ਜੇ ਇੰਡੀਆ ਇਕ ਹੈ ਤਾਂ ਭਗਤ ਸਿੰਘ ਨੂੰ ਪੰਜਾਬ ਵਿਚ ਦਸਤਾਰਧਾਰੀ ਅਤੇ ਹਰਿਆਣੇ ਵਿਚ ਟੋਪੀਧਾਰੀ ਕਿਉਂ ਦਿਖਾਇਆ ਜਾ ਰਿਹਾ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ, 23 ਮਾਰਚ ( ) “ਆਮ ਆਦਮੀ ਪਾਰਟੀ ਨੇ ਸਾਰੇ ਸਰਕਾਰੀ ਦਫਤਰਾਂ ਵਿਚ ਭਗਤ ਸਿੰਘ ਦੀਆਂ ਫੋਟੋਆਂ ਟੰਗੀਆਂ ਹੋਈਆ ਹਨ । ਜਦੋਂਕਿ ਭਗਤ ਸਿੰਘ ਨੇ ਤਾਂ ਇਕ ਨਿਰਦੋਸ਼ ਅੰਗਰੇਜ਼ ਅਫਸਰ ਜੋਹਨ ਸਾਂਡਰਸ ਅਤੇ ਇਕ ਅੰਮ੍ਰਿਤਧਾਰੀ ਸਿੱਖ ਹੌਲਦਾਰ ਸ. ਚੰਨਣ ਸਿੰਘ ਨੂੰ ਗੋਲੀ ਦਾ ਨਿਸ਼ਾਨਾਂ ਬਣਾਕੇ ਮਾਰ ਦਿੱਤਾ ਸੀ । ਫਿਰ ਅਸੈਬਲੀ ਵਿਚ ਵੀ ਇਸ ਵੱਲੋ ਬੰਬ ਸੁੱਟਿਆ ਗਿਆ ਸੀ ਜੋ ਕਿ ਨਹੀ ਚੱਲਿਆ । ਨਹੀ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀ । 2024-25 ਦੇ ਪਾਰਲੀਮੈਟ ਸੈਸਨ ਵਿਚ ਇਕ ਐਮ.ਪੀ ਨੇ ਮੈਨੂੰ ਪੁੱਛਿਆ ਸੀ ਕਿ ਬੰਬ ਕਿਥੇ ਸੁੱਟਿਆ ਸੀ ? ਇਸ ਲਈ ਇਸ ਗੱਲ ਦਾ ਹਰ ਕੀਮਤ ਤੇ ਇਕਸਾਫ ਹੋਣਾ ਚਾਹੀਦਾ ਹੈ ਕਿ ਜੋ ਭਗਤ ਸਿੰਘ ਨੇ ਬੰਬ ਸੁੱਟਿਆ ਸੀ, ਉਹ ਦਸਿਹਤਗਰਦੀ ਸੀ ਜਾਂ ਨਹੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਮੁਤੱਸਵੀ ਹੁਕਮਰਾਨਾਂ ਨੂੰ ਸਮੁੱਚੇ ਮੁਲਕ ਨਿਵਾਸੀਆ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਉਪਰੋਕਤ ਬੰਬ ਸੁੱਟਣ ਦੀ ਘਟਨਾ ਸੰਬੰਧੀ ਕਿ ਇਹ ਉਸਨੂੰ ਦਹਿਸਤਗਰਦੀ ਮੰਨਦੇ ਹਨ ਜਾਂ ਨਹੀ, ਉਸਦਾ ਮੁਲਕ ਨਿਵਾਸੀਆ ਨੂੰ ਜੁਆਬ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਟ੍ਰਿਬਿਊਨ ਅਦਾਰਾ ਹੈ, ਉਹ ਦਹਿਸਤਗਰਦੀ ਨੂੰ ਗਲਤ ਸਮਝਦੀ ਹੈ । ਪਰ ਭਗਤ ਸਿੰਘ ਦੀ ਦਹਿਸਤਗਰਦੀ ਨੂੰ ਠੀਕ ਸਮਝਦੀ ਹੈ । ਇਸ ਟ੍ਰਿਬਿਊਨ ਅਦਾਰੇ ਦਾ ਵੱਖ-ਵੱਖ ਸਮਿਆ ਤੇ ਦੋਮੂੰਹੀ ਸੱਪ ਬਣਨ ਪਿੱਛੇ ਕੀ ਮਕਸਦ ਹੈ ? ਲਾਲਾ ਲਾਜਪਤ ਰਾਏ ਦੇ ਮਰਨ ਨੂੰ ਉਨ੍ਹਾਂ ਉਤੇ ਲਾਠੀਆ ਵਰਾਉਣ ਦਾ ਕਾਰਨ ਮੰਨਿਆ ਗਿਆ ਹੈ, ਜਦੋਕਿ ਅਸਲੀਅਤ ਵਿਚ ਉਹ ਦਿਲ ਦੇ ਦੌਰੇ ਨਾਲ ਮਰਿਆ ਸੀ । ਅਸੀ ਤਾਂ ਹਰ ਤਰ੍ਹਾਂ ਦੀ ਫ਼ਾਂਸੀ ਦੇ ਖਿਲਾਫ ਹਾਂ । ਇਹ ਜੋ ਵਾਰ-ਵਾਰ ਹਿੰਦੂਆਂ ਤੇ ਸਿੱਖਾਂ ਦੇ ਝਗੜੇ ਦੀ ਗੱਲ ਉਜਾਗਰ ਕੀਤੀ ਜਾ ਰਹੀ ਹੈ, ਇਹ ਝਗੜਾ ਕੀ ਹੈ ? ਸਿੱਖ ਤਾਂ ਬੇਗੁਨਾਹ ਨੂੰ ਮਾਰਨ ਦੇ ਖਿਲਾਫ ਹਨ । ਇਸਦਾ ਮਤਲਬ ਇਹ ਹੈ ਕਿ ਜੋ ਹਿੰਦੂ ਪ੍ਰੈਸ ਵੱਖ-ਵੱਖ ਸਮਿਆ ਉਤੇ ਇਕੋ ਸੋਚ ਤੇ ਮੁੱਦੇ ਉਤੇ ਵੱਖੋ ਵੱਖਰੀ ਵਿਚਾਰਧਾਰਾਂ ਕਿਉਂ ਰੱਖਦੀ ਹੈ । ਜਦੋਕਿ ਮਨੁੱਖੀ ਅਧਿਕਾਰਾਂ ਦੇ ਨਿਯਮ ਤਾਂ ਸਭ ਹਾਲਾਤਾਂ ਵਿਚ ਜ਼ਬਰ ਜੁਲਮ ਤੇ ਉਸਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦੇਣ ਦੀ ਗੱਲ ਕਰਦੇ ਹਨ । ਫਿਰ ਹੁਣ ਭਗਤ ਸਿੰਘ ਦੀ ਫੋਟੋ ਸਹਿਤ ਜੋ ਹਰਿਆਣਾ ਤੇ ਪੰਜਾਬ ਸਰਕਾਰ ਨੇ ਕ੍ਰਮਵਾਰ ਦਸਤਾਰਧਾਰੀ ਸਿੱਖ ਅਤੇ ਟੋਪੀਧਾਰੀ ਹਿੰਦੂ ਦਿਖਾਇਆ ਹੈ, ਇਹ ਇੰਡੀਆ ਦੇ ਇਕੋ ਵਿਧਾਨ ਕਾਨੂੰਨ ਵਿਚ ਵੱਡਾ ਫਰਕ ਕਿਉਂ ਦਿਖਾਇਆ ਜਾ ਰਿਹਾ ਹੈ ?