ਬੇਸ਼ੱਕ ਅਮਰੀਕਾ-ਇਰਾਨ ਦੀ ਗੱਲਬਾਤ ਟੁੱਟ ਗਈ ਹੈ, ਪਰ ਪਾਕਿਸਤਾਨ ਨੂੰ ਆਪਣੇ ਸੁਹਿਰਦ ਯਤਨ ਜਾਰੀ ਰੱਖਣੇ ਚਾਹੀਦੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ ( ) “ਬੀਤੇ ਦਿਨੀ ਜੋ ਅਮਰੀਕਾ-ਇਰਾਨ ਜੰਗ ਦੇ ਸੰਬੰਧ ਵਿਚ ਦੋਵਾਂ ਮੁਲਕਾਂ ਦੀ ਇਸ ਲੜਾਈ ਨੂੰ ਬੰਦ ਕਰਵਾਉਣ ਲਈ ਪਾਕਿਸਤਾਨ ਨੇ ਇਨ੍ਹਾਂ ਦੀ ਮੁਲਾਕਾਤ ਕਰਵਾਕੇ ਇਸ ਵੱਡੇ ਮਸਲੇ ਨੂੰ ਹੱਲ ਕਰਨ ਦਾ ਸੁਹਿਰਦ ਯਤਨ ਕੀਤਾ ਹੈ । ਪਰ ਬੇਸੱਕ ਉਹ ਦੋਵਾਂ ਮੁਲਕਾਂ ਦੀ ਜੰਗ ਨੂੰ ਤੇ ਗੱਲਬਾਤ ਵਿਚ ਖਤਮ ਕਰਵਾਉਣ ਵਿਚ ਸਫਲ ਨਹੀ ਹੋ ਸਕੇ । ਪਰ ਉਨ੍ਹਾਂ ਦੇ ਕੀਤੇ ਗਏ ਉਦਮ ਅਤਿ ਸਲਾਘਾਯੋਗ ਹਨ ਜਿਨ੍ਹਾਂ ਨੂੰ ਪਾਕਿਸਤਾਨ ਵੱਲੋ ਫਿਰ ਜਾਰੀ ਰੱਖਣਾ ਚਾਹੀਦਾ ਹੈ । ਇਸ ਵਿਸੇ ਤੇ ਉਨ੍ਹਾਂ ਨੂੰ ਬਿਲਕੁਲ ਹੌਸਲਾ ਨਹੀ ਛੱਡਣਾ ਚਾਹੀਦਾ। ਆਉਣ ਵਾਲੇ ਦਿਨਾਂ ਵਿਚ ਜੇਕਰ ਉਹ ਦੋਵਾਂ ਮੁਲਕਾਂ ਨੂੰ ਫਿਰ ਤੋ ਇਕੱਤਰ ਕਰਕੇ ਟੇਬਲ ਤੇ ਬਿਠਾ ਸਕਣ ਤਾਂ ਇਹ ਦੁਨੀਆ ਦੇ ਅਮਨ-ਚੈਨ ਲਈ ਇਕ ਹੋਰ ਵੱਡਾ ਉਦਮ ਹੋਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਵਿਚ ਅਮਰੀਕਾ ਤੇ ਇਰਾਨ ਦੀ ਹੋਣ ਵਾਲੀ ਗੱਲਬਾਤ ਦੇ ਅਸਫਲ ਹੋ ਜਾਣ ਤੇ ਵੀ ਪਾਕਿਸਤਾਨ ਨੂੰ ਆਪਣੇ ਯਤਨ ਜਾਰੀ ਰੱਖਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸਟੇਟ ਹਰਮੂਜ ਦੇ ਬੰਦ ਰਹਿਣ ਨਾਲ ਸਮੁੱਚੇ ਮੁਲਕਾਂ ਵਿਚ ਬਹੁਤ ਵੱਡੀ ਮੁਸਕਿਲ ਪੈਦਾ ਹੋ ਜਾਵੇਗੀ । ਇਸ ਰਾਹੀ ਸਭ ਮੁਲਕਾਂ ਨੂੰ ਵੱਡੀ ਮਾਤਰਾ ਵਿਚ ਤੇਲ ਸਪਲਾਈ ਜਾਂਦੀ ਹੈ । ਤੇਲ ਸਪਲਾਈ ਨਾ ਹੋਣ ਕਾਰਨ ਬਹੁਤੇ ਮੁਲਕਾਂ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਸਾਹਮਣੇ ਆ ਸਕਦੀਆ ਹਨ । ਇਸੇ ਤਰ੍ਹਾਂ ਖਾੜੀ ਮੁਲਕ ਜੋ ਤੇਲ ਦੀ ਸਪਲਾਈ ਤੇ ਹੀ ਨਿਰਭਰ ਹਨ, ਉਨ੍ਹਾਂ ਮੁਲਕਾਂ ਵਿਚ ਖਾਣ ਵਾਲੇ ਪਦਾਰਥਾਂ ਦੀ ਸਪਲਾਈ ਨਾ ਜਾਣ ਕਾਰਨ ਭੁੱਖਮਰੀ ਦੇ ਹਾਲਾਤ ਵੀ ਪੈਦਾ ਹੋ ਸਕਦੇ ਹਨ । ਇਸ ਲਈ ਇਨਸਾਨੀਅਤ ਅਤੇ ਮਨੁੱਖਤਾ ਦੇ ਨਾਤੇ ਸਾਨੂੰ ਦੇਖਣਾ ਚਾਹੀਦਾ ਹੈ ਕਿ ਇਨਸਾਨੀ ਜਿੰਦਗਾਨੀਆ ਦਾ ਬਿਨ੍ਹਾਂ ਵਜਹ ਨੁਕਸਾਨ ਨਾ ਹੋਵੇ ਅਤੇ ਇਨ੍ਹਾਂ ਸੰਬੰਧਤ ਸਭ ਮੁਲਕਾਂ ਦੇ ਨਿਵਾਸੀ ਸਹੀ ਢੰਗ ਨਾਲ ਆਪਣਾ ਜੀਵਨ ਨਿਰਵਾਹ ਕਰ ਸਕਣ । ਤੇਲ ਤੇ ਨਿਰਭਰ ਮੁਲਕਾਂ ਵਿਚ ਤੇਲ ਜਾਂਦਾ ਰਹੇ ਅਤੇ ਖਾੜੀ ਮੁਲਕਾਂ ਵਿਚ ਉਨ੍ਹਾਂ ਦੇ ਨਿਵਾਸੀਆ ਲਈ ਉਨ੍ਹਾਂ ਦੇ ਖਾਣ ਦੀਆਂ ਵਸਤਾਂ ਵੀ ਸਹੀ ਸਮੇ ਤੱਕ ਪਹੁੰਚਦੀਆ ਰਹਿਣ । ਉਨ੍ਹਾਂ ਕਿਹਾ ਕਿ ਹੁਣ ਵਾਢੀ ਦਾ ਸੀਜਨ ਸੁਰੂ ਹੋ ਚੁੱਕਾ ਹੈ, ਵਾਢੀ ਤੇ ਬਿਜਾਈ ਸਮੇ ਤੇਲ ਦੀ ਬਹੁਤ ਵੱਡੀ ਲੋੜ ਹੁੰਦੀ ਹੈ । ਕਿਸਾਨਾਂ, ਜਿੰਮੀਦਾਰਾਂ ਨੂੰ ਇਸ ਸਮੇ ਤੇਲ ਦੀ ਘਾਟ ਨਹੀ ਆਉਣੀ ਚਾਹੀਦੀ । ਜਿਹੜੇ ਮੁਲਕ ਅਮਰੀਕਾ ਇਰਾਨ ਦੀ ਅਸਫਲ ਹੋਈ ਗੱਲਬਾਤ ਤੋ ਖੁਸੀਆ ਮਨਾਅ ਰਹੇ ਹਨ ਉਨ੍ਹਾਂ ਨੂੰ ਇਨਸਾਨੀਅਤ ਨਾਤੇ ਚਾਹੀਦਾ ਹੈ ਕਿ ਉਹ ਅਜਿਹੀਆ ਖੁਸੀਆ ਮਨਾਉਣ ਵੱਲ ਨਾ ਜਾਣ ਜਿਸ ਨਾਲ ਇਨਸਾਨੀਅਤ ਅਤੇ ਮਨੁੱਖਤਾ ਦਾ ਖਾਤਮਾ ਹੁੰਦਾ ਹੋਵੇ । ਉਨ੍ਹਾਂ ਕਿਹਾ ਕਿ ਸਾਊਦੀ ਅਰਬ ਨੇ ਪਾਕਿਸਤਾਨ ਦੀ ਫ਼ੌਜ ਬੁਲਾ ਲਈ ਹੈ ਜਿਸ ਨਾਲ ਲੜਾਈ ਵੱਧਣ ਦੇ ਵੱਡੇ ਆਸਾਰ ਬਣਦੇ ਜਾ ਰਹੇ ਹਨ । ਸਾਡੀ ਇਹ ਸਭ ਮੁਲਕਾਂ ਨੂੰ ਅਰਜੋਈ ਹੈ ਕਿ ਜੋ ਇਸ ਸਮੇ ਕੌਮਾਂਤਰੀ ਪੱਧਰ ਤੇ ਜੰਗਾਂ-ਯੁੱਧਾਂ ਦੇ ਹਾਲਾਤ ਪੈਦਾ ਹੋ ਰਹੇ ਹਨ ਉਸ ਨੂੰ ਇਨਸਾਨੀਅਤ ਅਤੇ ਮਨੁੱਖਤਾ ਦੇ ਨਾਤੇ ਅਤੇ ਦੁਨੀਆ ਵਿਚ ਅਮਨ ਚੈਨ ਦੇ ਲਈ ਅਮਲ ਕਰਨ ਨਾ ਕਿ ਮਨੁੱਖਤਾ ਦਾ ਨਾਸ ਕਰਨ ਵਾਲੇ ਅਮਲਾਂ ਵਿਚ ਵਿਸਵਾਸ ਰੱਖਣ ।