ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸਵ ਸਿੱਖ ਯੂਨੀਵਰਸਿਟੀ ਵਿਚ ‘ਵੰਦੇ ਮਾਤਰਮ’ ਅਤੇ ‘ਜਨ-ਗਨ-ਮਨ’ ਦਾ ਕਿਸੇ ਵੀ ਮੌਕੇ ਉਤੇ ਗਾਇਨ ਕਤਈ ਨਹੀ ਹੋਣਾ ਚਾਹੀਦਾ : ਮਾਨ
ਫ਼ਤਹਿਗੜ੍ਹ ਸਾਹਿਬ, 07 ਅਪ੍ਰੈਲ ( ) “ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸਵ ਸਿੱਖ ਯੂਨੀਵਰਸਿਟੀ ਵਿਚ ਵੱਖ-ਵੱਖ ਵਿਸਿਆ ਦੀ ਤਾਲੀਮ ਪ੍ਰਦਾਨ ਕਰਨ ਦੇ ਨਾਲ-ਨਾਲ ਸਿੱਖੀ ਸਿਧਾਤਾਂ, ਸੋਚ, ਮਰਿਯਾਦਾਵਾ ਸੰਬੰਧੀ ਵੀ ਵਿਦਿਆਰਥੀਆਂ ਵਿਚ ਧਾਰਮਿਕ ਤੇ ਸਮਾਜਿਕ ਅਗਵਾਈ ਦੇਣ ਦਾ ਉਚੇਚੇ ਤੌਰ ਤੇ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਇਸ ਯੂਨੀਵਰਸਿਟੀ ਵਿਚੋ ਡਿਗਰੀਆ ਪ੍ਰਾਪਤ ਕਰਕੇ ਨਿਕਲਣ ਵਾਲੇ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿਚ ਜਾਣ ਉਪਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਦਾ ਵੀ ਪ੍ਰਚਾਰ ਤੇ ਪ੍ਰਸਾਰ ਕਰਦੇ ਰਹਿਣ ਅਤੇ ਸਿੱਖੀ ਹੋਰ ਪ੍ਰਪੱਕ ਤੇ ਪ੍ਰਫੁੱਲਿਤ ਹੋ ਸਕੇ । ਸਾਨੂੰ ਜਾਣਕਾਰੀ ਮਿਲੀ ਹੈ ਕਿ 11 ਅਪ੍ਰੈਲ ਨੂੰ ਉਪਰੋਕਤ ਯੂਨੀਵਰਸਿਟੀ ਵਿਚ ਪੰਜਾਬ ਦੇ ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆ ਇਕ ਕਨਵੋਕੇਸਨ ਨੂੰ ਸੁਬੋਧਨ ਕਰਨ ਆ ਰਹੇ ਹਨ । ਸਰਕਾਰੀ ਪ੍ਰੋਟੋਕੋਲ ਅਨੁਸਾਰ ਯੂਨੀਵਰਸਿਟੀ ਵਿਖੇ ਉਨ੍ਹਾਂ ਦੀ ਆਮਦ ਉਤੇ ‘ਵੰਦੇ ਮਾਤਰਮ’ ਅਤੇ ਸਮਾਪਤੀ ਉਤੇ ਜਨ-ਗਨ-ਮਨ ਦਾ ਗਾਇਨ ਕੀਤਾ ਜਾਵੇਗਾ । ਜਦੋਕਿ ਇਸ ਯੂਨੀਵਰਸਿਟੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਉਪਰ ਹੈ । ਦੂਸਰਾ ਇਹ ਯੂਨੀਵਰਸਿਟੀ ਉਨ੍ਹਾਂ ਮਹਾਨ ਸ਼ਹੀਦਾਂ ਦੇ ਅਸਥਾਂਨ ਤੇ ਸੁਸੋਭਿਤ ਹੈ ਜਿਥੇ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਦੀਆਂ ਮਹਾਨ ਸ਼ਹਾਦਤਾਂ, ਇਨਸਾਨੀਅਤ ਕਦਰਾਂ ਕੀਮਤਾਂ, ਸੱਚ ਅਤੇ ਸਿੱਖੀ ਨੂੰ ਕਾਇਮ ਰੱਖਣ ਹਿੱਤ ਹੋਈਆ ਹਨ । ਇਹ ਮਹਾਨ ਸ਼ਹਾਦਤਾਂ ਸਿੱਖੀ ਸੋਚ, ਸਿਧਾਤਾਂ ਤੇ ਸ਼ਬਦ ਗੁਰੂ ਸਮਰਪਿਤ ਹੋ ਕੇ ਦਿੱਤੀਆ ਗਈਆ ਹਨ । ਦੀਵਾਨ ਟੋਡਰਮੱਲ ਜੀ ਨੇ ਮੋਹਰਾ ਵਿਛਾਕੇ ਸਾਹਿਬਜਾਦਿਆ ਅਤੇ ਮਾਤਾ ਗੁਜਰ ਕੌਰ ਜੀ ਦੇ ਸੰਸਕਾਰ ਲਈ ਦੁਨੀਆ ਦੇ ਸਭ ਤੋ ਮਹਿੰਗੇ ਸਥਾਂਨ ਪ੍ਰਾਪਤ ਕੀਤੇ । ਇਸ ਲਈ ਸ੍ਰੀ ਗੁਰੂ ਗੰ੍ਰਥ ਸਾਹਿਬ ਯੂਨੀਵਰਸਿਟੀ ਵਿਚ ਹੋਣ ਵਾਲੇ ਕਿਸੇ ਵੀ ਪ੍ਰੋਗਰਾਮ ਵਿਚ ਮੁਤੱਸਵੀ ਤਾਕਤਾਂ ਜਾਂ ਹਿੰਦੂਤਵ ਸੋਚ ਵਾਲੇ ਵੰਦੇ ਮਾਤਰਮ ਜਾਂ ਜਨ-ਗਨ-ਮਨ ਦਾ ਗਾਇਨ ਬਿਲਕੁਲ ਨਹੀ ਹੋਣਾ ਚਾਹੀਦਾ । ਬਲਕਿ ਅਜਿਹੇ ਸਮਿਆ ਉਤੇ ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥ ਦੇ ਸ਼ਬਦ ਦਾ ਗਾਇਨ ਹੋਣਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸਵ ਸਿੱਖ ਯੂਨੀਵਰਸਿਟੀ ਵਿਚ, ਐਸ.ਜੀ.ਪੀ.ਸੀ ਦੇ ਅਧਿਕਾਰੀਆ ਤੇ ਪ੍ਰਬੰਧਕਾਂ ਵੱਲੋ ਮੁਤੱਸਵੀ ਜਮਾਤਾਂ ਦੇ ਗੈਰ ਸਿਧਾਤਿਕ ਪ੍ਰਭਾਵ ਹੇਠ ਆ ਕੇ ਹੋਣ ਵਾਲੇ ਸਿੱਖ ਵਿਰੋਧੀ ਅਮਲਾਂ ਦੀ ਸਖਤ ਸ਼ਬਦਾਂ ਵਿਚ ਤਾੜਨਾ ਕਰਦੇ ਹੋਏ ਅਤੇ ਇਸ ਯੂਨੀਵਰਸਿਟੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਅਧਾਰਿਤ ਸਿੱਖੀ ਸੋਚ ਨੂੰ ਪ੍ਰਫੁੱਲਿਤ ਕਰਨ ਦੇ ਅਮਲਾਂ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬਾਨ ਦੀਆਂ ਲੰਮੇ ਸਮੇ ਤੋ ਹੁੰਦੀਆ ਆ ਰਹੀਆ ਬੇਅਦਬੀਆਂ ਦੇ ਸੰਬੰਧ ਵਿਚ ਸਿੱਖ ਕੌਮ ਦੀ ਇਹ ਸੰਜ਼ੀਦਾ ਮੰਗ ਹੈ ਕਿ ਇਸ ਉਤੇ ਇਕ ਸਖਤ ਕਾਨੂੰਨ ਹੋਦ ਵਿਚ ਆਵੇ । ਜਿਸ ਨਾਲ ਅਜਿਹੇ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਲਾਮਿਸਾਲ ਸਜ਼ਾਵਾਂ ਦੇਣ ਦਾ ਪ੍ਰਬੰਧ ਹੋਵੇ । ਇਸ ਸੰਬੰਧ ਵਿਚ ਐਸ.ਜੀ.ਪੀ.ਸੀ ਨੇ ਬੀਤੇ ਕੱਲ੍ਹ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਮੀਟਿੰਗ ਰੱਖੀ ਸੀ ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਜਦੋ ਸਾਡੀ ਪਾਰਟੀ ਦੀ ਨੁਮਾਇੰਦਗੀ ਕਰਦੇ ਹੋਏ ਸ. ਇਮਾਨ ਸਿੰਘ ਮਾਨ ਐਕਟਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਵਿਚਾਰ ਰੱਖਣ ਲਈ ਉਥੇ ਪਹੁੰਚੇ ਤਾਂ ਇਹ ਕਹਿਕੇ ਕਿ ਰਾਜਨੀਤਿਕ ਪਾਰਟੀਆ ਨੂੰ ਅਸੀ ਨਹੀ ਬੁਲਾਇਆ, ਸਮਾਂ ਨਾ ਦਿੱਤਾ ਗਿਆ । ਜਦੋਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿੱਖ ਕੌਮ ਨਾਲ ਸੰਬੰਧਤ ਸਭ ਮਸਲਿਆ ਵਿਚ ਮੋਹਰੀ ਹੋ ਕੇ ਨਿਰੰਤਰ ਭੂਮਿਕਾ ਨਿਭਾਉਦਾ ਆ ਰਿਹਾ ਹੈ । ਸਾਨੂੰ ਸਮਾਂ ਨਾ ਦੇ ਕੇ, ਪੰਜਾਬ ਅਤੇ ਸੈਟਰ ਸਰਕਾਰਾਂ ਵੱਲੋ ਸਾਡੀ ਐਸ.ਜੀ.ਪੀ.ਸੀ ਦੀਆ ਜਰਨਲ ਚੋਣਾਂ ਨਾ ਕਰਵਾਕੇ ਸਾਡੇ ਨਾਲ ਵੱਡੀ ਬੇਇਨਸਾਫ਼ੀ ਕੀਤੀ ਜਾ ਰਹੀ ਹੈ । ਇਸ ਵਿਚ ਮੌਜੂਦਾ ਐਸ.ਜੀ.ਪੀ.ਸੀ ਦੇ ਕਾਬਜ ਅਧਿਕਾਰੀ ਵੀ ਉਨੇ ਹੀ ਦੋਸੀ ਹਨ ਜਿੰਨੀਆ ਮੁਤੱਸਵੀ ਸਰਕਾਰਾਂ । ਸ੍ਰੀ ਗੁਰੂ ਗ੍ਰੰਥ ਸਾਹਿਬ ਸੰਬੰਧੀ ਕਾਨੂੰਨ ਬਣਾਉਣ ਤੋ ਪਹਿਲੇ ਸਭ ਧਿਰਾਂ ਦੀ ਰਾਏ ਲੈਣੀ ਅਤਿ ਜਰੂਰੀ ਹੈ ਤਾਂ ਕਿ ਇਹ ਕਾਨੂੰਨ ਅਮਲੀ ਰੂਪ ਵਿਚ ਕੰਮ ਕਰ ਸਕੇ ਅਤੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਪਹੁੰਚਦੀ ਆ ਰਹੀ ਠੇਸ ਨੂੰ ਰੋਕਿਆ ਜਾ ਸਕੇ ।