ਪਾਕਿਸਤਾਨ ਵੱਲੋਂ ਮੁੰਬਈ ਅਤੇ ਦਿੱਲੀ ਉਤੇ ਹਮਲੇ ਕਰਨ ਪਿੱਛੇ ਕੀ ਦਲੀਲ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ, 23 ਮਾਰਚ ( ) “ਜਦੋਂ ਪਾਕਿਸਤਾਨ ਦੇ ਏਅਰ ਫੀਲਡ ਮਾਰਸ਼ਲ ਜਨਾਬ ਆਸਿਮ ਮੁਨੀਰ ਕੁਝ ਸਮਾਂ ਪਹਿਲੇ ਬਹੁਤ ਹੀ ਸਿੱਦਤ, ਸਤਿਕਾਰ ਨਾਲ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਡੋਨਾਲਡ ਟਰੰਪ ਨਾਲ ਇਕ ਟੇਬਲ ਤੇ ਬੈਠਕੇ ਖਾਂਣੇ ਦਾ ਆਨੰਦ ਮਾਣਕੇ ਆਏ ਹਨ ਅਤੇ ਫਿਰ ਪਾਕਿਸਤਾਨ ਦੇ ਅਮਰੀਕਾ ਨਾਲ ਬਹੁਤ ਅੱਛੇ ਸੰਬੰਧ ਹਨ । ਫਿਰ ਅਮਰੀਕਾ ਪਾਕਿਸਤਾਨ ਉਤੇ ਹਮਲਾ ਕਿਵੇਂ ਕਰ ਸਕਦਾ ਹੈ ? ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਪਾਕਿਸਤਾਨ ਦੇ ਇੰਡੀਆ ਵਿਚ ਰਹਿ ਚੁੱਕੇ ਸਾਬਕਾ ਹਾਈਕਮਿਸਨਰ ਅਬਦੁੱਲ ਬਾਸਿਤ ਦਾ ਪ੍ਰਕਾਸਿਤ ਹੋਇਆ ਬਿਆਨ ਕਿਸ ਦਲੀਲ ਨਾਲ ਦਿੱਤਾ ਗਿਆ ਹੈ ਕਿ ਜੇਕਰ ਯੂ.ਐਸ ਨੇ ਪਾਕਿਸਤਾਨ ਦੇ ਪ੍ਰਮਾਣੂ ਪਲਾਟਾਂ ਜਾਂ ਕਿਤੇ ਹੋਰ ਹਮਲੇ ਕੀਤੇ, ਤਾਂ ਪਾਕਿਸਤਾਨ ਇੰਡੀਆ ਦੇ ਮੁੰਬਈ ਅਤੇ ਦਿੱਲੀ ਅਤੇ ਹੋਰ ਪ੍ਰਮੁੱਖ ਸ਼ਹਿਰਾਂ ਉਤੇ ਹਮਲਾ ਕਰ ਦੇਵੇਗਾ । ਜੋ ਹਿੰਦੂ-ਮੁਸਲਮਾਨਾਂ ਵਿਚ ਨਫਰਤ ਪੈਦਾ ਕੀਤੀ ਗਈ ਹੈ ਇਹ ਤਾਂ ਮੋਦੀ, ਆਰ.ਐਸ.ਐਸ ਦੇ ਮੋਹਨ ਭਗਵਤ ਦੀਆਂ ਨੀਤੀਆ ਤੇ ਅਮਲਾਂ ਦੀ ਬਦੌਲਤ ਹੈ । ਫਿਰ ਇਸ ਵਿਚ ਵੀ ਸੱਚਾਈ ਹੈ ਕਿ ਮੁੰਬਈ, ਦਿੱਲੀ ਤੇ ਇੰਡੀਆ ਦੇ ਹੋਰ ਸ਼ਹਿਰਾਂ ਵਿਚ ਵੱਸਣ ਵਾਲੇ ਸਾਰੇ ਇਨਸਾਨ ਬੀਜੇਪੀ-ਆਰ.ਐਸ.ਐਸ ਦੀਆਂ ਨਫਰਤ ਭਰੀਆ ਨੀਤੀਆ ਨਾਲ ਜਦੋ ਸਹਿਮਤ ਹੀ ਨਹੀ ਹਨ, ਫਿਰ ਪਾਕਿਸਤਾਨ ਵੱਲੋ ਮੁੰਬਈ ਅਤੇ ਦਿੱਲੀ ਤੇ ਹਮਲੇ ਕਰਨ ਦੀ ਕੀ ਤੁੱਕ ਬਣਦੀ ਹੈ ? ਆਮ ਲੋਕਾਂ ਨੂੰ ਮੌਤ ਦੀ ਘਾਟ ਉਤਾਰਨ ਪਿੱਛੇ ਤਾਂ ਕੋਈ ਦਲੀਲ ਹੀ ਨਹੀ ਹੈ । ਜਦੋਕਿ ਜਿੰਮੇਵਾਰ ਤਾਂ ਇਨ੍ਹਾਂ ਹਾਲਾਤਾਂ ਲਈ ਬੀਜੇਪੀ-ਆਰ.ਐਸ.ਐਸ ਲੀਡਰਸਿਪ ਹੈ । ਕਿਉਂਕਿ ਇਸੇ ਨਫਰਤ ਭਰੀ ਸੋਚ ਅਧੀਨ ਇੰਡੀਆ ਦੇ ਮੁਤੱਸਵੀ ਹੁਕਮਰਾਨਾਂ ਵੱਲੋ ਅਤੇ ਵਿਦਿਅਕ ਸੰਸਥਾਵਾਂ ਦੇ ਮੁੱਖੀਆਂ ਵੱਲੋ ਮੁਸਲਿਮ ਆਗੂਆਂ ਦੇ ਸੰਬੰਧ ਵਿਚ ਉਨ੍ਹਾਂ ਦੇ ਇਤਿਹਾਸ ਵਿਚੋ ਜਨਾਬ ਮੁਹੰਮਦ ਅਲੀ ਜਿਨਾਹ ਅਤੇ ਮੁਹੰਮਦ ਇਕਬਾਲ ਵਰਗੀਆ ਸਖਸ਼ੀਅਤਾਂ ਦੇ ਨਾਮ ਯੂਨੀਵਰਸਿਟੀਆਂ ਦੇ ਸਿਲੇਬਸ ਵਿਚੋ ਮੰਦਭਾਵਨਾ ਭਰੀ ਸੋਚ ਅਧੀਨ ਕੱਢੇ ਜਾ ਰਹੇ ਹਨ । ਜੋ ਕਿ ਮੁਸਲਿਮ ਇਤਿਹਾਸਕਾਰਾਂ, ਬੁੱਧੀਜੀਵੀਆਂ ਅਤੇ ਯੂਨੀਵਰਸਿਟੀਆਂ ਦੇ ਮੁੱਖੀਆਂ ਦਾ ਮਾਮਲਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਦੇ ਇੰਡੀਆ ਵਿਚ ਰਹਿ ਚੁੱਕੇ ਸਾਬਕਾ ਹਾਈਕਮਿਸਨਰ ਜਨਾਬ ਅਬਦੁੱਲ ਬਾਸਿਤ ਵੱਲੋਂ ਇੰਡੀਆ ਦੇ ਮੁੰਬਈ, ਦਿੱਲੀ ਵੱਡੇ ਸ਼ਹਿਰਾਂ ਉਤੇ ਬਿਨ੍ਹਾਂ ਕਿਸੇ ਦਲੀਲ ਦੇ ਹਮਲੇ ਕਰਨ ਦੇ ਆਏ ਬਿਆਨ ਉਤੇ ਗਹਿਰੀ ਚਿੰਤਾ ਅਤੇ ਹੈਰਾਨੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਆ ਦੇ ਰੂਸ ਨਾਲ ਬਹੁਤ ਅੱਛੇ ਸੰਬੰਧ ਹਨ, ਅਜਿਹੇ ਸੰਬੰਧ ਅਮਰੀਕਾ ਨਾਲ ਨਹੀ ਹਨ । ਜੋ ਕੌਮਾਂਤਰੀ ਪੱਧਰ ਤੇ ਨਵੀ ਸਫਬੰਦੀ ਹੋਈ ਹੈ ਇਸ ਵਿਚ ਰੂਸ, ਚੀਨ ਵਾਲਾ ਇਕ ਗਰੁੱਪ ਹੈ ਦੂਸਰੇ ਪਾਸੇ ਅਮਰੀਕਾ, ਇਜਰਾਇਲ ਹੈ । ਜਦੋਕਿ ਪਾਕਿਸਤਾਨ ਤਾਂ ਇਸ ਵਿਸੇ ਉਤੇ ਅਮਰੀਕਾ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਦਾਨ ਕਰ ਰਿਹਾ ਹੈ ਫਿਰ ਅਮਰੀਕਾ ਆਪਣੇ ਦੋਸਤ ਪਾਕਿਸਤਾਨ ਨੂੰ ਕਿਉਂ ਨਿਸ਼ਾਨਾਂ ਬਣਾਏਗਾ ? ਜੇਕਰ ਅਮਰੀਕਾ ਪਾਕਿਸਤਾਨ ਤੇ ਬੰਬ ਸੁੱਟੇਗਾ ਫਿਰ ਪਾਕਿਸਤਾਨ, ਮੁੰਬਈ ਤੇ ਦਿੱਲੀ ਨੂੰ ਨਿਸ਼ਾਨਾਂ ਬਣਾਉਣ ਦੀ ਗੱਲ ਕਿਸ ਦਲੀਲ ਨਾਲ ਕਰ ਰਹੇ ਹਨ ? ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੈਸੇ ਤਾਂ ਸਮੁੱਚੇ ਸੰਸਾਰ ਵਿਚ ਕਿਸੇ ਵੀ ਸਥਾਂਨ ਤੇ ਜੰਗ ਨਹੀ ਚਾਹੁੰਦੀ । ਲੇਕਿਨ ਉਚੇਚੇ ਤੌਰ ਤੇ ਏਸੀਆ ਖਿੱਤੇ ਅਤੇ ਸਿੱਖ ਵਸੋਂ ਵਾਲੇ ਇਲਾਕੇ ਵਿਚ ਬਿਲਕੁਲ ਜੰਗ ਨਹੀ ਚਾਹੁੰਦੇ ਕਿਉਂਕਿ ਸਿੱਖ ਕੌਮ ਦੀ ਨਾ ਤਾਂ ਹਿੰਦੂ ਨਾਲ ਕਿਸੇ ਤਰ੍ਹਾਂ ਦੀ ਦੁਸਮਣੀ ਹੈ ਅਤੇ ਨਾ ਹੀ ਮੁਸਲਮਾਨਾਂ ਨਾਲ । ਅਸੀ ਤਾਂ ਸਰਬੱਤ ਦੇ ਭਲੇ ਦੀ ਸੋਚ ਅਧੀਨ ਅਮਨ-ਚੈਨ ਅਤੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦੇ ਕੱਟੜ ਹਾਮੀ ਹਾਂ । ਫਿਰ ਜੰਗ ਨੂੰ ਪੰਜਾਬ ਜਾਂ ਇੰਡੀਆ ਵੱਲ ਧਕੇਲਣ ਦਾ ਕੀ ਅਰਥ ਰਹਿ ਜਾਂਦਾ ਹੈ ? ਦਿੱਲੀ ਅਤੇ ਮੁੰਬਈ ਨੂੰ ਨਿਸ਼ਾਨਾਂ ਕਿਉਂ ਬਣਾਇਆ ਜਾ ਰਿਹਾ ਹੈ ?