ਵਿਸਾਖੀ ਦਾ ਦਿਹਾੜਾ ਮਨੁੱਖਤਾ ਨੂੰ ਕਿਸੇ ਤਰ੍ਹਾਂ ਦੇ ਜ਼ਬਰ ਨਾ ਸਹਿਣ ਅਤੇ ਜਾਬਰ ਦਾ ਨਾਸ਼ ਕਰਕੇ ਆਜ਼ਾਦੀ ਨਾਲ ਵਿਚਰਣ ਦਾ ਸੁਨੇਹਾ ਦਿੰਦਾ ਹੈ : ਮਾਨ
ਸਮੁੱਚੀ ਸਿੱਖ ਕੌਮ ਅਤੇ ਲੀਡਰਸਿਪ ਆਪਣੀ ਆਜਾਦੀ (ਖ਼ਾਲਿਸਤਾਨ) ਦੇ ਕੌਮੀ ਮਿਸਨ ਦੀ ਪ੍ਰਾਪਤੀ ਲਈ ਇਕਜੁੱਟ ਹੋਣ
ਤਲਵੰਡੀ ਸਾਬੋ, 14 ਅਪ੍ਰੈਲ ( ) “ਜਦੋਂ ਤੋਂ ਦੁਨੀਆ ਹੋਦ ਵਿਚ ਆਈ ਹੈ, ਤਾਕਤ ਵਾਲੇ ਹੁਕਮਰਾਨ ਜਾਂ ਲੋਕ ਮਜ਼ਲੂਮਾਂ ਨਾਲ ਬੇਇਨਸਾਫ਼ੀਆਂ ਵੀ ਕਰਦੇ ਆ ਰਹੇ ਹਨ ਉਨ੍ਹਾਂ ਤੇ ਜੁਲਮ ਵੀ ਢਾਹੁੰਦੇ ਆ ਰਹੇ ਹਨ । ਪਰ ਇਸਦੇ ਨਾਲ ਇਹ ਵੀ ਵਰਤਾਰਾ ਪ੍ਰਤੱਖ ਰਿਹਾ ਹੈ ਕਿ ਜਦੋ ਵੀ ਕਿਸੇ ਹਾਕਮ ਨੇ ਤਾਕਤ ਦੇ ਨਸੇ ਵਿਚ ਮਜਲੂਮਾਂ, ਗਰੀਬਾਂ, ਬੇਸਹਾਰਿਆ ਨਾਲ ਅਜਿਹਾ ਕੋਈ ਜ਼ਬਰ ਵਿਤਕਰਾ ਕੀਤਾ ਤਾਂ ਸਮੇ-ਸਮੇ ਨਾਲ ਉਸ ਅਕਾਲ ਪੁਰਖ ਨੇ ਅਜਿਹਾ ਵਰਤਾਰਾ ਵੀ ਵਰਤਾਇਆ ਅਤੇ ਅਜਿਹੀਆ ਪਵਿੱਤਰ ਨੇਕ ਆਤਮਾਵਾ ਨੂੰ ਉਸ ਜ਼ਬਰ ਜੁਲਮ ਦਾ ਨਾਸ਼ ਕਰਨ ਲਈ ਇਸ ਦੁਨੀਆ ਵਿਚ ਭੇਜਿਆ ਜਿਵੇਕਿ ਗੁਰੂ ਨਾਨਕ ਸਾਹਿਬ ਨੇ ਜ਼ਬਰ ਦੇ ਵਿਰੁੱਧ ਆਵਾਜ ਉਠਾਉਦੇ ਹੋਏ ਉਸ ਸਮੇ ਦੇ ਹਾਕਮ ਨੂੰ ‘ਰਾਜ ਸੀਹ ਮੁਕੱਦਮ ਕੁੱਤੇ’ ਕਹਿਕੇ ਉਸ ਅਕਾਲ ਪੁਰਖ ਦੇ ਸੱਚ ਨੂੰ ਉਜਾਗਰ ਕੀਤਾ ਅਜਿਹੀਆ ਰੱਬੀ ਆਤਮਾਵਾ ਵੱਲੋ ਨਿਰੰਤਰ ਸਮੇ-ਸਮੇ ਤੇ ਜ਼ਬਰ ਅਤੇ ਜਾਬਰ ਦਾ ਅੰਤ ਵੀ ਹੁੰਦਾ ਰਿਹਾ । ਜਦੋ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਇਕ ਵੱਡੇ ਇਕੱਠ ਵਿਚ ਹੁਕਮਰਾਨਾਂ ਦੇ ਸਤਾਏ ਜ਼ਬਰ ਸਹਿਣ ਵਾਲੇ ਹਜਾਰਾਂ ਲੋਕਾਂ ਦਾ ਇਕੱਠ ਵਿਚ 5 ਸੀਸ ਦੀ ਮੰਗ ਕਰਕੇ ਤੇਗ ਦੀ ਧਾਰ ਵਿਚੋ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਉਨ੍ਹਾਂ ਸਿੰਘਾਂ ਨੂੰ ਅੰਮ੍ਰਿਤ ਦੀ ਬਖਸਿਸ ਕਰਕੇ ਸਿੰਘ ਸਜਾਏ । ਉਸ ਸਮੇ ਵੀ ਹੁਕਮਰਾਨ ਬਹੁਤ ਅੱਤਿਆਚਾਰ ਕਰ ਰਿਹਾ ਸੀ, ਲੋਕ ਜਬਰ ਤੋ ਸਹਿਮੇ ਹੋਏ ਸਨ । ਗੁਰੂ ਸਾਹਿਬਾਨ ਨੇ “ਚਿੜੀਓ ਸੇ ਮੈਂ ਬਾਜ਼ ਤੁੜਾਊ, ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊ” ਦੇ ਸ਼ਬਦ ਉਚਾਰਦੇ ਹੋਏ ਲੋਕਾਈ ਵਿਚ ਅਜਿਹੀ ਰੂਹ ਫੂਕੀ ਕਿ ਜਾਬਰ ਹਾਕਮ ਜਨਤਾ ਦੇ ਅਰਥ ਭਰਪੂਰ ਰੋਹ ਅੱਗੇ ਟਿਕ ਨਾ ਸਕੇ । 5 ਕਕਾਰਾ ਦੀ ਬਖਸਿਸ ਕਰਕੇ ਅਜਿਹਾ ਖਾਲਸਾ ਤਿਆਰ ਕੀਤਾ ਜਿਸ ਅੱਗੇ ਹੁਕਮਰਾਨਾਂ ਦੀਆਂ ਫ਼ੌਜਾਂ, ਸਾਜਿਸਾਂ ਆਦਿ ਟਿਕ ਨਾ ਸਕੇ ਅਤੇ ਸਭ ਪਾਸੇ ਖਾਲਸੇ ਨੇ ਜ਼ਬਰ ਜੁਲਮ ਦਾ ਨਾਸ ਕਰਕੇ ਹੁਕਮਰਾਨਾਂ ਨੂੰ ਅਜਿਹੀ ਚੁਣੋਤੀ ਦਿੱਤੀ ਕਿ ਹੁਕਮਰਾਨ ਜਾ ਤਾਂ ਜ਼ਬਰ ਤੋ ਤੋਬਾ ਕਰ ਗਏ ਜਾਂ ਖਾਲਸੇ ਦੀ ਪਵਿੱਤਰ ਧਰਤੀ ਛੱਡਕੇ ਦੂਰ ਦੁਰਾਡੇ ਚਲੇ ਗਏ । ਇਸ ਲਈ ਜਿਥੇ ਅੱਜ ਦੇ ਮਹਾਨ ਵਿਸਾਖੀ ਦੇ ਦਿਹਾੜੇ ਤੇ ਮੈਂ ਸਮੁੱਚੀ ਸਿੱਖ ਕੌਮ ਤੇ ਮਨੁੱਖਤਾ ਨੂੰ ਮੁਬਾਰਕਬਾਦ ਦਿੰਦਾ ਹਾਂ, ਉਥੇ ਇਹ ਵੀ ਉਮੀਦ ਕਰਦਾ ਹਾਂ ਕਿ ਜਦੋ ਪੰਜਾਬ ਸੂਬੇ ਵਿਚ ਵੱਸਣ ਵਾਲੀ ਸਿੱਖ ਕੌਮ ਨਾਲ ਪੰਜਾਬ ਅਤੇ ਸੈਟਰ ਦੇ ਹੁਕਮਰਾਨ ਹਰ ਖੇਤਰ ਵਿਚ ਵਧੀਕੀਆ, ਜਬਰ-ਬੇਇਨਸਾਫ਼ੀਆਂ ਕਰ ਰਹੇ ਹਨ ਤਾਂ ਅੱਜ ਦੇ ਇਸ ਮਹਾਨ ਦਿਹਾੜੇ ਦੇ ਵੱਡੇ ਸੰਦੇਸ ਨੂੰ ਅਪਣਾਉਦੇ ਹੋਏ ਅਜਿਹਾ ਮਾਹੌਲ ਸਮੂਹਿਕ ਰੂਪ ਵਿਚ ਤਿਆਰ ਕੀਤਾ ਜਾਵੇ ਕਿ ਹੁਕਮਰਾਨ ਕੀਤੇ ਜਾਣ ਵਾਲੇ ਜ਼ਬਰ ਜੁਲਮਾਂ ਤੋ ਤੋਬਾ ਕਰੇ ਅਤੇ ਖਾਲਸਾ ਪੰਥ ਜੂਝਦੀ ਹੋਈ ਆਪਣੇ ਆਜਾਦੀ ਦੇ ਮਿਸਨ ਨੂੰ ਪ੍ਰਾਪਤ ਕਰ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਵਿਸਾਖੀ ਦੇ ਮਹਾਨ ਦਿਹਾੜੇ ਦੇ ਤਲਵੰਡੀ ਸਾਬੋ ਦੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਭਰਵੇ ਇਕੱਠ ਨੂੰ ਸੁਬੋਧਿਤ ਹੁੰਦੇ ਹੋਏ ਅਤੇ ਹਰ ਤਰ੍ਹਾਂ ਦੇ ਜ਼ਬਰ ਜੁਲਮ ਦਾ ਅੰਤ ਕਰਨ ਲਈ ਸਮੂਹਿਕ ਰੂਪ ਵਿਚ ਇਕੱਤਰ ਹੋ ਕੇ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਵਿਰੁੱਧ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸੰਘਰਸ਼ ਕਰਦੇ ਹੋਏ ਆਪਣੀ ਮਿੱਥੀ ਖਾਲਿਸਤਾਨ ਦੀ ਕੌਮੀ ਮੰਜਿਲ ਵੱਲ ਦ੍ਰਿੜਤਾ ਨਾਲ ਵੱਧਣ ਅਤੇ ਨਿਸਾਨੇ ਦੀ ਪ੍ਰਾਪਤੀ ਕਰਨ ਦਾ ਸੰਦੇਸ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਵੀ ਉਸ ਬੀਤੇ ਸਮੇ ਦੇ ਹਾਲਾਤਾਂ ਦੀ ਤਰ੍ਹਾਂ ਗੰਭੀਰ ਹਾਲਾਤ ਬਣੇ ਹੋਏ ਹਨ, ਹਾਕਮ ਤਾਕਤ ਦੇ ਨਸੇ ਵਿਚ ਆਪਣੀਆ ਫ਼ੌਜਾਂ, ਰਾਜਸੀ ਸ਼ਕਤੀ ਦੀ ਹਊਮੈ ਵਿਚ ਸਿੱਖਾਂ, ਰੰਘਰੇਟਿਆ, ਮਜਲੂਮਾਂ, ਕਬੀਲਿਆ, ਆਦਿਵਾਸੀਆ ਉਤੇ ਜ਼ਬਰ ਜੁਲਮ ਕਰ ਰਿਹਾ ਹੈ । ਸਿੱਖਾਂ ਤੇ ਮੁਸਲਮਾਨਾਂ ਨੂੰ ਸਾਜਿਸਾਂ ਦਾ ਨਿਸ਼ਾਨਾਂ ਬਣਾਕੇ ਉਨ੍ਹਾਂ ਦੇ ਕਤਲ ਕਰ ਰਿਹਾ ਹੈ । ਸ੍ਰੀ ਮੋਦੀ ਹਕੂਮਤ ਅਤੇ ਉਸਦੀਆ ਖੂਫੀਆ ਏਜੰਸੀਆ ਵੱਲੋ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਕਤਲ ਕੀਤਾ ਜਾ ਰਿਹਾ ਹੈ । ਕੈਨੇਡਾ, ਅਮਰੀਕਾ, ਬਰਤਾਨੀਆ, ਪਾਕਿਸਤਾਨ ਆਦਿ ਮੁਲਕਾਂ ਵਿਚ ਉਥੋ ਦੇ ਸਿੱਖ ਨਾਗਰਿਕਾਂ ਨੂੰ ਸਾਜਿਸਾਂ ਰਾਹੀ ਨਿਸ਼ਾਨਾਂ ਬਣਾਕੇ ਖਤਮ ਕੀਤਾ ਜਾ ਰਿਹਾ ਹੈ । ਜਿਵੇਕਿ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਜਿਨ੍ਹਾਂ ਨੇ ਯੂ.ਐਸ. ਕਮਿਸਨ ਓਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਦੇ ਕੌਮਾਂਤਰੀ ਕਾਨੂੰਨਾਂ, ਨਿਯਮਾਂ ਦਾ ਘਾਣ ਕਰਕੇ ਅਮਰੀਕਾ ਦੀ ਮੁਨਰੋ ਡਾਕਟਰੀਨ ਅਤੇ ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਪ੍ਰਭੂਸਤਾ ਨੂੰ ਚੁਣੋਤੀ ਦਿੱਤੀ ।
ਸਾਡੇ ਪੰਜਾਬ ਦੇ ਕੀਮਤੀ ਪਾਣੀਆ ਨੂੰ ਜ਼ਬਰੀ ਲੁੱਟਿਆ ਜਾ ਰਿਹਾ ਹੈ, ਸਾਡੇ 30-30 ਸਾਲਾਂ ਤੋ ਸਜਾਵਾਂ ਪੂਰੀਆ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਨਹੀ ਕੀਤਾ ਜਾ ਰਿਹਾ, ਸਾਡੇ ਹੈੱਡਵਰਕਸਾਂ ਦੀ ਜਬਰੀ ਬਿਜਲੀ ਖੋਹੀ ਜਾ ਰਹੀ ਹੈ, ਸਾਡੇ ਪੰਜਾਬੀ ਬੋਲਦੇ ਇਲਾਕੇ ਅਤੇ ਰਾਜਧਾਨੀ ਚੰਡੀਗੜ੍ਹ ਸਾਜਸੀ ਢੰਗਾਂ ਰਾਹੀ ਪੰਜਾਬ ਤੋ ਬਾਹਰ ਕੀਤੇ ਜਾ ਰਹੇ ਹਨ । ਪੰਜਾਬ ਦੀ ਲੱਖਾਂ ਦੀ ਬੇਰੁਜਗਾਰੀ ਨੂੰ ਹੱਲ ਕਰਨ ਲਈ ਕੋਈ ਸੁਹਿਰਦ ਯਤਨ ਨਹੀ ਕੀਤਾ ਜਾ ਰਿਹਾ । ਨਾ ਹੀ ਸਾਨੂੰ ਕੋਈ ਵੱਡਾ ਉਦਯੋਗ ਦਿੱਤਾ ਜਾ ਰਿਹਾ ਹੈ । ਐਸ.ਜੀ.ਪੀ.ਸੀ ਦੀਆਂ ਬੀਤੇ 15 ਸਾਲਾਂ ਤੋ ਜਰਨਲ ਚੋਣਾਂ ਨਾ ਕਰਵਾਕੇ ਸਾਡੀ ਸਿੱਖ ਪਾਰਲੀਮੈਟ ਦੀ ਜਮਹੂਰੀਅਤ ਦਾ ਕਤਲ ਕੀਤਾ ਜਾ ਰਿਹਾ ਹੈ । ਸਾਡੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਜਾਣਬੁੱਝ ਕੇ ਸਾਡੀਆ ਸਰਹੱਦਾਂ ਵਪਾਰ ਲਈ ਨਹੀ ਖੋਲੀਆ ਜਾ ਰਹੀਆ । ਇਥੋ ਤੱਕ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ । ਫ਼ੌਜ ਵਿਚ ਭਰਤੀ ਨਾਮਾਤਰ ਕਰ ਦਿੱਤੀ ਗਈ ਹੈ । ਭਾਖੜਾ ਬਿਆਸ ਮੈਨੇਜਮੈਟ ਬੋਰਡ ਉਤੇ ਪੰਜਾਬ ਦੀ ਸਰਦਾਰੀ ਖੋਹਕੇ ਹਰਿਆਣਾ ਦੇ ਸਪੁਰਦ ਕਰ ਦਿੱਤੀ ਗਈ ਹੈ । ਕਹਿਣ ਤੋ ਭਾਵ ਹੈ ਕਿ ਹਰ ਖੇਤਰ ਵਿਚ ਸੈਟਰ ਤੇ ਪੰਜਾਬ ਸਰਕਾਰਾਂ ਪੰਜਾਬੀਆਂ ਤੇ ਸਿੱਖਾਂ ਨਾਲ ਘੋਰ ਵਿਤਕਰੇ ਨਿਰੰਤਰ ਕਰਦੀਆ ਆ ਰਹੀਆ ਹਨ । ਹੁਣ ਜਦੋ ਆਉਣ ਵਾਲੇ ਸਮੇ ਵਿਚ ਪੰਜਾਬ ਅਸੈਬਲੀ ਦੀਆਂ ਚੋਣਾਂ ਆ ਰਹੀਆ ਹਨ, ਤਾਂ ਹਰ ਪੰਜਾਬੀ ਤੇ ਸਿੱਖ ਦਾ ਇਹ ਫਰਜ ਬਣ ਜਾਂਦਾ ਹੈ ਕਿ ਉਹ ਆਪਣੇ ਪੰਜਾਬ ਦੀ ਗੁਰੂਆਂ ਦੀ ਪਵਿੱਤਰ ਧਰਤੀ ਅਤੇ ਉਨ੍ਹਾਂ ਦੀ ਵੱਡਮੁੱਲੀ ਮਨੁੱਖਤਾ ਤੇ ਇਨਸਾਫ ਪੱਖੀ ਸੋਚ ਤੇ ਪਹਿਰਾ ਦਿੰਦੇ ਹੋਏ ਬਿਨ੍ਹਾਂ ਕਿਸੇ ਸਵਾਰਥ, ਲਾਲਚ ਤੋ ਸਮੂਹਿਕ ਰੂਪ ਵਿਚ ਅਜਿਹਾ ਜਮਹੂਰੀਅਤ ਪੱਖੀ ਮਾਹੌਲ ਤਿਆਰ ਕੀਤਾ ਜਾਵੇ ਜਿਸ ਨਾਲ ਪੰਜਾਬ ਉਤੇ ਸਾਜਸੀ ਢੰਗ ਨਾਲ ਰਾਜ ਭਾਗ ਕਰਦੀਆ ਆ ਰਹੀਆ ਮੁਤੱਸਵੀ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਆਦਿ ਜਿਨ੍ਹਾਂ ਨੂੰ ਦਿੱਲੀ ਦੇ ਵਪਾਰੀ ਸੋਚ ਵਾਲੇ ਲਾਲੇ ਚਲਾਅ ਰਹੇ ਹਨ ਅਤੇ ਪੰਜਾਬ ਨੂੰ ਲੁੱਟਣ ਦੇ ਮਨਸੂਬਿਆ ਤੇ ਕੰਮ ਕਰ ਰਹੇ ਹਨ । ਉਨ੍ਹਾਂ ਨੂੰ ਇਥੋ ਸਦਾ ਲਈ ਖਦੇੜਨ ਹਿੱਤ ਆਪੋ ਆਪਣੀ ਵੋਟ ਦੀ ਸਹੀ ਵਰਤੋ ਕਰਦੇ ਹੋਏ ਜਮਹੂਰੀਅਤ ਢੰਗ ਨਾਲ ਜਿੰਨੇ ਵੀ ਪੰਥਕ ਦਲ ਪੰਜਾਬ ਵਿਚ ਵਿਚਰ ਰਹੇ ਹਨ, ਉਹ ਪੰਜਾਬ ਸੂਬੇ ਅਤੇ ਖਾਲਸਾ ਪੰਥ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਕੇ ਕੌਮੀ ਏਕਤਾ ਨੂੰ ਅਮਲੀ ਰੂਪ ਵਿਚ ਪ੍ਰਤੱਖ ਕਰਦੇ ਹੋਏ ਅਜਿਹਾ ਮਾਹੌਲ ਸਿਰਜਣ ਵਿਚ ਯੋਗਦਾਨ ਪਾਉਣ ਜਿਸ ਨਾਲ ਇਥੇ ਸਿੱਖ ਕੌਮ ਦੇ ਸਿਧਾਤਾਂ, ਸੋਚ ਉਤੇ ਅਮਲੀ ਰੂਪ ਵਿਚ ਪੰਥਕ ਸਰਕਾਰ ਕਾਇਮ ਹੋ ਸਕੇ ਅਤੇ ਅਸੀ ਸਭ ਪੰਜਾਬੀ ਤੇ ਸਿੱਖ ਆਪਣੇ ਸੂਬੇ ਦੀ ਸੰਪੂਰਨ ਆਜਾਦੀ ਦੇ ਮਿਸਨ ਨੂੰ ਦ੍ਰਿੜਤਾ ਤੇ ਸੰਜੀਦਗੀ ਨਾਲ ਪ੍ਰਾਪਤ ਕਰ ਸਕੀਏ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਖਾਲਸਾ ਪੰਥ ਦੇ ਭਲੇ ਲਈ ਅਤੇ ਸਮੁੱਚੀ ਮਨੁੱਖਤਾ ਵਿਚ ਵਰਨਾ ਜਾਤਾਂ-ਪਾਤਾਂ ਅਤੇ ਹੋਰ ਵਿਤਕਰਿਆ ਤੋ ਉਪਰ ਉੱਠਕੇ ਸਮੁੱਚੇ ਸਿੱਖ ਕੌਮ ਉਪਰੋਕਤ ਆਜਾਦੀ ਦੇ ਮਿਸਨ ਨੂੰ ਪ੍ਰਾਪਤ ਕਰਨ ਲਈ ਅਤੇ ਖਾਲਿਸਤਾਨ ਨੂੰ ਹਰ ਕੀਮਤ ਤੇ ਦੁਨੀਆ ਦੇ ਨਕਸੇ ਤੇ ਲਿਆਉਣ ਲਈ ਆਪੋ ਆਪਣੀਆ ਕੌਮੀ, ਇਨਸਾਨੀ, ਸਮਾਜਿਕ ਜਿੰਮੇਵਾਰੀਆ ਨਿਭਾਉਣਗੇ ।