰਜਾਬ ਦੀ ਵਸੋ ਨੂੰ ਵੀ ਵੱਡਾ ਨੁਕਸਾਨ ਪਹੁੰਚਾ ਦੇਣਾ ਸੀ । ਇਨ੍ਹਾਂ ਦੀਆਂ ਨੀਤੀਆ ਪੰਜਾਬ ਦੀਆਂ ਸਰਹੱਦਾਂ ਉਤੇ ਗੜਬੜ ਪੈਦਾ ਕਰਕੇ ਪੰਜਾਬ ਨੂੰ ਨਿਸ਼ਾਨਾਂ ਬਣਾਉਣ ਦੀ ਮੰਦਭਾਵਨਾ ਪ੍ਰਤੱਖ ਕਰਦੀ ਹੈ ਕਿ ਇਹ ਹੁਕਮਰਾਨ ਆਪਣੀਆ ਮੁਲਕੀ, ਹਕੂਮਤੀ, ਪ੍ਰਬੰਧਕੀ ਕੰਮਜੋਰੀਆ ਨੂੰ ਛੁਪਾਉਣ ਹਿੱਤ ਕਿਸੇ ਸਮੇ ਵੀ ਬਿਨ੍ਹਾਂ ਵਜਹ ਜੰਗ ਨੂੰ ਸੱਦਾ ਦੇ ਕੇ ਪੰਜਾਬ ਦਾ ਨੁਕਸਾਨ ਕਰਨ ਦੀ ਮਨਸਾ ਰੱਖਦੇ ਹਨ । ਜਿਸ ਉਤੇ ਸਮੁੱਚੇ ਜਮਹੂਰੀਅਤ ਪਸ਼ੰਦ ਮੁਲਕਾਂ, ਮਨੁੱਖੀ ਅਧਿਕਾਰ ਸੰਗਠਨਾਂ, ਏਸੀਆ ਵਾਚ ਹਿਊਮਨਰਾਈਟਸ, ਇੰਡੀਆ ਤੇ ਪੰਜਾਬ ਵਿਚ ਸਥਾਈ ਤੌਰ ਤੇ ਅਮਨ ਚੈਨ ਦੀ ਚਾਹਨਾ ਰੱਖਣ ਵਾਲੀਆ ਆਤਮਾਵਾ ਨੂੰ ਸੁਚੇਤ ਰਹਿਣਾ ਪਵੇਗਾ । ਤਾਂ ਕਿ ਇਹ ਆਪਣੇ ਮੰਦਭਾਵਨਾ ਭਰੇ ਖਤਰਨਾਕ ਮਨਸੂਬਿਆ ਨੂੰ ਪੂਰਨ ਕਰਨ ਵਿਚ ਸਫਲ ਨਾ ਹੋ ਸਕਣ । ਪੰਜਾਬੀਆਂ ਤੇ ਸਿੱਖ ਕੌਮ ਦਾ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਾ ਕਰ ਸਕੇ ।