ਬੀਬਾ ਅੰਮ੍ਰਿਤਪਾਲ ਕੌਰ ਵੱਲੋਂ ਕਿਸਾਨੀ ਖੁਦਕਸ਼ੀਆਂ ਤੋਂ ਪ੍ਰਭਾਵਿਤ ਵਿਧਵਾਵਾ ਦੇ ਸਮਾਜਿਕ ਜੀਵਨ ਦੇ ਵਿਸੇ ਉਤੇ ਕੀਤੀ ਗਈ ਪੀ.ਐਚ.ਡੀ ਪ੍ਰਸੰਸਾਯੋਗ ਅਤੇ ਫਖ਼ਰ ਵਾਲੀ ਗੱਲ : ਮਾਨ
ਫ਼ਤਹਿਗੜ੍ਹ ਸਾਹਿਬ, 16 ਅਪ੍ਰੈਲ ( ) “ਬੀਬਾ ਅੰਮ੍ਰਿਤਪਾਲ ਕੌਰ ਸਪੁੱਤਰੀ ਸ. ਬਲਜਿੰਦਰ ਸਿੰਘ ਪਾਂਗਲੀ, ਜਿ਼ਲ੍ਹਾ ਲੁਧਿਆਣਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਤੋਂ ‘ਮਾਲਵਾ ਖੇਤਰ ਵਿਚ ਕਿਸਾਨੀ ਖੁਦਕਸ਼ੀਆਂ ਤੋ ਪ੍ਰਭਾਵਿਤ ਵਿਧਵਾਵਾ ਦੇ ਜੀਵਨ ਦਾ ਇਕ ਸਮਾਜ ਵਿਗਿਆਨਿਕ ਅਧਿਐਨ’ ਦੇ ਅਤਿ ਗੰਭੀਰ ਵਿਸੇ ਉਤੇ ਉਪਰੋਕਤ ਬੀਬਾ ਨੇ ਬਹੁਤ ਮਿਹਨਤ ਅਤੇ ਖੋਜ਼ ਕਰਕੇ ਜੋ ਪੀ.ਐਚ.ਡੀ ਦੀ ਡਿਗਰੀ ਹਾਸਿਲ ਕੀਤੀ ਹੈ, ਉਸ ਨਾਲ ਕੇਵਲ ਪੰਜਾਬੀਆਂ ਤੇ ਸਿੱਖ ਕੌਮ ਦਾ ਹੀ ਨਾਮ ਰੌਸਨ ਨਹੀਂ ਹੋਇਆ, ਬਲਕਿ ਇਸ ਅਤਿ ਲੋੜੀਦੇ ਅਤੇ ਗੰਭੀਰ ਵਿਸੇ ਉਤੇ ਬੀਬਾ ਨੇ ਆਪਣੀ ਖੋਜ਼ ਕਰਕੇ ਪੰਜਾਬੀਆਂ, ਸਿੱਖ ਕੌਮ ਅਤੇ ਕਿਸਾਨ ਵਰਗ ਦੀ ਬਹੁਤ ਵੱਡੀ ਯਾਦ ਰੱਖਣ ਯੋਗ ਸੇਵਾ ਕੀਤੀ ਹੈ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਇਸ ਵਿਸੇ ਉਤੇ ਇਸ ਬੀਬਾ ਨੂੰ ਅਸੀ ਦਾਖਲਾ ਦਿਵਾਉਣ ਲਈ ਪਹਿਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਪਹੁੰਚ ਕੀਤੀ, ਪਰ ਉਥੋ ਦੇ ਅਧਿਕਾਰੀਆ ਨੇ ਗਾਇਡ ਨਾ ਹੋਣ ਦਾ ਬਹਾਨਾ ਬਣਾਕੇ ਇਸ ਬੀਬਾ ਨੂੰ ਇਸ ਵਿਸੇ ਉਤੇ ਦਾਖਲਾ ਦੇਣ ਤੋ ਇਨਕਾਰ ਕਰ ਦਿੱਤਾ । ਫਿਰ ਅਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਪ੍ਰਿਤਪਾਲ ਸਿੰਘ ਨੂੰ ਇਸ ਬੀਬਾ ਨੂੰ ਉਪਰੋਕਤ ਵਿਸੇ ਉਤੇ ਦਾਖਲਾ ਦੇਣ ਲਈ ਪਹੁੰਚ ਕੀਤੀ ਜਿਨ੍ਹਾਂ ਨੇ ਕੇਵਲ ਦਾਖਲਾ ਹੀ ਨਹੀ ਦਿੱਤਾ, ਬਲਕਿ ਉਨ੍ਹਾਂ ਤੇ ਉਨ੍ਹਾਂ ਦੇ ਸਟਾਫ ਨੇ ਇਸ ਬੀਬਾ ਨੂੰ ਹਰ ਪੱਖੋ ਸਹਿਯੋਗ ਕਰਦੇ ਹੋਏ ਪੀ.ਐਚ.ਡੀ ਦੀ ਡਿਗਰੀ ਹਾਸਿਲ ਕਰਨ ਵਿਚ ਵੱਡੀ ਯਾਦ ਰੱਖਣ ਯੋਗ ਭੂਮਿਕਾ ਨਿਭਾਈ । ਜਿਸ ਲਈ ਅਸੀ ਡਾ. ਪ੍ਰਿਤਪਾਲ ਸਿੰਘ, ਡਾ. ਨਵਸਗਨਦੀਪ ਕੌਰ ਸਹਾਇਕ ਪ੍ਰੋ. ਅਤੇ ਮੁੱਖੀ ਸਮਾਜ ਵਿਗਿਆਨ ਵਿਭਾਗ ਅਤੇ ਸਮੁੱਚੇ ਸਟਾਫ ਦੇ ਧੰਨਵਾਦੀ ਹਾਂ । ਜਿਨ੍ਹਾਂ ਨੇ ਇਸ ਬੀਬਾ ਨੂੰ ਇਸ ਡਿਗਰੀ ਨੂੰ ਹਾਸਿਲ ਕਰਨ ਵਿਚ ਨਿੱਘਾ ਯੋਗਦਾਨ ਪਾਇਆ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਬਾ ਅੰਮ੍ਰਿਤਪਾਲ ਕੌਰ, ਉਨ੍ਹਾਂ ਦੇ ਪਿਤਾ ਸ. ਬਲਜਿੰਦਰ ਸਿੰਘ ਪਾਂਗਲੀ ਜੋ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਪਾਰਟੀ ਦੇ ਉੱਘੇ ਤੇ ਤੁਜਰਬੇਕਾਰ ਆਗੂ ਹਨ, ਵੱਲੋ ਉਪਰੋਕਤ ਕਿਸਾਨ ਖੁਦਕਸੀਆ ਤੋ ਪ੍ਰਭਾਵਿਤ ਵਿਧਵਾਵਾ ਦੇ ਜੀਵਨ ਉਤੇ ਝਾਂਤ ਪਾਉਦਿਆ, ਖੋਜ਼ ਕਰਦਿਆ ਇਸਦੇ ਅਸਲੀ ਤੱਥਾਂ ਤੇ ਕਾਰਨਾਂ ਨੂੰ ਆਪਣੀ ਕਿਤਾਬ ਵਿਚ ਵਰਣਨ ਕਰਦੇ ਹੋਏ ਇਹ ਡਿਗਰੀ ਹਾਸਿਲ ਕਰਨ ਉਤੇ ਸੰਬੰਧਤ ਪਰਿਵਾਰ, ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਅਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਤੇ ਅਧਿਕਾਰੀਆ ਨੂੰ ਮੁਬਾਰਕਬਾਦ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਵੇਕਿ ਪੰਜਾਬ ਵਿਚ ਸਰਕਾਰਾਂ ਦੀਆਂ ਕਿਸਾਨਾਂ ਤੇ ਮਜਦੂਰਾਂ ਪ੍ਰਤੀ ਦਿਸ਼ਾਹੀਣ ਬੇਨਤੀਜਾ ਅਮਲਾਂ ਦੇ ਕਾਰਨ ਬੀਤੇ ਸਮੇ ਵਿਚ ਵੱਡੀ ਗਿਣਤੀ ਵਿਚ ਕਿਸਾਨ ਤੇ ਮਜਦੂਰ ਪਰਿਵਾਰ ਖੁਦਕਸੀਆ ਕਰਨ ਲਈ ਮਜਬੂਰ ਹੋਏ ਹਨ, ਪਰ ਬੀਤੇ ਕੁਝ ਦਿਨ ਪਹਿਲੇ ਫਰੀਦਕੋਟ ਦੇ ਦੋ ਸਕੇ ਭਰਾ ਜਸਕਰਨ ਸਿੰਘ ਅਤੇ ਜਸਵਿੰਦਰ ਸਿੰਘ ਵਾਸੀ ਹਰੀਨੌ ਨੇ ਕਰਜੇ ਦੇ ਬੋਝ ਹੇਠ ਆ ਕੇ ਰੇਲਵੇ ਲਾਇਨ ਉਤੇ ਆਪਣੀਆ ਖੁਦਕਸੀਆ ਕੀਤੀਆ ਜੋ ਇਥੋ ਦੇ ਜਿੰਮੀਦਾਰ ਤੇ ਮਜਦੂਰ ਪਰਿਵਾਰਾਂ ਦੀ ਕਸਟ ਭਰੀ ਜਿੰਦਗੀ ਨੂੰ ਪ੍ਰਤੱਖ ਕਰਦੀਆ ਹਨ । ਇਸ ਵਿਸੇ ਉਤੇ ਡਿਗਰੀਆ ਹਾਸਿਲ ਕਰਨ ਵਾਲੇ ਜਿੰਨੇ ਵੀ ਬਾਕੀ ਵਿਦਿਆਰਥੀ ਹਨ, ਨਾ ਤਾਂ ਉਹ ਪੰਜਾਬੀ ਹਨ ਅਤੇ ਨਾ ਹੀ ਸਿੱਖ ਕੌਮ ਵਿਚੋ ਹਨ ਜਿਸ ਤੋ ਇਹ ਪੰਜਾਬੀਆਂ ਤੇ ਸਿੱਖ ਕੌਮ ਲਈ ਹੋਰ ਵੀ ਵੱਡੀ ਫਖ਼ਰ ਵਾਲੀ ਗੱਲ ਹੋ ਜਾਂਦੀ ਹੈ । ਸ. ਮਾਨ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਇਸ ਚਾਂਸਲਰ ਅਤੇ ਅਧਿਕਾਰੀਆ ਨੂੰ ਇਹ ਨੇਕ ਸੁਝਾਅ ਦਿੰਦੇ ਹੋਏ ਕਿਹਾ ਕਿ ਬੇਸੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਇਸ ਪੰਜਾਬੀ ਅਤੇ ਸਿੱਖ ਸੱਭਿਆਚਾਰ ਨਾਲ ਸੰਬੰਧਤ ਬੀਬਾ ਨੂੰ ਉਪਰੋਕਤ ਡਿਗਰੀ ਵਿਚ ਦਾਖਲਾ ਦੇਣ ਤੋ ਇਨਕਾਰ ਕਰ ਦਿੱਤਾ ਸੀ, ਪਰ ਇਸਦੇ ਬਾਵਜੂਦ ਵੀ ਇਸ ਬੀਬਾ ਨੇ ਆਪਣੀ ਧੂੰਨ ਤੇ ਨਿਸਾਨੇ ਉਤੇ ਦ੍ਰਿੜ ਹੁੰਦੇ ਹੋਏ ਜਿਸ ਮਿਹਨਤ ਤੇ ਸੁਹਿਰਦਤਾ ਨਾਲ ਇਹ ਪੀ.ਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਪੰਜਾਬ ਦੇ ਉਨ੍ਹਾਂ ਜਿੰਮੀਦਾਰ ਪਰਿਵਾਰਾਂ ਜੋ ਅਕਸਰ ਕਰਜਿਆ ਹੇਠ ਦੱਬਕੇ ਖੁਦਕਸੀਆ ਕਰਨ ਲਈ ਮਜਬੂਰ ਹੁੰਦੇ ਹਨ, ਉਨ੍ਹਾਂ ਦੇ ਤੱਥ ਅਤੇ ਕਾਰਨਾਂ ਦਾ ਅਧਿਐਨ ਕਰਦੇ ਹੋਏ ਅਤੇ ਉਨ੍ਹਾਂ ਦੀਆਂ ਵਿਧਵਾਵਾ ਦੇ ਅਤਿ ਕਸਟ ਭਰੇ ਜੀਵਨ ਦਾ ਵਿਖਿਆਣ ਕਰਦੇ ਹੋਏ ਜੋ ਇਸ ਡਿਗਰੀ ਕਰਦੇ ਹੋਏ ਥੀਸਸ ਲਿਖਕੇ ਅਜਿਹੇ ਜਿੰਮੀਦਾਰ ਪਰਿਵਾਰਾਂ ਦੀਆਂ ਖੁਦਕਸੀਆ ਨੂੰ ਰੋਕਣ ਲਈ ਬਹੁਤ ਹੀ ਅੱਛੇ ਸੁਝਾਅ ਦਿੱਤੇ ਹਨ । ਉਨ੍ਹਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਲਾਹੌਰ ਯੂਨੀਵਰਸਿਟੀ ਪਾਕਿਸਤਾਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਸਾਹਿਬਾਨ ਅਤੇ ਉਨ੍ਹਾਂ ਦੇ ਕਿਤਾਬਾਂ ਦੀ ਪ੍ਰਕਾਸਿਤ ਕਰਨ ਵਾਲੇ ਵਿਭਾਗਾਂ ਦੀ ਇਹ ਪਹਿਲੀ ਜਿੰਮੇਵਾਰੀ ਬਣਦੀ ਹੈ ਕਿ ਇਸ ਬੀਬਾ ਵੱਲੋ ਇਕ ਵਿਸੇਸ ਵਿਸੇ ਉਤੇ ਕੀਤੀ ਗਈ ਪੀ.ਐਚ.ਡੀ ਡਿਗਰੀ ਦੀ ਕਿਤਾਬ ਨੂੰ ਪ੍ਰਕਾਸਿਤ ਕਰਕੇ ਖੁਦਕਸੀਆ ਕਰਨ ਵਾਲੇ ਮਜਬੂਰ ਹੋਏ ਪਰਿਵਾਰਾਂ ਦੀਆਂ ਜਿੰਦਗਾਨੀਆ ਨੂੰ ਸੁਰੱਖਿਅਤ ਕਰਨ ਅਤੇ ਜੇਕਰ ਕਿਤੇ ਅਜਿਹੀ ਘਟਨਾ ਵਾਪਰੇ ਤਾਂ ਉਨ੍ਹਾਂ ਪੀੜ੍ਹਤ ਅਤੇ ਵਿਧਵਾਵਾ ਪਰਿਵਾਰਾਂ ਦੀ ਜਿੰਦਗੀ ਦੀਆਂ ਮੁਸਕਿਲਾਂ ਨੂੰ ਦੂਰ ਕਰਨ ਲਈ ਸਰਕਾਰ ਕੀ ਜਿੰਮੇਵਾਰੀਆ ਨਿਭਾਏ ਉਸ ਬਾਰੇ ਸਮੁੱਚੇ ਸੰਸਾਰ ਨੂੰ ਜਾਣਕਾਰੀ ਦੇਣ ਦੀ ਜਿੰਮੇਵਾਰੀ ਨਿਭਾਉਣ ।
ਅੱਜ ਉਪਰੋਕਤ ਡਿਗਰੀ ਹਾਸਿਲ ਬੀਬਾ ਦੇ ਪਿਤਾ ਸ. ਬਲਜਿੰਦਰ ਸਿੰਘ ਪਾਂਗਲੀ, ਜਿ਼ਲ੍ਹਾ ਪ੍ਰਧਾਨ ਲੁਧਿਆਣਾ ਪ੍ਰੀਤਮ ਸਿੰਘ ਮਾਨਗੜ੍ਹ, ਮੀਤ ਪ੍ਰਧਾਨ ਸ. ਬਲਵੰਤ ਸਿੰਘ ਢਿੱਲੋਂ ਭਾਗੁਪਰ ਸਰਪੰਚ, ਗੁਰਮੇਲ ਸਿੰਘ ਕਨੇਚ, ਸਿਕੰਦਰ ਸਿੰਘ ਬਿਲਗਾ ਆਦਿ ਆਗੂਆ ਵੱਲੋ ਉਚੇਚੇ ਤੌਰ ਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਧੰਨਵਾਦ ਕਰਨ ਦੀ ਸੋਚ ਅਧੀਨ ਮਿਠਾਈ ਦੇ ਡੱਬੇ ਲੈਕੇ ਪਾਰਟੀ ਦੇ ਮੁੱਖ ਦਫਤਰ ਪਹੁੰਚੇ ਜਿਨ੍ਹਾਂ ਨੇ ਸ. ਮਾਨ ਅਤੇ ਦਫਤਰ ਦਾ ਬੀਬਾ ਨੂੰ ਦਾਖਲਾ ਕਰਵਾਉਣ ਲਈ ਕੀਤੇ ਗਏ ਯਤਨਾਂ ਲਈ ਧੰਨਵਾਦ ਵੀ ਕੀਤਾ ਅਤੇ ਮੁਬਾਰਕਾ ਵੀ ਦਿੱਤੀਆ ।