ਮੰਨੂਸਮ੍ਰਿਤੀ ਦੀ ਮਨੁੱਖਤਾ ਵਿਰੋਧੀ ਸੋਚ ਤੇ ਅਮਲ ਕਰਨ ਵਾਲੀ ਆਰ.ਐਸ.ਐਸ ਅਤੇ ਬੀਜੇਪੀ ਦੇ ਵਜੀਰ ਏ ਆਜਮ ਨੂੰ ਬੱਲਾ ਡੇਰੇ ਕਿਉਂ ਬੁਲਾਇਆ ਗਿਆ ? : ਮਾਨ
ਫ਼ਤਹਿਗੜ੍ਹ ਸਾਹਿਬ, 07 ਅਪ੍ਰੈਲ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਨੁੱਖਤਾ ਪੱਖੀ ਬਰਾਬਰਤਾ ਵਾਲੀ ਵੱਡੀ ਸੋਚ ਉਤੇ ਨਿਰੰਤਰ ਪਹਿਰਾ ਦਿੰਦਾ ਆ ਰਿਹਾ ਹੈ । ਜਿਸ ਅਨੁਸਾਰ ਕੋਈ ਵੀ ਇਨਸਾਨ ਵੱਡਾ ਛੋਟਾ ਨਹੀ ਸਭਨਾਂ ਨੂੰ ਬਰਾਬਰਤਾ ਦੀ ਸੋਚ ਨਾਲ ਵਿਚਰਣਾ ਚਾਹੀਦਾ ਹੈ । ਲੇਕਿਨ ਸਾਨੂੰ ਉਸ ਸਮੇ ਬਹੁਤ ਦੁੱਖ ਹੋਇਆ ਕਿ ਅਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਭਗਤ ਰਵੀਦਾਸ ਜੀ ਦੀ ਸੋਚ ‘ਬੇਗਮਪੁਰਾ ਸਹਿਰ ਕੋ ਨਾਊ’ ਦੇ ਅਨੁਸਾਰ ਅਜਿਹਾ ਰਾਜ ਭਾਗ ਕਾਇਮ ਕਰਨ ਲਈ ਸੰਘਰਸ ਕਰਦੇ ਆ ਰਹੇ ਹਾਂ ਜਿਸ ਵਿਚ ਕਿਸੇ ਤਰ੍ਹਾਂ ਦੀ ਵੀ, ਕਿਸੇ ਵੀ ਵਰਗ ਨਾਲ ਨਾ ਕੋਈ ਵਿਤਕਰਾ ਹੋਵੇ, ਨਾ ਬੇਇਨਸਾਫ਼ੀ ਹੋਵੇ ਅਤੇ ਉਸ ਰਾਜਭਾਗ ਵਿਚ ਸਭ ਵੱਸਣ ਵਾਲੇ ਨਿਵਾਸੀਆ ਵਿਚ ਕਿਸੇ ਤਰ੍ਹਾਂ ਦੀ ਹੀਣ ਭਾਵਨਾ ਪੈਦਾ ਨਾ ਹੋਵੇ ਅਤੇ ਬਰਾਬਰਤਾ ਦੇ ਹੱਕ ਰਾਹੀ ਇਕ ਦੂਸਰੇ ਦਾ ਪਿਆਰ ਸਤਿਕਾਰ ਰੱਖਦੇ ਹੋਏ ਹਰ ਖੇਤਰ ਵਿਚ ਅੱਗੇ ਵੱਧ ਸਕਣ । ਇਸੇ ਸੋਚ ਅਧੀਨ ਅਸੀ ਡਾ. ਬੀ.ਆਰ.ਅੰਬੇਦਕਰ ਅਤੇ ਸ੍ਰੀ ਕਾਂਸੀ ਰਾਮ ਜੋ ਉਪਰੋਕਤ ਸੋਚ ਨੂੰ ਪ੍ਰਣਾਏ ਹੋਏ ਸਨ, ਆਪਣੇ ਜੀਵਨਕਾਲ ਦੌਰਾਨ ਅਮਲ ਕਰਦੇ ਰਹੇ । ਅਸੀ ਇਨ੍ਹਾਂ ਦੋਵੇ ਸਖਸ਼ੀਅਤਾਂ ਦਾ ਇਸ ਲਈ ਹੀ ਸਤਿਕਾਰ ਤੇ ਅਦਬ ਕਰਦੇ ਹਾਂ ਕਿਉਂਕਿ ਇਨ੍ਹਾਂ ਨੇ ਮੰਨੂਸਮ੍ਰਿਤੀ ਦੀ ਮਨੁੱਖਤਾ ਵਿਚ ਨਫਰਤ ਤੇ ਪੈਦਾ ਕਰਨ ਵਾਲੀ ਹਿੰਦੂਤਵ ਸੋਚ ਦੇ ਵਿਰੁੱਧ ਬਾਦਲੀਲ ਢੰਗ ਨਾਲ ਸੰਘਰਸ ਕਰਦੇ ਰਹੇ । ਜਦੋ ਇਕ ਵਾਰੀ ਪਾਰਲੀਮੈਟ ਵਿਚ ਸ੍ਰੀ ਕਾਂਸੀ ਰਾਮ ਜੀ ਨੂੰ ਪੁੱਛਿਆ ਗਿਆ ਕਿ ਜੇਕਰ ਤੁਹਾਨੂੰ ਜਾਂ ਤੁਹਾਡੀ ਪਾਰਟੀ ਨੂੰ ਲੋਕ ਜਿਤਾਕੇ ਵਜੀਰ ਏ ਆਜਮ ਬਣਾ ਦੇਣ ਤਾਂ ਤੁਹਾਡਾ ਸੰਵਿਧਾਨ ਕੀ ਹੋਵੇਗਾ ਤਾਂ ਉਨ੍ਹਾਂ ਦਾ ਇਕ ਅਟੱਲ ਜੁਆਬ ਸੀ ਕਿ ਸਾਡਾ ਸੰਵਿਧਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ । ਜਦੋ ਉਪਰੋਕਤ ਲੀਡਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸਨ ਅਤੇ ਮਨੁੱਖੀ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਵਾਲੇ ਸਨ ਤਾਂ ਮੁਤੱਸਵੀ ਸੋਚ ਵਾਲੇ ਮੰਨੂਸਮ੍ਰਿਤੀ ਦੀ ਪੈਰਵੀ ਕਰਨ ਵਾਲੇ ਵਜੀਰ ਏ ਆਜਮ ਸ੍ਰੀ ਮੋਦੀ ਨੂੰ ਬੱਲਾ ਡੇਰੇ ਵਿਖੇ ਕਿਉਂ ਬੁਲਾਇਆ ਗਿਆ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਫਿਲੌਰ ਦੇ ਇਲਾਕੇ ਵਿਚ ਰੰਘਰੇਟਿਆ ਦੇ ਕੀਤੇ ਗਏ ਵੱਡੇ ਇਕੱਠ ਵਿਚ ਬੱਲਾ ਡੇਰੇ ਨਾਲ ਸੰਬੰਧਤ ਸਭ ਰੰਘਰੇਟੇ ਭਰਾਵਾਂ ਤੇ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਮਜਬੂਤ ਕਰਨ ਵਾਲੇ ਇਨ੍ਹਾਂ ਵਰਗਾਂ ਨੂੰ ਅਤੇ ਉਨ੍ਹਾਂ ਦੇ ਧਾਰਮਿਕ ਤੇ ਸਮਾਜਿਕ ਆਗੂਆ ਨੂੰ, ਸ੍ਰੀ ਮੋਦੀ ਨੂੰ ਬੱਲਾ ਡੇਰੇ ਵਿਖੇ ਬੁਲਾਉਣ ਉਤੇ ਵੱਡਾ ਡੂੰਘਾਂ ਪ੍ਰਸਨ ਚਿੰਨ੍ਹ ਲਗਾਉਦੇ ਹੋਏ ਪ੍ਰਗਟ ਕੀਤੇ ।