ਸਾਊਦੀ ਅਰਬ ਦਾ ਪਾਕਿਸਤਾਨ ਨਾਲ ਸਮਝੌਤਾ ਹੈ, ਇਸ ਲਈ ਇਰਾਨ-ਇਜਰਾਇਲ ਦੀ ਜੰਗ ਜੋ ਗਲਫ ਵਾਰ ਹੈ, ਉਹ ਹੋਰ ਤਿੱਖੀ ਹੋ ਕੇ ਬਰਬਾਦੀ ਵੱਲ ਵੱਧ ਰਹੀ ਹੈ ਜੋ ਕਿ ਚਿੰਤਾਜਨਕ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 21 ਮਾਰਚ ( ) “ਇਰਾਨ ਨੇ ਸਾਊਦੀ ਅਰਬ ਉਤੇ ਹਮਲਾ ਕੀਤਾ, ਸਾਊਦੀ ਅਰਬ ਕੋਲ ਬੇਸੁਮਾਰ ਪੈਸਾ ਹੋਣ ਦੇ ਨਾਤੇ ਉਨ੍ਹਾਂ ਦੀ ਏਅਰ ਫੋਰਸ ਬਹੁਤ ਤਕੜੀ ਹੈ । ਲੇਕਿਨ ਆਰਮੀ ਬਹੁਤ ਕੰਮਜੋਰ ਹੈ । ਕਿਉਂਕਿ ਯਮਨ ਵਿਚ ਉਨ੍ਹਾਂ ਨੇ ਫ਼ੌਜ ਅੰਦਰ ਦਖਲ ਕਰਨ ਦੀ ਕੋਸਿਸ ਕੀਤੀ ਸੀ ਜੋ ਕਾਮਯਾਬ ਨਹੀ ਹੋਈ। ਹੂੰਥੀ ਦੀ ਜਥੇਬੰਦੀ ਭਾਰੀ ਪੈ ਗਈ ਹੈ । ਸਾਊਦੀ ਅਰਬ ਸਰਕਾਰ ਦੇ ਬੰਦੇ ਨੂੰ ਪੁੱਛਿਆ ਸੀ ਕਿ ਜਿਵੇ ਇਰਾਨ ਨਿਊਕਲੀਅਰ ਬੰਬ ਬਣਾ ਰਿਹਾ ਹੈ, ਉਵੇ ਸਾਊਦੀ ਅਰਬ ਬੰਬ ਬਣਾਏ । ਲੇਕਿਨ ਸਾਊਦੀ ਅਰਬ ਨੇ ਇਹ ਕਿਹਾ ਸੀ ਕਿ ਸਾਨੂੰ ਨਿਊਕਲੀਅਰ ਬੰਬ ਦੀ ਜਰੂਰਤ ਨਹੀ। ਕਿਉਂਕਿ ਸਾਡੇ ਪਾਕਿਸਤਾਨ ਨਾਲ ਬਹੁਤ ਚੰਗੇ ਸੰਬੰਧ ਹਨ ਜਦੋ ਸਾਨੂੰ ਨਿਊਕਲੀਅਰ ਬੰਬ ਦੀ ਲੋੜ ਪਵੇਗੀ ਅਸੀ ਉਨ੍ਹਾਂ ਕੋਲੋ ਲੈ ਲਵਾਂਗੇ । ਇਸ ਲਈ ਜੋ ਇਜਰਾਇਲ-ਇਰਾਨ ਜੰਗ ਦੇ ਹਾਲਤ ਬਣੇ ਹੋਏ ਹਨ ਇਹ ਜੰਗ ਹੋਰ ਤਿੱਖੀ ਹੋਣ ਦੀ ਸੰਭਾਵਨਾ ਵੱਧਦੀ ਜਾ ਰਹੀ ਹੈ ਅਤੇ ਇਸ ਨਾਲ ਕੌਮਾਂਤਰੀ ਪੱਧਰ ਤੇ ਸਭ ਸਾਧਨਾਂ ਤੇ ਮਨੁੱਖੀ ਜਾਨਾਂ ਦੀ ਬਹੁਤ ਵੱਡੀ ਬਰਬਾਦੀ ਹੋਣ ਵੱਲ ਵੱਧ ਰਿਹਾ ਹੈ । ਜਿਸ ਨੂੰ ਰੋਕਣ ਲਈ ਵੱਡੇ ਮੁਲਕਾਂ ਦੇ ਸਰਬਰਾਹਾ ਅਤੇ ਅਮਨ ਪਸੰਦ ਚਾਹੁੰਣ ਵਾਲੀਆ ਸਖਸ਼ੀਅਤਾਂ ਨੂੰ ਉਦਮ ਕਰਕੇ ਇਸ ਮਾਰੂ ਜੰਗ ਨੂੰ ਰੋਕਣ ਲਈ ਸੁਹਿਰਦ ਯਤਨ ਕਰਨੇ ਚਾਹੀਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਜਰਾਇਲ-ਇਰਾਨ ਜੰਗ ਵਿਚ ਸਾਊਦੀ ਅਰਬ ਦੀ ਭੂਮਿਕਾ ਅਤੇ ਹੋਰ ਗਲਫ ਮੁਲਕਾਂ ਦੀ ਵੱਧਦੀ ਨਫਰਤ ਉਤੇ ਇਨਸਾਨੀਅਤ ਪੱਖੀ ਸੁਝਾਅ ਦਿੰਦੇ ਹੋਏ ਅਤੇ ਸਭ ਸਖਸੀਅਤਾਂ ਤੇ ਮੁਲਕਾਂ ਨੂੰ ਇਸ ਜੰਗ ਨੂੰ ਤੁਰੰਤ ਰੋਕਣ ਲਈ ਸੁਹਿਰਦ ਉਦਮ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।