ਗਗਨਦੀਪ ਸਿੰਘ ਰੰਧਾਵਾ ਮੈਨੇਜਰ ਵੇਅਰਹਾਊਸ ਅੰਮ੍ਰਿਤਸਰ ਦੀ ਹੋਈ ਖੁਦਕਸੀ ਦੇ ਜਿ਼ੰਮੇਵਾਰ ਦੋਸ਼ੀਆਂ ਵਿਰੁੱਧ ਫੋਰੀ ਨਿਰਪੱਖਤਾ ਨਾਲ ਕਾਨੂੰਨੀ ਅਮਲ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 23 ਮਾਰਚ ( ) “ਆਮ ਆਦਮੀ ਪਾਰਟੀ ਆਪਣੇ ਆਪ ਨੂੰ ਆਮ ਲੋਕਾਂ ਦੀ ਪਾਰਟੀ ਅਖਵਾਕੇ ਇਹ ਪ੍ਰਚਾਰ ਕਰਦੀ ਹੈ ਕਿ ਸਾਡੇ ਵਜੀਰ, ਐਮ.ਐਲ.ਏ. ਅਤੇ ਅਫਸਰਸਾਹੀ ਵਿਚ ਕੋਈ ਰਿਸਤਵਖੋਰੀ, ਜਾਬਰ ਜਾਂ ਵਿਤਕਰੇ ਕਰਨ ਵਾਲਾ ਨਹੀ ਹੈ । ਅਸੀ ਬਰਾਬਰਤਾ ਤੇ ਇਨਸਾਫ਼ ਵਾਲਾ ਪ੍ਰਬੰਧ ਪ੍ਰਦਾਨ ਕਰ ਰਹੇ ਹਾਂ । ਜਦੋਕਿ ਅਸਲੀਅਤ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ, ਮੁਨੀਸ ਸਿਸੋਦੀਆ, ਸਤਿੰਦਰ ਜੈਨ ਸਭਨਾਂ ਨੇ ਦਿੱਲੀ ਵਿਚ ਵੱਡੇ ਘਪਲੇ ਕੀਤੇ ਅਤੇ ਸਰਕਾਰੀ ਖਜਾਨੇ ਤੇ ਲੋਕਾਂ ਨਾਲ ਠੱਗੀਆ ਮਾਰੀਆ । ਜਿਨ੍ਹਾਂ ਉਤੇ ਇਸ ਸੰਬੰਧੀ ਕੇਸ ਵੀ ਦਰਜ ਹੋਏ ਹਨ । ਇਨ੍ਹਾਂ ਦੋਸ਼ਾਂ ਦੀ ਬਦੌਲਤ ਹੀ ਆਮ ਲੋਕਾਂ ਦੀ ਪਾਰਟੀ ਕਹਾਉਣ ਵਾਲੇ ਇਨ੍ਹਾਂ ਸਿਆਸਤਦਾਨਾਂ ਦਾ ਦਿੱਲੀ ਵਿਚ ਪੂਰਾ ਸਫਾਇਆ ਹੋ ਚੁੱਕਿਆ ਹੈ । ਫਿਰ ਆਮ ਆਦਮੀ ਪਾਰਟੀ ਦੇ ਵਜੀਰ ਬੀਤੇ ਸਮੇ ਵਿਚ ਗੈਗਸਟਰਾਂ, ਸਮੱਗਲਰਾਂ ਅਤੇ ਅਪਰਾਧਿਕ ਲੋਕਾਂ ਨਾਲ ਵੀ ਸੰਬੰਧ ਅਖਬਾਰਾਂ ਦੀਆਂ ਖਬਰਾਂ ਰਾਹੀ ਸਾਹਮਣੇ ਆਏ । ਲੇਕਿਨ ਆਪਣੀ ਪੰਜਾਬ ਦੀ ਸਿਆਸੀ ਤਾਕਤ ਦੀ ਦੁਰਵਰਤੋ ਕਰਕੇ ਸੰਗੀਨ ਕੇਸਾਂ ਵਿਚ ਕਾਨੂੰਨੀ ਮਾਰ ਤੋ ਬਚਾਉਣ ਦੀਆਂ ਕਾਰਵਾਈਆ ਵੀ ਪ੍ਰਤੱਖ ਹੋਈਆ । ਇਸੇ ਸੰਦਰਭ ਵਿਚ ਰੋਜਾਨਾ ਹੀ ਪੰਜਾਬ ਵਿਚ ਕਿਸੇ ਨਾ ਕਿਸੇ ਸਥਾਂਨ ਤੇ ਹੋ ਰਹੇ ਕਤਲ, ਅਪਰਾਧ ਅਮਲ, ਰਿਸਵਤਖੋਰੀ ਵੀ ਸਾਹਮਣੇ ਆਏ ਹਨ । ਫਿਰ ਅਜਿਹੀ ਹਾਕਮ ਪਾਰਟੀ ਨੂੰ ਉਪਰੋਕਤ ਦੋਸ਼ਾਂ, ਅਪਰਾਧਾਂ ਤੇ ਗੈਰ ਕਾਨੂੰਨੀ ਅਮਲਾਂ ਤੋ ਕਿਵੇ ਪਾਸੇ ਰੱਖਿਆ ਜਾ ਸਕਦਾ ਹੈ ਅਤੇ ਅਜਿਹੇ ਲੋਕ ਇਨਸਾਫ਼ ਪਸੰਦ ਸਾਫ ਸੁਥਰਾਂ ਪ੍ਰਬੰਧ ਦੇਣ ਦੇ ਕਿਵੇ ਸਮਰੱਥ ਹੋ ਸਕਦੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਪੰਜਾਬ ਦੇ ਕੈਬਨਿਟ ਵਜੀਰ ਸ. ਲਾਲਜੀਤ ਸਿੰਘ ਭੁੱਲਰ ਵੱਲੋ ਇਕ ਨੇਕ ਇਮਾਨਦਾਰ ਪੰਜਾਬ ਵੇਅਰਹਾਊਸ ਅੰਮ੍ਰਿਤਸਰ ਦੇ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਨਾਲ ਕੀਤੇ ਗਏ ਦੁਰਵਿਵਹਾਰ ਅਤੇ ਜਲਾਲਤ ਦੀ ਵਜਹ ਕਾਰਨ ਹੋਈ ਖੌਫਨਾਕ ਖੁਦਕਸੀ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਇਸ ਵਿਚ ਸਾਹਮਣੇ ਆਉਣ ਵਾਲੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਦਾ ਪ੍ਰਬੰਧ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਸਰਕਾਰ ਵਿਚ ਕਤਲੋਗਾਰਤ, ਅਪਰਾਧਿਕ ਕਾਰਵਾਈਆ ਨਿੱਤ ਦਿਹਾੜੇ ਹੋ ਰਹੀਆ ਹਨ ਜਿਵੇ ਸ. ਰਣਜੀਤ ਸਿੰਘ ਗੁਰਦਾਸਪੁਰ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ । ਆਮ ਆਦਮੀ ਪਾਰਟੀ ਦੇ ਸਰਪੰਚ ਦਾ ਦਿਨ ਦਿਹਾੜੇ ਹੋਇਆ ਕਤਲ ਗੈਗਸਟਰ ਤੇ ਅਪਰਾਧਿਕ ਕਾਰਵਾਈਆ ਵਿਚ ਸਾਮਿਲ ਸਮੱਗਲਰਾਂ ਦੇ ਹੋਣ ਵਾਲੇ ਕਤਲ ਕਾਨੂੰਨੀ ਵਿਵਸਥਾਂ ਦੇ ਫੇਲ੍ਹ ਹੋਣ ਦੀ ਚਿੰਤਾ ਨੂੰ ਪ੍ਰਤੱਖ ਕਰਦੇ ਹਨ । ਜੋ ਉਪਰੋਕਤ ਗਗਨਦੀਪ ਸਿੰਘ ਰੰਧਾਵਾ ਵੱਲੋ ਖੁਦਕਸੀ ਹੋਈ ਹੈ ਉਹ ਵੀ ਸ. ਲਾਲਜੀਤ ਸਿੰਘ ਭੁੱਲਰ ਵੱਲੋ ਆਪਣੇ ਪਿਤਾ ਦੇ ਨਾਮ ਤੇ ਟੈਡਰ ਦਿਵਾਉਣ ਨੂੰ ਲੈਕੇ ਉਸ ਉਤੇ ਸਰੀਰਕ ਅਤੇ ਮਾਨਸਿਕ ਹੋਏ ਤਸੱਦਦ ਦੇ ਕਾਰਨ ਉਸਦੀ ਮੌਤ ਹੋਈ ਹੈ । ਇਸ ਵਿਸੇ ਉਤੇ ਬੇਸੱਕ ਸ. ਲਾਲਜੀਤ ਸਿੰਘ ਭੁੱਲਰ ਨੇ ਅਸਤੀਫਾ ਦੇ ਦਿੱਤਾ ਹੈ । ਪਰ ਇਸ ਅਪਰਾਧ ਦਾ ਇਨਸਾਫ ਉਦੋ ਤੱਕ ਨਹੀ ਮਿਲ ਸਕੇਗਾ ਜਦੋ ਤੱਕ ਨਿਰਪੱਖਤਾ ਨਾਲ ਜਾਂਚ ਕਰਵਾਕੇ ਦੋਸ਼ੀਆਂ ਨੂੰ ਸਾਹਮਣੇ ਲਿਆਉਦੇ ਹੋਏ ਕਾਨੂੰਨ ਅਨੁਸਾਰ ਸਜਾਵਾਂ ਦੇਣ ਦਾ ਹੁਕਮਰਾਨਾਂ ਵੱਲੋ ਪ੍ਰਬੰਧ ਨਹੀ ਕੀਤਾ ਜਾਂਦਾ । ਉਨ੍ਹਾਂ ਕਿਹਾ ਕਿ ਇਨਸਾਫ ਇਸ ਗੱਲ ਦੀ ਮੰਗ ਕਰਦਾ ਹੈ ਕਿ ਭਾਵੇ ਕੋਈ ਵੀ ਦੋਸ਼ੀ ਕਿੰਨੇ ਵੀ ਉੱਚ ਤੋ ਉੱਚ ਅਹੁਦੇ ਤੇ ਕਿਉ ਨਾ ਬੈਠਾ ਹੋਵੇ ਜੇਕਰ ਉਸ ਉਤੇ ਅਜਿਹਾ ਕੋਈ ਦੋਸ ਸਾਬਤ ਹੋ ਜਾਂਦਾ ਹੈ ਤਾਂ ਉਸਨੂੰ ਹਰ ਕੀਮਤ ਤੇ ਕਾਨੂੰਨ ਅਨੁਸਾਰ ਅਤੇ ਬਰਾਬਰਤਾ ਦੇ ਆਧਾਰ ਤੇ ਸਜ਼ਾ ਅਵੱਸ ਮਿਲਣੀ ਚਾਹੀਦੀ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਇਸ ਵਾਪਰੇ ਦੁਖਾਂਤ ਵਿਚ ਆਪਣੀ ਸਿਆਸੀ ਸ਼ਕਤੀ ਦੀ ਦੁਰਵਰਤੋ ਨਾ ਕਰਕੇ ਸ. ਗਗਨਦੀਪ ਸਿੰਘ ਰੰਧਾਵਾ ਦੇ ਬੱਚਿਆਂ ਅਤੇ ਪੰਜਾਬੀਆਂ ਨੂੰ ਬਣਦਾ ਇਨਸਾਫ ਦੇਣ ਦੀ ਜਿੰਮੇਵਾਰੀ ਨਿਭਾਏਗੀ ।